ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ 'ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ

02/26/2020 6:03:40 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਬੈਠਕ ਵਿਚ ਕੈਬਨਿਟ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਨਾਲ-ਨਾਲ ਕੈਬਨਿਟ ਨੇ ਸੈਰੋਗੇਸੀ ਅਮੈਂਡਮੈਂਟ ਐਕਟ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸਦਾ ਐਕਟ ਮਕਸਦ ਸੈਰੋਗੇਸੀ ਕਾਨੂੰਨ ਨੂੰ ਹੋਰ ਸਖਤ ਬਣਾਉਣਾ ਹੈ। ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਦੋ ਇੰਸਟੀਚਿਊਟ ਨੂੰ ਰਾਸ਼ਟਰੀ ਸੰਸਥਾ ਦਾ ਦਰਜਾ ਦੇਣ 'ਤੇ ਵੀ ਫੈਸਲਾ ਲਿਆ ਗਿਆ ਹੈ।

ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਨੂੰ ਮਨਜ਼ੂਰੀ

ਕੈਬਨਿਟ ਬੈਠਕ 'ਚ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਮਿਸ਼ਨ ਦੇ ਨਾਲ ਦੇਸ਼ 'ਚ ਟੈਕਸਟਾਈਲ ਇੰਡਸਟਰੀ ਨੂੰ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ 1 ਫਰਵਰੀ 2020 ਨੂੰ ਪੇਸ਼ ਹੋਏ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦਾ ਐਲਾਨ ਕੀਤਾ ਸੀ।

ਭਾਰਤ ਹਰ ਸਾਲ ਕਰੀਬ 1600 ਕਰੋੜ ਡਾਲਰ(ਕਰੀਬ 1.13 ਲੱਖ ਕਰੋੜ ਰੁਪਏ) ਦੇ ਟੈਕਨੀਕਲ ਟੈਕਸਟਾਈਲ ਆਯਾਤ ਕਰਦਾ ਹੈ। ਆਯਾਤ ਵਿਚ ਕਟੌਤੀ ਲਈ ਇਸ ਮਿਸ਼ਨ 'ਤੇ 1,480 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਟੈਕਨੀਕਲ ਟੈਕਸਟਾਈਲ ਦਾ ਇਸਤੇਮਾਲ ਵੱਖ-ਵੱਖ ਸੈਕਟਰ ਵਿਚ ਕੀਤਾ ਜਾਂਦਾ ਹੈ ਯਾਨੀ ਕਿ ਮੈਡੀਕਲ ਸੈਕਟਰਸ ਤੋਂ ਲੈ ਕੇ ਐਗਰੀ ਸੈਕਟਰ ਵਿਚ ਵੀ ਇਸਦਾ ਇਸੇਤਮਾਲ ਹੁੰਦਾ ਹੈ। ਜੇਕਰ ਅਸਾਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਤਕਨਾਲੋਜੀ ਦੇ ਜ਼ਰੀਏ ਅਜਿਹੇ ਉਤਪਾਦ ਬਣਾਏ ਜਾਂਦੇ ਹਨ ਜਿਹੜੇ ਉਸ ਸੈਕਟਰ ਨੂੰ ਗ੍ਰੋਥ ਦੇਣ 'ਚ ਮਦਦ ਕਰਦੇ ਹਨ।

ਕੀ ਹੈ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ?

ਟੈਕਸਟਾਈਲ ਵਿਚ ਨਵੀਂ ਖੋਜ ਕਰਕੇ ਬਣਾਏ ਗਏ ਕਈ ਕਿਸਮ ਦੇ ਮਲਟੀਫੰਕਸ਼ਨਲ ਟੈਕਸਟਾਈਲ ਨੂੰ ਤਕਨੀਕੀ ਟੈਕਸਟਾਈਲ ਕਿਹਾ ਜਾਂਦਾ ਹੈ। ਇਹ ਫੈਬਰਿਕ ਸੜਕ ਨਿਰਮਾਣ, ਹੜ੍ਹਾਂ, ਫਾਇਰਪਰੂਫਿੰਗ, ਐਂਟੀਬੈਕਟੀਰੀਅਲ, ਮੈਡੀਕਲ, ਖੇਤੀਬਾੜੀ ਉਦਯੋਗ ਵਿਚ ਗ੍ਰੀਨਹਾਉਸ, ਪੈਕਿੰਗ ਟੈਕਸਟਾਈਲ, ਖੇਡਾਂ ਦੀ ਟੈਕਸਟਾਈਲ ਆਦਿ ਲਈ ਬਣਾਇਆ ਜਾ ਰਿਹਾ ਹੈ। ਇਸ ਵਿਚ ਮੁੱਲ ਵਾਧੇ ਨਾਲ ਉਤਪਾਦਕਾਂ ਤੋਂ ਲਾਭ ਮਿਲ ਰਿਹਾ ਹੈ।

ਫੂਡ ਪ੍ਰੋਸੈਸਿੰਗ ਕਾਰੋਬਾਰ ਨੂੰ ਵਾਧਾ ਦੇਣ ਦੀ ਤਿਆਰੀ

ਭਾਰਤ ਦੁਨੀਆਭਰ 'ਚ ਫਲ ਅਤੇ ਸਬਜ਼ੀਆਂ ਦਾ ਦੂਜਾ ਵੱਡਾ ਉਤਪਾਦਕ ਹੈ। ਹਾਲਾਂਕਿ ਉਤਪਾਦਨ ਦੇ 10 ਫੀਸਦੀ ਤੋਂ ਘੱਟ ਦੀ ਹੀ ਪ੍ਰੋਸੈਸਿੰਗ ਹੋ ਸਕਦੀ ਹੈ। ਜਲਦ ਖਰਾਬ ਹੋਣ ਵਾਲੇ ਭੋਜਨ ਪਦਾਰਥ ਵੱਡੀ ਮਾਤਰਾ ਵਿਚ ਬਰਬਾਦ ਹੋ ਜਾਂਦੇ ਹਨ। ਸਰਕਾਰ ਪਿਛਲੇ ਕੁਝ ਸਾਲ 'ਚ ਅਜਿਹੇ ਭੋਜਨ  ਦੀ ਪ੍ਰੋਸੈਸਿੰਗ(ਫੂਡ ਪ੍ਰੋਸੈਸਿੰਗ) ਅਤੇ ਪੇਂਡੂ ਅਰਥਚਾਰੇ ਵਿਚ ਨਿਵੇਸ਼ ਲਿਆਉਣ ਵੱਲ ਧਿਆਨ ਕੇਂਦਰਤ ਕਰ ਰਹੀ ਹੈ।

ਇਸ ਨਾਲ ਘਰੇਲੂ ਅਤੇ ਗਲੋਬਲ ਫੂਡ ਪ੍ਰੋਸੈਸਿੰਗ ਬਾਜ਼ਾਰ ਵਿਚ ਮੁਕਾਬਲਾ ਕਰਨ ਵਿਚ ਸਹਾਇਤਾ ਮਿਲੇਗੀ। ਯੋਜਨਾ ਦਾ ਉਦੇਸ਼ ਪੇਂਡੂ ਪੱਧਰ 'ਤੇ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣਾ ਅਤੇ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨਾ ਹੈ।

ਸਰੋਗੇਸੀ ਕੀ ਹੈ

ਕੋਈ ਵੀ ਵਿਆਹੁਤਾ ਜੋੜਾ ਬੱਚਾ ਪੈਦਾ ਕਰਨ ਲਈ ਕਿਸੇ ਔਰਤ ਦੀ ਕੁੱਖ ਨੂੰ ਬੱਚਾ ਪੈਦਾ ਕਰਨ ਲਈ ਕਿਰਾਏ 'ਤੇ ਲੈ ਸਕਦਾ ਹੈ। ਸਰੋਗੇਸੀ ਜ਼ਰੀਏ ਬੱਚਾ ਪੈਦਾ ਕਰਨ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਉਦਾਹਰਣ ਦੇ ਲਈ ਜਿਵੇਂ ਜੋੜੇ ਦਾ ਆਪਣਾ ਖੁਦ ਦਾ ਬੱਚਾ ਨਹੀਂ ਹੋ ਰਿਹਾ ਜਾਂ ਕਰਨ ਦੇ ਯੋਗ ਨਹੀਂ ਜਾਂ ਔਰਤ ਦੀ ਜਾਨ ਨੂੰ ਖ਼ਤਰਾ ਹੈ ਜਾਂ ਕੋਈ ਔਰਤ ਆਪਣੇ ਆਪ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੀ।

  • ਔਰਤ ਵਿਧਵਾ ਹੋਵੇ ਜਾਂ ਤਲਾਕਸ਼ੁਦਾ ਉਸਨੂੰ ਵੀ ਸਰੋਗੇਸੀ ਦਾ ਅਧਿਕਾਰ ਹੈ।
  • ਸਰੋਗੇਟ ਮਦਰ ਦੇ ਮੈਡੀਕਲ ਕਵਰ ਨੂੰ ਵੀ ਵਧਾਇਆ ਗਿਆ ਹੈ।

Related News