ਪ੍ਰਸਿੱਧ ਵਿਅਕਤੀਆਂ ਦੇ ਨਾਂ ’ਤੇ ਹੋਵੇਗਾ 29 ਹਵਾਈ ਅੱਡਿਆਂ, ਟਰਮੀਨਲਾਂ ਦਾ ਨਾਮਕਰਨ, ਇਨ੍ਹਾਂ ਥਾਵਾਂ ਦੀ ਹੋਈ ਚੋਣ
Monday, Oct 17, 2022 - 05:10 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਭਰ ’ਚ ਹੁਣ ਤਕ 29 ਹਵਾਈ ਅੱਡਿਆਂ ਅਤੇ ਟਰਮੀਨਲਾਂ ਦੇ ਨਾਂ ਪ੍ਰਸਿੱਧ ਵਿਅਕਤੀਆਂ ਦੇ ਨਾਂ ’ਤੇ ਰੱਖੇ ਗਏ ਹਨ, ਜਿਨ੍ਹਾਂ ’ਚੋਂ ਸਭ ਤੋਂ ਨਵਾਂ ਨਾਂ ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਦਾ ਹੈ। ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਤਹਿਤ ਦਾਇਰ ਕੀਤੀਆਂ ਅਰਜ਼ੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਭਰ ’ਚ ਕੁਲ 24 ਹਵਾਈ ਅੱਡੇ ਅਤੇ 5 ਟਰਮੀਨਲਾਂ ਦੇ ਨਾਂ ਪ੍ਰਸਿੱਧ ਵਿਅਕਤੀਆਂ ਦੇ ਨਾਂ ’ਤੇ ਰੱਖੇ ਗਏ ਹਨ।
ਇਸ ਸੂਚੀ ’ਚ ਹਾਲਾਂਕਿ ਚੰਡੀਗੜ੍ਹ ਹਵਾਈ ਅੱਡੇ ਦਾ ਿਬਊਰਾ ਸ਼ਾਮਲ ਨਹੀਂ ਹੈ, ਜਿਸ ਦਾ ਨਾਂ ਹੁਣੇ ਜਿਹੇ ਬਦਲਿਆ ਗਿਆ ਹੈ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬੀਤੀ 28 ਸਤੰਬਰ ਨੂੰ ਬਦਲ ਕੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਕਰ ਦਿੱਤਾ ਗਿਆ। ਇਹ ਨਾਮਕਰਨ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਦੀ 115ਵੀਂ ਜਯੰਤੀ ਤੋਂ ਇਕ ਦਿਨ ਪਹਿਲਾਂ ਹੋਇਆ। ਸੂਚੀ ਅਨੁਸਾਰ 4 ਹਵਾਈ ਅੱਡਿਆਂ ਦੇ ਨਾਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਂ ’ਤੇ ਰੱਖੇ ਗਏ ਹਨ। ਇਨ੍ਹਾਂ ’ਚ ਰਾਸ਼ਟਰੀ ਰਾਜਧਾਨੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਤੇਲੰਗਾਨਾ ਦੇ ਹੈਦਰਾਬਾਦ ’ਚ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡਾ, ਵਾਰਾਣਸੀ ’ਚ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡਾ ਅਤੇ ਲਖਨਊ ’ਚ ਚੌਧਰੀ ਚਰਨ ਸਿੰਘ ਹਵਾਈ ਅੱਡਾ ਸ਼ਾਮਲ ਹੈ।
ਓਡਿਸ਼ਾ ਦੇ ਭੁਵਨੇਸ਼ਵਰ ’ਚ ਬੀਜੂ ਪਟਨਾਇਕ ਹਵਾਈ ਅੱਡੇ ਸਣੇ ਵੱਖ-ਵੱਖ ਹਵਾਈ ਅੱਡਿਆਂ ਦਾ ਨਾਮਕਰਨ ਸਾਬਕਾ ਮੁੱਖ ਮੰਤਰੀਆਂ ਦੇ ਨਾਂ ’ਤੇ ਵੀ ਹੋਇਆ ਹੈ। ਸੂਚੀ ’ਚ ਕਾਂਗੜਾ ਹਵਾਈ ਅੱਡਾ ਗੱਗਲ ਅਤੇ ਕੁੱਲੂ-ਮਨਾਲੀ ਹਵਾਈ ਅੱਡਾ ਭੁੰਤਰ ਵੀ ਸ਼ਾਮਲ ਹਨ। ਦੋਵੇਂ ਹਿਮਾਚਲ ਪ੍ਰਦੇਸ਼ ’ਚ ਹਨ। ਹਾਲਾਂਿਕ ਇਹ ਸਪੱਸ਼ਟ ਨਹੀਂ ਸੀ ਿਕ ਇਨ੍ਹਾਂ 2 ਹਵਾਈ ਅੱਡਿਆਂ ਦਾ ਨਾਂ ਿਕਹੜੇ ਪ੍ਰਸਿੱਧ ਵਿਅਕਤੀਆਂ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 5 ਹਵਾਈ ਅੱਡਿਆਂ-ਟਰਮੀਨਲਾਂ ਦੇ ਵੀ ਨਾਂ ਮਸ਼ਹੂਰ ਹਸਤੀਆਂ ਦੇ ਨਾਂ ’ਤੇ ਰੱਖੇ ਗਏ ਹਨ। ਇਸ ’ਚ ਚੇਨਈ ਸਥਿਤ ਅੰਨਾ ਕੌਮਾਂਤਰੀ ਟਰਮੀਨਲ ਅਤੇ ਕੰਮਕਾਜ ਘਰੇਲੂ ਟਰਮੀਨਲ ਅਤੇ ਹੈਦਰਾਬਾਦ ਸਥਿਤ ਐੱਨ. ਟੀ. ਰਾਮਾ ਰਾਵ ਟਰਮੀਨਲ ਸ਼ਾਮਲ ਹਨ। ਇਸ ਸਮੇਂ ਦੇਸ਼ ’ਚ 131 ਹਵਾਈ ਅੱਡੇ ਸੰਚਾਲਨ ’ਚ ਹਨ, ਜਿਸ ’ਚ 29 ਕੌਮਾਂਤਰੀ ਅਤੇ 92 ਘਰੇਲੂ ਹਵਾਈ ਅੱਡੇ ਹਨ। ਹਵਾਈ ਅੱਡਿਆਂ ਦੇ ਨਾਮਕਰਨ ਲਈ ਇਕ ਵਿਸਤ੍ਰਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਆਖਰੀ ਮਨਜ਼ੂਰੀ ਕੇਂਦਰੀ ਮੰਤਰੀ ਮੰਡਲ ਵੱਲੋਂ ਦਿੱਤੀ ਜਾਂਦੀ ਹੈ।