‘ਦੇਸ਼ ’ਚ 267 ਮੋਬਾਇਲ ਹੈਂਡਸੈੱਟ ਤੇ ਕਲਪੁਰਜ਼ੇ ਵਿਨਿਰਮਾਣ ਪਲਾਂਟ’

Thursday, Nov 22, 2018 - 01:24 AM (IST)

‘ਦੇਸ਼ ’ਚ 267 ਮੋਬਾਇਲ ਹੈਂਡਸੈੱਟ ਤੇ ਕਲਪੁਰਜ਼ੇ ਵਿਨਿਰਮਾਣ ਪਲਾਂਟ’

ਨਵੀਂ  ਦਿੱਲੀ-ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕਸ ਕੰਪਨੀਆਂ   ਦੇ ਚੋਟੀ  ਦੇ ਸੰਗਠਨ ਦਿ ਇੰਡੀਆ ਸੈਲੂਲਰ ਐਂਡ ਇਲੈਕਟ੍ਰਾਨਿਕਸ ਅੈਸੋਸੀਏਸ਼ਨ  (ਆਈ. ਸੀ. ਈ. ਏ.)  ਨੇ ਦਾਅਵਾ ਕੀਤਾ ਕਿ ਦੇਸ਼ ’ਚ ਹੁਣ 120 ਨਹੀਂ, ਸਗੋਂ 267 ਨਵੇਂ ਮੋਬਾਇਲ  ਹੈਂਡਸੈੱਟ ਤੇ ਕਲਪੁਰਜ਼ੇ ਵਿਨਿਰਮਾਣ ਪਲਾਂਟ ਹਨ ਅਤੇ ਉਨ੍ਹਾਂ ’ਚ 6.7 ਲੱਖ ਲੋਕਾਂ  ਨੂੰ ਰੋਜ਼ਗਾਰ ਮਿਲਿਆ ਹੋਇਆ ਹੈ।   ਆਈ. ਸੀ. ਈ. ਏ.   ਦੇ ਪ੍ਰਧਾਨ ਪੰਕਜ  ਮਹੇਂਦੂ ਨੇ ਕਿਹਾ ਕਿ ਪਿਛਲੇ 2-3 ਮਹੀਨਿਆਂ ’ਚ ਇਸ ਖੇਤਰ ’ਚ ਵਿਸਤ੍ਰਿਤ ਫਿਜ਼ੀਕਲ  ਵੈਰੀਫਿਕੇਸ਼ਨ ਕੀਤੀ ਗਈ ਹੈ।  ਇਸ ਤਹਿਤ ਆਈ. ਸੀ. ਈ. ਏ.  ਦੇ ਸੋਧਕਰਤਾਵਾਂ ਨੇ  ਦੇਸ਼ ਭਰ ’ਚ ਮੌਜੂਦ ਅਜਿਹੇ ਮੈਨੂਫੈਕਚਰਿੰਗ ਯੂਨਿਟਾਂ ਦਾ ਦੌਰਾ ਕੀਤਾ।  ਆਈ. ਸੀ. ਈ. ਏ.  ਤੇ ਮੋਬਾਇਲ ਹੈਂਡਸੈੱਟ ਮੈਨੂਫੈਕਚਰਿੰਗ ਇੰਡਸਟਰੀ ਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਪਹਿਲਾਂ ਤੋਂ ਹੀ ਸੀ ਕਿ ਦੇਸ਼ ’ਚ ਸਰਕਾਰ ਵੱਲੋਂ ਦੱਸੇ ਜਾ ਰਹੇ 120 ਤੋਂ ਜ਼ਿਆਦਾ ਨਵੇਂ ਮੈਨੂਫੈਕਚਰਿੰਗ ਯੂਨਿਟ ਮੌਜੂਦ ਹਨ।


Related News