ਅਰਬਪਤੀਆਂ ਦੀ ਜਾਇਦਾਦ ’ਚ ਗਿਰਾਵਟ ਦਾ ਰਿਕਾਰਡ, ਝਟਕੇ ’ਚ ਡੁੱਬੇ 1.20 ਲੱਖ ਕਰੋੜ

Tuesday, Aug 06, 2024 - 12:14 PM (IST)

ਨਵੀਂ ਦਿੱਲੀ (ਇੰਟ.) : ਯੂ. ਐੱਸ. ਅਤੇ ਜਾਪਾਨ ਦੇ ਸ਼ੇਅਰ ਬਾਜ਼ਾਰਾਂ ’ਚ ਆਈ ਵੱਡੀ ਗਿਰਾਵਟ ਦਾ ਅਸਰ ਦੇਸ਼ ਦੇ ਸ਼ੇਅਰ ਬਾਜ਼ਾਰ ’ਚ ਵੀ ਦੇਖਣ ਨੂੰ ਮਿਲਿਆ। ਇਸ ਕਾਰਨ ਦੇਸ਼ ਦੇ ਅਰਬਪਤੀਆਂ ਦੀ ਦੌਲਤ ’ਚ ਵੀ ਕਮੀ ਆਈ ਹੈ।

ਫੋਰਬਸ ਰੀਅਲ ਟਾਈਮ ਅਰਬਪਤੀਆਂ ਦੇ ਅੰਕੜਿਆਂ ਮੁਤਾਬਕ ਦੇਸ਼ ਦੇ ਚੋਟੀ ਦੇ 10 ਅਰਬਪਤੀਆਂ ਦੀ ਦੌਲਤ ਨੂੰ 1.20 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਖਾਸ ਗੱਲ ਤਾਂ ਇਹ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਅਰਬਪਤੀਆਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਦੌਲਤ ਨੂੰ 72,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।

ਸਭ ਤੋਂ ਜ਼ਿਆਦਾ ਨੁਕਸਾਨ ਗੌਤਮ ਅਡਾਨੀ ਦੀ ਦੌਲਤ ’ਚ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਮੁਤਾਬਕ ਉਸ ਦੀ ਦੌਲਤ ’ਚ 40,000 ਕਰੋੜ ਰੁਪਏ ਤੋਂ ਵੱਧ ਦੀ ਕਮੀ ਆਈ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਸ਼ੇਅਰ ਬਾਜ਼ਾਰ ’ਚ ਹੋਰ ਗਿਰਾਵਟ ਆ ਸਕਦੀ ਹੈ, ਜਿਸ ਕਾਰਨ ਦੇਸ਼ ਦੇ ਚੋਟੀ ਦੇ 10 ਅਰਬਪਤੀਆਂ ਦੀ ਦੌਲਤ ’ਚ ਹੋਰ ਗਿਰਾਵਟ ਆ ਸਕਦੀ ਹੈ।

ਦੇਸ਼ ਦੇ ਚੋਟੀ ਦੇ 10 ਅਰਬਪਤੀਆਂ ਦੀ ਦੌਲਤ ’ਚ ਗਿਰਾਵਟ

1. ਮੁਕੇਸ਼ ਅੰਬਾਨੀ ਦੀ ਕੁੱਲ ਨੈੱਟਵਰਥ ’ਚੋਂ 3.8 ਬਿਲੀਅਨ ਡਾਲਰ ਭਾਵ 32,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਉਨ੍ਹਾਂ ਦੀ ਕੁੱਲ ਨੈੱਟਵਰਥ 112.1 ਅਰਬ ਡਾਲਰ ਰਹਿ ਗਈ ਹੈ।

2. ਗੌਤਮ ਅਡਾਨੀ ਦੀ ਦੌਲਤ 4.8 ਅਰਬ ਡਾਲਰ ਭਾਵ 40,000 ਕਰੋੜ ਰੁਪਏ ਤੋਂ ਵੱਧ ਘੱਟ ਹੋਈ ਹੈ। ਇਸ ਸਮੇਂ ਅਡਾਨੀ ਦੀ ਨੈੱਟਵਰਥ 84.1 ਅਰਬ ਡਾਲਰ ਰਹਿ ਗਈ ਹੈ।

3. ਸਾਵਿਤਰੀ ਜਿੰਦਲ ਅਤੇ ਉਸ ਦੇ ਪਰਿਵਾਰ ਨੂੰ 1.8 ਅਰਬ ਡਾਲਰ ਭਾਵ 15,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹੁਣ ਉਨ੍ਹਾਂ ਦੀ ਕੁੱਲ ਜਾਇਦਾਦ 37.8 ਅਰਬ ਡਾਲਰ ਰਹਿ ਗਈ ਹੈ।

4. ਤਕਨੀਕੀ ਦਿੱਗਜ ਸ਼ਿਵ ਨਾਡਰ ਨੂੰ ਕੁੱਲ ਨੈੱਟਵਰਥ ਤੋਂ 941 ਮਿਲੀਅਨ ਡਾਲਰ ਭਾਵ 7900 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹੁਣ ਉਨ੍ਹਾਂ ਦੀ ਕੁੱਲ ਨੈੱਟਵਰਥ 35 ਬਿਲੀਅਨ ਡਾਲਰ ਰਹਿ ਗਈ ਹੈ।

5. ਦਿਲੀਪ ਸਾਂਘਵੀ ਦੀ ਦੌਲਤ 278 ਮਿਲੀਅਨ ਡਾਲਰ ਭਾਵ 2,300 ਕਰੋੜ ਰੁਪਏ ਤੋਂ ਵੱਧ ਘਟੀ ਹੈ। ਇਸ ਸਮੇਂ ਉਨ੍ਹਾਂ ਦੀ ਕੁੱਲ ਜਾਇਦਾਦ 28.3 ਅਰਬ ਡਾਲਰ ਰਹਿ ਗਈ ਹੈ।

6. ਸਾਇਰਸ ਪੂਨਾਵਾਲਾ ਦੀ ਦੌਲਤ ’ਚ 95 ਮਿਲੀਅਨ ਡਾਲਰ ਭਾਵ ਕਰੀਬ 800 ਕਰੋੜ ਰੁਪਏ ਦੀ ਕਮੀ ਆਈ ਹੈ। ਇਸ ਸਮੇਂ ਉਨ੍ਹਾਂ ਦੀ ਕੁੱਲ ਜਾਇਦਾਦ 23.2 ਅਰਬ ਡਾਲਰ ਰਹਿ ਗਈ ਹੈ।

7. ਕੁਮਾਰ ਮੰਗਲਮ ਬਿਰਲਾ ਦੀ ਦੌਲਤ 778 ਮਿਲੀਅਨ ਡਾਲਰ ਭਾਵ 6500 ਕਰੋੜ ਰੁਪਏ ਤੋਂ ਵੱਧ ਘੱਟ ਗਈ ਹੈ। ਬਿਰਲਾ ਦੀ ਕੁੱਲ ਜਾਇਦਾਦ 22.5 ਅਰਬ ਡਾਲਰ ’ਤੇ ਆ ਗਈ ਹੈ।

8. ਰਾਧਾਕਿਸ਼ਨ ਦਾਮਾਨੀ ਦੀ ਜਾਇਦਾਦ 380 ਮਿਲੀਅਨ ਡਾਲਰ ਭਾਵ 3200 ਕਰੋੜ ਰੁਪਏ ਘੱਟ ਗਈ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 21.2 ਅਰਬ ਡਾਲਰ ’ਤੇ ਆ ਗਈ ਹੈ।

9. ਕੁਸ਼ਲਪਾਲ ਸਿੰਘ ਦੀ ਦੌਲਤ ’ਚ 752 ਮਿਲੀਅਨ ਡਾਲਰ ਭਾਵ 6300 ਕਰੋੜ ਰੁਪਏ ਤੋਂ ਵੱਧ ਦੀ ਕਮੀ ਆਈ ਹੈ। ਇਸ ਸਮੇਂ ਉਨ੍ਹਾਂ ਦੀ ਕੁੱਲ ਜਾਇਦਾਦ 18.1 ਅਰਬ ਡਾਲਰ ਰਹਿ ਗਈ ਹੈ।

10. ਰਵੀ ਜੈਪੁਰੀਆ ਦੀ ਜਾਇਦਾਦ 652 ਮਿਲੀਅਨ ਡਾਲਰ ਭਾਵ 5500 ਕਰੋੜ ਰੁਪਏ ਘੱਟ ਹੋਈ ਹੈ। ਇਸ ਸਮੇਂ ਉਨ੍ਹਾਂ ਦੀ ਨੈੱਟਵਰਥ 17 ਅਰਬ ਡਾਲਰ ਰਹਿ ਗਈ ਹੈ।


Harinder Kaur

Content Editor

Related News