ਪੰਜਾਬ ''ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ 22 ਟਰੇਨਾਂ ਰੱਦ

Sunday, Oct 18, 2020 - 10:43 PM (IST)

ਨਵੀਂ ਦਿੱਲੀ— ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਨੇਤਾਵਾਂ ਨੇ 20 ਅਕਤੂਬਰ ਤੱਕ ਪ੍ਰਦਰਸ਼ਨ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ 12 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਗੌਰਤਲਬ ਹੈ ਕਿ ਕੋਰੋਨਾ ਕਾਰਨ ਟਰੇਨਾਂ ਦਾ ਆਮ ਸੰਚਲਾਨ ਬੰਦ ਹੈ। ਹਾਲਾਂਕਿ, ਮੰਗ ਦੇ ਹਿਸਾਬ ਨਾਲ ਵਿਸ਼ੇਸ਼ ਟਰੇਨਾਂ ਚੱਲ ਰਹੀਆਂ ਹਨ। ਤਿਉਹਾਰੀ ਮੌਸਮ ਦੇ ਮੱਦੇਨਜ਼ਰ ਹੋਰ ਟਰੇਨਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਗਈ ਸੀ।

PunjabKesariਰੇਲਵੇ ਵੱਲੋਂ ਦੁਰਗਾ ਪੂਜਾ ਵਿਸ਼ੇਸ਼ ਟਰੇਨਾਂ ਦੀ ਵੀ ਘੋਸ਼ਣਾ ਕੀਤੀ ਗਈ ਸੀ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਇਹ 10 ਵਿਸ਼ੇਸ਼ ਟਰੇਨਾਂ ਨੂੰ ਵੀ ਰੱਦ ਕੀਤਾ ਗਿਆ ਹੈ। ਇਨ੍ਹਾਂ ਦੀ ਸੂਚੀ ਹੇਠਾਂ ਹੈ-

PunjabKesari

ਇਸ ਤੋਂ ਇਲਾਵਾ 17 ਟਰੇਨਾਂ ਦਾ ਸ਼ਾਰਟ ਟਰਮੀਨੇਸ਼ਨ ਕੀਤਾ ਗਿਆ ਹੈ। ਕਈ ਟਰੇਨਾਂ ਨੂੰ ਡਾਇਵਰਟ ਵੀ ਕੀਤਾ ਗਿਆ ਹੈ। ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਲਈ 139 ਨੰਬਰ 'ਤੇ ਫੋਨ ਕੀਤਾ ਜਾ ਸਕਦਾ ਹੈ।


Sanjeev

Content Editor

Related News