ਅਕਾਸਾ ਏਅਰ ਦੇ ਬੇੜੇ ’ਚ ਸ਼ਾਮਲ ਹੋਇਆ 20ਵਾਂ ਜਹਾਜ਼, ਭਰ ਸਕਦਾ ਹੈ ਕੌਮਾਂਤਰੀ ਉਡਾਣ

08/02/2023 10:14:44 AM

ਮੁੰਬਈ (ਭਾਸ਼ਾ)– ਅਕਾਸਾ ਏਅਰ ਦੇ ਬੇੜੇ ਵਿਚ 20ਵਾਂ ਜਹਾਜ਼ ਸ਼ਾਮਲ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਏਅਰਲਾਈਨ ਕੌਮਾਂਤਰੀ (ਇੰਟਰਨੈਸ਼ਨਲ) ਸੰਚਾਲਨ ਸ਼ੁਰੂ ਕਰਨ ਦੇ ਯੋਗ ਹੋ ਗਈ ਹੈ। ਇਹ ਜਾਣਕਾਰੀ ਕੰਪਨੀ ਵਲੋਂ ਦਿੱਤੀ ਗਈ ਹੈ। ਹਵਾਬਾਜ਼ੀ ਕੰਪਨੀ 7 ਅਗਸਤ ਨੂੰ ਆਪਣੇ ਸੰਚਾਲਨ ਦਾ ਇਕ ਸਾਲ ਪੂਰਾ ਕਰੇਗੀ। ਅਕਾਸਾ ਆਪਣੇ ਬੇੜੇ ਵਿਚ ਹੋਇੰਗ 737-8-200 ਵਰਜ਼ਨ ਸ਼ਾਮਲ ਕਰਨ ਵਾਲੀ ਏਸ਼ੀਆ ਦੀ ਪਹਿਲੀ ਏਅਰਲਾਈਨ ਕੰਪਨੀ ਹੋ ਗਈ ਹੈ। 

ਇਹ ਵੀ ਪੜ੍ਹੋ : ਦੁਬਈ ਦੇ ਪ੍ਰਾਪਰਟੀ ਬਾਜ਼ਾਰ 'ਤੇ ਰਾਜ ਕਰਨ ਦੀ ਤਿਆਰੀ ਕਰ ਰਹੇ ਨੇ ਲੁਧਿਆਣਵੀ, ਜਾਣੋ ਕਿਵੇਂ

ਭਾਰਤੀ ਨਿਯਮਾਂ ਮੁਤਾਬਕ ਕੌਮਾਂਤਰੀ ਸੰਚਾਲਨ ਲਈ ਏਅਰਲਾਈਨ ਕੰਪਨੀ ਦੇ ਬੇੜੇ ਵਿਚ ਘੱਟ ਤੋਂ ਘੱਟ 20 ਜਹਾਜ਼ ਹੋਣੇ ਚਾਹੀਦੇ ਹਨ। ਕੰਪਨੀ ਨੇ 4 ਮਹੀਨਿਆਂ ਬਾਅਦ ਆਪਣੇ ਬੇੜੇ ਵਿਚ ਇਕ ਜਹਾਜ਼ ਜੋੜਿਆ ਹੈ। ਅਕਾਸਾ ਏਅਰ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੇ ਦੁਬੇ ਨੇ ਕਿਹਾ ਕਿ ਸਿਰਫ਼ 12 ਮਹੀਨਿਆਂ ਵਿਚ ਜ਼ੀਰੋ ਤੋਂ 20 ਜਹਾਜ਼ ਸਿਰਫ਼ ਕੰਪਨੀ ਦਾ ਰਿਕਾਰਡ ਨਹੀਂ ਸਗੋਂ ਉਹ ਹੈ ਜੋ ਦੇਸ਼ ਦੀ ਸਮਰੱਥਾ ਦੱਸਦਾ ਹੈ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਕੰਪਨੀ ਨੇ ਬਿਆਨ ਵਿਚ ਕਿਹਾ ਕਿ ਬੋਇੰਗ 737-8-200 ਜਹਾਜ਼ ਨੂੰ ਨਿਰਮਾਣ ਕੰਪਨੀ ਦੀ ਅਮਰੀਕਾ ਵਿਚ ਸਿਏਟਲ ਸਥਿਤ ਇਕਾਈ ’ਤੇ 28 ਜੁਲਾਈ ਨੂੰ ਟਰਾਂਸਫ਼ਰ ਕੀਤਾ ਗਿਆ ਅਤੇ ਇਹ ਮੰਗਲਵਾਰ ਸਵੇਰੇ 9.31 ਵਜੇ ਬੈਂਗਲੁਰੂ ਪੁੱਜਾ। ਅਕਾਸਾ ਨੇ ਕੰਪਨੀ ਸ਼ੁਰੂ ਹੋਣ ਤੋਂ ਪਹਿਲਾਂ 2021 ਵਿਚ 72 ਜਹਾਜ਼ਾਂ ਦਾ ਆਰਡਰ ਦਿੱਤਾ ਸੀ, ਜਿਸ ਵਿਚ 23 ਜਹਾਜ਼ 737-8 ਐੱਸ, 53 ਉੱਚ ਸਮਰੱਥਾ ਵਾਲੇ 737-8-200 ਜਹਾਜ਼ ਹਨ। ਕੰਪਨੀ ਨੇ ਇਸੇ ਸਾਲ ਜੂਨ ’ਚ ਐਲਾਨ ਕੀਤਾ ਸੀ ਕਿ ਉਹ ਚਾਰ ਹੋਰ ਬੋਇੰਗ 737 ਮੈਕਸ ਜਹਾਜ਼ ਖਰੀਦੇਗੀ। ਅਕਾਸਾ ਫਿਲਹਾਲ 16 ਸ਼ਹਿਰਾਂ ਦਰਮਿਆਨ ਹਫ਼ਤੇ ਵਿਚ 900 ਉਡਾਣਾਂ ਸੰਚਾਲਿਤ ਕਰਦੀ ਹੈ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News