2018 ਕਾਵਾਸਾਕੀ ਨਿੰਜਾ ZX-10R ਦੀ ਬੁਕਿੰਗ ਹੋਈ ਸ਼ੁਰੂ, ਅਗਲੇ ਮਹੀਨੇ ਹੋ ਸਕਦੀ ਹੈ ਲਾਂਚ

Wednesday, Jun 13, 2018 - 02:20 AM (IST)

2018 ਕਾਵਾਸਾਕੀ ਨਿੰਜਾ ZX-10R ਦੀ ਬੁਕਿੰਗ ਹੋਈ ਸ਼ੁਰੂ, ਅਗਲੇ ਮਹੀਨੇ ਹੋ ਸਕਦੀ ਹੈ ਲਾਂਚ

ਜਲੰਧਰ—ਦੁਨੀਆ 'ਚ ਆਪਣੀ ਸਪੀਡ ਅਤੇ ਸਟਾਈਲ ਲਈ ਮਸ਼ਹੂਰ ਮੋਟਰਸਾਈਕਲ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤ 'ਚ ਆਪਣੀ ਲੋਕਪ੍ਰਸਿੱਧ ਬਾਈਕ 2018 ਕਾਵਾਸਾਕੀ ਨਿੰਜਾ ZX-10R ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 2018 ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਭਾਰਤ 'ਚ ਕਾਫੀ ਮਸ਼ਹੂਰ ਹੈ। 

PunjabKesari
ਕੀਮਤ
ਤੁਸੀਂ ਦੇਸ਼ ਦੇ ਕਿਸੇ ਵੀ ਕਾਵਾਸਾਕੀ ਡੀਲਰਸ਼ਿਪ 'ਤੇ 3 ਲੱਖ ਰੁਪਏ ਜਮ੍ਹਾ ਕਰਵਾ ਕੇ ਇਸ ਦੀ ਬੁਕਿੰਗ ਕਰ ਸਕਦੇ ਹੋ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਦੇ ਲਾਂਚ ਡੇਟ ਦੀ ਕੋਈ ਆਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ, ਪਰ ਅਨੁਮਾਨ ਹੈ ਕਿ ਅਗਲੇ ਮਹੀਨੇ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ। ਪਹਿਲੇ ਭਾਰਤ 'ਚ ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਨੂੰ ਇੰਪੋਰਟ ਕਰਕੇ ਵੇਚਿਆ ਜਾਂਦਾ ਸੀ ਪਰ ਹੁਣ ਇਸ ਦਾ ਨਿਰਮਾਣ ਕੰਪਨੀ ਦੇ ਪੂਣੇ ਸਥਿਤ ਚਾਕਣ ਪਲਾਂਟ 'ਚ ਕੀਤਾ ਜਾਵੇਗਾ ਅਤੇ ਪੂਰਾ ਨਿਰਮਾਣ ਇਥੇ ਨਹੀਂ ਕੀਤਾ ਜਾਵੇਗਾ। ਕੰਪਨੀ ਜਾਪਾਨ ਤੋਂ ਇਸ ਦੇ ਪਾਰਟਸ ਮੰਗਵਾ ਕੇ ਭਾਰਤ 'ਚ ਇਸ ਨੂੰ ਐਸੈਂਬਲ ਕਰਕੇ ਵੇਚੇਗੀ। ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਨੂੰ ਭਾਰਤ 'ਚ ਬਣਾਏ ਜਾਣ ਕਾਰਨ ਇਸ ਦੀ ਕੀਮਤ 'ਚ ਥੋੜਾ ਫਰਕ ਪਵੇਗਾ। ਮਤਲਬ ਇਹ ਤੈਅ ਹੋ ਗਿਆ ਹੈ ਕਿ ਪਹਿਲੇ ਦੇ ਮੁਕਾਬਲੇ ਇਨ੍ਹਾਂ ਨੂੰ ਘੱਟ ਕੀਮਤ 'ਚ ਵੇਚਿਆ ਜਾਵੇਗਾ। ਅਨੁਮਾਣ ਹੈ ਕਿ ਇਸ ਦੀ ਕੀਮਤ 18 ਲੱਖ ਰੁਪਏ (ਐਕਸ ਸ਼ੋਅਰੂਮ, ਦਿੱਲੀ) ਦੇ ਕਰੀਬ ਹੋ ਸਕਦੀ ਹੈ। 

PunjabKesari
ਇੰਜਣ
ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ 'ਚ 998 ਸੀ.ਸੀ. ਦਾ ਲਿਕਵਿਡ-ਕੁਲਡ ਇਨਲਾਈਨ ਇੰਜਣ ਲਗਾਇਆ ਗਿਆ ਹੈ ਜੋ ਕਿ 194 ਬੀ.ਐੱਚ.ਪੀ. ਦੀ ਪਾਵਰ ਅਤੇ 114 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਬਾਈਕ ਦੇ ਫਰੰਟ 'ਚ 120/70 ਜ਼ੈੱਡ.ਆਰ.17 ਅਤੇ ਰੀਅਰ 'ਚ 190/55 ਜ਼ੈੱਡ.ਆਰ.17 ਦੇ ਟਾਇਰ ਲਗਾਏ ਗਏ ਹਨ। ਇਹ ਟਾਇਰ ਇਨ੍ਹੇ ਸ਼ਾਨਦਾਰ ਹਨ ਕਿ ਰੋਡ ਦੇ ਕਿਸੇ ਕਾਰਨਰ 'ਤੇ ਆਪਣਾ ਗਰਿੱਪ ਨਹੀਂ ਛੱਡਦੇ ਹਨ।

PunjabKesari

ਬ੍ਰੇਕਿੰਗ ਲਈ ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਦੇ ਅਗਲੇ ਪਹੀਏ 'ਚ 330 ਮਿਲੀਮੀਟਰ ਦਾ ਬ੍ਰੇਂਬੋ ਸੇਮੀ ਫਲੋਟਿੰਗ ਡਿਸਕ ਬ੍ਰੇਕ ਲੱਗਾਈ ਗਈ ਹੈ। ਨਾਲ ਹੀ ਇਸ ਦੇ ਰੀਅਰ 'ਚ 220 ਮਿਲੀਮੀਟਰ ਦੀ ਡਿਸਕ ਬ੍ਰੇਕ ਵੀ ਲਗਾਈ ਗਈ ਹੈ। ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ 'ਚ ਬ੍ਰੇਕਿੰਗ ਐਕਸਪੀਰਿਅੰਸ ਨੂੰ ਹੋਰ ਵੀ ਖਾਸ ਬਣਾਉਣ ਲਈ ਇਸ 'ਚ ਕਾਵਾਸਾਕੀ ਇੰਟੇਲੀਜੰਟ ਐਂਟੀ-ਲਾਕ ਬ੍ਰੇਕ ਸਿਸਮਟ (KIBS) ਲਗਾਈ ਗਈ ਹੈ। ਇਸ ਨਾਲ ਤੁਸੀਂ ਬਾਈਕ ਨੂੰ ਤੇਜ਼ ਰਫਤਾਰ 'ਚ ਵੀ ਕੰਟੋਰਲ ਕਰ ਸਕਦੇ ਹੋ। 

PunjabKesari
ਮੁਕਾਬਲਾ
ਭਾਰਤ 'ਚ ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਇਸ ਦਾ ਮੁਕਾਲਬਾ ਮੁੱਖ ਰੂਪ ਨਾਲ BMW S1000RR, ਯਾਮਾਹਾ YZF-R1 ਅਤੇ ਹੌਂਡਾ CBR1000RR ਨਾਲ ਹੋਵੇਗਾ।


Related News