2 ਹਜ਼ਾਰ ਤੋਂ ਵਧੇਰੇ ਭਾਰਤੀਆਂ ਦੀ ਯੂਕ੍ਰੇਨ ਤੋਂ ਹੋਈ ਵਤਨ ਵਾਪਸੀ, ਜਾਣੋ ਉਡਾਣਾਂ ਉੱਤੇ ਕਿੰਨਾ ਆ ਰਿਹੈ ਖ਼ਰਚ

Monday, Feb 28, 2022 - 01:52 PM (IST)

2 ਹਜ਼ਾਰ ਤੋਂ ਵਧੇਰੇ ਭਾਰਤੀਆਂ ਦੀ ਯੂਕ੍ਰੇਨ ਤੋਂ ਹੋਈ ਵਤਨ ਵਾਪਸੀ, ਜਾਣੋ ਉਡਾਣਾਂ ਉੱਤੇ ਕਿੰਨਾ ਆ ਰਿਹੈ ਖ਼ਰਚ

ਮੁੰਬਈ (ਭਾਸ਼ਾ) - ਹੁਣ ਤੱਕ 2 ਹਜ਼ਾਰ ਤੋਂ ਵਧ ਲੋਕਾਂ ਨੂੰ ਯੂਕ੍ਰੇਨ ਤੋਂ ਵਾਪਸ ਭਾਰਤ ਲਿਆਂਦਾ ਜਾ ਚੁਕਿਆ ਹੈ। ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਹਨ। ਦੱਸਣਯੋਗ ਹੈ ਕਿ 'ਆਪਰੇਸ਼ਨ ਗੰਗਾ' ਨਾਮ ਦੀ ਮੁਹਿੰਮ ਨੂੰ ਪੋਲੈਂਡ, ਰੋਮਾਨੀਆ, ਹੰਗਰੀ ਅਤੇ ਸਲੋਵਾਕੀਆ ਤੋਂ ਵੱਡੇ ਪੈਮਾਨੇ 'ਤੇ ਸਰਗਰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ 'ਚ ਯੂਕ੍ਰੇਨ ਨਾਲ ਬਾਰਡਰ 'ਤੇ ਕੈਂਪ ਲਗਾਏ ਗਏ ਹਨ। ਇਕ ਅਨੁਮਾਨ ਅਨੁਸਾਰ ਹਾਲੇ ਵੀ ਉੱਥੇ ਕਰੀਬ 15 ਹਜ਼ਾਰ ਤੋਂ ਵਧ ਲੋਕ ਫਸੇ ਹੋਏ ਹਨ। 

ਇਹ ਵੀ ਪੜ੍ਹੋ :   ਯੂਕ੍ਰੇਨ ’ਚ ਵਧੀ ਕ੍ਰਿਪਟੋ ਕਰੰਸੀ ਦੀ ਵਰਤੋਂ, ਡੋਨੇਸ਼ਨ ’ਚ ਮਿਲ ਰਹੇ ਬਿਟਕੁਆਈਨ

ਜਾਣੋ ਯੂਕ੍ਰੇਨ ਤੋਂ ਉਡਾਣਾਂ ਉੱਤੇ ਕਿੰਨਾ ਆ ਰਿਹੈ ਖ਼ਰਚ 

ਯੂਕ੍ਰੇਨ ਵਿਚ ਫਸੇ ਹਜ਼ਾਰਾਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸੰਚਾਲਿਤ ਕੀਤੀਆਂ ਜਾ ਰਹੀਆਂ ਏਅਰ ਇੰਡੀਆ ਦੀਆਂ ਉਡਾਣਾਂ ਉੱਤੇ 7-8 ਲੱਖ ਰੁਪਏ ਪ੍ਰਤੀ ਘੰਟੇ ਦੀ ਦਰ ਨਾਲ ਲਾਗਤ ਆ ਰਹੀ ਹੈ। ਏਅਰ ਇੰਡੀਆ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਨਾਗਰਿਕਾਂ ਨੂੰ ਆਪਣੇ ਦੇਸ਼ ਲਿਆਉਣ ਲਈ ਵੱਡੇ ਸਾਈਜ਼ ਵਾਲੇ ਡਰੀਮਲਾਈਨਰ ਜਹਾਜ਼ਾਂ ਦਾ ਇਸਤੇਮਾਲ ਕਰ ਰਹੀ ਹੈ। ਯੁੱਧਗ੍ਰਸਤ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ ਅਤੇ ਹੰਗਰੀ ਦੇ ਹਵਾਈ ਅੱਡਿਆਂ ਉੱਤੇ ਇਹ ਜਹਾਜ਼ ਉੱਤਰ ਰਹੇ ਹਨ ਅਤੇ ਉੱਥੇ ਪੁੱਜੇ ਭਾਰਤੀਆਂ ਨੂੰ ਲੈ ਕੇ ਪਰਤ ਰਹੇ ਹਨ। ਅਜੇ ਤੱਕ ਕਈ ਸੌ ਭਾਰਤੀ ਨਾਗਰਿਕਾਂ ਨੂੰ ਇਸ ਅਭਿਆਨ ਤਹਿਤ ਵਾਪਸ ਲਿਆਂਦਾ ਜਾ ਚੁੱਕਾ ਹੈ। ਇਨ੍ਹਾਂ ਉਡਾਣਾਂ ਦਾ ਸੰਚਾਲਨ ਭਾਰਤ ਸਰਕਾਰ ਦੇ ਨਿਰਦੇਸ਼ ਉੱਤੇ ਹੋ ਰਿਹਾ ਹੈ।

ਇਹ ਵੀ ਪੜ੍ਹੋ : ਮੰਤਰੀ ਮੰਡਲ ਨੇ LIC ’ਚ 20 ਫੀਸਦੀ ਤੱਕ ਵਿਦੇਸ਼ੀ ਨਿਵੇਸ਼ ਨੂੰ ਦਿੱਤੀ ਮਨਜ਼ੂਰੀ

ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਅਭਿਆਨ ਵਿਚ ਡਰੀਮਲਾਈਨਰ ਜਹਾਜ਼ ਦੀ ਉਡਾਣ ਉੱਤੇ ਪ੍ਰਤੀ ਘੰਟੇ ਕਰੀਬ 7 ਤੋਂ 8 ਲੱਖ ਰੁਪਏ ਖਰਚ ਹੋ ਰਹੇ ਹਨ। ਇਕ ਸੂਤਰ ਨੇ ਕਿਹਾ ਕਿ ਇਕ ਬਚਾਅ ਅਭਿਆਨ ਵਿਚ ਆਉਣ ਵਾਲੀ ਕੁਲ ਲਾਗਤ ਇਸ ਉੱਤੇ ਨਿਰਭਰ ਕਰੇਗੀ ਕਿ ਜਹਾਜ਼ ਕਿੱਥੋਂ ਜਾ ਰਿਹਾ ਹੈ ਅਤੇ ਕਿੰਨੀ ਦੂਰੀ ਦਾ ਸਫਰ ਤੈਅ ਕਰ ਰਿਹਾ ਹੈ। ਇਸ ਹਿਸਾਬ ਨਾਲ ਇਕ ਅਭਿਆਨ ਵਿਚ ਭਾਰਤ ਤੋਂ ਯੂਕ੍ਰੇਨ ਦੇ ਕਰੀਬ ਜਾਣ ਅਤੇ ਉੱਥੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਪਰਤਣ ਉੱਤੇ 1.10 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋ ਰਹੇ ਹਨ। ਕੁਲ ਲਾਗਤ ਵਿਚ ਜਹਾਜ਼ ਈਂਧਣ, ਚਾਲਕ ਦਲ ਦੇ ਮੈਂਬਰਾਂ ਦਾ ਮਿਹਨਤਾਨਾ, ਨੈਵੀਗੇਸ਼ਨ, ਲੈਂਡਿੰਗ ਅਤੇ ਪਾਰਕਿੰਗ ਫੀਸ ਸ਼ਾਮਲ ਹਨ। ਇਕ ਸੂਤਰ ਨੇ ਨਾਂ ਸਾਹਮਣੇ ਨਾ ਆਉਣ ਦੀ ਸ਼ਰਤ ਉੱਤੇ ਕਿਹਾ ਕਿ ਅਭਿਆਨ ਵਿਚ ਲੱਗਣ ਵਾਲੇ ਲੰਬੇ ਸਮੇਂ ਨੂੰ ਵੇਖਦੇ ਹੋਏ ਚਾਲਕ ਅਤੇ ਸਹਿਯੋਗੀ ਸਟਾਫ ਦੇ 2 ਸਮੂਹ ਰੱਖੇ ਜਾਂਦੇ ਹਨ। ਪਹਿਲਾ ਸਮੂਹ ਜਹਾਜ਼ ਨੂੰ ਲੈ ਕੇ ਮਾਰਗ ਤੱਕ ਜਾਂਦਾ ਹੈ ਅਤੇ ਫਿਰ ਵਾਪਸੀ ਦੀ ਉਡਾਣ ਵਿਚ ਦੂਜਾ ਸਮੂਹ ਕਮਾਨ ਸੰਭਾਲ ਲੈਂਦਾ ਹੈ। ਫਿਲਹਾਲ ਏਅਰ ਇੰਡੀਆ ਇਸ ਬਚਾਅ ਅਭਿਆਨ ਤਹਿਤ ਰੋਮਾਨੀਆ ਦੇ ਸ਼ਹਿਰ ਬੁਖਾਰੇਸਟ ਅਤੇ ਹੰਗਰੀ ਦੇ ਬੁਡਾਪੇਸਟ ਲਈ ਉਡਾਣਾਂ ਸੰਚਾਲਿਤ ਕਰ ਰਹੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ ਦੇ ਟਾਪ ਬ੍ਰਾਂਡ ਦੀ ਵਿਕਰੀ ਕਰਨ ਵਾਲੇ ਭਾਰਤੀ ਬਜ਼ਾਰਾਂ ਨੂੰ ਅਮਰੀਕਾ ਨੇ ਕੀਤਾ ਬਲੈਕਲਿਸਟ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News