Zee ’ਚ 2000 ਕਰੋੜ ਦਾ ਘਪਲਾ! SEBI ਨੇ ਸੁਭਾਸ਼ ਚੰਦਰਾ-ਪੁਨੀਤ ਗੋਇਨਕਾ ਤੋਂ ਮੰਗਿਆ ਜਵਾਬ

Thursday, Feb 22, 2024 - 11:24 AM (IST)

Zee ’ਚ 2000 ਕਰੋੜ ਦਾ ਘਪਲਾ! SEBI ਨੇ ਸੁਭਾਸ਼ ਚੰਦਰਾ-ਪੁਨੀਤ ਗੋਇਨਕਾ ਤੋਂ ਮੰਗਿਆ ਜਵਾਬ

ਨਵੀਂ ਦਿੱਲੀ (ਇੰਟ.) - ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਦੀਆਂ ਮੁਸ਼ਕਲਾਂ ਅਜੇ ਵੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੰਪਨੀ ਅਜੇ ਸੋਨੀ ਦੇ ਨਾਲ ਰਲੇਵੇਂ ਦੀ ਡੀਲ ਟੁੱਟਣ ਦੇ ਸਦਮੇ ਤੋਂ ਉਭਰ ਨਹੀਂ ਸਕੀ ਸੀ ਕਿ ਮਾਰਕੀਟ ਰੈਗੂਲੇਟਰੀ ਸੇਬੀ ਨੇ ਉਸ ਦੀ ਚਿੰਤਾ ਵਧਾ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੇਬੀ ਨੇ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਲਿਮਟਿਡ ਦੇ ਖਾਤਿਆਂ ਤੋਂ 24 ਕੋਰੜ ਡਾਲਰ ਯਾਨੀ 19,89,28,44,000 ਰੁਪਏ ਗਾਇਬ ਹੋਣ ਦਾ ਦੋਸ਼ ਲਾਇਆ ਹੈ। ਸੇਬੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੰਪਨੀ ’ਚ ਲਗਭਗ 24.1 ਕਰੋੜ ਡਾਲਰ ਦਾ ਘਪਲਾ ਹੋਇਆ ਹੈ।

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਦੱਸ ਦੇਈਏ ਕਿ ਸੇਬੀ ਦੇ ਜਾਂਚਕਰਤਾਵਾਂ ਵਲੋਂ ਸ਼ੁਰੂਆਤ ’ਚ ਜੋ ਅੰਦਾਜ਼ਾ ਲਾਇਆ ਗਿਆ ਸੀ, ਉਹ ਰਾਸ਼ੀ ਉਸ ਨਾਲੋਂ ਲਗਭਗ 10 ਗੁਣਾ ਜ਼ਿਆਦਾ ਹੈ। ਸੇਬੀ ਨੇ ਇਸ ਸਬੰਧ ’ਚ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਹੈ। ਇਸ ’ਚ ਕੰਪਨੀ ਦੇ ਸੰਸਥਾਪਕ ਸੁਭਾਸ਼ ਚੰਦਰਾ ਅਤੇ ਉਨ੍ਹਾਂ ਦੇ ਪੁੱਤਰ ਪੁਨੀਤ ਗੋਇਨਕਾ ਵੀ ਸ਼ਾਮਲ ਹਨ। ਨਾਲ ਹੀ ਕੁਝ ਬੋਰਡ ਮੈਂਬਰਾਂ ਤੋਂ ਵੀ ਇਸ ਮਾਮਲੇ ’ਚ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਸ ਦੌਰਾਨ ਜ਼ੀ ਨੇ ਇਸ ਰਿਪੋਰਟ ਦਾ ਖੰਡਨ ਕੀਤਾ ਹੈ ਕਿ ਉਸ ਦੇ ਖਾਤਿਆਂ ’ਚੋਂ 2000 ਕਰੋੜ ਰੁਪਏ ਗਾਇਬ ਹਨ। ਕੰਪਨੀ ਨੇ ਕਿਹਾ ਕਿ ਇਸ ਰਿਪੋਰਟ ’ਚ ਕੋਈ ਸੱਚਾਈ ਨਹੀਂ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਸ਼ੇਅਰਾਂ ’ਚ ਭਾਰੀ ਗਿਰਾਵਟ
ਇਸ ਘਪਲੇ ਦਾ ਪਤਾ ਲੱਗਣ 'ਤੇ ਕੰਪਨੀ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ ਹੈ। ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰਾਂ ’ਚ 8 ਫ਼ੀਸਦੀ ਤੇਜ਼ੀ ਆਈ ਸੀ ਪਰ ਬੁੱਧਵਾਰ ਨੂੰ ਇਸ ’ਚ ਭਾਰੀ ਗਿਰਾਵਟ ਦਿਖ ਰਹੀ ਹੈ। ਸਵੇਰੇ 10.30 ਵਜੇ ਕੰਪਨੀ ਦੇ ਸ਼ੇਅਰ 10.52 ਫ਼ੀਸਦੀ ਦੀ ਗਿਰਾਵਟ ਨਾਲ 172.70 ਰੁਪਏ ’ਤੇ ਕਾਰੋਬਾਰ ਕਰ ਰਹੇ ਸਨ। ਬੀਤੇ ਦਿਨ ਇਹ 193 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ 173.70 ਰੁਪਏ ’ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਇਹ 165.55 ਰੁਪਏ ਤੱਕ ਡਿੱਗਾ। ਇਸ ਦਾ 52 ਹਫ਼ਤਿਆਂ ਦਾ ਉੱਚ ਪੱਧਰ 299.50 ਰੁਪਏ ਅਤੇ ਘੱਟ 152.50 ਰੁਪਏ ਹੈ। ਕਾਰੋਬਾਰ ਦੇ ਬੰਦ ਹੋਣ ’ਤੇ ਅੰਤ ’ਤੇ ਕੰਪਨੀ ਦਾ ਸ਼ੇਅਰ 27.45 ਅੰਕਾਂ ਦੀ ਗਿਰਾਵਟ ਨਾਲ 165.20 ’ਤੇ ਬੰਦ ਹੋਇਆ। ਸੋਨੀ ਨਾਲ ਡੀਲ ਟੁੱਟਣ ਤੋਂ ਬਾਅਦ, 23 ਜਨਵਰੀ ਨੂੰ ਕੰਪਨੀ ਦੇ ਸ਼ੇਅਰਾਂ ’ਚ 33 ਫ਼ੀਸਦੀ ਦੀ ਗਿਰਾਵਟ ਆਈ ਸੀ, ਜੋ ਇਸ ਦੇ ਇਤਿਹਾਸ ’ਚ ਇਕ ਦਿਨ ’ਚ ਸਭ ਤੋਂ ਵੱਡੀ ਗਿਰਾਵਟ ਸੀ। ਉਸ ਦਿਨ ਇਹ 152.5 ਰੁਪਏ ’ਤੇ ਆ ਗਿਆ ਸੀ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News