ਅਡਾਨੀ ਵਿਲਮਰ ਸਮੇਤ 20 ਕੰਪਨੀਆਂ NSE ਦੀ ASM ਲਿਸਟ ਤੋਂ ਹੋ ਸਕਦੀਆਂ ਹਨ ਬਾਹਰ
Monday, Sep 26, 2022 - 12:07 PM (IST)
ਨਵੀਂ ਦਿੱਲੀ (ਇੰਟ) - 26 ਸਤੰਬਰ ਤੋਂ ਸਟਾਕ ਐਕਸਚੇਂਜ ਐੱਨ. ਐੱਸ. ਈ. ਦੇ ਐਡੀਸ਼ਨਲ ਸਰਵੀਲਾਂਸ ਮੇਜਰਸ (ਏ. ਐੱਸ. ਐੱਮ.) ਦੀ ਲਿਸਟ ਤੋਂ ਕੁੱਲ 20 ਸਟਾਕ ਬਾਹਰ ਹੋ ਸਕਦੇ ਹਨ।
ਇਨ੍ਹਾਂ ਵਿਚ ਅਡਾਨੀ ਵਿਲਮਰ, ਸਦਭਾਵ ਇੰਜੀਨੀਅਰਿੰਗ, ਧਾਮਪੁਰ ਸ਼ੂਗਰ ਮਿੱਲ ਅਤੇ ਸਿਟੀ ਨੈੱਟਵਰਕ ਵਰਗੇ ਕੁਝ ਵੱਡੇ ਸਟਾਕ ਸ਼ਾਮਲ ਹਨ। ਏ. ਐੱਸ. ਐੱਮ. ਇਕ ਕਿਸਮ ਦੀ ਸਟਾਕ ’ਤੇ ਨਿਗਰਾਨੀ ਰੱਖਣ ਵਾਲੀ ਰੈਗੂਲੇਟਰੀ ਹੈ, ਜੋ ਸਟਾਕ ਦੀ ਕੀਮਤ, ਵਾਲਿਊਮ ਵੈਰੀਏਸ਼ਨ ਅਤੇ ਅਸਥਿਰਤਾ ਵਰਗੇ ਸਟੈਂਡਰਡ ਰਾਹੀਂ ਨਿਗਰਾਨੀ ਰੱਖਦਾ ਹੈ।
ਅਡਾਨੀ ਵਿਲਮਰ ਭਾਰਤੀ ਖਪਤਕਾਰਾਂ ਲਈ ਖਾਣ ਵਾਲੇ ਤੇਲ, ਆਟਾ, ਚੌਲ, ਦਾਲਾਂ ਅਤੇ ਖੰਡ ਸਮੇਤ ਜ਼ਰੂਰੀ ਰਸੋਈ ਨਾਲ ਜੁੜੀਆਂ ਵਸਤੂਆਂ ਬਣਾਉਣ ਵਾਲੀ ਅਡਾਨੀ ਗਰੁੱਪ ਦੀ ਐੱਫ. ਐੱਮ. ਸੀ. ਜੀ. ਫੂਡ ਕੰਪਨੀ ਹੈ।
ਇਹ ਵੀ ਪੜ੍ਹੋ : ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ ਬਾਰੇ
ਇਹ ਕੰਪਨੀਆਂ ਵੀ ਹਨ ਸ਼ਾਮਲ
ਦਲਾਲ ਸਟਰੀਟ ਇਨਵੈਸਟਮੈਂਟ ਜਨਰਲ ਅਨੁਸਾਰ ਹੋਰ ਸ਼ੇਅਰਾਂ ’ਚ ਬ੍ਰਾਂਡ ਕਾਨਸੈਪਟ, ਅੰਸਲ ਪ੍ਰਾਪਰਟੀਜ਼ ਅੈਂਡ ਇਨਫਰਾਸਟਰੱਕਚਰ, ਸਰਵੋਟੈੱਕ ਪਾਵਰ ਸਿਸਟਮਸ, ਮਹਾਰਾਸ਼ਟਰ ਐਪੈਕਸ ਕਾਰਪੋਰੇਸ਼ਨ, ਸੰਭਵ ਮੀਡੀਆ, ਸ਼ਰਧਾ ਇਨਫਰਾਪ੍ਰਾਜੈਕਟਸ, ਕਰਮਾ ਐਨਰਜੀ, ਐਰੋ ਗ੍ਰੀਨਟੈੱਕ, ਐੱਲ. ਜੀ. ਬੀ. ਫੋਰਜ, ਮਿਟਕੋਨ ਕੰਸਲਟੈਂਸੀ ਅੈਂਡ ਇੰਜੀਨੀਅਰਿੰਗ ਸਰਵਿਸਿਜ਼, ਕੈਂਟਬਿਲ ਰਿਟੇਲ ਇੰਡੀਆ, ਸੋਲਾਰਾ ਐਕਟਿਵ ਫਾਰਮਾ ਸਾਇੰਸਿਜ਼ ਅਤੇ ਗੋਧਾ ਕੈਬਕਾਨ ਐਂਡ ਇੰਸੂਲੇਸ਼ਨ ਸ਼ਾਮਲ ਹਨ।
ਕੰਪਨੀਆਂ ਨੂੰ ਕਰਨੀ ਹੁੰਦੀ ਹੈ ਕੁਝ ਮਾਪਦੰਡਾਂ ਦੀ ਪਾਲਣਾ
ਏ. ਐੱਸ. ਐੱਮ. ਇਕ ਕਿਸਮ ਦੀ ਸਟਾਕ ’ਤੇ ਨਿਗਰਾਨੀ ਰੱਖਣ ਵਾਲੀ ਰੈਗੂਲੇਟਰੀ ਹੈ, ਜਿਸ ਨੂੰ ਰੈਗੂਲੇਟਰੀ ਬੋਰਡ ਸਟਾਕ ਐਕਸਚੇਂਜ ਬੋਰਡ ਆਫ ਇੰਡੀਆ ਵੱਲੋਂ ਮਾਰਕੀਟ ਦੀ ਅਖੰਡਤਾ ਨੂੰ ਬਣਾਈ ਰੱਖਣ ਅਤੇ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਲਈ ਲਾਗੂ ਕੀਤਾ ਗਿਆ ਹੈ। ਏ. ਐੱਸ. ਐੱਮ. ਕੁਝ ਸਟੈਂਡਰਡਸ ਜ਼ਰੀਏ ਸਟਾਕਸ ’ਤੇ ਨਿਗਰਾਨੀ ਰੱਖਦਾ ਹੈ। ਇਨ੍ਹਾਂ ਸਟੈਂਡਰਡਸ ’ਚ ਹਾਈ-ਲੋ ਰੇਡੀਏਸ਼ਨ, ਕਸਟਮਰ ਕਾਨਸਨਟਰੇਸ਼ਨ, ਕਲੋਜ ਪ੍ਰਾਈਸ ਵੈਰੀਏਸ਼ਨ, ਵਾਲਿਊਮ ਵੈਰੀਏਸ਼ਨ, ਡਲਿਵਰੀ ਪਰਸੈਂਟੇਜ, ਯੂਨਿਕ ਪੈਨ ਨੰਬਰ ਅਤੇ ਪੀ. ਈ. ਸ਼ਾਮਲ ਹਨ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ’ਚ ਸੋਨੇ ਦਾ ਰੇਟ ਵਧਣ ਦੇ ਆਸਾਰ, MCX ’ਚ ਵੱਡੀ ਛਾਲ ਮਾਰ ਸਕਦੇ ਹਨ ਅਕਤੂਬਰ ਫਿਊਚਰਸ ਦਾ ਰੇਟ
ਦੁਨੀਆ ਦਾ ਚੌਥਾ ਸਭ ਤੋਂ ਵੱਡਾ ਡੈਰੀਵੇਟਿਵ ਐਕਸਚੇਂਜ ਹੈ ਐੱਨ. ਐੱਸ. ਈ.
ਫਿਊਚਰਜ਼ ਇੰਡਸਟਰੀ ਐਸੋਸੀਏਸ਼ਨ (ਐੱਫ. ਆਈ. ਏ.) ਵੱਲੋਂ ਰੱਖੇ ਅੰਕੜਿਆਂ ਅਨੁਸਾਰ ਟਰੇਡਿੰਗ ਵਾਲਿਊਮ ਦੇ ਆਧਾਰ ’ਤੇ ਐੱਨ. ਐੱਸ. ਈ. ਕੈਲੰਡਰ 2021 ’ਚ ਦੁਨੀਆ ਦਾ ਸਭ ਤੋਂ ਵੱਡਾ ਡੈਰੀਵੇਟਿਵ ਐਕਸਚੇਂਜ ਹੈ।
ਵਰਲਡ ਫੈੱਡਰੇਸ਼ਨ ਆਫ ਐਕਸਚੇਂਜ (ਡਬਲਯੂ. ਐੱਫ. ਈ.) ਵੱਲੋਂ ਕੈਲੰਡਰ ਸਾਲ 2021 ਲਈ ਬਣਾਏ ਗਏ ਅੰਕੜਿਆਂ ਅਨੁਸਾਰ ਟਰੇਡ ਦੀ ਗਿਣਤੀ ਦੇ ਆਧਾਰ ’ਤੇ ਐੱਨ. ਐੱਸ. ਈ. ਨੂੰ ਵਿਸ਼ਵ ’ਚ ਚੌਥਾ ਸਥਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਨੇ ਕੀਤਾ ਮੂਨਲਾਈਟਿੰਗ ਦਾ ਸਮਰਥਨ, ਕਿਹਾ-ਕੰਪਨੀਆਂ ਦਾ ਨੌਜਵਾਨਾਂ ਨੂੰ ਰੋਕਣ ਦਾ ਯਤਨ ਹੋਵੇਗਾ ਅਸਫਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।