ਵੱਡੀ ਖਬਰ! ATMs ''ਚੋਂ ਹੁਣ ਨਹੀਂ ਮਿਲਣਗੇ ਦੋ ਹਜ਼ਾਰ ਦੇ ਨੋਟ

02/26/2020 1:36:14 PM

ਨਵੀਂ ਦਿੱਲੀ— ਹੁਣ ਏ. ਟੀ. ਐੱਮ. 'ਚੋਂ ਜਲਦ ਹੀ 2,000 ਰੁਪਏ ਦੇ ਨੋਟ ਨਿਕਲਣੇ ਬੰਦ ਹੋ ਜਾਣਗੇ। ਇਸ ਲਈ ਦੇਸ਼ ਭਰ 'ਚ 2.40 ਲੱਖ ATM ਮਸ਼ੀਨਾਂ 'ਚ ਜ਼ਰੂਰੀ ਬਦਲਾਵ ਹੋ ਰਿਹਾ ਹੈ। ਇਨ੍ਹਾਂ ਏ. ਟੀ. ਐੱਮ. 'ਚ 2 ਹਜ਼ਾਰ ਦੀ ਜਗ੍ਹਾ 500 ਰੁਪਏ ਦੇ ਨੋਟ ਪਾਉਣ ਲਈ ਤਕਨੀਕੀ ਬਦਲਾਵ ਕੀਤਾ ਜਾ ਰਿਹਾ ਹੈ।

ਏ. ਟੀ. ਐੱਮ. ਦੇ ਚਾਰ ਖਾਨਿਆਂ 'ਚੋਂ ਤਿੰਨ 'ਚ 500 ਰੁਪਏ ਦੇ ਨੋਟ ਭਰੇ ਜਾਣਗੇ ਤੇ ਚੌਥੇ ਖਾਨੇ 'ਚ 100 ਅਤੇ 200 ਰੁਪਏ ਦੇ ਨੋਟ ਹੋਣਗੇ। ਕਈ ਏ. ਟੀ. ਐੱਮਜ਼. 'ਚ 2,000 ਰੁਪਏ ਦੇ ਨੋਟ ਵਾਲੇ ਖਾਨੇ ਪਹਿਲਾਂ ਹੀ ਬਦਲੇ ਜਾ ਚੁੱਕੇ ਹਨ। ਬੈਂਕ ਹੁਣ ਪਹਿਲਾਂ ਦੀ ਤਰ੍ਹਾਂ ਏ. ਟੀ. ਐੱਮ. 'ਚ 2 ਹਜ਼ਾਰ ਰੁਪਏ ਦੇ ਨੋਟ ਨਹੀਂ ਪਾ ਰਹੇ ਹਨ ਤੇ ਇਨ੍ਹਾਂ ਨੂੰ ਹੌਲੀ-ਹੌਲੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਵਾਪਸ ਕੀਤਾ ਜਾ ਰਿਹਾ ਹੈ।

 

..ਪਰ ਬੰਦ ਨਹੀਂ ਹੋਣਗੇ 2,000 ਦੇ ਨੋਟ
ਸੂਤਰਾਂ ਮੁਤਾਬਕ, ਇਹ ਬਦਲਾਵ ਹੌਲੀ-ਹੌਲੀ ਹੋ ਰਿਹਾ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। 2,000 ਦੇ ਨੋਟਾਂ ਨੂੰ ਬੰਦ ਕਰਨ ਵਰਗੀ ਕੋਈ ਗੱਲ ਨਹੀਂ ਹੈ, ਬਸ ਇਨ੍ਹਾਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ ਕਿਉਂਕਿ ਇਨੀਂ ਦਿਨੀਂ 500 ਰੁਪਏ ਦੇ ਨੋਟਾਂ ਦਾ ਇਸਤੇਮਾਲ ਜ਼ਿਆਦਾ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਨੋਟਬੰਦੀ ਤੋਂ ਬਾਅਦ ਅਰਥਵਿਵਸਥਾ 'ਚ ਤਤਕਾਲ ਨਕਦੀ ਪਾਉਣ ਲਈ 2,000 ਰੁਪਏ ਦੇ ਵੱਡੇ ਨੋਟ ਲਿਆਂਦੇ ਗਏ ਸਨ। ਭਾਰਤੀ ਰਿਜ਼ਰਵ ਬੈਂਕ ਦੇ ਡਾਟਾ ਮੁਤਾਬਕ ਵਿੱਤੀ ਸਾਲ 2017 'ਚ ਬੈਂਕਿੰਗ ਪ੍ਰਣਾਲੀ 'ਚ ਕੁੱਲ ਨੋਟਾਂ 'ਚ 2,000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 50.2 ਫੀਸਦੀ ਸੀ ਪਰ 2019 'ਚ 500 ਰੁਪਏ ਦੇ ਨੋਟਾਂ ਦੀ ਮਾਤਰਾ ਵੱਧ ਗਈ ਤੇ ਇਨ੍ਹਾਂ ਦੀ ਹਿੱਸੇਦਾਰੀ 51 ਫੀਸਦੀ ਹੋ ਗਈ।


Related News