ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਵੋਡਾਫੋਨ ਆਈਡੀਆ ''ਚ ਹੋ ਸਕਦੈ 18,000 ਕਰੋੜ ਰੁਪਏ ਵਿਦੇਸ਼ੀ ਨਿਵੇਸ਼
Monday, Apr 08, 2019 - 12:19 AM (IST)
ਨਵੀਂ ਦਿੱਲੀ—ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਵੋਡਾਫੋਨ ਆਈਡੀਆ ਨੂੰ ਵਿਦੇਸ਼ੀ ਨਿਵੇਸ਼ ਤੋਂ ਭਾਰੀ ਮਦਦ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਕੰਪਨੀ ਦਾ 25 ਹਜ਼ਾਰ ਰੁਪਏ ਦਾ ਰਾਈਟ ਈਸ਼ੂ 10 ਅਪ੍ਰੈਲ ਨੂੰ ਖੁੱਲੇਗਾ। ਜਿਸ 'ਚ ਵਿਦੇਸ਼ੀ ਨਿਵੇਸ਼ਕ ਕਰੀਬ 18 ਹਜ਼ਾਰ ਕਰੋੜ ਰੁਪਏ ਤਕ ਦਾ ਨਿਵੇਸ਼ ਰਾਈਟ ਈਸ਼ੂ 'ਚ ਕਰ ਸਕਦੇ ਹਨ। ਇਸ 'ਚ ਪ੍ਰੋਮੋਟਰ ਵੋਡਾਫੋਨ ਸਮੂਹ ਦੀ ਜ਼ਿਆਦਾ ਹਿੱਸੇਦਾਰੀ ਹੋਵੇਗੀ।
ਵੋਡਾਫੋਨ ਆਈਡੀਆ ਨੇ ਸਰਕਾਰ ਤੋਂ ਵਿਦੇਸ਼ੀ ਨਿਵੇਸ਼ ਦੀ ਮੰਜ਼ੂਰੀ ਲਈ ਸੰਪਰਕ ਕੀਤਾ ਹੈ ਅਤੇ ਕੰਪਨੀ ਦੇ ਇਸ ਪ੍ਰਸਤਾਵ ਨੂੰ ਮੰਤਰਾਲਾ ਦੀ ਮੰਜ਼ੂਰੀ ਮਿਲ ਗਈ ਹੈ। ਕੰਪਨੀ ਨੇ ਅਨੁਮਾਨ ਲਗਾਇਆ ਹੈ ਕਿ ਰਾਈਟ ਈਸ਼ੂ 'ਚ ਵਿਦੇਸ਼ੀ ਨਿਵੇਸ਼ਕਾਂ ਤੋਂ 18 ਹਜ਼ਾਰ ਕਰੋੜ ਰੁਪਏ ਮਿਲ ਸਕਦੇ ਹਨ। ਐੱਫ.ਡੀ.ਆਈ. ਦੇ ਨਿਯਮਾਂ ਮੁਤਾਬਕ ਪੰਜ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ 'ਤੇ ਮੰਤਰੀ ਮੰਡਲ ਦੀ ਮੰਜ਼ੂਰੀ ਲੈਣੀ ਹੁੰਦੀ ਹੈ। ਵੋਡਾਫੋਨ ਆਈਡੀਆ ਦੀ ਇਸ ਪੇਸ਼ਕਸ਼ ਨੂੰ ਮੰਤਰੀ ਮੰਡਲ ਨੇ 26 ਫਰਵਰੀ ਨੂੰ ਮੰਜ਼ੂਰੀ ਦਿੱਤੀ ਸੀ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਇਸ ਰਾਈਟ ਈਸ਼ੂ ਨੂੰ 20 ਮਾਰਚ ਨੂੰ ਹੋਈ ਬੈਠਕ 'ਚ ਮੰਜ਼ੂਰੀ ਦਿੱਤੀ ਸੀ।