ਰੇਲ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, ਮਿਲੇਗਾ 78 ਦਿਨ ਦਾ ਬੋਨਸ

Wednesday, Oct 10, 2018 - 01:15 PM (IST)

ਰੇਲ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, ਮਿਲੇਗਾ 78 ਦਿਨ ਦਾ ਬੋਨਸ

ਨਵੀਂ ਦਿੱਲੀ— ਮੋਦੀ ਸਰਕਾਰ ਨੇ ਤਿਉਹਾਰੀ ਸੀਜ਼ਨ 'ਚ 12 ਲੱਖ 30 ਹਜ਼ਾਰ ਰੇਲਵੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਨਾਨ-ਗੇਜੈਟਡ ਰੇਲਵੇ ਕਰਮਚਾਰੀਆਂ ਨੂੰ 78 ਦਿਨ ਦਾ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਇਸ ਮੁਤਾਬਕ ਰੇਲਵੇ ਦੇ ਹਰ ਕਰਮਚਾਰੀ ਨੂੰ ਲਗਭਗ 18,000 ਰੁਪਏ ਦਾ ਬੋਨਸ ਮਿਲ ਸਕਦਾ ਹੈ। ਮੋਦੀ ਕੈਬਨਿਟ ਦੇ ਇਸ ਫੈਸਲੇ ਦਾ ਰੇਲਵੇ ਕਰਮਚਾਰੀ ਸੰਗਠਨ ਨੇ ਸਵਾਗਤ ਕੀਤਾ ਹੈ।

ਉੱਥੇ ਹੀ, ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਦੇ ਇਸ ਫੈਸਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ.) ਅਤੇ ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ (ਆਰ. ਪੀ. ਐੱਸ. ਐੱਫ.) ਦੇ ਕਰਮਚਾਰੀ ਇਸ ਬੋਨਸ ਦੇ ਹੱਕਦਾਰ ਨਹੀਂ ਹੋਣਗੇ।


Related News