ਮਈ 2024 ''ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ''ਚ ਹੋਵੇਗਾ 10 ਫ਼ੀਸਦੀ ਵਾਧਾ

Tuesday, Sep 05, 2023 - 04:22 PM (IST)

ਮਈ 2024 ''ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ''ਚ ਹੋਵੇਗਾ 10 ਫ਼ੀਸਦੀ ਵਾਧਾ

ਬਿਜ਼ਨੈੱਸ ਡੈਸਕ - ਮਾਰਗਨ ਸਟੈਨਲੀ ਨੂੰ ਸਾਲ 2024 ਵਿੱਚ ਮਈ ਦੇ ਮਹੀਨੇ ਆਮ ਚੋਣਾਂ ਹੋਣ ਜਾ ਰਹੀਆਂ ਹਨ। ਉਕਤ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿੱਚ 10 ਫ਼ੀਸਦੀ ਤੱਕ ਦਾ ਵਾਧਾ ਹੋਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਸ਼ੇਅਰਾਂ ਵਿੱਚ ਹੋਣ ਵਾਲੇ ਇਸ ਵਾਧੇ ਦੀ ਉਮੀਦ ਮਾਰਗਨ ਸਟੈਨਲੀ ਨੇ ਨਿਰੰਤਰਤਾ ਅਤੇ ਚੋਣਾਂ ਵਿੱਚ ਬਹੁਮਤ ਮਿਲਣ ਦੀ ਆਸ 'ਤੇ ਪ੍ਰਗਟਾਈ ਹੈ। ਮਾਰਗਨ ਸਟੈਨਲੀ ਨੇ ਕਿਹਾ ਕਿ ਚੋਣਾਂ ਦੇ ਸਮੇਂ ਬਾਜ਼ਾਰ ਭਵਿੱਖ-ਮੁਖੀ ਗਤੀਸ਼ੀਲਤਾ ਦਿਖਾਉਂਦਾ ਹੈ। ਇਸ ਵਾਰ ਵੀ ਸਥਿਤੀ ਇਸ ਧਾਰਨਾ ਤੋਂ ਵੱਖ ਹੋਣ ਵਾਲੀ ਨਹੀਂ ਹੈ। 

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਫਲਿੱਪਕਾਰਟ

ਨਾਲ ਹੀ ਮਾਰਗਨ ਸਟੈਨਲੀ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੋਣ ਨਤੀਜੇ ਪ੍ਰਤੀਕੂਲ ਰਹਿੰਦੇ ਹਨ ਤਾਂ ਸ਼ੇਅਰ ਬਾਜ਼ਾਰ 'ਚ 40 ਫ਼ੀਸਦੀ ਤੱਕ ਦੀ ਗਿਰਾਵਟ ਵੀ ਆ ਸਕਦੀ ਹੈ। ਇਸ ਸਬੰਧ ਵਿੱਚ ਉਹਨਾਂ ਨੇ ਨਿਵੇਸ਼ਕਾਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ ਤਾਂ ਇਸ ਸਥਿਤੀ ਦੇ ਪ੍ਰਤੀ ਉਹਨਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਸ ਦੌਰਾਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਅਪ੍ਰੈਲ ਦੇ ਮਹੀਨੇ ਸ਼ੁਰੂ ਹੋਵੇਗੀ ਅਤੇ ਮਈ ਦੇ ਤੀਜੇ ਹਫ਼ਤੇ ਨਤੀਜਿਆਂ ਦੇ ਐਲਾਨ ਨਾਲ ਖ਼ਤਮ ਹੋ ਜਾਵੇਗੀ। 

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

ਮਾਰਗਨ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਨਾਲ ਮਾਰਕੀਟ ਥੋੜ੍ਹੇ ਸਮੇਂ ਦੀਆਂ ਚਾਲਾਂ 'ਤੇ ਧਿਆਨ ਕੇਂਦਰਤ ਕਰ ਸਕਦੀ ਹੈ। ਸਾਲ 2004 ਵਿੱਚ ਜਦੋਂ ਚੋਣ ਨਤੀਜੇ ਪ੍ਰਤੀਕੂਲ ਸਨ ਤਾਂ ਸੈਂਸੈਕਸ ਇੱਕ ਵਪਾਰਕ ਸੈਸ਼ਨ ਵਿੱਚ 17 ਫ਼ੀਸਦੀ ਡਿੱਗ ਗਿਆ ਸੀ। ਇਤਿਹਾਸਕ ਤੌਰ 'ਤੇ ਭਾਰਤੀ ਬਾਜ਼ਾਰ ਆਸ਼ਾਵਾਦ ਨਾਲ ਚੋਣਾਂ ਤੱਕ ਪਹੁੰਚਦੇ ਹਨ। ਆਮ ਚੋਣਾਂ ਦੇ ਨਤੀਜਿਆਂ ਵਿੱਚ ਬਾਜ਼ਾਰ ਨੂੰ ਦੋ ਦਿਸ਼ਾਵਾਂ ਵਿੱਚੋਂ ਇੱਕ ਦਿਸ਼ਾ ਵਿੱਚ ਬਦਲਣ ਦੀ ਕਾਫ਼ੀ ਸੰਭਾਵਨਾ ਹੈ। ਭਾਰਤ ਦੇ ਵਿਅਸਤ ਚੋਣ ਕੈਲੰਡਰ ਦੇ ਨਾਲ-ਨਾਲ ਅਮਰੀਕੀ ਸ਼ੇਅਰ ਬਾਜ਼ਾਰ, ਵਿਆਜ ਦਰਾਂ, ਵਾਧਾ, ਕੱਚੇ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਵਰਗੇ ਕਾਰਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News