ਖ਼ੁਸ਼ਖ਼ਬਰੀ! 10 ਗ੍ਰਾਮ ਸੋਨੇ ਦੀ ਕੀਮਤ 48 ਹਜ਼ਾਰ ਰੁ: ਤੋਂ ਥੱਲ੍ਹੇ ਡਿੱਗੀ, ਜਾਣੋ ਮੁੱਲ

06/14/2021 4:08:31 PM

ਨਵੀਂ ਦਿੱਲੀ- ਸੋਨਾ ਸਸਤਾ ਹੋਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਇਸ ਦੀ ਕੀਮਤ 48 ਹਜ਼ਾਰ ਰੁਪਏ ਤੋਂ ਥੱਲ੍ਹੇ ਆ ਗਈ ਹੈ। ਗਲੋਬਲ ਪੱਧਰ 'ਤੇ ਬਹੁਮੱਲੀ ਧਾਤਾਂ ਦੀਆਂ ਕੀਮਤਾਂ ਵਿਚ ਗਿਰਾਵਟ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਹੋਈ। 

ਸੋਨਾ ਅੱਜ 464 ਰੁਪਏ ਡਿੱਗ ਕੇ 47,705 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 48,169 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਸਮੇਂ ਸੋਨੇ ਵਿਚ ਗਿਰਾਵਟ ਖ਼ਰੀਦਦਾਰੀ ਦਾ ਚੰਗਾ ਮੌਕਾ ਹੈ।

ਇਸੇ ਤਰ੍ਹਾਂ ਚਾਂਦੀ 723 ਰੁਪਏ ਦੀ ਗਿਰਾਵਟ ਨਾਲ 70,420 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬੀਤੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ ਦੀ ਬੰਦ ਕੀਮਤ 71,143 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਉੱਥੇ ਹੀ, ਯੂ. ਐੱਸ. ਫੈਡਰਲ ਰਿਜ਼ਰਵ ਬੈਂਕ ਦੀ ਨੀਤੀਗਤ ਬੈਠਕ ਦੇ ਫ਼ੈਸਲੇ ਤੋਂ ਪਹਿਲਾਂ ਅਤੇ ਡਾਲਰ ਦੇ ਮਜਬੂਤ ਹੋਣ ਵਿਚਕਾਰ ਕੌਮਾਂਤਰੀ ਬਾਜ਼ਾਰ ਵਿਚ ਸੋਨਾ ਤਕਰੀਬਨ 20 ਡਾਲਰ ਯਾਨੀ 1.11 ਫ਼ੀਸਦੀ ਡਿੱਗ ਕੇ 1,858 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ 1.16 ਫ਼ੀਸਦੀ ਦੀ ਗਿਰਾਵਟ ਨਾਲ 27.82 ਡਾਲਰ ਪ੍ਰਤੀ ਔਂਸ 'ਤੇ ਸੀ। 

ਇਹ ਵੀ ਪੜ੍ਹੋ- ਗੌਤਮ ਅਡਾਨੀ ਨੂੰ ਝਟਕਾ, 6 ਫਰਮਾਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਵਾਂਗ ਹੋਏ ਢੇਰੀ!

ਸੰਯੁਕਤ ਰਾਜ ਅਮਰੀਕਾ ਵਿਚ ਵੱਧ ਰਹੀ ਮਹਿੰਗਾਈ ਅਤੇ ਕੰਮਕਾਰਾਂ ਦੇ ਦੁਬਾਰਾ ਖੁੱਲ੍ਹਣ ਨਾਲ ਆਰਥਿਕਤਾ ਵਿਚ ਸੁਧਾਰ ਵਿਚਕਾਰ ਫੈਡਰਲ ਰਿਜ਼ਰਵ ਦੀ ਮੀਟਿੰਗ ਕਾਫ਼ੀ ਅਹਿਮ ਹੈ। ਇਸ ਮੀਟਿੰਗ ਦੇ ਨਤੀਜੇ ਬੁੱਧਵਾਰ ਨੂੰ ਜਾਰੀ ਹੋਣੇ ਹਨ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਡਾਲਰ ਦੇ ਮਜਬੂਤ ਹੋਣ ਨਾਲ ਸੋਨੇ ਵਿਚ ਗਿਰਾਵਟ ਆਈ। ਟ੍ਰੇਡਰ ਤੇ ਨਿਵੇਸ਼ਕ ਬੁੱਧਵਾਰ ਨੂੰ ਫੈੱਡ ਦੇ ਨਤੀਜਿਆਂ ਤੋਂ ਮਿਲਣ ਵਾਲੇ ਤਾਜ਼ਾ ਕਾਰੋਬਾਰੀ ਸੰਕੇਤਾਂ ਦਾ ਇੰਤਜ਼ਾਰ ਕਰ ਰਹੇ ਹਨ।"

ਇਹ ਵੀ ਪੜ੍ਹੋਬੈਂਕ ਲੋਨ ਗਾਹਕਾਂ ਲਈ ਝਟਕਾ, ਰਿਕਾਰਡ 'ਤੇ ਥੋਕ ਮਹਿੰਗਾਈ, ਟੁੱਟੀ ਇਹ ਉਮੀਦ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

 


Sanjeev

Content Editor

Related News