ESIC ਯੋਜਨਾ ’ਚ ਨਵੰਬਰ ’ਚ 10.28 ਲੱਖ ਨਵੇਂ ਮੈਂਬਰ ਜੁੜੇ

Tuesday, Jan 25, 2022 - 07:08 PM (IST)

ਨਵੀਂ ਦਿੱਲੀ (ਭਾਸ਼ਾ) – ਅਧਿਕਾਰਕ ਅੰਕੜਿਆਂ ਮੁਤਾਬਕ ਈ. ਐੱਸ. ਆਈ.ਸੀ. ਵਲੋਂ ਸੰਚਾਲਿਤ ਸਮਾਜਿਕ ਸੁਰੱਖਿਆ ਯੋਜਨਾ ’ਚ ਨਵੰਬਰ 2021 ’ਚ ਲਗਭਗ 10.28 ਲੱਖ ਨਵੇਂ ਮੈਂਬਰ ਸ਼ਾਮਲ ਹੋਏ, ਜਦ ਕਿ ਇਸ ਤੋਂ ਪਿਛਲੇ ਮਹੀਨੇ ’ਚ ਇਹ ਅੰਕੜਾ 12.39 ਲੱਖ ਸੀ। ਈ. ਐੱਸ. ਆਈ. ਸੀ. ਦੇ ਇਨ੍ਹਾਂ ਅੰਕੜਿਆਂ ਨਾਲ ਦੇਸ਼ ’ਚ ਰਸਮੀ ਖੇਤਰ ਦੇ ਰੁਜ਼ਗਾਰ ਬਾਰੇ ਅਨੁਮਾਨ ਮਿਲਦਾ ਹੈ। ਤਾਜ਼ਾ ਅੰਕੜੇ ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਵਲੋਂ ਜਾਰੀ ਰਿਪੋਰਟ ਦਾ ਹਿੱਸਾ ਹੈ।

ਅਧਿਕਾਰਕ ਅੰਕੜਿਆਂ ਮੁਤਾਬਕ ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ.ਸੀ.) ਦੀਆਂ ਯੋਜਨਾਵਾਂ ਨਾਲ ਜੁੜਨ ਵਾਲੇ ਕੁੱਲ ਨਵੇਂ ਕਰਮਚਾਰੀਆਂ ਦੀ ਗਿਣਤੀ ਅਪ੍ਰੈਲ ’ਚ 10.78 ਲੱਖ, ਮਈ ’ਚ 8.91 ਲੱਖ, ਜੂਨ ’ਚ 10.68 ਲੱਖ, ਜੁਲਾਈ ’ਚ 13.42 ਲੱਖ, ਅਗਸਤ ’ਚ 13.47 ਲੱਖ ਅਤੇ ਸਤੰਬਰ 2021 ’ਚ 13.57 ਲੱਖ ਸੀ। ਅਧਿਕਾਰਕ ਅੰਕੜਿਆਂ ਮੁਤਾਬਕ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਸੂਬਿਆਂ ਵਲੋਂ ਕੋਵਿਡ ਸਬੰਧੀ ਪਾਬੰਦੀਆਂ ’ਚ ਢਿੱਲ ਕਾਰਨ ਨਾਮਜ਼ਦਗੀ ’ਚ ਤੇਜ਼ੀ ਆਈ।

ਐੱਨ. ਐੱਸ. ਓ. ਦੀ ਰਿਪੋਰਟ ਮੁਤਾਬਕ ਈ. ਐੱਸ. ਆਈ. ਸੀ. ਦੇ ਨਵੇਂ ਖਾਤਾਧਾਰਕਾਂ ਦੀ ਕੁੱਲ ਗਿਣਤੀ 2020-21 ’ਚ 1.15 ਕਰੋੜ ਸੀ ਜਦ ਕਿ 2019-20 ’ਚ ਇਹ ਅੰਕੜਾ 1.51 ਕਰੋੜ ਅਤੇ 2018-19 ’ਚ 1.49 ਕਰੋੜ ਸੀ।


Harinder Kaur

Content Editor

Related News