1 ਕਰੋੜ ਸਰਕਾਰੀ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਤੋਹਫਾ, ਮਹਿੰਗਾਈ ਭੱਤੇ ''ਚ ਹੋਇਆ ਵਾਧਾ
Wednesday, Aug 29, 2018 - 02:12 PM (IST)
ਨਵੀਂ ਦਿੱਲੀ—ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਭੋਗੀਆਂ ਨੂੰ ਮੋਦੀ ਸਰਕਾਰ ਨੇ ਇਕ ਵੱਡਾ ਤੋਹਫਾ ਦਿੱਤਾ ਹੈ। ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ 'ਚ ਮਹਿੰਗਾਈ ਭੱਤੇ 'ਚ 2 ਫੀਸਦੀ ਦਾ ਵਾਧਾ ਦਰ ਦਿੱਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਡੀ.ਏ. 9 ਫੀਸਦੀ ਹੋ ਗਿਆ ਹੈ।
ਇਸ ਵਾਧੇ ਦਾ ਫਾਇਦਾ 1.10 ਕਰੋੜ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਭੋਗੀਆਂ ਨੂੰ ਮਿਲੇਗਾ। ਮੌਜੂਦਾ ਸਮੇਂ 'ਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ 7 ਫੀਸਦੀ ਮਹਿੰਗਾਈ ਭੱਤਾ ਮਿਲਦਾ ਹੈ।
ਦੋ ਫੀਸਦੀ ਦੇ ਵਾਧੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਮਿਲਣ ਵਾਲਾ ਮਹਿੰਗਾਈ ਭੱਤਾ 9 ਫੀਸਦੀ ਹੋ ਗਿਆ ਹੈ। ਮਹਿੰਗਾਈ ਭੱਤੇ 'ਚ ਜੋ ਵਾਧਾ ਹੋਇਆ ਹੈ, ਇਹ ਵਾਧਾ 7ਵੇਂ ਤਨਖਾਹ ਕਮਿਸ਼ਨ 'ਚ ਤੈਅ ਕੀਤੇ ਗਏ ਫਾਰਮੂਲੇ ਦੇ ਹਿਸਾਬ ਨਾਲ ਹੋਇਆ ਹੈ।

61 ਲੱਖ ਤੋਂ ਜ਼ਿਆਦਾ ਪੈਨਸ਼ਨਰਸ
ਦੇਸ਼ ਭਰ 'ਚ 48 ਲੱਖ ਤੋਂ ਜ਼ਿਆਦਾ ਕੇਂਦਰੀ ਕਰਮਚਾਰੀਆਂ ਅਤੇ 61 ਲੱਖ ਤੋਂ ਜ਼ਿਆਦਾ ਪੈਨਸ਼ਨਰਸ ਹਨ, ਮਹਿੰਗਾਈ ਭੱਤੇ 'ਚ ਵਾਧਾ ਹੋਣ 'ਤੇ ਇਨ੍ਹਾਂ ਤਮਾਮ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਇਹ ਵਾਧਾ 7ਵੇਂ ਤਨਖਾਹ ਕਮਿਸ਼ਨ 'ਚ ਤੈਅ ਕੀਤੇ ਗਏ ਫਾਰਮੁੱਲੇ ਦੇ ਤਹਿਤ ਹੋਵੇਗਾ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਨੇ ਮਹਿੰਗਾਈ ਭੱਤੇ 'ਚ 2 ਫੀਸਦੀ ਦਾ ਵਾਧਾ ਕੀਤਾ ਸੀ। ਇਸ ਸਾਲ 'ਚ ਇਸ ਦਾ ਐਲਾਨ ਕੀਤਾ ਗਿਆ ਸੀ। ਇਹ ਵਧੀਆਂ ਹੋਈਆਂ ਦਰਾਂ ਜਨਵਰੀ ਤੋਂ ਲਾਗੂ ਹੋਈਆਂ ਸਨ।

ਕੀ ਹੁੰਦਾ ਹੈ ਮਹਿੰਗਾਈ ਭੱਤਾ
ਮਹਿੰਗਾਈ ਭੱਤਾ ਅਤੇ ਡੀਅਰਨੈੱਸ ਅਲਾਊਂਸ ਉਹ ਅਲਾਊਂਸ ਹੁੰਦਾ ਹੈ ਜੋ ਸਰਕਾਰੀ ਕਰਮਚਾਰੀਆਂ, ਪਬਲਿਕ ਸੈਕਟਰ ਇੰਪਲਾਇਜ਼ ਅਤੇ ਪੈਨਸ਼ਨਰਾਂ ਨੂੰ ਦਿੱਤਾ ਜਾਂਦਾ ਹੈ। ਭਾਰਤ ਦੀ ਤਰ੍ਹਾਂ ਹੀ ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਡੀ.ਏ. ਦਿੱਤਾ ਜਾਂਦਾ ਹੈ। ਇਹ ਵਾਧਾ ਮਹਿੰਗਾਈ ਅਤੇ ਕਰਮਚਾਰੀਆਂ ਦੀ ਬੇਸਿਕ ਤਨਖਾਹ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।
