ਰੈਪੋ ਰੇਟ ''ਚ 1.90 ਫ਼ੀਸਦੀ ਵਾਧਾ ਦਰਜ, ਜਾਣੋ ਖੇਤਰ ਵਿੱਚ ਕਹਿੜੇ ਖੇਤਰ ''ਚ ਕੀਤਾ ਜਾ ਸਕਦੈ ਨਿਵੇਸ਼
Monday, Oct 03, 2022 - 01:25 PM (IST)

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਮਹਿੰਗਾਈ ਨੂੰ ਕਾਬੂ ਕਰਨ ਦੀ ਨੀਤੀ ਵਜੋਂ ਰਿਜ਼ਰਵ ਬੈਂਕ ਲਗਾਤਾਰ ਦਰਾਂ ਵਧਾ ਰਿਹਾ ਹੈ। ਇਸ ਕਰਕੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਵਧ ਗਈਆਂ ਹਨ। ਇਸ ਦੇ ਬਾਵਜੂਦ ਸ਼ੇਅਰ ਬਾਜ਼ਾਰ ਰਿਟਰਨ ਦੇਣ 'ਚ ਚੰਗਾ ਸਾਬਤ ਹੋ ਸਕਦਾ ਹੈ। ਅਜਿਹੇ ਵਿੱਚ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਆਰ.ਬੀ.ਆਈ. ਨੇ ਲਗਾਤਾਰ ਚਾਰ ਵਾਰ ਰੇਪੋ ਦਰ ਵਿੱਚ 1.90 ਫ਼ੀਸਦੀ ਦਾ ਵਾਧਾ ਕਰਕੇ ਗਲੋਬਲ ਕੇਂਦਰੀ ਬੈਂਕਾਂ ਦੀਆਂ ਹਮਲਾਵਰ ਮੁਦਰਾ ਨੀਤੀਆਂ ਦਾ ਸਮਰਥਨ ਕੀਤਾ ਹੈ। ਇਸੇ ਤਰ੍ਹਾਂ ਦੀ ਹਮਲਾਵਰ ਦਰ ਨੀਤੀ ਉਸ ਸਮੇਂ ਤੱਕ ਅਪਣਾਈ ਜਾਵੇਗੀ ਜਦੋਂ ਤੱਕ ਮਹਿੰਗਾਈ ਦਰ ਕੇਂਦਰੀ ਬੈਂਕਾਂ ਦੇ ਕੰਟਰੋਲ ਨਹੀਂ ਆਉਂਦੀ। ਹੁਣ ਤੱਕ ਵਾਪਰੀਆਂ ਘਟਨਾਵਾਂ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਪੱਧਰ ’ਤੇ ਕਿਸੇ ਵੱਡੀ ਤਬਦੀਲੀ ਦਾ ਸੰਕੇਤ ਦੇ ਰਹੀਆਂ ਹਨ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਜੇਕਰ ਮੌਜੂਦਾ ਰਿਕਵਰੀ ਵਧਦੀ ਹੈ ਤਾਂ ਆਉਣ ਵਾਲੇ ਸਮੇਂ ਨਿਫ਼ਟੀ 17,500 ਦੇ ਨੇੜੇ ਚਲਾ ਜਾਵੇਗਾ।
ਜਾਣੋ ਕਿਸ ਸੈਕਟਰ ਵਿੱਚ ਨਿਵੇਸ਼ ਕਰਨ ਦਾ ਹੈ ਸਹੀ ਸਮਾਂ
]ਮੌਜੂਦਾ ਅਸਥਿਰ ਬਾਜ਼ਾਰ ਮਾਹੌਲ ਵਿੱਚ, ਨਿਵੇਸ਼ਕਾਂ ਨੂੰ ਆਟੋ, ਬੈਂਕ, ਰੱਖਿਆ, ਇੰਜੀਨੀਅਰਿੰਗ, ਰੀਅਲ ਅਸਟੇਟ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰਨਾ ਚਾਹੀਦੀ ਹੈ।। ਇਹ ਉਹ ਸੈਕਟਰ ਹਨ ਜਿਨ੍ਹਾਂ 'ਚ ਪੈਸਾ ਡੁੱਬਣ ਦਾ ਡਰ ਘੱਟ ਹੁੰਦਾ ਹੈ ਇਸ ਲਈ ਇਹ ਖੇਤਰ ਰੱਖਿਆਤਮਕ ਹੋਣ ਦੇ ਨਾਲ -ਨਾਲ ਆਰਥਿਕਤਾ ਵਧਾਉਣ ਵੇਲੇ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
ਦਰਾਂ ਵਧਾਉਣ ਦਾ ਸਕਰਾਤਮਕ ਪ੍ਰਭਾਵ ਪਹਿਲਾਂ ਵੀ ਦੇਖਿਆ ਗਿਆ
ਇਸ ਵਾਰ ਜਦੋਂ ਆਰ.ਬੀ.ਆਈ. ਨੇ ਰੈਪੋ ਰੇਟ ਵਿੱਚ 0.50 ਫ਼ੀਸਦੀ ਦਾ ਵਾਧਾ ਕੀਤਾ ਤਾਂ ਇਸ ਦਾ ਸਕਾਰਾਤਮਕ ਅਸਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ। ਸੈਂਸੈਕਸ 1000 ਅੰਕ ਤੋਂ ਉੱਪਰ ਬੰਦ ਹੋਇਆ। ਇਸ ਦੇ ਨਾਲ ਹੀ ਰੁਪਿਆ ਵੀ ਮਜ਼ਬੂਤ ਹੋਇਆ ਹੈ। ਇਸ ਤੋਂ ਪਹਿਲਾਂ ਵੀ ਤਿੰਨ ਗੁਣਾ ਰੇਟ ਵਧ ਗਏ ਸਨ ਇਸ ਲਈ ਇਸ ਵਾਰ ਬਾਜ਼ਾਰ ਨੇ ਆਰ.ਬੀ.ਆਈ. ਦੇ ਫ਼ੈਸਲੇ ਨੂੰ ਸਕਾਰਾਤਮਕ ਲਿਆ ਅਤੇ ਬਾਜ਼ਾਰ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ।