6.5 ਫੀਸਦੀ ਵਧੀ ਜੀ. ਐੱਸ. ਟੀ. ਕੁਲੈਕਸ਼ਨ, ਸਰਕਾਰ ਦੀ ਝੋਲੀ ’ਚ ਆਏ 1.73 ਲੱਖ ਕਰੋੜ ਰੁਪਏ

Wednesday, Oct 02, 2024 - 05:02 PM (IST)

ਨਵੀਂ ਦਿੱਲੀ - ਦੇਸ਼ ਦੀ ਜੀ. ਐੱਸ. ਟੀ. ਕੁਲੈਕਸ਼ਨ ’ਚ ਸਤੰਬਰ ਮਹੀਨੇ ’ਚ ਸਾਲਾਨਾ ਆਧਾਰ ’ਤੇ 6.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਅੱਜ ਵਿੱਤ ਮੰਤਰਾਲਾ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਸਤੰਬਰ 2024 ’ਚ ਸਰਕਾਰ ਦੀ ਝੋਲੀ ’ਚ 1.73 ਲੱਖ ਕਰੋਡ਼ ਰੁਪਏ (20.64 ਅਰਬ ਡਾਲਰ) ਦੀ ਰਕਮ ਜਮ੍ਹਾ ਹੋਈ। ਪਿਛਲੇ ਸਾਲ ਦੀ ਇਸੇ ਮਿਆਦ ਭਾਵ ਸਤੰਬਰ 2023 ’ਚ ਦੇਸ਼ ਦੀ ਜੀ. ਐੱਸ. ਟੀ. ਕੁਲੈਕਸ਼ਨ 1.63 ਲੱਖ ਕਰੋਡ਼ ਰੁਪਏ ਸੀ। ਦੱਸ ਦੇਈਏ ਕਿ ਇਹ ਡਾਟਾ ਕੁੱਲ ਜੀ. ਐੱਸ. ਟੀ. ਕੁਲੈਕਸ਼ਨ ਦਾ ਹੈ।

ਇਹ ਵੀ ਪੜ੍ਹੋ - Gold ਖਰੀਦਣ ਦਾ ਸੁਨਹਿਰੀ ਮੌਕਾ, ਦੇਰ ਕੀਤੀ ਤਾਂ ਪਵੇਗਾ ਪਛਤਾਉਣਾ, Gold ਹੋਵੇਗਾ ਇੰਨਾ ਮਹਿੰਗਾ

ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ 3.9 ਫ਼ੀਸਦੀ ਵਧੀ

ਰਿਫੰਡ ਘਟਾਉਣ ਤੋਂ ਬਾਅਦ ਮੰਨੀ ਗਈ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 3.9 ਫ਼ੀਸਦੀ ਵਧ ਕੇ ਸਤੰਬਰ 2024 ’ਚ 1.53 ਲੱਖ ਕਰੋਡ਼ ਰੁਪਏ ਹੋ ਗਈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ 2024 ’ਚ 20,458 ਕਰੋਡ਼ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ। ਇਹ ਰਿਫੰਡ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 31 ਫ਼ੀਸਦੀ ਜ਼ਿਆਦਾ ਹੈ। ਅਗਸਤ ਮਹੀਨੇ ’ਚ 24,460 ਕਰੋਡ਼ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਸਨ, ਜੋ ਸਾਲਾਨਾ ਆਧਾਰ ’ਤੇ 38 ਫ਼ੀਸਦੀ ਦਾ ਵਾਧਾ ਸੀ। ਮਹੀਨਾਵਾਰੀ ਆਧਾਰ ’ਤੇ ਘਟੀ ਜੀ. ਐੱਸ. ਟੀ. ਕੁਲੈਕਸ਼ਨ ਭਾਵੇਂ ਸਾਲਾਨਾ ਆਧਾਰ ’ਤੇ ਜੀ. ਐੱਸ. ਟੀ. ਕੁਲੈਕਸ਼ਨ ’ਚ ਵਾਧਾ ਦੇਖਣ ਨੂੰ ਮਿਲਿਆ ਹੈ ਪਰ ਮਹੀਨਾਵਾਰੀ ਆਧਾਰ ’ਤੇ ਇਸ ’ਚ ਮਾਮੂਲੀ 1.15 ਫ਼ੀਸਦੀ ਦੀ ਗਿਰਾਵਟ ਆਈ ਹੈ। ਅਗਸਤ ’ਚ ਦੇਸ਼ ਦੀ ਜੀ. ਐੱਸ. ਟੀ. ਕੁਲੈਕਸ਼ਨ 1.75 ਲੱਖ ਕਰੋਡ਼ ਰੁਪਏ ਸੀ।

ਇਹ ਵੀ ਪੜ੍ਹੋ - 187 ਰੁਪਏ ਦਾ ਵਿਆਜ ਨਾ ਦੇਣ 'ਤੇ ਬੈਂਕ ਦੇਵੇਗਾ 20,000 ਰੁਪਏ ਦਾ ਮੁਆਵਜ਼ਾ, RBI ਦਾ ਹੁਕਮ

ਘਰੇਲੂ ਮਾਲੀਆ ਵਧਿਆ

ਸਤੰਬਰ ਮਹੀਨੇ ਘਰੇਲੂ ਮਾਲੀਆ 5.9 ਫ਼ੀਸਦੀ ਵਧ ਕੇ ਲੱਗਭਗ 1,27,850 ਕਰੋਡ਼ ਰੁਪਏ ਹੋ ਗਿਆ। ਪਿਛਲੇ ਸਾਲ ਦੀ ਇਸੇ ਮਿਆਦ ’ਚ ਦੇਸ਼ ਦਾ ਘਰੇਲੂ ਮਾਲੀਆ 1,20,686 ਕਰੋਡ਼ ਰੁਪਏ ਸੀ। ਅਗਸਤ 2024 ’ਚ ਘਰੇਲੂ ਮਾਲੀਆ 9.2 ਫ਼ੀਸਦੀ ਵਧ ਕੇ ਲੱਗਭਗ 1.25 ਲੱਖ ਕਰੋਡ਼ ਰੁਪਏ ਹੋ ਗਿਆ ਸੀ। ਦੱਸ ਦੇਈਏ ਕਿ ਦਰਾਮਦ ਸਮੱਗਰੀ ’ਤੇ ਲੱਗੀ ਜੀ. ਐੱਸ. ਟੀ. ਕੁਲੈਕਸ਼ਨ ਘਟਾਉਣ ਤੋਂ ਬਾਅਦ ਜਿੰਨੀ ਰਕਮ ਮਿਲੀ, ਉਸ ਨੂੰ ਘਰੇਲੂ ਮਾਲੀਆ ਕਿਹਾ ਜਾਂਦਾ ਹੈ। ਮਾਲ ਦੀ ਦਰਾਮਦ ਨਾਲ ਮਾਲੀਆ 8 ਫ਼ੀਸਦੀ ਵਧ ਕੇ 45,390 ਕਰੋਡ਼ ਰੁਪਏ ਹੋ ਗਿਆ। ਸਤੰਬਰ 2023 ’ਚ ਇਹ 42,026 ਕਰੋਡ਼ ਰੁਪਏ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sunaina

Content Editor

Related News