0.001% ਲੋਕਾਂ ਕੋਲ ਅੱਧੀ ਦੁਨੀਆ ਤੋਂ 3 ਗੁਣਾ ਜ਼ਿਆਦਾ ਦੌਲਤ; ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਅਮੀਰ ਵਰਗ

Monday, Jan 12, 2026 - 05:12 PM (IST)

0.001% ਲੋਕਾਂ ਕੋਲ ਅੱਧੀ ਦੁਨੀਆ ਤੋਂ 3 ਗੁਣਾ ਜ਼ਿਆਦਾ ਦੌਲਤ; ਪ੍ਰਦੂਸ਼ਣ ਲਈ  ਸਭ ਤੋਂ ਵੱਧ ਜ਼ਿੰਮੇਵਾਰ ਅਮੀਰ ਵਰਗ

ਬਿਜ਼ਨੈੱਸ ਡੈਸਕ : ਦੁਨੀਆ ਅਮੀਰ ਤਾਂ ਹੋ ਰਹੀ ਹੈ, ਪਰ ਇਹ ਦੌਲਤ ਸਾਰਿਆਂ ਵਿੱਚ ਬਰਾਬਰ ਨਹੀਂ ਵੰਡੀ ਜਾ ਰਹੀ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਦੁਨੀਆ ਦੀ ਅਸਮਾਨਤਾ (Global Inequality) ਦੀ ਖਾਈ ਲਗਾਤਾਰ ਡੂੰਘੀ ਹੁੰਦੀ ਜਾ ਰਹੀ ਹੈ। ਹੈਰਾਨੀਜਨਕ ਅੰਕੜਾ ਇਹ ਹੈ ਕਿ ਦੁਨੀਆ ਦੇ ਸਿਖਰਲੇ 56,000 ਅਮੀਰ ਲੋਕਾਂ (0.001%) ਕੋਲ ਅੱਧੀ ਦੁਨੀਆ ਦੀ ਕੁੱਲ ਆਬਾਦੀ ਨਾਲੋਂ 3 ਗੁਣਾ ਜ਼ਿਆਦਾ ਦੌਲਤ ਹੈ।

ਇਹ ਵੀ ਪੜ੍ਹੋ :      ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ

ਦੌਲਤ ਅਤੇ ਆਮਦਨੀ ਵਿੱਚ ਵੱਡਾ ਫਰਕ 

ਸਰੋਤਾਂ ਅਨੁਸਾਰ, ਦੁਨੀਆ ਦੀ ਕੁੱਲ 75% ਦੌਲਤ ਸਿਰਫ ਉੱਪਰਲੇ 10% ਲੋਕਾਂ ਦੇ ਕਬਜ਼ੇ ਵਿੱਚ ਹੈ, ਜਦੋਂ ਕਿ ਹੇਠਲੇ 50% ਲੋਕਾਂ ਦੇ ਹਿੱਸੇ ਸਿਰਫ 2% ਦੌਲਤ ਹੀ ਆਉਂਦੀ ਹੈ। ਜੇਕਰ ਆਮਦਨੀ ਦੀ ਗੱਲ ਕਰੀਏ ਤਾਂ ਸਿਖਰਲੇ 10% ਲੋਕ ਕੁੱਲ ਗਲੋਬਲ ਆਮਦਨੀ ਦਾ 53% ਹਿੱਸਾ ਲੈ ਜਾਂਦੇ ਹਨ, ਜਦੋਂ ਕਿ ਹੇਠਲੀ 50% ਆਬਾਦੀ ਸਿਰਫ 8% ਆਮਦਨੀ 'ਤੇ ਗੁਜ਼ਾਰਾ ਕਰਨ ਲਈ ਮਜਬੂਰ ਹੈ।

ਇਹ ਵੀ ਪੜ੍ਹੋ :      ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ

ਜਲਵਾਯੂ ਸੰਕਟ ਲਈ ਅਮੀਰ ਵਧੇਰੇ ਜ਼ਿੰਮੇਵਾਰ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਜਲਵਾਯੂ ਤਬਦੀਲੀ (Climate Change) ਲਈ ਅਮੀਰ ਵਰਗ ਸਭ ਤੋਂ ਵੱਧ ਜ਼ਿੰਮੇਵਾਰ ਹੈ। ਸਿਖਰਲੇ 10% ਪੂੰਜੀਪਤੀ ਦੁਨੀਆ ਦੇ 77% ਪ੍ਰਦੂਸ਼ਣ (emission) ਲਈ ਜ਼ਿੰਮੇਵਾਰ ਹਨ, ਜਦੋਂ ਕਿ ਹੇਠਲੇ 50% ਲੋਕਾਂ ਦਾ ਯੋਗਦਾਨ ਸਿਰਫ 3% ਹੈ। ਇਸ ਦੇ ਬਾਵਜੂਦ, ਜਲਵਾਯੂ ਪਰਿਵਰਤਨ ਦੇ ਜੋਖਮਾਂ ਦਾ ਸਾਹਮਣਾ ਅਕਸਰ ਗਰੀਬ ਵਰਗ ਨੂੰ ਹੀ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ :     ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ

ਸਿੱਖਿਆ ਦੇ ਮੌਕਿਆਂ ਵਿੱਚ ਵੀ ਭਾਰੀ ਅਸਮਾਨਤਾ ਅਮੀਰ ਅਤੇ ਗਰੀਬ ਬੱਚਿਆਂ ਵਿਚਕਾਰ ਸਿੱਖਿਆ 'ਤੇ ਹੋਣ ਵਾਲੇ ਖਰਚੇ ਵਿੱਚ 1 ਅਤੇ 41 ਦਾ ਵੱਡਾ ਪਾੜਾ ਹੈ,।

• ਅਫਰੀਕਾ: ਪ੍ਰਤੀ ਬੱਚਾ ਸਰਕਾਰੀ ਸਿੱਖਿਆ ਖਰਚਾ ਲਗਭਗ 22,0000 ਰੁਪਏ ਹੈ।
• ਅਮਰੀਕਾ: ਇਹੀ ਖਰਚਾ 29.38 ਲੱਖ ਰੁਪਏ ਪ੍ਰਤੀ ਬੱਚਾ ਹੈ।

ਇਹ ਵੀ ਪੜ੍ਹੋ :     1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ

ਭਵਿੱਖ ਲਈ ਚੇਤਾਵਨੀ 

ਸਾਲ 1995 ਤੋਂ 2025 ਤੱਕ ਅਮੀਰਾਂ ਦੀ ਆਮਦਨੀ ਵਿੱਚ 31% ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਜੇਕਰ ਨੀਤੀਆਂ ਵਿੱਚ ਬਦਲਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਖਾਈ ਹੋਰ ਵੀ ਡੂੰਘੀ ਹੋ ਸਕਦੀ ਹੈ, ਜਿਸ ਨਾਲ ਆਰਥਿਕ ਅਸਮਾਨਤਾ ਤੇਜ਼ੀ ਨਾਲ ਵਧੇਗੀ।

ਇਹ ਵੀ ਪੜ੍ਹੋ :     Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


 


author

Harinder Kaur

Content Editor

Related News