ਯਾਤਰੀਆਂ ਨੂੰ ਰੇਲਵੇ ਦਾ ਤੋਹਫ਼ਾ, ਭਲਕੇ ਤੋਂ ਸਸਤਾ ਮਿਲੇਗਾ ਬੋਤਲਬੰਦ ਪਾਣੀ
Sunday, Sep 21, 2025 - 03:02 PM (IST)

ਨਵੀਂ ਦਿੱਲੀ- ਰੇਲਵੇ ਬੋਰਡ ਨੇ ਰੇਲ ਨੀਰ ਅਤੇ ਹੋਰ ਅਧਿਕਾਰਤ ਬ੍ਰਾਂਡਾਂ ਦੀ ਪੀਣ ਵਾਲੇ ਪਾਣੀ ਦੀ ਬੋਤਲ ਦੀ ਕੀਮਤ ’ਚ ਇਕ ਰੁਪਏ ਦੀ ਕਟੌਤੀ ਦੇ ਨਿਰਦੇਸ਼ ਦਿੱਤੇ ਹਨ। ਸੋਧੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ। ਰੇਲਗੱਡੀਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਅਜਿਹਾ ਪਾਣੀ ਵੇਚਿਆ ਜਾਂਦਾ ਹੈ।
ਰੇਲਵੇ ਬੋਰਡ ਵੱਲੋਂ ਸ਼ਨੀਵਾਰ ਜਾਰੀ ਕੀਤੇ ਗਏ ਇਕ ਵਪਾਰਕ ਸਰਕੁਲਰ ਅਨੁਸਾਰ ਰੇਲ ਨੀਰ ਬ੍ਰਾਂਡ ਦੇ ਪੀਣ ਵਾਲੇ ਪਾਣੀ ਦੀ ਇਕ ਲੀਟਰ ਦੀ ਬੋਤਲ ਦੀ ਕੀਮਤ 15 ਰੁਪਏ ਤੋਂ ਘਟਾ ਕੇ 14 ਰੁਪਏ ਕਰ ਦਿੱਤੀ ਗਈ ਹੈ। 500 ਮਿਲੀਲੀਟਰ ਦੀ ਬੋਤਲ 10 ਰੁਪਏ ਦੀ ਥਾਂ 9 ਰੁਪਏ ’ਚ ਮਿਲੇਗੀ। ਇਹੀ ਦਰ ਆਈ. ਆਰ. ਸੀ. ਟੀ. ਸੀ. ਅਤੇ ਰੇਲਵੇ ਵੱਲੋਂ ਅਧਿਕਾਰਤ ਹੋਰ ਬ੍ਰਾਂਡਾਂ ’ਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਨੂੰ ਰੇਲਗੱਡੀਆਂ ਤੇ ਰੇਲਵੇ ਸਟੇਸ਼ਨਾਂ ’ਤੇ ਵੇਚਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8