ਇਸਪਾਤ ਨਿਗਮ ਨੂੰ ਵਿਸ਼ਾਖਾਪਟਨਮ ਦੀ ਜ਼ਮੀਨ ਤੋਂ 1,000 ਕਰੋੜ ਮਿਲਣ ਦੀ ਉਮੀਦ

03/07/2021 2:39:54 PM

ਨਵੀਂ ਦਿੱਲੀ- ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਆਰ. ਆਈ. ਐੱਨ. ਐੱਲ.) ਨੂੰ ਵਿਸ਼ਾਖਾਪਟਨਮ ਵਿਚ 22.19 ਏਕੜ ਜ਼ਮੀਨ ਦੀ ਵਿਕਰੀ ਤੋਂ 1,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਇਹ ਆਂਧਰਾ ਪ੍ਰਦੇਸ਼ ਦਾ ਲੋਕਪ੍ਰਿਯ ਸੈਲਾਨੀ ਸਥੱਲ ਹੈ। ਜਨਤਕ ਖੇਤਰ ਦੀ ਨਿਰਮਾਣ ਕੰਪਨੀ ਐੱਨ. ਬੀ. ਸੀ. ਸੀ. ਨੇ ਵੀਰਵਾਰ ਨੂੰ ਆਰ. ਆਈ. ਐੱਨ. ਐੱਲ. ਨਾਲ ਉਸ ਦੀ ਵਿਸ਼ਾਖਾਪਟਨਮ ਦੀ 22.19 ਏਕੜ ਜ਼ਮੀਨ ਦੇ ਪੁਨਰਵਿਕਾਸ ਅਤੇ ਮੁਦਰੀਕਰਨ ਲਈ ਸਮਝੌਤਾ ਕੀਤਾ ਹੈ।

ਇਕ ਸੂਤਰ ਨੇ ਕਿਹਾ, ''ਕੰਪਨੀ ਨੂੰ ਇਸ ਜ਼ਮੀਨ ਦੀ ਵਿਕਰੀ ਤੋਂ 1,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਇਸ ਜ਼ਮੀਨ ਦਾ ਬਾਜ਼ਾਰ ਮੁੱਲ ਇਕ ਲੱਖ ਰੁਪਏ ਪ੍ਰਤੀ ਵਰਗ ਗਜ਼ ਹੈ। ਇਸ ਰਾਸ਼ੀ ਦੀ ਵਰਤੋਂ ਕੰਪਨੀ ਆਪਣੇ ਕਰਜ਼ ਦੇ ਭੁਗਤਾਨ ਲਈ ਕਰੇਗੀ।'' 

ਆਰ. ਆਈ. ਐੱਨ. ਐੱਲ. ਦੀ ਵੈੱਬਸਾਈਟ 'ਤੇ ਉਪਲਬਧ ਸੂਚਨਾ ਮੁਤਾਬਕ, ਵਿੱਤੀ ਸਾਲ 2018-19 ਵਿਚ ਕੰਪਨੀ 'ਤੇ ਸ਼ੁੱਧ ਕਰਜ਼ 19,592 ਕਰੋੜ ਰੁਪਏ ਸੀ। ਕੰਪਨੀ ਦੀ ਖੁਦ ਦੇ ਇਸਤੇਮਾਲ ਵਾਲੀ ਕੱਚੇ ਲੋਹੇ ਦੀ ਖਦਾਨ ਨਹੀਂ ਹੈ। ਕੰਪਨੀ ਆਪਣੇ ਪਲਾਂਟ ਵਿਚ ਤਿੰਨ ਪੂਰੀ ਤਰ੍ਹਾਂ ਕੰਮ ਕਰਦੇ ਬਲਾਸਟ ਫਰਨੈਸ ਜ਼ਰੀਏ ਪ੍ਰਤੀਦਿਨ 19,000 ਟਨ ਹਾਟ ਮੈਟਲ ਦਾ ਉਤਪਾਦਨ ਕਰਦੀ ਹੈ। 


Sanjeev

Content Editor

Related News