ਮੋਟਰਸਾਈਕਲ ਸੈਕਟਰ ਵਾਹਨ ਦੇ ਹੋਰ ਖੇਤਰਾਂ ਨੂੰ ਪਛਾੜ ਦੇਵੇਗਾ : ਫਿਚ

07/03/2020 1:51:56 PM

ਨਵੀਂ ਦਿੱਲੀ— ਫਿਚ ਸਲਿਊਸ਼ਨਜ਼ ਕੰਟਰੀ ਰਿਸਕ ਐਂਡ ਇੰਡਸਟਰੀ ਰਿਸਰਚ ਨੇ ਕਿਹਾ ਹੈ ਕਿ ਭਾਰਤ 'ਚ ਮੋਟਰਸਾਈਕਲ ਖੇਤਰ ਦਾ ਪ੍ਰਦਰਸ਼ਨ ਵਾਹਨ ਦੇ ਹੋਰ ਖੇਤਰਾਂ ਨਾਲੋਂ ਬਿਹਤਰ ਰਹੇਗਾ।

ਫਿਚ ਗਰੁੱਪ ਦੀ ਇਕਾਈ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਵੱਧ ਰਹੇ ਵਿੱਤੀ ਦਬਾਅ ਕਾਰਨ ਵੱਧ ਤੋਂ ਵੱਧ ਗਾਹਕ ਬਾਈਕ ਖਰੀਦਣਾ ਪਸੰਦ ਕਰਨਗੇ। ਬਿਆਨ 'ਚ ਕਿਹਾ ਗਿਆ ਹੈ ਕਿ ਗਾਹਕਾਂ ਦੀ ਮੰਗ ਬਦਲਣ ਨਾਲ ਘਰੇਲੂ ਮੋਟਰਸਾਈਕਲ ਉਤਪਾਦਨ ਨੂੰ ਕੁਝ ਸਮਰਥਨ ਮਿਲੇਗਾ ਪਰ ਇਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਬਰਾਮਦ ਬਾਜ਼ਾਰ ਤੋਂ ਮਿਲੇਗਾ ਕਿਉਂਕਿ ਕਈ ਉਭਰਦੇ ਬਾਜ਼ਾਰਾਂ 'ਚ ਮੋਟਰਸਾਈਕਲਾਂ ਦੀ ਮੰਗ ਮਜਬੂਤ ਬਣੀ ਰਹੇਗੀ। ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਤੋਂ ਬਾਅਦ ਭਾਰਤ 'ਚ ਕੰਮ ਕਰ ਰਹੀਆਂ ਮੋਟਰਸਾਈਕਲ ਕੰਪਨੀਆਂ ਦਾ ਕੰਮਕਾਜ ਵੱਡੇ ਪੱਧਰ 'ਤੇ ਸਧਾਰਣ ਹੋ ਗਿਆ ਹੈ।

ਫਿਚ ਨੇ ਕਿਹਾ ਕਿ 2020-21 'ਚ ਭਾਰਤ ਵਿਚ ਮੋਟਰਸਾਈਕਲ ਦੀ ਵਿਕਰੀ ਸਾਲ-ਦਰ-ਸਾਲ 23.7 ਫੀਸਦੀ ਘੱਟ ਜਾਵੇਗੀ ਪਰ ਇਸ ਮਿਆਦ 'ਚ ਮੋਟਰਸਾਈਕਲਾਂ ਦੇ ਉਤਪਾਦਨ 'ਚ ਸਿਰਫ 16 ਫੀਸਦੀ ਦੀ ਗਿਰਾਵਟ ਆਵੇਗੀ। ਫਿਚ ਨੇ ਕਿਹਾ ਕਿ ਉਤਪਾਦਨ ਅਤੇ ਵਿਕਰੀ 'ਚ ਇਹ ਗਿਰਾਵਟ ਮੁੱਖ ਤੌਰ ਤੇ ਤਾਲਾਬੰਦੀ ਦੌਰਾਨ ਉਤਪਾਦਨ ਅਤੇ ਡੀਲਰਸ਼ਿਪ ਬੰਦ ਰਹਿਣ ਦੇ ਕਾਰਨ ਆਵੇਗੀ।


Sanjeev

Content Editor

Related News