ਹੁੰਡਈ ਕ੍ਰੇਟਾ ਅਪ੍ਰੈਲ ’ਚ ਲਗਾਤਾਰ ਦੂਜੇ ਮਹੀਨੇ ਭਾਰਤ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ
Tuesday, May 06, 2025 - 05:23 PM (IST)

ਗੁਰੂਗ੍ਰਾਮ (ਬਿਜ਼ਨੈੱਸ ਨਿਊਜ਼) - ਭਾਰਤ ਦੀ ਮੋਹਰੀ ਪ੍ਰੀਮੀਅਮ ਸਮਾਰਟ ਮੋਬਿਲਿਟੀ ਸਾਲਿਊਸ਼ਨ ਦਾਤਾ ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਨੇ ਦੱਸਿਆ ਹੈ ਕਿ ਹੁੰਡਈ ਕ੍ਰੇਟਾ ਲਗਾਤਾਰ ਦੂਜੇ ਮਹੀਨੇ ਭਾਰਤੀ ਵਾਹਨ ਉਦਯੋਗ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਮਾਡਲ ਵਜੋਂ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ
ਅਪ੍ਰੈਲ, 2025 ’ਚ ਹੁੰਡਈ ਕ੍ਰੇਟਾ ਦੀ ਕੁੱਲ 17,016 ਯੂਨਿਟਸ ਦੀ ਵਿਕਰੀ ਹੋਈ, ਜੋ ਸਾਲਾਨਾ ਆਧਾਰ ’ਤੇ (ਅਪ੍ਰੈਲ, 2024 ਦੇ ਮੁਕਾਬਲੇ) 10.2 ਫ਼ੀਸਦੀ ਜ਼ਿਆਦਾ ਹੈ। ਦੇਸ਼ ’ਚ ਐੱਸ. ਯੂ. ਵੀ. ਸੈਗਮੈਂਟ ’ਚ ਨਵੇਂ ਮਾਪਦੰਡ ਸਥਾਪਤ ਕਰਦੇ ਹੋਏ ਹੁੰਡਈ ਕ੍ਰੇਟਾ ਨੇ ਜਨਵਰੀ ਤੋਂ ਅਪ੍ਰੈਲ, 2025 ਦੌਰਾਨ ਕੁੱਲ 69,914 ਯੂਨਿਟਸ ਦੀ ਵਿਕਰੀ ਨਾਲ ਭਾਰਤ ਦੀ ਬੈਸਟ ਸੈਲਿੰਗ ਐੱਸ. ਯੂ. ਵੀ. ਵਜੋਂ ਆਪਣੀ ਸਥਿਤੀ ਨੂੰ ਵੀ ਕਾਇਮ ਰੱਖਿਆ ਹੈ।
ਇਹ ਵੀ ਪੜ੍ਹੋ : ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ ਹੈ ਆਖਰੀ ਤਾਰੀਖ
ਇਹ ਪ੍ਰਾਪਤੀ ਬ੍ਰਾਂਡ ਕ੍ਰੇਟਾ ’ਚ ਗਾਹਕਾਂ ਦੇ ਭਰੋਸੇ ਦਾ ਪ੍ਰਤੀਕ ਹੈ। ਕ੍ਰੇਟਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਅਪ੍ਰੈਲ, 2025 ’ਚ ਐੱਚ. ਐੱਮ. ਆਈ. ਐੱਲ. ਦੀ ਘਰੇਲੂ ਵਿਕਰੀ ’ਚ ਐੱਸ. ਯੂ. ਵੀ. ਦੀ ਹਿੱਸੇਦਾਰੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 70.9 ਫ਼ੀਸਦੀ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਮੁਫ਼ਤ ATM ਲੈਣ-ਦੇਣ ਦੀ ਸੀਮਾ ਘਟੀ, HDFC, PNB, IndusInd Bank ਨੇ ਅੱਜ ਤੋਂ ਬਦਲੇ ਨਿਯਮ
ਇਹ ਹੁੰਡਈ ਦੀ ਐੱਸ. ਯੂ. ਵੀ. ਲਾਈਨਅਪ ’ਚ ਗਾਹਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ, ਜਿਸ ਦੀ ਅਗਵਾਈ ਕ੍ਰੇਟਾ ਨੇ ਸੰਭਾਲੀ ਹੈ ਅਤੇ ਵੈਨਿਊ, ਐਕਸਟਰ, ਅਲਕਾਜ਼ਾਰ ਅਤੇ ਹੋਰ ਮਾਡਲਾਂ ਨਾਲ ਇਸ ਨੂੰ ਮਦਦ ਮਿਲੀ ਹੈ।
ਇਹ ਵੀ ਪੜ੍ਹੋ : Gold ਦੀ ਕੀਮਤ 'ਚ ਆ ਸਕਦੀ ਹੈ ਗਿਰਾਵਟ! ਜਲਦ ਮਿਲ ਸਕਦੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8