ਕਾਂਗਰਸ ਨੇ ਓਡੀਸ਼ਾ 'ਚ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਦੇ ਕਰਜ਼ੇ ਮੁਆਫ ਕਰਨ ਦਾ ਕੀਤਾ ਵਾਅਦਾ

Saturday, Mar 30, 2024 - 12:02 PM (IST)

ਭੁਵਨੇਸ਼ਵਰ (ਭਾਸ਼ਾ) - ਕਾਂਗਰਸ ਨੇ ਸ਼ੁੱਕਰਵਾਰ ਨੂੰ ਓਡੀਸ਼ਾ ਵਿਚ ਸੱਤਾ ਵਿਚ ਆਉਣ 'ਤੇ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ। ਸੂਬਾ ਮਹਿਲਾ ਕਾਂਗਰਸ ਪ੍ਰਧਾਨ ਮੀਨਾਕਸ਼ੀ ਬਹਿਨੀਪਤੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਜੇਕਰ ਕਾਂਗਰਸ ਓਡੀਸ਼ਾ ਵਿੱਚ ਸੱਤਾ ਵਿੱਚ ਆਉਂਦੀ ਹੈ, ਤਾਂ ਅਸੀਂ ਪਾਰਟੀ ਦੀ ਨਾਰੀ ਨਿਆ ਗਾਰੰਟੀ ਦੇ ਤਹਿਤ ਸਵੈ-ਸਹਾਇਤਾ ਸਮੂਹਾਂ (ਐਸਐਚਜੀ) ਦੀਆਂ ਮਹਿਲਾ ਮੈਂਬਰਾਂ ਦੇ ਬੈਂਕ ਕਰਜ਼ੇ ਮੁਆਫ਼ ਕਰ ਦੇਵਾਂਗੇ।"

ਇਹ ਵੀ ਪੜ੍ਹੋ :    ਕਾਂਗਰਸ ਨੂੰ IT ਵਿਭਾਗ ਤੋਂ ਮਿਲਿਆ 1,823 ਕਰੋੜ ਰੁਪਏ ਦਾ ਇਕ ਹੋਰ ਨਵਾਂ ਨੋਟਿਸ

ਉਨ੍ਹਾਂ ਕਿਹਾ ਕਿ ਪਾਰਟੀ ਦੀ 'ਮਹਾਲਕਸ਼ਮੀ ਗਰੰਟੀ' ਤਹਿਤ ਹਰ ਗਰੀਬ ਪਰਿਵਾਰ ਦੀ ਇਕ ਔਰਤ ਨੂੰ 1 ਲੱਖ ਰੁਪਏ ਪ੍ਰਤੀ ਸਾਲ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। 'ਨਾਰੀ ਨਿਆਏ' ਗਾਰੰਟੀ ਵੀ ਸਾਰੀਆਂ ਕੇਂਦਰੀ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 50 ਪ੍ਰਤੀਸ਼ਤ ਰਾਖਵੇਂਕਰਨ ਦਾ ਵਾਅਦਾ ਕਰਦੀ ਹੈ।

ਇਹ ਵੀ ਪੜ੍ਹੋ :    ਅਡਾਨੀ, ਅੰਬਾਨੀ ’ਚ ਪਹਿਲੀ ਵਾਰ ਗਠਜੋੜ, ਰਿਲਾਇੰਸ ਨੇ ਅਡਾਨੀ ਪਾਵਰ ਦੇ ਪ੍ਰਾਜੈਕਟ ’ਚ ਖਰੀਦੀ 26 ਫੀਸਦੀ ਹਿੱਸੇਦਾਰੀ

ਇਹ ਵੀ ਪੜ੍ਹੋ :    Bank Holiday : ਕੱਲ੍ਹ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਬੈਂਕ, ਸ਼ਨੀਵਾਰ-ਐਤਵਾਰ ਹੋਵੇਗਾ ਕੰਮਕਾਜ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Harinder Kaur

Content Editor

Related News