ਭੀਮ ਐਪ ਦਾ ਡਾਟਾ ਲੀਕ ਹੋਣ ਦੀ ਖਬਰ, NPCI ਨੇ ਦਿੱਤਾ ਅਹਿਮ ਬਿਆਨ

Tuesday, Jun 02, 2020 - 11:38 AM (IST)

ਭੀਮ ਐਪ ਦਾ ਡਾਟਾ ਲੀਕ ਹੋਣ ਦੀ ਖਬਰ, NPCI ਨੇ ਦਿੱਤਾ ਅਹਿਮ ਬਿਆਨ

ਮੁੰਬਈ : ਮੋਬਾਇਲ ਪੇਮੈਂਟ ਐਪ ਭੀਮ ਦਾ ਡਾਟਾ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਭਾਰਤ ਵਿਚ 70 ਲੱਖ ਤੋਂ ਜ਼ਿਆਦਾ ਯੂਜ਼ਰਸ ਦੀ ਨਿੱਜੀ ਜਾਣਕਾਰੀ ਲੀਕ ਹੋਈ ਹੈ। ਇਹ ਗੱਲ ਇਜ਼ਰਾਇਲੀ ਸਾਇਬਰ ਸਕਿਓਰਿਟੀ ਵੈਬਸਾਈਟ vpnMentor ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਹਾਲਾਂਕਿ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡਿਆ (NPCI) ਨੇ ਡਾਟਾ ਲੀਕ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ। ਇਸ ਨੂੰ ਐੈੱਨ.ਪੀ.ਸੀ.ਆਈ. ਨੇ ਨਵੰਬਰ 2016 ਵਿਚ ਨੋਟਬੰਦੀ ਦੇ ਬਾਅਦ ਪੇਸ਼ ਕੀਤਾ ਸੀ। ਇਸ ਜ਼ਰੀਏ ਭੁਗਤਾਨ ਕਰਨ ਵਾਲਿਆਂ ਦੀ ਗਿਣਤੀ ਕਰੋੜਾਂ ਵਿਚ ਹੈ। ਉਥੇ ਹੀ ਇਜ਼ਰਾਇਲ ਦੀ ਸਾਇਬਰ ਸਕਿਓਰਿਟੀ ਵੈਬਸਾਈਟ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 409 ਗੀਗਾਬਾਈਟ ਡਾਟਾ ਲੀਕ ਵਿਚ ਆਧਾਰ ਕਾਰਡ ਡੀਟੇਲਸ, ਕਾਸਟ ਸਰਟੀਫਿਕੇਟਸ, ਰੈਜ਼ੀਡੈਂਸ ਪਰੂਫ਼, ਬੈਂਕ ਰਿਕਾਰਡਸ ਅਤੇ ਲੋਕਾਂ ਦੇ ਕੰਪਲੀਟ ਪ੍ਰੋਫਾਈਲ ਵਰਗੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਹਨ।

ਹੈਕਰ ਅਤੇ ਅਪਰਾਧੀ ਬਣਾ ਸਕਦੇ ਹਨ ਸ਼ਿਕਾਰ
ਸਾਈਬਰ ਸਕਿਓਰਿਟੀ ਫਰਮ ਨੇ ਇਕ ਬਿਆਨ ਵਿਚ ਕਿਹਾ ਹੈ, ਲੀਕ ਹੋਏ ਡਾਟਾ ਦਾ ਪੱਧਰ ਕਾਫ਼ੀ ਜ਼ਿਆਦਾ ਹੈ, ਜੋ ਕਿ ਦੇਸ਼ ਭਰ ਵਿਚ ਲੱਖਾਂ ਲੋਕਾਂ 'ਤੇ ਅਸਰ ਪਾ ਸਕਦਾ ਹੈ। ਇਸ ਨਾਲ ਹੈਕਰਸ ਅਤੇ ਸਾਈਬਰ ਅਪਰਾਧੀ ਲੋਕਾਂ ਨੂੰ ਧੋਖਾਧੜੀ, ਚੋਰੀ ਅਤੇ ਹਮਲੇ ਦਾ ਸ਼ਿਕਾਰ ਬਣਾ ਸਕਦੇ ਹਨ। vpnMentor ਦੇ ਸਾਈਬਰ ਸਕਿਓਰਿਟੀ ਰਿਸਰਚਰਸ ਨੋਮ ਰੋਟੇਮ ਅਤੇ ਰੈਨ ਲੋਕਰ ਨੇ ਕਿਹਾ ਹੈ, 'UPI ID, ਡਾਕਿਊਮੇਂਟ ਸਕੈਨ ਸਮੇਤ ਲੀਕ ਹੋਏ ਸੰਵੇਦਨਸ਼ੀਲ ਅਤੇ ਪ੍ਰਾਇਵੇਟ ਡਾਟਾ ਦਾ ਵਾਲਿਊਮ ਇਸ ਨੂੰ ਜ਼ਿਆਦਾ ਚਿੰਤਾਜਨਕ ਬਣਾਉਂਦਾ ਹੈ। ਉਨ੍ਹਾਂ ਕਿਹਾ ਹੈ ਕਿ ਭੀਮ ਯੂਜ਼ਰ ਡਾਟਾ ਦਾ ਐਕਸਪੋਜ਼ਰ ਬਿਲਕੁਲ ਓਹੀ ਹੈ, ਜਿਵੇਂ ਕਿਸੇ ਹੈਕਰ ਨੂੰ ਕਿਸੇ ਬੈਂਕ ਦੇ ਪੂਰੇ ਡਾਟਾ ਇੰਫਰਾਸਟਰਕਚਰ ਦੇ ਨਾਲ ਉਸ ਦੇ ਲੱਖਾਂ ਯੂਜ਼ਰਸ ਦੀ ਅਕਾਊਂਟ ਇੰਫਾਰਮੇਸ਼ਨ ਮਿਲ ਗਈ ਹੋਵੇ। ਬਗ ਨੂੰ ਅਪ੍ਰੈਲ ਵਿਚ ਰਿਪੋਰਟ ਕੀਤਾ ਗਿਆ ਸੀ , ਜਿਸ ਨੂੰ ਪਿਛਲੇ ਮਹੀਨੇ ਦੇ ਅਖੀਰ ਵਿਚ ਫਿਕਸ ਕੀਤਾ ਗਿਆ।

ਐੈੱਨ.ਸੀ.ਪੀ.ਆਈ. ਨੇ ਕੀਤਾ ਖਾਰਿਜ
ਹਾਲਾਂਕਿ ਐੈੱਨ.ਪੀ.ਸੀ.ਆਈ. ਨੇ ਇਕ ਬਿਆਨ ਵਿਚ ਕਿਹਾ, '' ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਭੀਮ ਐਪ ਦੇ ਡਾਟਾ ਨਾਲ ਕੋਈ ਛੇੜਛਾੜ ਨਹੀਂ ਹੋਈ ਹੈ। ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਤਰ੍ਹਾਂ ਦੀ ਕਿਸੇ ਸੂਚਨਾ ਦੇ ਬਹਿਕਾਵੇ ਵਿਚ ਨਾ ਆਉਣ।''


author

cherry

Content Editor

Related News