ਐਮਾਜ਼ੋਨ ਨੇ ਸਟੈਂਡ ਫਾਰ ਹੈਂਡਮੇਡ’ ਸਮਾਪਤੀ ਦਾ ਕੀਤਾ​​​​​​​ ਐਲਾਨ, 200 ਤੋਂ ਵੱਧ ਨਵੇਂ ਵਿਕ੍ਰੇਤਾ ਪ੍ਰੋਗਰਾਮ ’ਚ ਹੋਏ ਸ਼ਾਮਲ

09/24/2020 6:34:03 PM

ਨਵੀਂ ਦਿੱਲੀ – ਐਮਾਜ਼ੋਨ ਨੇ ਅੱਜ 10 ਲੱਖ ਤੋਂ ਵੱਧ ਕਾਰੀਗਰਾਂ, ਬੁਣਕਰਾਂ ਅਤੇ ਮਹਿਲਾ ਉੱਦਮੀਆਂ ਦੀ ਮਦਦ ਲਈ 10 ਹਫਤੇ ਚੱਲਣ ਵਾਲੀ ਪਹਿਲ ‘ਸਟੈਂਡ ਫਾਰ ਹੈਂਡਮੇਡ’ ਸਮਾਪਤੀ ਦਾ ਐਲਾਨ ਕੀਤਾ। ਇਸ ਪਹਿਲ ਨੇ ਐਮਾਜ਼ੋਨ ਕਾਰੀਗਰ (ਬੁਣਕਰਾਂ ਅਤੇ ਕਾਰੀਗਰਾਂ ਲਈ) ਅਤੇ ਐਮਾਜ਼ੋਨ ਸਹੇਲੀ (ਮਹਿਲਾ ਉੱਦਮੀਆਂ ਲਈ) ਵਿਕ੍ਰੇਤਾਵਾਂ ਨੂੰ ਲੜੀਵਾਰ 3.2 ਗੁਣਾ ਅਤੇ 2.1 ਗੁਣਾ ਵਾਧਾ ਹਾਸਲ ਕਰਨ ’ਚ ਸਮਰੱਥ ਬਣਾਇਆ। 32 ਵਿਕ੍ਰੇਤਾਵਾਂ ਨੇ 10 ਹਫਤੇ ਦੀ ਮਿਆਦ ’ਚ ਇਕ ਲੱਖ ਰੁਪਏ ਦੀ ਵਿਕਰੀ ਪਾਰ ਕੀਤੀ, ਜਦੋਂ ਕਿ ਦੋ ਵਿਕ੍ਰੇਤਾਵਾਂ ਦੀ ਇਕ ਕਰੋੜ ਰੁਪਏ ਦੀ ਵਿਕਰੀ ਨੂੰ ਪਾਰ ਕਰ ਲਿਆ।

ਇਸ ਪਹਿਲ ਦੇ ਤਹਿਤ ਐਮਾਜ਼ੋਨ ਕਾਰੀਗਰ ਪ੍ਰੋਗਰਾਮ ਦੇ ਅੱਠ ਲੱਖ ਤੋਂ ਵੱਧ ਕਾਰੀਗਰਾਂ ਅਤੇ ਬੁਣਕਰਾਂ ਅਤੇ ਐਮਾਜ਼ੋਨ ਸਹੇਲੀ ਪ੍ਰੋਗਰਾਮ ਦੀ 2.8 ਲੱਖ ਤੋਂ ਵੱਧ ਮਹਿਲਾ ਉੱਦਮੀਆਂ ਨੂੰ 10 ਹਫਤਿਆਂ ਲਈ 100 ਫੀਸਦੀ ਐੱਸ. ਓ. ਏ. ਫੀਸ ਮਾਫੀ ਨਾਲ ਲਾਭ ਮਿਲਿਆ ਹੈ। 200 ਤੋਂ ਵੱਧ ਨਵੇਂ ਵਿਕ੍ਰੇਤਾ ਕਾਰੀਗਰ ਪ੍ਰੋਗਰਾਮ ’ਚ ਸ਼ਾਮਲ ਹੋਏ ਅਤੇ 100 ਫੀਸਦੀ ਐੱਸ. ਓ. ਏ. ਫੀਸ ਮਾਫੀ ਨਾਲ ਲਾਭਪਾਤਰ ਹੋਏ, ਜਿਸ ਨੇ 35,000 ਤੋਂ ਵੱਧ ਕਾਰੀਗਰ ਅਤੇ ਬੁਣਕਰ ਜੀਵਨ ਨੂੰ ਪ੍ਰਭਾਵਿਤ ਕੀਤਾ।


Harinder Kaur

Content Editor

Related News