ਆਮਦਨ ਵਿਭਾਗ ਦੇ ਛਾਪੇ ਦੌਰਾਨ ਐਂਟਰੀ ਆਪਰੇਟਰ ਸੰਜੇ ਜੈਨ ਤੋਂ ਬਰਾਮਦ ਕੀਤੇ 62 ਕਰੋੜ

Wednesday, Oct 28, 2020 - 05:42 PM (IST)

ਆਮਦਨ ਵਿਭਾਗ ਦੇ ਛਾਪੇ ਦੌਰਾਨ ਐਂਟਰੀ ਆਪਰੇਟਰ ਸੰਜੇ ਜੈਨ ਤੋਂ ਬਰਾਮਦ ਕੀਤੇ 62 ਕਰੋੜ

ਨਵੀਂ ਦਿੱਲੀ: ਆਮਦਨ ਟੈਕਸ ਵਿਭਾਗ ਨੇ ਕਈ ਸ਼ਹਿਰਾਂ 'ਚ ਹਵਾਲਾ ਕਾਰੋਬਾਰੀਆਂ ਅਤੇ ਫਰਜ਼ੀ ਬਿੱਲ ਬਣਾਉਣ ਵਾਲਿਆਂ 'ਤੇ ਛਾਪੇ ਮਾਰ ਕੇ 62 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਆਮਦਨ ਟੈਕਸ ਵਿਭਾਗ ਦੇ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬੇਨਾਮੀ ਪੈਸਾ ਹੈ ਅਤੇ ਇਸ ਨੂੰ ਸੰਜੇ ਜੈਨ ਦੇ ਰੂਪ 'ਚ ਪਛਾਣੇ ਗਏ ਇਕ ਵਿਅਕਤੀ ਨਾਲ ਸੰਬੰਧਤ ਵੱਖ-ਵੱਖ ਕੰਪਲੈਕਸਾਂ ਤੋਂ ਜ਼ਬਤ ਕੀਤਾ ਗਿਆ ਹੈ। ਆਮਦਨ ਟੈਕਸ ਵਿਭਾਗ ਨੇ ਸੋਮਵਾਰ ਨੂੰ ਦਿੱਲੀ-ਐੱਨ.ਸੀ.ਆਰ., ਹਰਿਆਣਾ, ਪੰਜਾਬ, ਉੱਤਰਾਖੰਡ ਅਤੇ ਗੋਆ 'ਚ 42 ਕੰਪਲੈਕਸਾਂ 'ਚ ਛਾਪੇਮਾਰੀ ਕੀਤੀ ਸੀ, ਜਿਨ੍ਹਾਂ 'ਚੋਂ ਇਹ ਰਾਸ਼ੀ ਜ਼ਬਤ ਕੀਤੀ ਗਈ। 
ਆਮਦਨ ਟੈਕਸ ਵਿਭਾਗ ਨੇ ਕਿਹਾ ਕਿ ਇਸ ਦੌਰਾਨ ਹਵਾਲਾ ਰੈਕੇਟ ਵੱਲੋਂ ਕਥਿਤ ਤੌਰ 'ਤੇ ਕਰੀਬ 500 ਕਰੋੜ ਰੁਪਏ ਗੈਰ-ਕਾਨੂੰਨੀ ਲੈਣਦੇਣ ਦੇ ਸੰਕੇਤ ਮਿਲੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕੰਪਲੈਕਸਾਂ 'ਚ ਛਾਪੇ ਮਾਰੇ ਗਏ, ਉੱਥੇ ਲਕੜੀ ਦੀ ਅਲਮਾਰੀ ਅਤੇ ਫਰਨੀਚਰਾਂ 'ਚ 2000 ਰੁਪਏ ਅਤੇ 500 ਰੁਪਏ ਦੇ ਨੋਟ ਲੁਕਾ ਕੇ ਰੱਖੇ ਗਏ ਸਨ। ਇਸ ਤੋਂ ਪਹਿਲਾਂ ਸੀ.ਬੀ.ਡੀ.ਟੀ. ਨੇ ਮੰਗਲਵਾਰ ਨੂੰ ਜਾਰੀ ਬਿਆਨ 'ਚ ਕਿਹਾ ਸੀ ਕਿ 2.37 ਕਰੋੜ ਰੁਪਏ ਦੀ ਨਕਦੀ ਅਤੇ 2.89 ਕਰੋੜ ਰੁਪਏ ਦੇ ਗਹਿਣਿਆਂ ਦੇ ਨਾਲ ਹੀ 17 ਬੈਂਕ ਲੋਕਰਾਂ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੀ ਜਾਂਚ ਕੀਤੀ ਜਾਣੀ ਬਾਕੀ ਹੈ।


author

Aarti dhillon

Content Editor

Related News