ਜਾਣੋ ਕੀ ਹੁੰਦੀ ਹੈ ਕ੍ਰੈਸ਼ ਡਾਈਟ? ਜਿਸ ਕਾਰਨ ਚਲੀ ਗਈ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਜਾਨ!

Wednesday, Oct 04, 2023 - 01:20 PM (IST)

ਨੈਸ਼ਨਲ ਡੈਸਕ- ਅੱਜ-ਕੱਲ੍ਹ ਦੇ ਦੌਰ 'ਚ ਸਲਿਮ ਦਿੱਸਣ ਦੀ ਇੱਛਾ 'ਚ ਲੋਕ ਤਰ੍ਹਾਂ-ਤਰ੍ਹਾਂ ਦੀ ਡਾਈਟ ਲੈਂਦੇ ਹਨ। ਅਜਿਹੀ ਹੀ ਇਕ ਡਾਈਟ ਦਾ ਨਾਮ ਹੈ ਕ੍ਰੈਸ਼ ਡਾਈਟ। ਜਿਸ ਦਾ ਚਲਨ ਕੁਝ ਸਾਲਾਂ 'ਚ ਹੀ ਬਹੁਤ ਤੇਜ਼ੀ ਨਾਲ ਵੱਧ ਗਿਆ ਹੈ। ਕ੍ਰੈਸ਼ ਡਾਈਟ ਜਲਦੀ ਤੋਂ ਜਲਦੀ ਭਾਰ ਘੱਟ ਕਰਨ ਲਈ ਕੀਤੀ ਜਾਂਦੀ ਹੈ। ਆਮ ਤਰੀਕੇ ਨਾਲ ਕ੍ਰੈਸ਼ ਡਾਈਟ ਦੀ ਪਾਲਣਾ ਉਨ੍ਹਾਂ ਲੋਕਾਂ ਵਲੋਂ ਕੀਤੀ ਜਾਂਦੀ ਹੈ, ਜੋ ਬਹੁਤ ਹੀ ਘੱਟ ਸਮੇਂ 'ਚ ਸਰੀਰ ਦੀ ਚਰਬੀ ਦੇ ਨਾਲ-ਨਾਲ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ। ਉੱਥੇ ਹੀ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਦੇ 5 ਸਾਲਾਂ ਬਾਅਦ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਖ਼ੁਲਾਸਾ ਕੀਤਾ ਹੈ ਕਿ ਸ਼੍ਰੀਦੇਵੀ ਮੌਤ ਤੋਂ ਪਹਿਲਾਂ ਕ੍ਰੈਸ਼ਟ ਡਾਈਟ ਨਾਲ ਭਾਰ ਕੰਟਰੋਲ ਕਰ ਰਹੀ ਸੀ ਅਤੇ ਕ੍ਰੈਸ਼ ਡਾਈਟ ਹੀ ਉਨ੍ਹਾਂ ਦੀ ਜਾਨ ਲਈ ਖ਼ਤਰਨਾਕ ਸਾਬਿਤ ਹੋਈ। ਆਓ ਜਾਣਦੇ ਹਾਂ ਕਿ ਕ੍ਰੈਸ਼ ਡਾਈਟ ਕੀ ਹੁੰਦੀ ਹੈ ਅਤੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਨਹੀਂ...

ਕੀ ਹੁੰਦੀ ਹੈ ਕ੍ਰੈਸ਼ ਡਾਈਟ

ਕ੍ਰੈਸ਼ ਡਾਈਟ ਨਾਲ ਤੇਜ਼ੀ ਨਾਲ ਭਾਰ ਘਟਾਉਣ ਲਈ ਆਪਣੀ ਕੈਲੋਰੀ ਸੇਵਨ ਨੂੰ ਕਾਫ਼ੀ ਘੱਟ ਕਰਨਾ ਪੈਂਦਾ ਹੈ। ਜਿਸ ਦਾ ਮਤਲਬ ਇੱਥੇ ਇਕ ਸਿਹਤਮੰਦ ਵਿਅਕਤੀ 2 ਹਜ਼ਾਰ ਤੋਂ 2500 ਕੈਲੋਰੀ ਲੈਂਦਾ ਹੈ ਤਾਂ ਉੱਥੇ ਹੀ ਇਸ ਡਾਈਟ 'ਚ ਤੁਹਾਨੂੰ ਕੈਲੋਰੀ ਸੇਵਨ ਰੋਜ਼ਾਨਾ 800-1,200 ਕੈਲੋਰੀ ਲਿਆਉਣਾ ਹੁੰਦਾ ਹੈ। ਕ੍ਰੈਸ਼ ਡਾਈਟ ਦੀ ਮਦਦ ਨਾਲ ਤੁਸੀਂ ਸਿਰਫ਼ ਇਕ ਜਾਂ 2 ਹਫ਼ਤਿਆਂ ਦੇ ਸਮੇਂ 'ਚ ਤੇਜ਼ੀ ਨਾਲ ਭਾਰ ਘੱਟ ਕਰ ਸਕਦੇ ਹੋ। ਇਸ ਡਾਈਟ ਦਾ ਮਕਸਦ ਕੈਲੋਰੀ ਸੇਵਨ 'ਚ ਭਾਰੀ ਕਟੌਤੀ ਕਰਨਾ ਹੈ ਅਤੇ ਹਮੇਸ਼ਾ ਅਜਿਹੇ ਲੋਕ ਇਸ ਦੀ ਪਾਲਣਾ ਕਰਦੇ ਹਨ ਜਾ ਵਿਆਹ, ਪਾਰਟੀ, ਡੇਟ ਆਦਿ ਵਰਗੇ ਵਿਸ਼ੇਸ਼ ਮੌਕਿਆਂ ਲਈ ਵਾਧੂ ਭਾਰ ਘੱਟ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਕਿਵੇਂ ਹੋਈ ਸ਼੍ਰੀਦੇਵੀ ਦੀ ਮੌਤ? 5 ਸਾਲਾਂ ਬਾਅਦ ਖ਼ੁਦ ਬੋਨੀ ਕਪੂਰ ਨੇ ਖੋਲ੍ਹਿਆ ਰਾਜ਼, ਦੱਸਿਆ ਸੱਚ

ਕਿੰਨੇ ਤਰ੍ਹਾਂ ਦੀ ਹੁੰਦੀ ਹੈ ਕ੍ਰੈਸ਼ ਡਾਈਟ

ਕ੍ਰੈਸ਼ ਡਾਈਟ ਕਈ ਤਰ੍ਹਾਂ ਦੀ ਹੁੰਦੀ ਹੈ। ਮਾਸਟਰ ਕਲੀਂਜ ਤੋਂ ਜੂਸ ਕਲੀਂਜ, ਕੀਟੋ ਡਾਈਟ, ਚਿਕਨ ਸੂਪ, ਪੱਤਾਗੋਭੀ ਸੂਪ ਡਾਈਟ, ਹਾਲੀਵੁੱਡ ਭੋਜਨ ਡਾਈਟ ਆਦਿ ਤੱਕ ਸਾਰੀ ਡਾਈਟ ਆਪਣੇ ਸਿਖ਼ਰ ਪੱਧਰ 'ਤੇ ਨਤੀਜੇ ਦਿੰਦੀਆਂ ਹਨ। ਜੋ ਨਾ ਸਿਰਫ਼ ਤੇਜ਼ੀ ਨਾਲ ਭਾਰ ਘੱਟ ਕਰਨ 'ਚ ਮਦਦ ਕਰਦੀਆਂ ਹਨ ਸਗੋਂ ਕਿਸੇ ਵੀ ਇਵੈਂਟ ਲਈ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵੀ ਵਧਾਉਂਦੀਆਂ ਹਨ  ਪਰ ਇਸ ਡਾਈਟ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਲ ਹੈ, ਕਿਉਂਕਿ ਜਦੋਂ ਵੀ ਤੁਸੀਂ ਇਸ ਡਾਈਟ ਨੂੰ ਬੰਦ ਕਰਦੇ ਹੋ ਤਾਂ ਤੁਹਾਡਾ ਭਾਰ ਮੁੜ ਤੇਜ਼ੀ ਨਾਵ ਵਧਣ ਲੱਗਦਾ ਹੈ। 

ਕਮਜ਼ੋਰ ਇਮਿਊਨ ਸਿਸਟਮ

ਕ੍ਰੈਸ਼ ਡਾਈਟ ਕਰਨ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਜਿਸ ਕਾਰਨ ਲੈਪਟਿਨ ਹਾਰਮੋਨ ਵੀ ਘੱਟ ਹੋਣ ਲੱਗਦਾ ਹੈ। ਲੈਪਟਿਨ ਹਾਰਮੋਨ ਤੁਹਾਡੇ ਢਿੱਡ ਨੂੰ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ। ਕ੍ਰੈਸ਼ ਡਾਈਟ ਕਰਨ ਨਾਲ ਤੁਹਾਨੂੰ ਮਸਲ ਲਾਸ ਵੀ ਹੋ ਸਕਦਾ ਹੈ, ਕਿਉਂਕਿ ਕ੍ਰੈਸ਼ ਡਾਈਟ 'ਚ ਤੁਸੀਂ ਘੱਟ ਕੈਲੋਰੀ ਦਾ ਸੇਵਨ ਕਰਦੇ ਹੋ, ਜਿਸ ਕਾਰਨ ਸਰੀਰ ਐਨਰਜੀ ਲੈਣ ਲਈ ਮਸਲ ਫੈਟ ਨੂੰ ਬਰਨ ਕਰਨਾ ਸ਼ੁਰੂ ਕਰ ਦਿੰਦੀ ਹੈ। ਜ਼ਿਆਦਾ ਮਸਲ ਬਰਨ ਹੋਣ ਕਾਰਨ ਮਸਲਜ਼ ਕਮਜ਼ੋਰ ਹੋਣ ਲੱਗਦਾ ਹੈ।

PunjabKesari

ਮੈਟਾਬਾਲਿਜ਼ਮ ਅਤੇ ਨਿਊਟ੍ਰਿਸ਼ਨ 'ਤੇ ਵੀ ਅਸਰ

ਕ੍ਰੈਸ਼ ਡਾਈਟ ਕਰਨ ਨਾਲ ਤੁਹਾਡੇ ਮੈਟਾਬਾਲਿਜ਼ਮ 'ਤੇ ਵੀ ਇਸ ਦਾ ਅਸਰ ਸਾਫ਼-ਸਾਫ਼ ਦਿਖਾਈ ਦੇਣ ਲੱਗਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਨਿਊਟ੍ਰਿਸ਼ਨ ਦੀ ਘਾਟ ਹੋਣ ਲੱਗਦੀ ਹੈ। ਤੁਹਾਡੇ ਸਰੀਰ ਤੋਂ ਕਈ ਜ਼ਰੂਰੀ ਤੱਤ ਜਿਵੇਂ ਕਿ ਵਿਟਾਮਿਨ-ਮਿਨਰਲਜ਼ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਤੁਹਾਨੂੰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਮਾਹਿਰ ਵੀ ਕ੍ਰੈਸ਼ ਡਾਈਟ ਨੂੰ ਫੋਲੋ ਨਹੀਂ ਕਰਨ ਦੀ ਸਲਾਹ ਦਿੰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News