ਦੁਨੀਆ ਇਕ ਹੋਰ ਮੰਦੀ ਵੱਲ ਵੱਧ ਰਹੀ

Sunday, Oct 09, 2022 - 02:04 PM (IST)

ਸਤੰਬਰ 2008 ’ਚ ਵਾਲ ਸਟ੍ਰੀਟ ਢਹਿ-ਢੇਰੀ ਹੋ ਗਿਆ ਅਤੇ ਇਕ ਮੁਕੰਮਲ ਵਿਕਸਿਤ ਿਵੱਤੀ ਸੰਕਟ ਸ਼ੁਰੂ ਹੋ ਗਿਆ। ਇਸ ਨੇ ਇਕ ਵਿਸ਼ਵ ਪੱਧਰੀ ਮੰਦੀ ਦੀ ਸ਼ੁਰੂਆਤ ਨੂੰ ਦਰਸਾਇਆ ਜਿਸ ਨੇ ਵਿੱਤੀ ਉਦਯੋਗ ਦੇ ਇਕ ਵੱਡੇ ਹਿੱਸੇ ਨੂੰ ਹੇਠਾਂ ਵੱਲ ਿਲਆ ਦਿੱਤਾ।

ਹੁਣ ਰਵਾਇਤੀ ਗਿਆਨ ਕੀ ਹੈ, ਇਸ ਦੀ ਭਵਿੱਖਬਾਣੀ ਕਰਨੀ ਉਦੋਂ ਮੁਸ਼ਕਲ ਸੀ। ਇਹ ਸਪੱਸ਼ਟ ਨਹੀਂ ਸੀ ਕਿ ਮੰਦੀ ਆਉਣ ਵਾਲੀ ਹੈ ਅਤੇ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਆਉਣ ਵਾਲੀ ਮੰਦੀ 1930 ਦੇ ਦਹਾਕੇ ਦੀ ਮਹਾਮੰਦੀ ਦੇ ਬਾਅਦ ਸਭ ਤੋਂ ਭੈੜੀ ਹੋਵੇਗੀ। ਉਦੋਂ ਲੇਹਮੈਨ ਬ੍ਰਦਰਜ਼ ਢਹਿ-ਢੇਰੀ ਹੋ ਗਏ ਅਤੇ ਵਾਲ ਸਟ੍ਰੀਟ ਵੀ ਡਿੱਗ ਗਿਆ।

ਅੱਜ ਇਸੇ ਤਰ੍ਹਾਂ ਵਿਸ਼ਵ ਪੱਧਰੀ ਮੰਦੀ ਦੀ ਸੰਭਾਵਨਾ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ ਬੈਂਕਾਂ ’ਚੋਂ ਇਕ ‘ਕ੍ਰੈਡਿਟ ਸੁਈਸ’ ਦੇ ਲਈ ਸਤੰਬਰ ਮਹੀਨਾ ਇਕ ਬੁਰਾ ਸੁਪਨਾ ਰਿਹਾ ਹੈ। ਘਬਰਾਏ ਹੋਏ ਨਿਵੇਸ਼ਕਾਂ ਨੇ ਸਮੂਹ ਦੇ ਕ੍ਰੈਡਿਟ ਡਿਫਾਲਟ ਸਵੈਪਸ (ਸੀ. ਡੀ. ਐੱਸ.) ਨੂੰ 14 ਸਾਲ ਦੇ ਉੱਚ ਪੱਧਰ ’ਤੇ ਪਹੁੰਚਾ ਦਿੱਤਾ ਹੈ। ਚਿੰਤਾਜਨਕ ਢੰਗ ਨਾਲ ਕ੍ਰੈਡਿਟ ਸੁਈਸ ਅਤੇ ਡਿਊਸ਼ ਬੈਂਕ ਵਰਗੇ ਤਣਾਅਗ੍ਰਸਤ ਸਮੂਹਾਂ ਦੀ ਸਾਂਝੀ ਜਾਇਦਾਦ 2 ਟ੍ਰਿਲੀਅਨ ਅਮਰੀਕੀ ਡਾਲਰ ਹੈ। ਲੇਹਮੈਨ ਬ੍ਰਦਰਜ਼ ਜਿਨ੍ਹਾਂ ਦੇ ਪਤਨ ਨੇ ਦੁਨੀਆ ਨੂੰ ਵਿਸ਼ਵ ਪੱਧਰੀ ਮੰਦੀ ’ਚ ਡੋਬ ਦਿੱਤਾ ਸੀ, ਦੀ ਜਾਇਦਾਦ 600 ਬਿਲੀਅਨ ਡਾਲਰ ਮੁੱਲ ਵਾਲੀ ਸੀ। ਜੇਕਰ ਕ੍ਰੈਡਿਟ ਸੁਈਸ ਅਤੇ ਡਿਊਸ਼ ਬੈਂਕ ਡਿੱਗਦੇ ਹਨ ਤਾਂ ਉਹ ਪੂਰੀ ਸੰਭਾਵਨਾ ਨਾਲ ਵਿਸ਼ਵ ਪੱਧਰੀ ਅਰਥਵਿਵਸਥਾ ਨੂੰ ਆਪਣੇ ਨਾਲ ਡੇਗ ਦੇਣਗੇ।

ਸਤੰਬਰ 2022, ਸਤੰਬਰ 2008 ਦੇ ਭੂਤਾਂ ਨੂੰ ਵਾਪਸ ਲੈ ਆਇਆ ਹੈ। ਐੱਸ. ਐਂਡ ਪੀ. 500 ’ਚ 9.34 ਫੀਸਦੀ ਦੀ ਗਿਰਾਵਟ ਆਈ ਅਤੇ ਡਾਵ ਜੋਨਜ਼ ਇੰਡਸਟ੍ਰੀਅਲ ਐਵਰੇਜ ’ਚ 8.84 ਫੀਸਦੀ ਦੀ ਗਿਰਾਵਟ ਆਈ। ਮਾਰਚ 2020 ਦੇ ਬਾਅਦ ਤੋਂ ਉਨ੍ਹਾਂ ਨੇ ਆਪਣਾ ਸਭ ਤੋਂ ਵੱਡਾ ਨੁਕਸਾਨ ਦੇਖਿਆ ਹੈ। 2002 ਦੇ ਬਾਅਦ ਤੋਂ ਸਤੰਬਰ ਮਹੀਨੇ ਦਾ ਉਨ੍ਹਾਂ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਵਿਸ਼ਵ ਪੱਧਰੀ ਵਿਕਾਸ ਦੇ ਪਹਿਲੇ ਅਨੁਮਾਨ ਨੂੰ ਤੋੜ ਦਿੱਤਾ ਗਿਆ ਹੈ। ਜੁਲਾਈ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ 2022 ਅਤੇ 23 ਲਈ ਆਪਣੇ ਵਿਸ਼ਵ ਪੱਧਰੀ ਵਿਕਾਸ ਅੰਦਾਜ਼ੇ ਨੂੰ ਕ੍ਰਮਵਾਰ 3.6 ਫੀਸਦੀ ਤੋਂ ਘਟਾ ਕੇ 3.2 ਫੀਸਦੀ ਅਤੇ 2.9 ਫੀਸਦੀ ਕਰ ਦਿੱਤਾ। ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਪ੍ਰਮੁੱਖ ਨਗੌਜੀ ਔਕੋਂਜੋ ਇਵੈਲਾ ਅਤੇ ਵਿਸ਼ਵ ਆਰਥਿਕ ਮੰਚ (ਡਬਲਿਊ. ਈ. ਐੱਫ.) ਦੇ ਅਰਥਸ਼ਾਸਤਰੀਆਂ ਨੇ ਵਰਣਿਤ ਕੀਤਾ ਹੈ ਕਿ 2023 ਤੱਕ ਵਿਸ਼ਵ ਪੱਧਰੀ ਮੰਦੀ ਵਿਸ਼ਵ ਅਰਥਵਿਵਸਥਾ ਦਾ ਸਾਹਮਣਾ ਕਰਨ ਵਾਲਾ ਸਭ ਤੋਂ ਵੱਡਾ ਸੰਭਾਵਿਤ ਦ੍ਰਿਸ਼ ਹੈ।

ਦਰਅਸਲ, ਅਮਰੀਕੀ ਫੈਡਰਲ ਰਿਜ਼ਰਵ (ਫੇਡ) ਵੱਲੋਂ ਮੁਦਰਾਸਫੀਤੀ ’ਤੇ ਕਾਬੂ ਪਾਉਣ ਲਈ ਿਵਆਜ ਦਰਾਂ ’ਚ ਲਗਾਤਾਰ ਵਾਧੇ ਦੀ ਸੰਭਾਵਨਾ ਅਮਰੀਕਾ ਨੂੰ ਮੰਦੀ ਵੱਲ ਧੱਕ ਸਕਦੀ ਹੈ। ਕੋਈ ਵੀ ਹੁਣ ਸਾਫਟ ਲੈਂਡਿੰਗ ਲਈ ਤਿਆਰ ਨਹੀਂ ਹੈ। ਅਮਰੀਕੀ ਫੇਡ ਦੇ ਮੁਖੀ ਜੇ. ਰੋਮ ਪਾਵੇਲ ਨੇ ਹਾਲ ਹੀ ’ਚ ਮੰਨਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸੰਭਾਵਿਤ ਮੰਦੀ ਕਿੰਨੀ ਗੰਭੀਰ ਹੋ ਸਕਦੀ ਹੈ।

ਗਣਿਤ ਸੌਖਾ ਹੈ : ਜਿਵੇਂ-ਜਿਵੇਂ ਫੇਡ ਤੇਜ਼ੀ ਨਾਲ ਵਧਦਾ ਹੋਇਆ ਰੁਖ ਅਪਣਾਉਂਦਾ ਹੈ, ਦੁਨੀਆ ਭਰ ਦੀਅਾਂ ਮੁਦਰਾਵਾਂ ’ਤੇ ਇਹ ਦਬਾਅ ਪਾਉਂਦਾ ਹੈ। ਕੇਂਦਰੀ ਬੈਂਕਾਂ ਨੂੰ ਮੁਦਰਾਸਫੀਤੀ ਨੂੰ ਲਗਾਤਾਰ ਕੰਟ੍ਰੋਲ ਕਰਨ ਜਾਂ ਆਪਣੀ ਮੁਦਰਾ ਦੀ ਰੱਖਿਆ ਕਰਨ ਲਈ ਮਜਬੂਰ ਕੀਤਾ ਜਾਵੇਗਾ ਜਿਸ ਨਾਲ ਇਕ ਨਾ-ਸਹਿਣਯੋਗ ਮੰਦੀ ਹੋ ਜਾਵੇਗੀ।

ਸਤੰਬਰ 2008 ’ਚ ਜਦੋਂ ਤੱਤਕਾਲੀਨ ਅਮਰੀਕੀ ਰਾਸ਼ਟਰਪਤੀ ਬੁਸ਼ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮੰਦੀ ਇਕ ਅਮਰੀਕੀ ਸਮੱਸਿਆ ਹੈ ਜਿਸ ਨੂੰ ਖੁਦ ਅਮਰੀਕੀਆਂ ਵੱਲੋਂ ਕੰਟ੍ਰੋਲ ਕੀਤਾ ਜਾਣਾ ਚਾਹੀਦਾ ਹੈ।

ਪਿਛਲੇ ਹਫਤੇ ਹੀ, ਚੀਨ ਦੇ ਕੇਂਦਰੀ ਬੈਂਕ ਨੇ ਯੂਆਨ ਦੀ ਰੱਖਿਆ ਲਈ ਹਮਲਾਵਰ ਢੰਗ ਨਾਲ ਕਦਮ ਚੁੱਕਿਆ। ਇਸ ਨੇ ਆਪਣੀਆਂ ਅਪ-ਤਟੀ ਬੈਂਕ ਇਕਾਈਆਂ ਨੂੰ ਯੂਆਨ ਦੀ ਸਲਾਈਡ ਨੂੰ ਟੁੱਟਣ ’ਚ ਮਦਦ ਕਰਨ ਲਈ ਦਖਲ ਲਈ ਲੋੜੀਂਦੇ ਡਾਲਰ ਦੇ ਭੰਡਾਰ ਨੂੰ ਸੁਰੱਖਿਅਤ ਕਰਨ ਲਈ ਕਿਹਾ। ਯੂਆਨ ’ਚ ਇਸ ਸਾਲ ਡਾਲਰ ਦੀ ਤੁਲਨਾ ’ਚ ਪਹਿਲਾਂ ਤੋਂ ਹੀ 11 ਫੀਸਦੀ ਦਾ ਝਟਕਾ ਿਲਆ ਹੈ। ਵੱਡੀ ਿਗਣਤੀ ’ਚ ਚੀਨੀ ਲੋਕ ਡਾਲਰ ਨੂੰ ਉਤਾਰਨਾ ਚਾਹ ਰਹੇ ਹਨ ਜਿਸ ਨਾਲ ਬਾਜ਼ਾਰ ’ਚ ਹਲਚਲ ਮਚ ਸਕਦੀ ਹੈ। ਯਕੀਨਨ ਇਹ ਡਾਲਰ ਦੇ ਤੇਜ਼ੀ ਨਾਲ ਵਧਣ ਦੇ ਜਵਾਬ ’ਚ ਹੈ।

ਜਾਪਾਨ, ਯੂਨਾਈਟਿਡ ਕਿੰਗਡਮ ਅਤੇ ਯੂਰਪ ਵੀ ਆਪਣੀਆਂ-ਆਪਣੀਆਂ ਮੁਦਰਾਵਾਂ ਨੂੰ ਮਜ਼ਬੂਤ ਕਰਨ ਲਈ ਅੱਗੇ ਵਧ ਰਹੇ ਹਨ। ਜਾਪਾਨੀ ਕੇਂਦਰੀ ਬੈਂਕ ਨੇ 24 ਸਾਲਾਂ ’ਚ ਪਹਿਲੀ ਵਾਰ ਯੇਨ ਨੂੰ ਉਤਸ਼ਾਹਿਤ ਕਰਨ ਲਈ ਦਖਲ ਦਿੱਤਾ, ਓਧਰ ਯੂਰਪੀ ਸੈਂਟਰਲ ਬੈਂਕ (ਈ. ਸੀ. ਬੀ.) ਨੇ ਸਤੰਬਰ ’ਚ ਵਿਆਜ ਦਰਾਂ ’ਚ 75 ਆਧਾਰ ਅੰਕਾਂ ਦਾ ਵਾਧਾ ਕੀਤਾ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਵਾਧਾ ਹੈ। ਦੁਨੀਆ ਭਰ ਦੇ ਕੇਂਦਰੀ ਬੈਂਕ ਫੇਡ ਦੀ ਹਮਲਾਵਰ ਸਖਤੀ ਬਣਾਈ ਰੱਖਣ ਲਈ ਆਪਣੇ ਹੱਥ-ਪੈਰ ਮਾਰ ਰਹੇ ਹਨ। ਇਹ ਸਭ ਡਰ ਦੇ ਕਾਰਨ ਹੈ।

ਇਸ ਸਾਰੀ ਚੁੱਕ-ਥਲ ਦਾ ਇਕ ਤੱਤਕਾਲੀਨ ਕਾਰਨ ਹੈ। ਯੂਕ੍ਰੇਨ ਅਤੇ ਰੂਸੀ ਹਮਲੇ ਦੇ ਕਾਰਨ ਜਰਮਨੀ, ਬ੍ਰਿਟੇਨ ਅਤੇ ਇਟਲੀ ਅਗਲੇ ਸਾਲ ਮੰਦੀ ਦੀ ਲਪੇਟ ’ਚ ਆਉਣ ਵਾਲੇ ਹਨ। ਜੰਗ ਨਾਲ ਸਪਲਾਈ ਲੜੀ ਦੇ ਝਟਕੇ ਘਾਟੇ-ਵਾਧੇ ਦੇ ਨਾਲ ਉੱਚ ਲਾਗਤ ਲਿਆਏ ਹਨ। ਇਹ ਯੂ. ਕੇ. ’ਚ ਸਭ ਤੋਂ ਵੱਧ ਹੈ ਜਿੱਥੇ ਪੌਂਡ ਨੇ ਰਿਕਾਰਡ ਹੇਠਲੇ ਪੱਧਰ ਨੂੰ ਛੂਹਿਆ ਹੈ ਅਤੇ ਘਰਾਂ ’ਚ ਲਗਭਗ 80 ਫੀਸਦੀ ਮੁਦਰਾਸਫੀਤੀ ਦੇਖੀ ਗਈ ਹੈ। ਯੂਰਪੀ ਦੇਸ਼ ਬਿਹਤਰ ਨਹੀਂ ਹਨ ਕਿਉਂਕਿ ਰੂਸ ਦੀ ਤੇਲ ਅਤੇ ਗੈਸ ਸਪਲਾਈ ਉਨ੍ਹਾਂ ਨੂੰ ਪੁਤਿਨ ਦੇ ਰਹਿਮ ’ਤੇ ਰੱਖਦੀ ਹੈ। ਰੂਸ ਪਹਿਲਾਂ ਹੀ ਜਰਮਨੀ, ਬੁਲਗਾਰੀਆ ਅਤੇ ਪੋਲੈਂਡ ਨੂੰ ਗੈਸ ਸਪਲਾਈ ’ਚ ਕਟੌਤੀ ਕਰ ਚੁੱਕਾ ਹੈ।

ਸਰਦੀਆਂ ਦੇ ਆਉਣ ਦੇ ਨਾਲ ਯੂਰਪੀਅਨ ਲੋਕਾਂ ਨੂੰ ਰੂਸ ਤੋਂ ਆਪਣੀ ਊਰਜਾ ਸਪਲਾਈ ਨੂੰ ਘਟਾਉਣ ਲਈ ਸਮੇਂ ਦੇ ਵਿਰੁੱਧ ਇਕ ਦੌੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਲੇ ਕੁਝ ਮਹੀਨਿਆਂ ’ਚ ਇਹ ਸਭ ਹਾਸਲ ਕਰਨਾ ਇਕ ਅਸੰਭਵ ਕੰਮ ਹੈ।

ਭਾਰਤ ’ਚ ਵੀ ਇਸ ਦਾ ਅਸਰ ਸਾਡੇ ’ਤੇ ਹੈ। ਸ਼ੁੱਕਰਵਾਰ ਨੂੰ ਡਾਲਰ 82 ਰੁਪਏ ਦੇ ਪੱਧਰ ’ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ ਨੇ ਸਾਲਾਨਾ ਜੀ. ਡੀ .ਪੀ. ਵਾਧਾ ਗਿਣਤੀ ਨੂੰ ਸੋਧ ਕੇ 7.2 ਫੀਸਦੀ ਕਰ ਿਦੱਤਾ ਹੈ ਪਰ ਇਹ ਗਿਣਤੀ ਵੀ ਬੜੀ ਘੱਟ ਆਧਾਰ ਨਾਲ ਅੱਗੇ ਵਧਦੀ ਹੈ ਅਤੇ ਅਸਲੀ ਵਿਕਾਸ ਨੂੰ ਨਹੀਂ ਦਰਸਾਉਂਦੀ।

ਸਾਰੇ ਸੰਕੇਤਕ 2008 ਦੀ ਸਾਲਾਨਾ ਮੰਦੀ ਤੋਂ ਵੱਧ ਪਰਿਮਾਪ ਦੇ ਸੰਕਟ ਵੱਲ ਇਸ਼ਾਰਾ ਕਰਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਦੁਨੀਆ ਖੰਡਿਤ ਹੈ ਅਤੇ ਰਾਸ਼ਟਰੀ ਕਰਜ਼ੇ ਹੈਰਾਨ ਕਰ ਦੇਣ ਵਾਲੇ ਪੱਧਰ ’ਤੇ ਹਨ ਜੋ ਦੇਸ਼ਾਂ ਨੂੰ ਮੰਦੀ ’ਚ ਇਕ ਵਾਰ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰਨ ਤੋਂ ਰੋਕਣਗੇ। ਸਰਕਾਰੀ ਖਜ਼ਾਨੇ ਦੀ ਉਤੇਜਨਾ ਮੁਸ਼ਕਲ ਹੁੰਦੀ ਹੈ ਜਦੋਂ ਤੁਹਾਡਾ ਰਾਸ਼ਟਰੀ ਕਰਜ਼ਾ 30 ਟ੍ਰਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਹੁੰਦਾ ਹੈ ਜੋ ਕਿ ਅਮਰੀਕੀ ਸਰਕਾਰ ਦਾ ਸੰਘੀ ਕਰਜ਼ਾ ਹੈ।

ਮਨੀਸ਼ ਤਿਵਾੜੀ


Harinder Kaur

Content Editor

Related News