ਜੀ-20 ਸਿਖਰ ਸੰਮੇਲਨ ’ਚ ਕਿਉਂ ਸ਼ਾਮਲ ਨਹੀਂ ਹੋਣਗੇ ਪੁਤਿਨ

Monday, Aug 28, 2023 - 01:48 PM (IST)

ਜੀ-20 ਸਿਖਰ ਸੰਮੇਲਨ ’ਚ ਕਿਉਂ ਸ਼ਾਮਲ ਨਹੀਂ ਹੋਣਗੇ ਪੁਤਿਨ

ਇਹ ਤਾਂ ਪਤਾ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੀ-20 ’ਚ ਸ਼ਾਮਲ ਨਹੀਂ ਹੋਣਗੇ ਪਰ ਕੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਾਮਲ ਹੋਣਗੇ? ਆਓ ਪਹਿਲਾਂ ਪੁਤਿਨ ਬਾਰੇ ਗੱਲ ਕਰਦੇ ਹਾਂ। ਪੁਤਿਨ ਪਿਛਲੇ ਸਾਲ ਨਵੰਬਰ ’ਚ ਬਾਲੀ ਸਿਖਰ ਸੰਮੇਲਨ ’ਚ ਸ਼ਾਮਲ ਨਹੀਂ ਹੋਏ ਸਨ। ਕਿਸ ਕਾਰਨ ਉਹ ਦੂਰ ਹੋਏ ਸਨ? ਜਿਸ ਨੇ ਉਨ੍ਹਾਂ ਨੂੰ ਉਸ ਬੈਠਕ ਤੋਂ ਦੂਰ ਰੱਖਿਆ ਸੀ, ਫਿਰ ਉਨ੍ਹਾਂ ਇਸ ਮੌਕੇ ’ਤੇ ਵੱਖਰਾ ਰਵੱਈਆ ਕਿਉਂ ਅਪਣਾਇਆ ਹੈ?

ਉਨ੍ਹਾਂ ਦੀ ਥਾਂ ’ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਹਿੱਸਾ ਲਿਆ। ਜਦੋਂ ਉਹ ਬੋਲਣ ਲਈ ਉੱਠੇ ਤਾਂ ਪੱਛਮੀ ਦੇਸ਼ਾਂ ਤੋਂ ਆਏ ਹਿੱਸਾ ਲੈਣ ਵਾਲੇ ਬਾਹਰ ਚਲੇ ਗਏ। ਪੱਛਮੀ ਮੀਡੀਆ ਨੇ ਅਜਿਹੇ ਹੀ ਇਕ ਆਯੋਜਨ ਦੀ ਕਵਾਇਦ ਨਾਲ ਉਨ੍ਹਾਂ ਸਭ ਬੇਮਿਸਾਲ ਚੀਜ਼ਾਂ ਤੋਂ ਧਿਆਨ ਹਟਾ ਲਿਆ ਜੋ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਆਪਣੇ ਮਹਿਮਾਨਾਂ ਲਈ ਕਰ ਰਹੇ ਸਨ।

ਪੁਤਿਨ ਇਕ ਹੋਰ ਲੀਗ ’ਚ ਨਿਸ਼ਾਨੇ ’ਤੇ ਹਨ। ਉਨ੍ਹਾਂ ਨੂੰ ਪੂਰੀ ਤਰ੍ਹਾਂ ਰਾਕਸ਼ਸ ਬਣਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਭ ਤੋਂ ਮਾੜੇ ਰੰਗਾਂ ’ਚ ਪੇਸ਼ ਕੀਤਾ ਗਿਆ ਹੈ। ਜਿਸ ਤਰ੍ਹਾਂ ਸੈਨੇਟਰ ਲਿੰਡਸੇ ਗ੍ਰਾਹਮ ਉਨ੍ਹਾਂ ਦੀ ਹੱਤਿਆ ਕਰਨੀ ਚਾਹੁੰਦੇ ਸਨ ਅਤੇ ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਨੇ ਖੁਦ ‘ਕਸਾਈ ਕਸਾਈ’ ਕਿਹਾ ਸੀ, ਇੰਨੀ ਵਾਰ ਕਿ ਸੁਰੱਖਿਆ ਮੁਲਾਜ਼ਮ ’ਤੇ ਸਪ੍ਰੇਅ ਕੀਤਾ ਗਿਆ ਸੀ।

ਪੁਤਿਨ ਦੀ ਮੌਜੂਦਗੀ ਨੇ ਮੀਡੀਆ ਨੂੰ ਉਸ ਪੱਧਰ ਦੀ ਗੈਰ-ਪਵਿੱਤਰਤਾ ਲਈ ਪ੍ਰੇਰਿਤ ਕੀਤਾ ਹੋਵੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਗਲੀ ਸਵੇਰ ਜੀ-20 ਦੇ ਗੰਭੀਰ ਪ੍ਰੋਗਰਾਮ ਬਹੁਤ ਛੋਟੇ ਅੱਖਰਾਂ ’ਚ ਛਪੇ। ਮੈਫਿਸਟੋਫਿਲਮ ਵਾਂਗ ਨਜ਼ਰ ਆਉਣ ਵਾਲੇ ਪੁਤਿਨ ਹਰ ਪਾਸੇ ਚਿਟਕ ਗਏ ਹੋਣਗੇ ਤਾਂ ਠੀਕ ਉਸੇ ਤਰ੍ਹਾਂ ਹੀ ਉਨ੍ਹਾਂ ਬੈਠਕ ਛੱਡ ਦਿੱਤੀ।

ਨਵੀਂ ਦਿੱਲੀ ਸਿਖਰ ਸੰਮੇਲਨ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਪਹਿਲਾਂ ਹੀ ਆਪਣੀ ਸ਼ਮੂਲੀਅਤ ਦਾ ਐਲਾਨ ਕਰ ਚੁੱਕੇ ਹਨ। ਅਸਲ ’ਚ ਉਹ ਇਕ ਦਿਨ ਪਹਿਲਾਂ ਹੀ ਪਹੁੰਚ ਰਹੇ ਹਨ। ਉਨ੍ਹਾਂ ਕੋਲ ਮੋਦੀ ਦੀ ਬਾਂਹ ਮਰੋੜਣ ਲਈ ਢੁੱਕਵਾਂ ਸਮਾਂ ਹੋਵੇਗਾ। ਬਾਈਡੇਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਘੱਟੋ-ਘੱਟ ਇਹ ਚਿਤਾਵਨੀ ਦਿੱਤੀ ਸੀ ਕਿ ਜੇ ਪੁਤਿਨ ਨੇ ਦਰਵਾਜ਼ੇ ਦੀ ਝੀਤ ’ਚੋਂ ਸਿਖਰ ਸੰਮੇਲਨ ਵੱਲ ਝਾਤੀ ਵੀ ਮਾਰੀ ਤਾਂ ਉਹ ਅਜਿਹਾ ਮਾਹੌਲ ਬਣਾਉਣਗੇ ਕਿ ਨਰਿੰਦਰ ਮੋਦੀ ਦੀ ਪਾਰਟੀ ਬਰਬਾਦ ਹੋ ਜਾਵੇਗੀ।

ਮੋਦੀ ਅਤੇ ਪੁਤਿਨ ਦਰਮਿਆਨ ਇਸ ਗੱਲ ਨੂੰ ਲੈ ਕੇ ਢੁੱਕਵਾਂ ਭਰੋਸਾ ਹੈ ਕਿ ਪੁਤਿਨ ਦੀ ਗੈਰ-ਮੌਜੂਦਗੀ ਨੂੰ ਉਸੇ ਤਰ੍ਹਾਂ ਦੇਖਿਆ ਜਾਵੇਗਾ ਜਿਵੇਂ ਉਹ ਹਨ। ਇਹ ਨਤੀਜਾ ਦਿੱਲੀ ਵੱਲੋਂ ਇਕ ਯਕੀਨੀ ਚਲਾਕੀ ਨੂੰ ਪ੍ਰਦਰਸ਼ਿਤ ਕਰੇਗਾ :

‘‘ਸ਼ੇਖ ਵੀ ਖੁਸ਼ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋਵੇ।’’ (ਸ਼ੈਤਾਨ ਨੂੰ ਨਾਰਾਜ਼ ਕੀਤੇ ਬਿਨਾਂ ਪ੍ਰਮਾਤਮਾ ਨੂੰ ਖੁਸ਼ ਕਰਨਾ)

ਪੁਤਿਨ ਲਈ ਸਿੱਖਿਆ ਇਹ ਹੈ ਕਿ ਆਖਰੀ ਬਿਆਨ ’ਚ ਯੂਕ੍ਰੇਨ ਦਾ ਜ਼ਿਕਰ ਨਹੀਂ ਕੀਤਾ ਗਿਆ। ਯੂਰਪੀਅਨ ਡਿਪਲੋਮੈਟਾਂ ਨੇ ਜਰਮਨੀ ਦੀ ਅਗਵਾਈ ’ਚ ਸਾਊਥ ਬਲਾਕ ’ਚ ਹਰ ਪੱਧਰ ’ਤੇ ਹਰ ਚਾਲ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਕਿਸੇ ਤਰ੍ਹਾਂ ਯੂਕ੍ਰੇਨ ਨੂੰ ਅੰਤਿਮ ਦਸਤਾਵੇਜ਼ ’ਚ ਸ਼ਾਮਲ ਕੀਤਾ ਜਾ ਸਕੇ।

ਮਨੋਵਿਗਿਆਨਕ ਖੇਡ ਵੀ ਖੇਡੀ ਗਈ। ਯੂਕ੍ਰੇਨ ’ਤੇ ਭਾਰਤ ਦੀ ਸਥਿਤੀ ਬਦਲ ਰਹੀ ਹੈ। ਅਜਿਹੀ ਘੁਸਰ-ਮੁਸਰ ਵੱਖ-ਵੱਖ ਗੈਲਰੀਆਂ ’ਚ ਸੁਣਾਈ ਦਿੱਤੀ। ਇਸ ਤੋਂ ਪਹਿਲਾਂ ਕਿ ਇਹ ਮਾਮਲਾ ਸ਼ਾਂਤ ਹੁੰਦਾ, ਇਕ ਹੋਰ ਅਫਵਾਹ ਉਡਾਈ ਗਈ, ‘‘ਰੂਸ ਦੀ ਸਥਿਤੀ ਬਦਲ ਰਹੀ ਹੈ। ਇਸ ਲਈ ਅੰਤਿਮ ਦਸਤਾਵੇਜ਼ ’ਚ ਯੂਕ੍ਰੇਨ ਦਾ ਜ਼ਿਕਰ ਕਰਨਾ ਢੁੱਕਵਾਂ ਹੋਵੇਗਾ।’’ ਸਾਊਥ ਬਲਾਕ ਨੇ ਵਧੀਆ ਢੰਗ ਨਾਲ ਮਾਈਨਿੰਗ ਖੇਤਰ ਨੂੰ ਪਾਰ ਕੀਤਾ ਹੈ।

ਬਾਵਜੂਦ ਇਸ ਦੇ, ਪੱਛਮ ਦਾ ਦਬਾਅ ਲਗਾਤਾਰ ਬਣਿਆ ਹੋਇਆ ਹੈ। ਕੀ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੂੰ ਸੱਦਾ ਦਿੱਤਾ ਜਾ ਸਕਦਾ ਹੈ ਜਾਂ ਕੀ ਉਹ ਘੱਟੋ-ਘੱਟ ਸਾਹਮਣੇ ਆ ਸਕਦੇ ਹਨ?

ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਸਿਖਰ ਸੰਮੇਲਨ ’ਚ ਸ਼ਾਮਲ ਹੋਣ ’ਚ ਸਮਰੱਥ ਬਣਾਉਣਾ ਸਿਰਫ ਇਕ ਕਾਲਪਨਿਕ ਘਟਨਾ ਨਹੀਂ ਹੈ। ਨਾਗਾਸਾਕੀ ’ਚ ਜੀ-7 ਸਿਖਰ ਸੰਮੇਲਨ ’ਚ ਇਸ ਦੀ ਸਕ੍ਰਿਪਟ ਲਿਖੀ ਗਈ ਸੀ। ਜਾਪਾਨ ਨੇ ਸ਼ੁਰੂ ’ਚ ਹੀ ਸਪੱਸ਼ਟ ਰੂਪ ਨਾਲ ‘ਨਹੀਂ’ ਕਿਹਾ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰਾਨ ਨੇ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਖੇਡਣ ਦੀ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ।

ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਕ ਅਧਿਕਾਰਤ ਫਰਾਂਸੀਸੀ ਹਵਾਈ ਜਹਾਜ਼ ਯੂਕ੍ਰੇਨ ਗਣਰਾਜ ਦੇ ਸੰਕਟ ਪੀੜਤ ਰਾਸ਼ਟਰਪਤੀ ਜੇਲੇਂਸਕੀ ਨਾਲ ਨਾਗਾਸਾਕੀ ’ਚ ਉਤਰਿਆ। ਉਸ ਜਹਾਜ਼ ਅੰਦਰ ਜੇਲੇਂਸਕੀ ਲੁਕੇ ਹੋਏ ਸਨ। ਜੇਲੇਂਸਕੀ ਸ਼ਰਮਿੰਦਾ ਨਹੀਂ ਸਨ। ਉਹ ਸਿਖਰ ਸੰਮੇਲਨ ’ਚ ਹਾਜ਼ਰ ਹੋਏ।

ਨਵੀਂ ਦਿੱਲੀ ’ਚ ਪ੍ਰੋਗਰਾਮ ਵਾਲੀ ਥਾਂ ’ਤੇ ਵੀ ਉਨ੍ਹਾਂ ਨੂੰ ਦਾਖਲਾ ਦੇਣ ਲਈ ਇਸੇ ਤਰ੍ਹਾਂ ਦੀ ਚਾਲ ਚੱਲ ਰਹੀ ਹੈ। ਮਾਸਟਰ ਕੋਰੀਓਗ੍ਰਾਫਰ ਮੋਦੀ ਆਪਣੇ ਸ਼ੋਅ ਦੀ ਸਜਾਵਟ ਨੂੰ ਖਰਾਬ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਹਰਕਤ ਦੀ ਆਗਿਆ ਨਹੀਂ ਦੇਣਗੇ। ਮੰਨ ਲਓ ਉਨ੍ਹਾਂ ਨੂੰ ਕਿਸਮਤ ਨਾਲ ਪੇਸ਼ ਕੀਤਾ ਗਿਆ ਹੈ। ਜੇਲੇਂਸਕੀ ਨੂੰ ਜਰਮਨੀ ਵੱਲੋਂ ਦਰਵਾਜ਼ੇ ’ਤੇ ਪਹੁੰਚਾ ਦਿੱਤਾ ਗਿਆ ਹੈ। ਕੀ ਗੇਟ ਬੰਦ ਰਹੇਗਾ?

ਸ਼ੀ ਜਿਨਪਿੰਗ ਦਾ ਆਉਣਾ ਜਾ ਨਾ ਆਉਣਾ ਇਕ ਵੱਖਰੀ ਕਹਾਣੀ ਹੈ। ਮੋਦੀ ਅਤੇ ਚੀਨ ਦੇ ਆਗੂ ਦੀ ਮੁਲਾਕਾਤ ਬਾਲੀ ਸਿਖਰ ਸੰਮੇਲਨ ਦੇ ਨਾਲ ਹੀ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਵੀ ਹੋਈ ਸੀ। ਸਰਹੱਦੀ ਇਲਾਕਿਆਂ ’ਚ ਸ਼ਾਂਤੀ ਅਤੇ ਐੱਲ. ਏ. ਸੀ. ਪ੍ਰਤੀ ਸਤਿਕਾਰ ’ਤੇ ਜ਼ੋਰ ਦਿੱਤਾ ਗਿਆ। ਬਿਨਾਂ ਹੱਲ ਹੋਏ ਮੁੱਦੇ ਭਾਰਤ ਦੀ ਚਿੰਤਾ ਹਨ। ਦੋਵੇਂ ਆਗੂ ਜਵਾਨਾਂ ਦੀ ਵਾਪਸੀ ਅਤੇ ਖਿਚਾਅ ਨੂੰ ਘੱਟ ਕਰਨ ਦੀ ਦਿਸ਼ਾ ’ਚ ਕੰਮ ਕਰਨ ਲਈ ਸਹਿਮਤ ਹੋਏ ਹਨ।

ਜੇ ਸ਼ੀ ਜਿਨਪਿੰਗ ਹੋਰਨਾਂ ਅਹਿਮ ਮਾਮਲਿਆਂ ਕਾਰਨ ਦਿੱਲੀ ਨਹੀਂ ਆਉਂਦੇ ਤਾਂ ਸੰਕੇਤ ਇਹ ਹੋਵੇਗਾ ਕਿ ਵਫਦ ਇਕ ਸਮਝੌਤੇ ਵੱਲ ਵਧ ਰਿਹਾ ਹੈ। ਜਿਵੇਂ ਹੀ ਦੋਹਾਂ ਧਿਰਾਂ ਦਰਮਿਆਨ ਦੂਰੀਆਂ ਖਤਮ ਹੋਣਗੀਆਂ ਤਾਂ ਮੋਦੀ ਦਾ ਸੱਦਾ ਹੋਵੇਗਾ ਕਿ ਜਸ਼ਨ ਕਦੋਂ ਮਨਾਇਆ ਜਾਵੇ? 2024 ਦੀਆਂ ਚੋਣਾਂ ਤੋਂ ਪਹਿਲਾਂ ਜਾਂ ਬਾਅਦ ’ਚ।

ਸ਼ੀ ਅਤੇ ਮੋਦੀ ਦੇ ਬੁਲਾਰੇ ਬਾਲੀ, ਜੋਹਾਨਸਬਰਗ ਅਤੇ ਹੁਣ ਨਵੀਂ ਦਿੱਲੀ ’ਚ ਇਕੋ ਹੀ ਗੱਲ ਕਹਿੰਦੇ ਹੋਏ ਭਰੋਸੇਯੋਗ ਨਹੀਂ ਲੱਗ ਸਕਦੇ। ਸੌਦੇਬਾਜ਼ੀ ’ਚ ਜੋ ਕੁਝ ਹੈ, ਉਹ ਸਿਰਫ ਇਕ ਸਰਹੱਦੀ ਮੁੱਦਾ ਨਹੀਂ ਹੈ ਸਗੋਂ ਦੋ ਪੁਰਾਤਨ, ਮਾਣ ਭਰੀਆ ਸੱਭਿਅਤਾਵਾਂ, ਦੁਨੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ, ਜਿਨ੍ਹਾਂ ’ਚੋਂ ਹਰ ਇਕ ਦੀ ਆਬਾਦੀ ਇਕ ਅਰਬ ਤੋਂ ਵੱਧ ਹੈ, ਲਈ ਭਵਿੱਖ ’ਚ ਕਿਹੜਾ ਰਾਹ ਤੈਅ ਕਰਨਾ ਹੈ। ਇਸ ਅਹਿਸਾਨ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਅਦ ਉਲਝਣਾਂ ਸ਼ੁਰੂ ਹੋ ਜਾਂਦੀਆਂ ਹਨ। ਆਰਥਿਕ ਅਤੇ ਫੌਜੀ ਸ਼ਕਤੀ ਅਤੇ ਸਮਾਜਿਕ ਇਕਜੁੱਟਤਾ ’ਚ ਚੀਨ ਭਾਰਤ ਤੋਂ ਕਈ ਮੀਲ ਅੱਗੇ ਹੈ।

ਭਾਰਤ ਸਪੱਸ਼ਟ ਰੂਪ ਨਾਲ ਇਸ ਨੂੰ ਫੜਨਾ ਚਾਹੇਗਾ। ਇਸ ਸਬੰਧੀ ਉਹ ਅਮਰੀਕਾ ਨਾਲ ਦੋਸਤੀ ਦੀ ਇਕ ਬਹੁਤ ਹੀ ਮਜ਼ਬੂਤ ਰੇਖਾ ਰੱਖਦਾ ਹੈ ਜੋ ਯੂਰਪੀ ਦੇਸ਼ਾਂ ਦੇ ਉਲਟ ਚੀਨ ਨੂੰ ਇਕ ਖਤਰੇ ਵਜੋਂ ਦੇਖਦਾ ਹੈ। ਜਿਵੇਂ-ਜਿਵੇਂ ਵਾਸ਼ਿੰਗਟਨ ’ਚ ਚੀਨ ਦੇ ਉਭਰਨ ਨਾਲ ਘਬਰਾਹਟ ਵਧੀ ਹੈ, ਤਿਵੇਂ-ਤਿਵੇਂ ਭਾਰਤ ਦੀ ਦੋਸਤੀ ਦੀ ਕੀਮਤ ਵੀ ਵੱਧ ਗਈ ਹੈ।

ਇਕਾਨੋਮਿਸਟ ਦੇ ਮੁੱਖ ਪੰਨੇ ’ਤੇ ਇਕ ਚਿੰਤਾਜਨਕ ਸਿਰਲੇਖ ਹੈ, ‘‘ਕੀ ਹੋਵੇਗਾ ਜੇ ਚੀਨ ਅਤੇ ਭਾਰਤ ਮਿਲ ਜਾਣ?’’ ਇਹ ਸਵੈ-ਭਰੋਸੇ ਦੀ ਭਾਰੀ ਕਮੀ ਦੇ ਨਤੀਜੇ ਵਜੋਂ ਸਾਹਮਣੇ ਆਉਂਦਾ ਹੈ। ਇਸ ਮਾਨਸਿਕ ਸਥਿਤੀ ’ਚ ਖਲਾਅ ਦੇ ਦੂਜੇ ਪਾਸੇ ਵਾਸ਼ਿੰਗਟਨ-ਬੀਜਿੰਗ ਸਮਝੌਤਾ ਗੈਰ-ਕਲਪਨਾ ਯੋਗ ਨਹੀਂ ਹੈ।

ਸਈਦ ਨਕਵੀ


author

Rakesh

Content Editor

Related News