ਵੱਡੀਆਂ ਟੈੱਕ ਕੰਪਨੀਆਂ ਪ੍ਰਮਾਣੂ ਊਰਜਾ ਦੀ ਖੋਜ ਕਿਉਂ ਕਰ ਰਹੀਆਂ

Friday, Oct 25, 2024 - 09:10 PM (IST)

14 ਅਕਤੂਬਰ ਨੂੰ, ਗੂਗਲ ਨੇ ਕਈ ਛੋਟੇ ਮਾਡਿਊਲਰ ਰਿਐਕਟਰਾਂ (ਐੱਸ. ਐੱਮ. ਆਰ.) ਤੋਂ ਪ੍ਰਮਾਣੂ ਊਰਜਾ ਖਰੀਦਣ ਲਈ ‘ਪਹਿਲੇ ਕਾਰਪੋਰੇਟ ਸਮਝੌਤੇ’ ਦਾ ਐਲਾਨ ਕੀਤਾ। ਇਨ੍ਹਾਂ ਐੱਸ. ਐੱਮ. ਆਰ. ਨੂੰ ਕੈਰੋਸ ਪਾਵਰ ਰਾਹੀਂ ਵਿਕਸਤ ਕੀਤਾ ਜਾਵੇਗਾ। ਕੰਮ ਦਾ ਮੁੱਢਲਾ ਪੜਾਅ 2030 ਤਕ ਪਹਿਲਾ ਐੱਸ. ਐੱਮ. ਆਰ. ਲਿਆਵੇਗਾ ਅਤੇ ਬਾਅਦ ਦੀ ਤਾਇਨਾਤੀ 2035 ਤਕ ਜਾਰੀ ਰਹੇਗੀ। ਗੂਗਲ ਅਨੁਸਾਰ, ਇਹ ਸੌਦਾ ਅਮਰੀਕੀ ਬਿਜਲੀ ਗਰਿਡ ਨੂੰ 500 ਮੈਗਾਵਾਟ ਕਾਰਬਨ-ਮੁਕਤ ਬਿਜਲੀ ਮੁਹੱਈਆ ਕਰੇਗਾ।

ਖੋਜ ਮਹਾਰਥੀ ਗੂਗਲ ਨੇ ਕਿਹਾ ਕਿ ਇਹ ਸਮਝੌਤਾ ਪ੍ਰਮੁੱਖ ਵਿਗਿਆਨੀ ਪ੍ਰਗਤੀ ਨੂੰ ਸ਼ਕਤੀ ਮੁਹੱਈਆ ਕਰਨ ਲਈ ਏ. ਆਈ. ਤਕਨੀਕਾਂ ਦੇ ਵਿਕਾਸ ’ਚ ਮਦਦ ਕਰੇਗਾ। ਏ. ਆਈ. ਮਾਡਲ ਨੂੰ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਉਹ ਹਮੇਸ਼ਾ ਆਨਲਾਈਨ ਰਹੇ ਅਤੇ ਵਧਦੇ ਡਾਟਾ ਕੇਂਦਰਾਂ ਨੂੰ ਬਣਾਏ ਰੱਖੇ।

2024 ਦੀ ਵਾਤਾਵਰਣ ਰਿਪੋਰਟ ’ਚ, ਗੂਗਲ ਨੇ ਮੰਨਿਆ ਕਿ 2023 ’ਚ ਉਸ ਦੇ ਕੁੱਲ ਵਿਸ਼ਵ ਪੱਧਰੀ ਗ੍ਰੀਨਹਾਊਸ ਗੈਸ ਦੀ ਨਿਕਾਸੀ ’ਚ ਸਾਲ-ਦਰ-ਸਾਲ 13 ਫੀਸਦੀ ਦਾ ਵਾਧਾ ਹੋਇਆ ਹੈ। ਗੂਗਲ ਨੇ ਪਾਇਆ ਹੈ ਕਿ ਨਿਊਕਲੀਅਰ ਊਰਜਾ (ਸੌਰ ਊਰਜਾ ਦੇ ਉਲਟ) ਸਵੱਛ ਹੈ, 24 ਘੰਟੇ ਮੁਹੱਈਆ ਹੈ ਅਤੇ ਕਾਰਬਨ-ਮੁਕਤ ਹੈ।

ਉਸ ਭਾਵਨਾ ’ਚ, ਖੋਜ ਮਹਾਰਥੀ ਅਗਲੀ ਪੀੜ੍ਹੀ ਦੇ ਪ੍ਰਮਾਣੂ ਰਿਐਕਟਰਾਂ ਨੂੰ ਸਵੱਛ ਊਰਜਾ ਦੀ ਮਦਦ ਨਾਲ ਵਿਸ਼ਵ ਪੱਧਰੀ ਡਾਟਾ ਕੇਂਦਰਾਂ ਅਤੇ ਉਸ ਦੇ ਦਫਤਰਾਂ ਨੂੰ ਬਿਜਲੀ ਦੇਣ ਦੇ ਤਰੀਕੇ ਦੇ ਰੂਪ ’ਚ ਦੇਖਦਾ ਹੈ।

ਛੋਟੇ ਆਕਾਰ ਅਤੇ ਮਾਡਿਊਲਰ ਡਿਜ਼ਾਈਨ ਤਕਨੀਕ ਨੂੰ ਹੋਰ ਵੱਧ ਮਦਦ ਕਰਦੇ ਹਨ।

ਕਿਹੜੀਆਂ ਕੰਪਨੀਆਂ ਪ੍ਰਮਾਣੂ ਰਿਐਕਟਰ ਨਿਰਮਾਤਾਵਾਂ ਨਾਲ ਭਾਈਵਾਲੀ ਕਰ ਰਹੀਆਂ ਹਨ?

20 ਸਤੰਬਰ ਨੂੰ ਮਾਈਕ੍ਰੋਸਾਫਟ ਅਤੇ ਕਾਂਸਟੇਲੇਸ਼ਨ ਨੇ ਕ੍ਰੇਨ ਕਲੀਨ ਐਨਰਜੀ ਸੈਂਟਰ (ਸੀ. ਸੀ. ਈ. ਸੀ.) ਨੂੰ ਲਾਂਚ ਕਰਨ ਅਤੇ ਥ੍ਰੀ ਮਾਈਲ ਆਈਲੈਂਡ ਯੂਨਿਟ 1 ਨੂੰ ਮੁੜ ਤੋਂ ਸ਼ੁਰੂ ਕਰਨ ਦੇ ਮਕਸਦ ਨਾਲ 20 ਸਾਲ ਦੇ ਬਿਜਲੀ ਖਰੀਦ ਸਮਝੌਤੇ ’ਤੇ ਦਸਤਖਤ ਕੀਤੇ। ਕਾਂਸਟੇਲੇਸ਼ਨ ਦੇ ਬਿਆਨ ਅਨੁਸਾਰ ਇਸ ਸੌਦੇ ਨਾਲ ਗਰਿਡ ’ਚ ਲਗਭਗ 835 ਮੈਗਾਵਾਟ ਕਾਰਬਨ-ਮੁਕਤ ਊਰਜਾ ਜੁੜਨੀ ਚਾਹੀਦੀ ਹੈ।

ਉਸ ਸਮੇਂ ਮਾਈਕ੍ਰੋਸਾਫਟ ਦੇ ਊਰਜਾ ਉੱਪ ਪ੍ਰਧਾਨ ਬੌਬੀ ਹਾਲਿਸ ਨੇ ਕਿਹਾ ਕਿ ਇਹ ਸਮਝੌਤਾ ਕਾਰਬਨ ਨੂੰ ਨਾਂਹਪੱਖੀ ਬਣਾਉਣ ਦੀ ਸਾਡੀ ਪ੍ਰਤੀਬੱਧਤਾ ਦੇ ਸਮਰਥਨ ’ਚ ਗਰਿਡ ਨੂੰ ਡੀਕਾਰਬੋਨਾਈਟ ਕਰਨ ’ਚ ਮਾਈਕ੍ਰੋਸਾਫਟ ਦੀਆਂ ਕੋਸ਼ਿਸ਼ਾਂ ’ਚ ਇਕ ਪ੍ਰਮੁੱਖ ਮੀਲ ਦਾ ਪੱਥਰ ਹੈ। ਐਮਾਜ਼ੋਨ ਨੇ ਇਹ ਵੀ ਐਲਾਨ ਕੀਤਾ ਕਿ ਉਸ ਨੇ ਐੱਸ. ਐੱਮ. ਆਰ. ਦੇ ਨਿਰਮਾਣ ਵਰਗੇ ਪ੍ਰਮਾਣੂ ਊਰਜਾ ਦਾ ਸਮਰਥਨ ਕਰਨ ਲਈ 3 ਨਵੇਂ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ।

ਵਾਸ਼ਿੰਗਟਨ ’ਚ, ਐਨਰਜੀ ਨਾਰਥਵੈਸਟ ਦੇ ਨਾਲ ਭਾਈਵਾਲੀ ਕੀਤੀ। ਇਸ ਦੇ ਇਲਾਵਾ ਇਹ ਐੱਸ. ਐੱਮ. ਆਰ. ਰਿਐਕਟਰਾਂ ਅਤੇ ਈਂਧਨ ਡਿਵੈਲਪਰ ਐਨਰਜੀ ’ਚ ਨਿਵੇਸ਼ ਕਰ ਰਿਹਾ ਹੈ ਅਤੇ ਵਰਜੀਨੀਆ ’ਚ ਡੋਮੀਨੀਅਨ ਐਨਰਜੀ ਨਾਲ ਭਾਈਵਾਲੀ ਕਰ ਰਿਹਾ ਹੈ।

ਐਮਾਜ਼ੋਨ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਪਹਿਲਾਂ ਪੈਂਸਿਲਵੇਨੀਆ ’ਚ ਟੈਲੇਨ ਐਨਰਜੀ ਦੀ ਪ੍ਰਮਾਣੂ ਸਹੂਲਤ ਦੀ ਬੁੱਕਲ ’ਚ ਇਕ ਡਾਟਾ ਸੈਂਟਰ ਸਹੂਲਤ ਨੂੰ ਸਹਿ-ਸਥਿਤ ਕਰਨ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ ਸਨ, ਜੋ ਕਾਰਬਨ-ਮੁਕਤ ਊਰਜਾ ਦੇ ਨਾਲ ਸਿੱਧੇ ਡਾਟਾ ਕੇਂਦਰਾਂ ਨੂੰ ਬਿਜਲੀ ਦੇਵੇਗਾ ਅਤੇ ਇਸ ਮੌਜੂਦਾ ਰਿਐਕਟਰ ਨੂੰ ਸੰਭਾਲਣ ’ਚ ਮਦਦ ਕਰੇਗਾ।

ਕੀ ਪ੍ਰਮਾਣੂ ਊਰਜਾ ਅਸਲ ’ਚ ਸਵੱਛ ਹੈ? : ਇਹ ਅਜੇ ਵੀ ਬਹਿਸ ਦਾ ਵਿਸ਼ਾ ਹੈ ਕਿ ਕੀ ਪ੍ਰਮਾਣੂ ਊਰਜਾ ਅਸਲ ’ਚ ਸਵੱਛ ਹੈ? ਮੁੱਖ ਸਿੱਟਾ ਇਹ ਹੈ ਕਿ ਪ੍ਰਮਾਣੂ ਊਰਜਾ ਦੇ ਵੱਕਾਰ ਨੂੰ ਲੈ ਕੇ ਗੰਭੀਰ ਸਮੱਸਿਆ ਹੈ ਕਿਉਂਕਿ ਪਿਛਲੇ ਹਾਦਸਿਆਂ ਅਤੇ ਸੰਕਟਾਂ ਦੀ ਜਨਤਕ ਯਾਦ ਪੀੜ੍ਹੀਆਂ ਤਕ ਫੈਲੀ ਹੋਈ ਹੈ। ਉਦਾਹਰਣ ਵਜੋਂ, ਯੂਕ੍ਰੇਨ ਦਾ ਚੇਰਨੋਬਿਲ ਧਮਾਕਾ (1986) ਅਤੇ ਜਾਪਾਨ ਦੀ ਫੁਕੁਸ਼ਿਮਾ ਦੁਰਘਟਨਾ (2011) ਦੇ ਨਤੀਜੇ ਵਜੋਂ ਵਿਆਪਕ ਵਾਤਾਵਰਣੀ ਤਬਾਹੀ ਹੋਈ ਜੋ ਸਾਲਾਂ ਤਕ ਚੱਲੀ, ਜਦ ਕਿ ਮਨੁੱਖੀ ਸਿਹਤ ’ਤੇ ਇਸ ਦੇ ਪ੍ਰਭਾਵ ’ਤੇ ਅਜੇ ਵੀ ਖੋਜ ਕੀਤੀ ਜਾ ਰਹੀ ਹੈ। ਫੁਕੁਸ਼ਿਮਾ ਦੁਰਘਟਨਾ ਦਰਸਾਉਂਦੀ ਹੈ ਕਿ ਕਿਵੇਂ ਮਨੁੱਖੀ ਕੰਟਰੋਲ ਤੋਂ ਪਰ੍ਹੇ ਕੁਦਰਤੀ ਆਫਤਾਂ ਪ੍ਰਮਾਣੂ ਦੁਰਘਟਨਾਵਾਂ ਨੂੰ ਜਨਮ ਦੇ ਸਕਦੀਆਂ ਹਨ। ਪ੍ਰਮਾਣੂ ਰਿਐਕਟਰਾਂ ’ਚ ਦੁਰਘਟਨਾਵਾਂ, ਰਿਸਾਅ, ਬਾਹਰੀ ਕਟੌਤੀਆਂ ਅਤੇ ਅੰਬਰ ਨੂੰ ਛੂੰਹਦੀਆਂ ਲਾਗਤਾਂ ਦਾ ਲੰਬਾ ਇਤਿਹਾਸ ਰਿਹਾ ਹੈ।

ਸੰਗਠਨ ਨੇ ਭੂਚਾਲ ਪ੍ਰਭਾਵਿਤ ਖੇਤਰਾਂ ’ਚ ਪ੍ਰਮਾਣੂ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਖਤਰਿਆਂ ਵੱਲ ਵੀ ਇਸ਼ਾਰਾ ਕੀਤਾ ਹੈ।

ਪ੍ਰਮਾਣੂ ਊਰਜਾ ’ਤੇ ਅਮਰੀਕੀ ਸਰਕਾਰ ਦਾ ਰੁਖ : ਪ੍ਰਮਾਣੂ ਊਰਜਾ ਨੂੰ ਸਵੱਛ ਊਰਜਾ ਦੇ ਇਕ ਸਰੋਤ ਵਜੋਂ ਦੇਖਣ ਦੇ ਇਲਾਵਾ ਅਮਰੀਕੀ ਊਰਜਾ ਵਿਭਾਗ ਦੇ ਪ੍ਰਮਾਣੂ ਊਰਜਾ ਦਫਤਰ ਨੇ ਚੀਨ ਅਤੇ ਰੂਸ ਨਾਲੋਂ ਅੱਗੇ ਰਹਿਣ ਲਈ ਅਮਰੀਕਾ ਨੂੰ ਇਕ ਮੋਹਰੀ ਦੇਸ਼ ਦੇ ਰੂਪ ’ਚ ਮੁੜ ਸਥਾਪਤ ਕਰਨ ਦੇ ਮਹੱਤਵ ’ਤੇ ਰੋਸ਼ਨੀ ਪਾਈ।

ਪ੍ਰਮਾਣੂ ਊਰਜਾ ਲਈ ਸਹਾਇਕ ਸਕੱਤਰ ਡਾ. ਰੀਟਾ ਬਰਨਵਾਲ ਨੇ ਕਿਹਾ ਕਿ ਕਿਉਂਕਿ ਪ੍ਰਮਾਣੂ ਊਰਜਾ ਦੀ ਵਰਤੋਂ ਕੌਮਾਂਤਰੀ ਪੱਧਰ ’ਤੇ ਵਧ ਰਹੀ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਸੰਯੁਕਤ ਰਾਜ ਅਮਰੀਕਾ ਇਸ ਗੈਰ-ਭਰੋਸੇਯੋਗ ਤਕਨਾਲੋਜੀ ’ਚ ਇਕ ਨੇਤਾ ਦੇ ਰੂਪ ’ਚ ਖੁਦ ਨੂੰ ਫਿਰ ਤੋਂ ਸਥਾਪਿਤ ਕਰੇ। ਮੌਜੂਦਾ ਯੂ. ਐੱਸ. ਪ੍ਰਮਾਣੂ ਪਲਾਂਟ ਹਰ ਸਾਲ ਲਗਭਗ 500 ਮਿਲੀਅਨ ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਰੋਕਦੇ ਹਨ, ਜੋ ਸੜਕਾਂ ਤੋਂ 100 ਮਿਲੀਅਨ ਕਾਰਾਂ ਨੂੰ ਹਟਾਉਣ ਦੇ ਬਰਾਬਰ ਹੈ।

ਸਹਾਨਾ ਵੇਨੁਗੋਪਾਲ


Rakesh

Content Editor

Related News