ਭਾਰਤ ਹਿੰਦੂ ਰਾਸ਼ਟਰ ਬਣੇ, ਇਸ ’ਚ ਹਰਜ਼ ਕੀ ਹੈ?

08/11/2020 3:51:41 AM

ਖਾਲਿਦ ਉਮਰ

ਇਹ ਦੋਸ਼ ਲਗਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਮੈਂ ਸਵਾਲ ਕਰਦਾ ਹਾਂ ਕਿ ਭਾਰਤ ਦੇ ਬਾਰੇ ’ਚ ਅਜਿਹਾ ਕੀ ਗਲਤ ਹੈ ਕਿ ਇਸ ਨੂੰ ਇਕ ਹਿੰਦੂ ਰਾਸ਼ਟਰ ਨਾ ਬਣਾਇਆ ਜਾ ਸਕੇ? ਇਸਦੇ ਬਾਰੇ ’ਚ ਮੈਂ ਕੁਝ ਤਰਕ ਦਿੰਦਾ ਹਾਂ।

ਭਾਰਤ ਵਰਸ਼ ਨਾਂ ਦੀ ਇਕ ਸੱਭਿਅਤਾ 5 ਹਜ਼ਾਰ ਸਾਲ ਪੁਰਾਣੀ ਹੈ ਜਿਸਨੂੰ ਕੋਈ ਭੂਮਿਕਾ ਨਹੀਂ ਚਾਹੀਦੀ। ਵਿਸ਼ਵ ’ਚ ਇਹ 95 ਫੀਸਦੀ ਹਿੰਦੂਆਂ ਦੀ ਮਾਤਭੂਮੀ ਹੈ ਅਤੇ ਸਨਾਤਨ ਹਿੰਦੂ ਧਰਮ ਦਾ ਜਨਮ ਭੂਮੀ ਹੈ। ਭਾਰਤ ਨੂੰ ਆਪਣੇ ਆਪ ਨੂੰ ਹਿੰਦੂਰਾਸ਼ਟਰ ਦੇ ਤੌਰ ’ਤੇ ਪਹਿਚਾਣ ਕਰਾਉਣ ’ਚ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਇਸ ’ਚ ਕੋਈ ਹਰਜ਼ ਨਹੀਂ।

ਵਿਸ਼ਵ ’ਚ ਹਿੰਦੂ ਧਰਮ ਤੀਸਰਾ ਸਭ ਤੋਂ ਵੱਡਾ ਧਰਮ ਹੈ ਜਿਸਦਾ ਸਥਾਨ ਈਸਾਈ ਧਰਮ ਅਤੇ ਇਸਲਾਮ ਦੇ ਬਾਅਦ ਆਉਂਦਾ ਹੈ ਪਰ ਦੋਵਾਂ ਧਰਮਾਂ ਦੀ ਤੁਲਨਾ ’ਚ ਮਰਦਮਸ਼ੁਮਾਰੀ ਦੇ ਤੌਰ ’ਤੇ ਇਹ ਵਿਸ਼ਵ ਦੇ ਨਕਸ਼ੇ ’ਤੇ ਇਨ੍ਹਾਂ ਜ਼ਿਆਦਾ ਨਹੀਂ ਫੈਲਿਆ ਹੈ। ਕੁਲ ਹਿੰਦੂਆਂ ਦੀ 97 ਫੀਸਦੀ ਤਿੰਨ ਹਿੰਦੂ ਬਹੁ-ਗਿਣਤੀ ਦੇਸ਼ (ਭਾਰਤ, ਮਾਰੀਸ਼ਸ ਅਤੇ ਨੇਪਾਲ) ’ਚ ਰਹਿੰਦੀ ਹੈ। 95 ਫੀਸਦੀ ਹਿੰਦੂ ਆਬਾਦੀ ਭਾਰਤ ’ਚ ਰਹਿੰਦੀ ਹੈ ਜਦਕਿ 1.6 ਫੀਸਦੀ ਮੁਸਲਮਾਨ ਅਰਬ ’ਚ ਰਹਿੰਦੇ ਹਨ ਜੋ ਕਿ ਇਸਲਾਮ ਦੀ ਜਨਮਭੂਮੀ ਹੈ।

ਨਰਮ ਖਿਆਲੀ ਖੱਬੇਪੱਖੀਆਂ ਨੂੰ 53 ਮੁਸਲਿਮ ਪ੍ਰਭਾਵਿਤ ਦੇਸ਼ਾਂ ਨਾਲ ਕੋਈ ਪਰੇਸ਼ਾਨੀ ਨਹੀਂ। 15 ਰਾਸ਼ਟਰਾਂ ’ਚ 100 ਫੀਸਦੀ ਈਸਾਈ ਪ੍ਰਭਾਵਿਤ ਦੇਸ਼ ਵੀ ਹਨ ਜਿਥੇ ਈਸਾਈ ਧਰਮ ਅਧਿਕਾਰਤ ਧਰਮ ਹੈ।

ਇਨ੍ਹਾਂ ਈਸਾਈ ਰਾਸ਼ਟਰਾਂ ’ਚ ਇੰਗਲੈਂਡ, ਗ੍ਰੀਸ, ਆਈਸਲੈਂਡ, ਨਾਰਵੇ, ਹੰਗਰੀ, ਡੈਨਮਾਰਕ ਅਤੇ 6 ਬੋਧੀ ਦੇਸ਼ ਹਨ। ਇਸਰਾਇਲ ਇਕ ਯਹੂਦੀ ਦੇਸ਼ ਹੈ ਪਰ ਜਦੋਂ ਭਾਰਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਤਰਕ ਮੇਰੇ ਸਮਝਣ ਲਈ ਅਸਫਲ ਕਿਉਂ ਹੋ ਜਾਂਦਾ ਹੈ। ਹਿੰਦੂ ਧਰਮ ਭਾਰਤ ਦਾ ਕਿਉਂ ਨਹੀਂ ਰਾਜ ਧਰਮ ਹੋ ਸਕਦਾ।

ਅਜਿਹਾ ਕੋਈ ਪ੍ਰਮਾਣ ਨਹੀਂ ਕਿ ਹਿੰਦੂ ਧਰਮ ’ਚ ਲੋਕਾਂ ਦਾ ਧਰਮ ਤਬਦੀਲ ਕੀਤਾ ਜਾਂਦਾ ਹੈ

ਅਜਿਹਾ ਕੋਈ ਪ੍ਰਮਾਣ ਨਹੀਂ ਹੈ ਕਿ ਦੇਸ਼ ਦੇ ਭਾਈਚਾਰੇ ਲਈ ਖਤਰਾ ਹੈ। ਅਜਿਹਾ ਕੋਈ ਪ੍ਰਮਾਣ ਨਹੀਂ ਹੈ ਕਿ ਹਿੰਦੂ ਧਰਮ ’ਚ ਲੋਕਾਂ ਦਾ ਧਰਮ ਤਬਦੀਲ ਕੀਤਾ ਜਾਂਦਾ ਹੈ। ਵਿਸ਼ਵ ’ਚ ਈਸਾਈ ਅਤੇ ਮੁਸਲਿਮ ਦੇਸ਼ ਹਨ ਜੋ ਮੁਸਲਮਾਨਾਂ ਅਤੇ ਈਸਾਈਆਂ ਦੀ ਵਿਸ਼ਵ ਭਰ ’ਚ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਧਾਰਮਿਕ ਤਸ਼ੱਦਦ ਦੀਆਂ ਆਵਾਜ਼ਾਂ ਉੱਠਦੀਆਂ ਹਨ। ਵਿਸ਼ਵ ਮਿਆਂਮਾਰ, ਫਲਸਤੀਨ, ਯਮਨ ਆਦਿ ਨੂੰ ਯਾਦ ਕਰਦਾ ਹੈ ਪਰ ਪਾਕਿਸਤਾਨ ਜਾਂ ਫਿਰ ਅਫਗਾਨਿਸਤਾਨ ਜਾਂ ਹੋਰ ਇਸਲਾਮਿਕ ਰਾਸ਼ਟਰਾਂ ਦੇ ਹਿੰਦੂਆਂ ਅਤੇ ਸਿੱਖਾਂ ਦੀ ਗੱਲ ਨਹੀਂ ਕੀਤੀ ਜਾਂਦੀ।

ਕੀ ਮੈਨੂੰ ਕੋਈ ਦਸ ਸਕਦਾ ਹੈ ਕਿ 1971 ’ਚ ਬੰਗਲਾ ਦੇਸ਼ ’ਚ ਹਿੰਦੂਅਾਂ ਦੇ ਨਾਲ ਕੀ ਕੀਤਾ ਗਿਆ। ਪਾਕਿਸਤਾਨੀ ਫੌਜ ਵੱਲੋਂ ਉਥੇ ਕਤਲੇਆਮ ਕੀਤਾ ਗਿਆ ਅਤੇ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ’ਚੋਂ ਦੇਸ਼ ਨਿਕਾਲਾ ਦਿੱਤਾ ਗਿਆ।

ਇਕ ਨੀਤੀ ਦੇ ਤਹਿਤ ਪਾਕਿਸਤਾਨ ’ਚੋਂ ਹਿੰਦੂਆਂ ਨੂੰ ਬਾਹਰ ਕੱਢਿਆ ਗਿਆ। ਅਰਬ ਦੇਸ਼ਾਂ ਖਾਸਕਰ ਮਸਕਟ ’ਚ ਇਤਿਹਾਸਕ ਮੰਦਰਾਂ ਅਤੇ ਹਿੰਦੂ ਧਰਮ ਨੂੰ ਬਾਹਰ ਕੱਢ ਦਿੱਤਾ ਗਿਆ। ਭਾਰਤ ਦੀਅਾਂ ਨੀਤੀਆਂ ਧਰਮ ਨਿਰਪੱਖ ਵਿਰੋਧੀ ਰਹੀਅਾਂ। ਹਿੰਦੂਆਂ ਦੇ ਪ੍ਰਤੀ ਕਈ ਧਾਰਮਿਕ ਵਿਤਕਰੇ ਦੀਆਂ ਘਟਨਾਵਾਂ ਹੋਈਆਂ। ਜਿਥੇ ਹਿੰਦੂ ਭਾਈਚਾਰੇ ਦੀ ਬਹੁਮਤ ਨਹੀਂ ਹੈ ਇਥੇ ਕਈ ਉਦਾਹਰਣਾਂ ਹਨ ਕਿ ਤੁਸੀਂ ਕਦੇ ਹਜ ਸਬਸਿਡੀ ਬਾਰੇ ਸੁਣਿਆ 2000 ਤੋਂ ਲੈ ਕੇ 1.5 ਮਿਲੀਅਨ ਮੁਸਲਮਾਨਾਂ ਨੇ ਸਬਸਿਡੀ ਦੀ ਵਰਤੋਂ ਕੀਤੀ। ਹਾਲ ਹੀ ’ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਇਸ ਸਬਸਿਡੀ ਨੂੰ 10 ਸਾਲਾਂ ਦੇ ਅੰਦਰ ਖਤਮ ਕਰੋ।

ਕਿਹੜਾ ਧਰਮ ਨਿਰਪਖ ਦੇਸ਼ ਇਕ ਹੀ ਧਰਮ ਨੂੰ ਮੰਨਣ ਵਾਲੇ ਸਮੂਹ ਦੇ ਲਈ ਧਾਰਮਿਕ ਸੈਰ-ਸਪਾਟੇ ਲਈ ਸਬਸਿਡੀ ਦੇਵੇਗਾ। 2008 ’ਚ ਔਸਤਨ ਹਵਾਈ ਕਿਰਾਏ ਦੀ ਸਬਸਿਡੀ ਪ੍ਰਤੀ ਮੁਸਲਿਮ ਸ਼ਰਧਾਲੂ ਲਈ 1000 ਅਮਰੀਕੀ ਡਾਲਰ ਸੀ।

ਜਦਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੀ ਧਾਰਮਿਕ ਯਾਤਰਾ ਦਾ ਸਮਰਥਨ ਕਰ ਰਹੀ ਸੀ। ਸਾਊਦੀ ਅਰਬ ਵਰਗੇ ਦੇਸ਼ ਜਿਥੇ ਹਿੰਦੂਅਾਂ ਦੀ ਮੂਰਤੀ ਪੂਜਾ ਦੇ ਕਾਰਨ ਨਿਖੇਧੀ ਹੁੰਦੀ ਹੈ। ਉਹ ਵਿਸ਼ਵ ਪੱਧਰੀ ਵਹਾਬੀ ਅੱਤਵਾਦ ਨੂੰ ਫੈਲਾ ਰਿਹਾ ਹੈ। ਹਿੰਦੂਆਂ ਨੂੰ ਮੰਦਰ ਉਸਾਰਨ ਦੀ ਇਜਾਜ਼ਤ ਨਹੀਂ ਹੈ ਅਤੇ ਭਾਰਤੀ ਟੈਕਸਦਾਤਿਆਂ ਦਾ ਪੈਸਾ ਸ਼ਰਧਾਲੂਆਂ ਨੂੰ ਸਬਸਿਡੀ ਦੇਣ ਲਈ ਲਗਾਇਆ ਜਾਂਦਾ ਹੈ ਅਤੇ ਸਾਊਦੀ ਅਰਥਵਿਵਸਥਾ ਨੂੰ ਸਹੂਲਤ ਦਿੱਤੀ ਜਾਂਦੀ ਹੈ।

ਇਕ ਸਹੀ ਧਰਮਨਿਰਪੱਖ ਦੇਸ਼ ’ਚ ਧਾਰਮਿਕ ਵਿਤਕਰੇ ਦੇ ਬਿਨਾਂ ਸਾਰੇ ਨਾਗਰਿਕ ਇਕ ਹੀ ਕਾਨੂੰਨ ਦੇ ਘੇਰੇ ’ਚ ਲਿਆਂਦੇ ਜਾਂਦੇ ਹਨ। ਭਾਰਤ ’ਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਵੱਖ-ਵੱਖ ਨਿੱਜੀ ਕਾਨੂੰਨਾਂ ਰਾਹੀਂ ਕਵਰ ਕੀਤਾ ਜਾਂਦਾ ਹੈ।

ਇਥੇ ਹਜ ਦੇ ਲਈ ਤਾਂ ਸਬਸਿਡੀ ਹੈ ਪਰ ਅਮਰਨਾਥ ਯਾਤਰਾ ਜਾਂ ਫਿਰ ਕੁੰਭ ਮੇਲੇ ਲਈ ਸਬਸਿਡੀ ਨਹੀਂ

ਸਰਕਾਰ ਮੰਦਰਾਂ ਦਾ ਕੰਟ੍ਰੋਲ ਕਰਦੀ ਹੈ ਪਰ ਮਸਜਿਦਾਂ ਅਤੇ ਚਰਚ ਖੁਦਮੁਖਤਿਆਰ ਹਨ। ਇਥੇ ਹਜ ਲਈ ਤਾਂ ਸਬਸਿਡੀ ਹੈ ਪਰ ਅਮਰਨਾਥ ਯਾਤਰਾ ਜਾਂ ਫਿਰ ਕੁੰਭ ਮੇਲੇ ਲਈ ਸਬਸਿਡੀ ਨਹੀਂ ਹੈ। ਸਹੀ ਦਿਸਣ ਵਾਲਾ ਕੋਈ ਧਰਮ ਨਿਰਲੇਪ ਦੇਸ਼ ਕਿਸੇ ਵੀ ਯਾਤਰਾ ਲਈ ਸਬਸਿਡੀ ਨਹੀਂ ਦੇਵੇਗਾ।

ਹਿੰਦੂਆਂ ਨੇ ਹਮੇਸ਼ਾ ਹੀ ਘੱਟ ਗਿਣਤੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਬਚਾਅ ਕੀਤਾ ਹੈ। ਅਸੀਂ ਸਹਿਣਸ਼ੀਲਤਾ ਦੇ ਇਤਿਹਾਸ ’ਚ ਝਾਤੀ ਮਾਰਦੇ ਹਨ। ਹਿੰਦੂ ਭਾਈਚਾਰੇ ਨੇ ਭਾਰਤ ’ਚ ਫਾਰਸੀਆਂ ਦਾ ਸਵਾਗਤ ਕੀਤਾ ਜਦੋਂ ਪੂਰੇ ਵਿਸ਼ਵ ਭਰ ’ਚ ਉਨ੍ਹਾਂ ’ਤੇ ਤਸ਼ੱਦਦ ਹੋਇਆ ਹੈ। ਇਥੇ ਉਹ 1 ਹਜ਼ਾਰ ਸਾਲ ਤੋਂ ਵੀ ਵਧ ਸਮੇਂ ਲਈ ਫਲੇ-ਫੁੁੱਲੇ 2 ਹਜ਼ਾਰ ਸਾਲ ਪਹਿਲਾਂ ਦੀ ਲਗਭਗ ਯਹੂਦੀ ਜਨਜਾਤੀ ਨੇ ਭਾਰਤ ’ਚ ਪਨਾਹ ਲਈ ਇਹੀ ਗੱਲ 1800 ਸਾਲ ਪਹਿਲਾਂ ਸੀਰੀਆਈ ਈਸਾਈਆਂ ਦੇ ਲਈ ਵੀ ਹੈ।

ਇਹ ਸਮਾਂ ਹਿੰਦੂ ਹੋਣ ਦੇ ਲਈ ਮਾਣ ਮਹਿਸੂਸ ਕਰਦਾ ਹੈ। ਇਸ ’ਚ ਸ਼ਰਮਾਉਣ ਵਾਲੀ ਕੋਈ ਗੱਲ ਨਹੀਂ, ਇਥੋਂ ਤਕ ਕਿ ਅੱਜ ਭਾਰਤ ਧਰਮ ਨਿਰਲੇਪ ਹੈ, ਜੋ ਨਾਂ ਸਿਰਫ 1976 ਦੀ ਸੰਵਿਧਾਨਕ ਸੋਧ, ਵਕੀਲਾਂ ਅਤੇ ਕਾਨੂੰਨ ਨਿਰਮਾਤਾਵਾਂ ਦੇ ਕਾਰਨ ਹੈ ਸਗੋਂ ਇਸ ਲਈ ਭਾਰਤ ਦੇ ਲੋਕਾਂ ’ਚ ਬਹੁਤ ਜ਼ਿਆਦਾ ਆਬਾਦੀ ਹਿੰਦੂਆਂ ਦੀ ਹੈ। ਇਹ ਹਿੰਦੂ ਧਰਮ ਦੀ ਪਕ੍ਰਿਤੀ ਹੈ ਕਿ ਇਹ ਧਰਮ ਨਿਰਪਖਤਾ ਨੂੰ ਯਕੀਨੀ ਬਣਾਉਂਦੀ ਹੈ।

ਅਸਹਿਣਸ਼ੀਲਤਾ ਦਾ ਇਥੇ ਕੋਈ ਪ੍ਰਮਾਣ ਨਹੀਂ। ਭਾਰਤ ਆਪਣੇ ਆਪ ਨੂੰ ਖੁੱਲ੍ਹੇ ਤੌਰ ’ਤੇ ਿਕ ਹਿੰਦੂ (ਹਿੰਦੂ ਸਿੱਖ ਅਤੇ ਜੈਨ) ਰਾਸ਼ਟਰ ਐਲਾਨ ਕਰ ਸਕਦਾ ਹੈ। ਭਾਰਤ ਸਾਰੇ ਲੋਕਾਂ ਦੇ ਹਿਤਾਂ ਦੀ ਰਖਵਾਲੀ ਕਰਦਾ ਹੈ ਅਤੇ ਅਜਿਹਾ ਹੋਰ ਕੋਈ ਦੂਸਰਾ ਦੇਸ਼ ਨਹੀਂ।

ਹਿੰਦੂ ਰਾਸ਼ਟਰ ਨੂੰ ਐਲਾਨ ਕਰਨਾ ਕੁਝ ਨਵੇਂ ਦਰਵਾਜ਼ਿਆਂ ਨੂੰ ਖੋਲ੍ਹੇਗਾ ਜਿਸ ’ਚ ਧਰਮ ਪਰਿਵਰਤਨ ਨੂੰ ਰੋਕਣਾ ਅਤੇ ਘੱਟ ਗਿਣਤੀਆਂ ’ਚ ਸ਼ਾਂਤੀ ਸਥਾਪਤ ਕਰਨਾ ਹੈ। ਭਾਰਤ ਤਦ ਤਕ ਇਕ ਤਰੱਕੀ ਕਰਨ ਵਾਲਾ ਦੇਸ਼ ਬਣਿਆ ਰਹੇਗਾ ਜਦੋਂ ਤਕ ਇਹ ਇਕ ਨਿਰਪੱਖ ਰਾਸ਼ਟਰ ਰਹੇਗਾ। ਭਾਰਤ ਇਕ ਨਿਰਪੱਖ ਰਾਸ਼ਟਰ ਤਦ ਹੀ ਬਣਿਆ ਰਹੇਗਾ ਜੇਕਰ ਇਸਦੀ ਮਰਦਮਸ਼ੁਮਾਰੀ ’ਚ ਹਿੰਦੂਅਾਂ ਦਾ ਗਲਬਾ ਫੈਲਿਆ ਰਹੇਗਾ।

ਧਰਮ ਨਿਰਪੱਖਤਾ ਅਤੇ ਹਿੰਦੂ ਧਰਮ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ ਜਦੋਂ ਇਸਨੂੰ ਤੁਸੀਂ ਉੱਪਰ ਉਛਾਲੋਗੇ ਤਾਂ ਤੁਸੀਂ ਦੋਵੇਂ ਪਾਸੇ ਤੋਂ ਹੀ ਜਿੱਤਦੇ ਦਿਖਾਈ ਦੇਵੋਗੇ। ਜੇਕਰ ਭਾਰਤ ਇਕ ਹਿੰਦੂ ਰਾਸ਼ਟਰ ਬਣ ਜਾਂਦਾ ਹੈ ਤਾਂ ਇਹ ਸਭ ਤੋਂ ਵਧੀਆ ਗੱਲ ਹੋਵੇਗੀ। ਇਥੇ ਇਹ ਇਕ ਯੂਨੀਫਾਰਮ, ਸਿਵਿਲ ਕੋਡ ਹੋਵੇਗਾ, ਜਿਥੇ ਕਿਸੇ ਲਈ (ਹਿੰਦੂਆਂ ਸਮੇਤ) ਕੋਈ ਵੀ ਭੱਤਾ ਨਹੀਂ ਹੋਵੇਗਾ। ਕਾਨੂੰਨ ਦਾ ਨਿਯਮ ਕਿਸੇ ਵੀ ਦੇਸ਼ ’ਚ ਤਰੱਕੀ ਲਈ ਉਸਦਾ ਮੁੱਖ ਕਾਰਣ ਹੈ। ਜਰਮਨੀ, ਜਾਪਾਨ ਅਤੇ ਅਮਰੀਕਾ ਵਰਗੇ ਸਾਰੇ ਦੇਸ਼ ਕਾਨੂੰਨ ਦੇ ਨਿਯਮ ’ਤੇ ਆਧਾਰਤ ਹਨ। ਧਰਮ ਪਰਿਵਰਤਨ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਧਾਰਮਿਕ ਟਕਰਾਅ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਜ਼ਿਅਾਦਾ ਤਬਲੀਗੀ ਨਹੀਂ ਹੋਣੇ ਚਾਹੀਦੇ। ਇਕ ਵਾਰ ਜਦੋਂ ਧਰਮ ਪਰਿਵਰਤਨ ’ਤੇ ਲਗਾਮ ਲਗ ਜਾਵੇ ਤਦ ਇਕ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਜਾਂ ਉਸਦਾ ਅਨੁਸਰਨ ਕਰ ਸਕਦਾ ਹੈ।

ਧਰਮ ਨਿਰਪੱਖਤਾ ਅਤੇ ਧਾਰਮਿਕ ਸਹਿਣਸ਼ੀਲਤਾ ਨਿਵਾਸੀਆਂ ਦੀ ਪ੍ਰਕ੍ਰਿਤੀ ਰਹੀ ਹੈ ਅਤੇ ਇਹ ਮੁਸਲਿਮ ਹਮਲਾਵਰਾਂ ਦੀ ਇਸ ਭੂਮੀ ’ਤੇ ਕਦਮ ਰੱਖਣ ਤੋਂ ਪਹਿਲਾਂ ਤੋਂ ਪੈਦਾ ਹੈ। ਮੁਸਲਿਮ ਭਾਰਤ ਦੇ ਉਪ-ਮਹਾਦੀਪ ’ਚ ਲਗਭਗ 1 ਹਜ਼ਾਰ ਈਸਵੀ ਤੋਂ ਸ਼ੁਰੂ ਹੋਏ ਜੋ ਕਿ 1739 ਤਕ ਕਈ ਸ਼ਤਾਬਦੀਆਂ ਤਕ ਰਹੇ। 100 ਬਿਲੀਅਨ ਹਿੰਦੂਆਂ ਦੀ ਤਬਾਹੀ ਸ਼ਾਇਦ ਵਿਸ਼ਵ ਇਤਿਹਾਸ ’ਚ ਸਭ ਤੋਂ ਵੱਡੇ ਸਰਵਨਾਸ਼ ਦੀ ਮਿਸਾਲ ਹੈ। ਇਨ੍ਹਾਂ ਹਮਲਾਵਰਾਂ ਨਾਲ ਹਿੰਦੂਆਂ ਨੇ ਕਦੀ ਵੀ ਬਦਲੇ ਦੀ ਭਾਵਨਾ ਨਹੀਂ ਰੱਖੀ। ਹਿੰਦੂ ਰਾਸ਼ਟਰ ’ਚ ਗੈਰ-ਹਿੰਦੂਅਾਂ ਧਾਰਮਿਕ ਆਜ਼ਾਦੀ ਨਹੀਂ ਕੱਟੀ ਜਾਣੀ ਚਾਹੀਦੀ।

(ਲੇਖਕ : ਪਾਕਿਸਤਾਨ ਨਾਲ ਸਬੰਧਤ ਹਨ ਅਤੇ ਯੂ.ਕੇ ’ਚ ਬੈਰਿਸਿਟਰ ਦੇ ਤੌਰ ’ਤੇ ਤਾਇਨਾਤ ਹਨ)


Bharat Thapa

Content Editor

Related News