ਤਾਰੇ ਵੀ ਕੀ ਕਰਨ

04/08/2017 6:25:47 PM

ਤਾਰੇ ਵੀ ਕੀ ਕਰਨ 
ਡੁੱਬੇ ਪਏ ਨੇ ਕਾਲਖ ''ਚ 
ਕਾਲੀ ਰਾਤ ਵਿਛੀ ਪਈ ਹੈ
ਅਰਸ਼ ਦੇ ਮੰਜ਼ੇ ''ਤ

ਇਨ੍ਹਾਂ ਹਨ੍ਹੇਰਾ ਸਵੇਰ ਦਾ ਮੂੰਹ ਵੀ ਨਹੀਂ ਦਿੱਸਦਾ

ਨਾ ਢਾਣੀਆਂ ਨਾ ਮਹਿਫਲਾਂ 
ਵਹਿਣਾਂ ''ਚ ਮੋਹ ਨਾ ਕਿਤੇ ਵੀ ਤਰਨ ਦਾ 

ਕਿਵੇਂ ਲੰਘੇ ਕੋਈ ਪਾਰ
ਘੜਾ ਵੀ ਬਦਲ ਦਿੱਤਾ ਹੈ- ਚੰਦਰੇ ਜ਼ਹਾਨ ਨੇ
ਇਕ ਵਹਿਣ ਦਾ ਤੂਫ਼ਾਨ
ਗਲੀਆਂ ''ਚ ਤੁਰੀ ਫਿਰੇ ਨੰਗੀ ਮਨੁੱਖ ਦੀ ਕਹਾਣੀ
ਮੌਣਾਂ ''ਤੇ ਨਾ ਖੜ੍ਹ ਹੋਵੇ ਏਨੇ ਜ਼ਹਿਰੀਲੇ ਪਾਣੀ

ਸ਼ਹਿਰ ਭਰੇ ਬਿਨ ਆਦਮੀਆਂ
ਕਦ ਹੁੰਦੀਆਂ ਸਨ ਖੂਹੀ ਜ਼ਹਿਰਾਂ
ਸੱਖਣੀਆਂ ਨਹਿਰਾਂ

ਗਸ਼ ਖਾ ਕੇ ਧਰਤੀ ਨਹੀਂ ਸੀ ਮਰੀ ਕਦੇ
ਹਿੱਕਾਂ ''ਚ ਠੰਢੇ ਹੁੰਦੇ ਖੰਜ਼ਰ ਨਹੀਂ ਸੀ ਸੁਣੇ
ਚੁੱਪ ਵਗਦੇ ਖੂਨ ਨਹੀਂ ਸੀ ਤੱਕੇ
ਗੱਲਾਂ ''ਚ ਲਟਕਦੀਆਂ ਤਲਵਾਰਾਂ
ਕਦੇ ਸਕੇ ਸੀਨੇ ਵੱਲ ਨਹੀਂ ਸਨ ਮੁੜੀਆਂ

ਸ਼ਾਮ ਸਵੇਰਿਆਂ ਦੀਆਂ ਅੱਖਾਂ 
ਹੰਝੂ ਕੇਰਦੀਆਂ-2 ਸੁੱਕ ਜਾਣ
ਤਾਰਿਆਂ ਭਰੀਆਂ ਡੁੱਲ੍ਹ ਜਾਣ ਪਰਾਤਾਂ
ਗ੍ਰਹਿਣੇ ਜਾਣ ਸੱਜਰੇ ਸੂਰਜ
ਦੇਖੇ ਨਹੀਂ ਸੀ ਸਹਿਕਦੇ ਵਕਤ

ਲੱਭ ਰਿਹਾ ਜਨੂੰਨ ਪਿੰਡੀ ਪਰਤ ਆਵੇ
ਡੁੱਲੇ ਨਾ ਹੋਣ ਰਾਹੀ ਖੂਨ ਉਸ ਸੜਕ ਆਵੇ
ਵੱਸਦੇ ਹਣ ਇਨਸਾਨ ਉਹ ਧਰਤ ਵਿਛਾਵੇ
ਟੁੱਕ ਗਰਾਹੀਆਂ ਚੰਦ ਹੱਥਾਂ ''ਚ ਫੜੀ ਆਵੇ
                                                                                                                                ਡਾ. ਅਮਰਜੀਤ ਟਾਂਡਾ 


Related News