ਕੀ ਭਾਰਤ ਅਤੇ ਪਾਕਿਸਤਾਨ ਪ੍ਰਮਾਣੂ ਧਮਾਕੇ ਦੇ ਨੇੜੇ ਸਨ

Sunday, Mar 12, 2023 - 10:49 AM (IST)

ਕੀ ਭਾਰਤ ਅਤੇ ਪਾਕਿਸਤਾਨ ਪ੍ਰਮਾਣੂ ਧਮਾਕੇ ਦੇ ਨੇੜੇ ਸਨ

ਮਨੀਸ਼ ਤਿਵਾੜੀ

ਨਵੀਂ ਦਿੱਲੀ- ਅਮਰੀਕਾ ਦੇ 17ਵੇਂ ਵਿਦੇਸ਼ ਮੰਤਰੀ ਅਤੇ ਸੀ. ਆਈ. ਏ. ਦੇ 24ਵੇਂ ਨਿਰਦੇਸ਼ਕ ਨੇ ਹਾਲ ਹੀ ’ਚ ਜਾਰੀ ਆਪਣੀ ਪੁਸਤਕ ‘ਨੈਵਰ ਗਿਵ ਐਨ ਇੰਚ’ ਦੇ 340ਵੇਂ ਸਫੇ ’ਤੇ ਕੁਝ ਇਸ ਤਰ੍ਹਾਂ ਲਿਖਿਆ ਹੈ : 
‘‘ਮੈਨੂੰ ਨਹੀਂ ਜਾਪਦਾ ਕਿ ਦੁਨੀਆ ਠੀਕ ਤਰ੍ਹਾਂ ਜਾਣਦੀ ਹੈ ਕਿ ਭਾਰਤ-ਪਾਕਿਸਤਾਨ ਮੁਕਾਬਲੇਬਾਜ਼ੀ ਫਰਵਰੀ 2019 ’ਚ ਪ੍ਰਮਾਣੂ ਧਮਾਕੇ ’ਚ ਫੈਲਣ ਦੇ ਲਈ ਕਿੰਨੇ ਨੇੜੇ ਆ ਗਈ ਸੀ। ਸੱਚ ਤਾਂ ਇਹ ਹੈ ਕਿ ਮੈਨੂੰ ਇਸ ਦਾ ਠੀਕ-ਠਾਕ ਜਵਾਬ ਵੀ ਨਹੀਂ ਪਤਾ। ਮੈਂ ਬਸ ਇੰਨਾ ਜਾਣਦਾ ਹਾਂ ਕਿ ਇਹ ਗੱਲ ਬੜੀ ਨੇੜੇ ਸੀ। ਮੈਂ ਉਸ ਰਾਤ ਨੂੰ ਕਦੀ ਨਹੀਂ ਭੁੱਲਣਾ ਚਾਹਾਂਗਾ ਜਦੋਂ ਮੈਂ ਵੀਅਤਨਾਮ ਦੇ ਹਨੋਈ ’ਚ ਸੀ। ਉਸ ਸਮੇਂ ਪ੍ਰਮਾਣੂ ਹਥਿਆਰਾਂ ’ਤੇ ਉੱਤਰੀ ਕੋਰੀਆਈ ਲੋਕਾਂ ਦੇ ਨਾਲ ਗੱਲਬਾਤ ਕਰਨੀ ਉਚਿਤ ਨਹੀਂ ਸੀ। ਭਾਰਤ ਅਤੇ ਪਾਕਿਸਤਾਨ ਨੇ ਕਸ਼ਮੀਰ ਦੇ ਉੱਤਰੀ ਸਰਹੱਦੀ ਇਲਾਕੇ ’ਤੇ ਦਹਾਕੇ ਤੋਂ ਚੱਲ ਰਹੇ ਵਿਵਾਦ ਦੇ ਸਬੰਧ ’ਚ ਇਕ-ਦੂਜੇ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਸੀ। ਹਨੋਈ ’ਚ ਮੈਨੂੰ ਆਪਣੇ ਭਾਰਤੀ ਹਮਰੁਤਬਾ ਨਾਲ ਗੱਲ ਕਰਨ ਲਈ ਜਗਾਇਆ ਗਿਆ। ਉਨ੍ਹਾਂ ਦਾ ਮੰਨਣਾ ਸੀ ਕਿ ਪਾਕਿਸਤਾਨੀਆਂ ਨੇ ਹਮਲੇ ਦੇ ਲਈ ਆਪਣੇ ਪ੍ਰਮਾਣੂ ਹਥਿਆਰ ਤਿਆਰ ਕਰਨੇ ਸ਼ੁਰੂ ਕਰ ਿਦੱਤੇ ਸਨ। (ਇਹ ਸੰਦਰਭ ਭਾਰਤ ਦੀ ਸਾਬਕਾ ਸਵ. ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਬਜਾਏ ਮੌਜੂਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਲਈ ਪ੍ਰਤੀਤ ਹੁੰਦਾ ਹੈ, ਸਫਾ 338 ’ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਡੋਭਾਲ ਦੇ ਨਾਲ ਮਿਲ ਕੇ ਕੰਮ ਕੀਤਾ ਸੀ।)’’

ਉਨ੍ਹਾਂ ਨੇ ਮੈਨੂੰ ਸੂਚਿਤ ਕੀਤਾ ਕਿ ਭਾਰਤ ਖੁਦ ਦੇ ਵਾਧੇ ’ਤੇ ਵਿਚਾਰ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਕੁਝ ਨਾ ਕਰੋ ਅਤੇ ਸਾਨੂੰ ਚੀਜ਼ਾਂ ਨੂੰ ਹੱਲ ਕਰਨ ਲਈ ਇਕ ਮਿੰਟ ਦਾ ਸਮਾਂ ਦਿਓ। ਮੈਂ ਰਾਜਦੂਤ ਬੋਲਟਨ (ਉਦੋਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ) ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਜੋ ਮੇਰੇ ਨਾਲ ਹੋਟਲ ’ਚ ਸੁਰੱਖਿਅਤ ਸੰਚਾਰ ਸਹੂਲਤ ’ਚ ਸਨ। ਮੈਂ ਪਾਕਿਸਤਾਨ ਦੇ ਜਨਰਲ ਬਾਜਵਾ ਦੇ ਅਸਲੀ ਨੇਤਾ ਤੱਕ ਪਹੁੰਚਿਆ ਜਿਨ੍ਹਾਂ ਨਾਲ ਮੈਂ ਕਈ ਵਾਰ ਮੁਲਾਕਾਤ ਕੀਤੀ ਸੀ। ਮੈਂ ਉਨ੍ਹਾਂ ਨੂੰ ਇਹ ਦੱਸਿਆ ਜੋ ਭਾਰਤੀਆਂ ਨੇ ਮੈਨੂੰ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਹ ਸੱਚ ਨਹੀਂ ਸੀ। ਜਿਵੇਂ ਕਿ ਕੋਈ ਆਸ ਕਰ ਸਕਦਾ ਹੈ, ਉਨ੍ਹਾਂ ਦਾ ਮੰਨਣਾ ਸੀ ਕਿ ਭਾਰਤੀ ਤਾਇਨਾਤੀ ਦੇ ਲਈ ਆਪਣੇ ਪ੍ਰਮਾਣੂ ਹਥਿਆਰ ਤਿਆਰ ਕਰ ਰਹੇ ਸਨ। ਸਾਨੂੰ ਕੁਝ ਘੰਟਿਆਂ ਦਾ ਸਮਾਂ ਲੱਗਾ ਅਤੇ ਨਵੀਂ ਦਿੱਲੀ ਤੇ ਇਸਲਾਮਾਬਾਦ ’ਚ ਜ਼ਮੀਨੀ ਪੱਧਰ ’ਤੇ ਸਾਡੀਆਂ ਟੀਮਾਂ ਵੱਲੋਂ ਵਰਨਣਯੋਗ ਤੌਰ ’ਤੇ ਹਰੇਕ ਪੱਖ ਨੂੰ ਇਹ ਯਕੀਨ ਦਿਵਾਉਣ ਲਈ ਕਿ ਚੰਗਾ ਕੰਮ ਹੋਇਆ ਹੈ ਅਤੇ ਦੂਜਾ ਪੱਖ ਪ੍ਰਮਾਣੂ ਜੰਗ ਦੀ ਤਿਆਰੀ ਨਹੀਂ ਕਰ ਰਿਹਾ ਹੈ। ਭਿਆਨਕ ਨਤੀਜੇ ਤੋਂ ਬਚਣ ਲਈ ਉਸ ਰਾਤ ਅਸੀਂ ਜੋ ਕੀਤਾ ਉਹ ਕਿਸੇ ਹੋਰ ਦੇਸ਼ ਨੇ ਨਹੀਂ ਕੀਤਾ ਹੋਵੇਗਾ।’’

ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਨੇ ਆਪਣੀ ਕਿਤਾਬ ‘ਦਿ ਰੂਮ ਵੇਅਰ ਇਟ ਹੈਪੇਂਡ)’ ਦੇ 325ਵੇਂ ਸਫੇ ’ਤੇ ਕੁਝ ਅਜਿਹਾ ਲਿਖਿਆ ਹੈ :
‘‘ਮੈਂ ਸੋਚਿਆ ਕਿ ਇਹ ਸ਼ਾਮ ਦੇ ਲਈ ਸੀ ਪਰ ਜਲਦੀ ਹੀ ਇਹ ਸ਼ਬਦ ਆਇਆ ਕਿ ਸ਼ਹਨਹਾਨ ਤੇ ਡਨਫੋਰਡ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਵਧਦੇ ਸੰਕਟ ਦੇ ਬਾਰੇ ’ਚ ਪੋਂਪੀਓ ਅਤੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ। ਘੰਟਿਆਂ ਦੇ ਫੋਨ ਕਾਲ ਦੇ ਬਾਅਦ ਸੰਕਟ ਟਲ ਗਿਆ। ਸ਼ਾਇਦ ਕਿਉਂਕਿ ਅਸਲ ’ਚ ਅਜਿਹਾ ਕਦੀ ਸੀ ਹੀ ਨਹੀਂ ਪਰ ਜਦੋਂ ਦੋ ਪ੍ਰਮਾਣੂ ਸ਼ਕਤੀਆਂ ਆਪਣੀ ਜੰਗੀ ਫੌਜੀ ਸਮਰੱਥਾਵਾਂ ਨੂੰ ਵਧਾਉਂਦੀਆਂ ਹਨ ਤਾਂ ਬਿਹਤਰ ਹੋਵੇਗਾ ਕਿ ਇਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਸ ਸਮੇਂ ਕਿਸੇ ਪਾਸੇ ਨੇ ਪ੍ਰਵਾਹ ਨਹੀਂ ਕੀਤੀ ਪਰ ਮੇਰੇ ਲਈ ਗੱਲ ਸਪੱਸ਼ਟ ਸੀ। ਇਹ ਉਦੋਂ ਹੋਇਆ ਜਦੋਂ ਲੋਕਾਂ ਨੇ ਈਰਾਨ ਅਤੇ ਉੱਤਰੀ ਕੋਰੀਆ ਵਰਗੇ ਪ੍ਰਮਾਣੂ ਪ੍ਰਸਾਰ ਨੂੰ ਗੰਭੀਰਤਾ ਨਾਲ ਨਹੀਂ ਲਿਆ।’’ ਯਕੀਨੀ ਤੌਰ ’ਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਟਰੰਪ ਪ੍ਰਸ਼ਾਸਨ ਦੇ ਦੋ ਸਭ ਤੋਂ ਸੀਨੀਅਰ ਅਧਿਕਾਰੀਆਂ ਦੀ ਸਪੱਸ਼ਟ ਲੇਖਣੀ ਦਾ ਜਵਾਬ ਨਹੀਂ ਦਿੱਤਾ ਹੈ ਜਿਨ੍ਹਾਂ ’ਤੇ ਰਾਸ਼ਟਰੀ ਸੁਰੱਖਿਆ ਦਾ ਦੋਸ਼ ਲਾਇਆ ਗਿਆ ਹੈ। ਮੈਨੂੰ ਸ਼ੱਕ ਹੈ ਕਿ ਪ੍ਰਮਾਣੂ ਜਾਂ ਰਾਸ਼ਟਰੀ ਸੁਰੱਖਿਆ ਦੇ ਮੁੱਦੇ ’ਤੇ ਗੰਭੀਰ ਗੈਰ-ਪੱਖਪਾਤੀਪੂਰਨ ਚਰਚਾ ’ਚ ਸ਼ਾਮਲ ਹੋਣ ਦੇ ਲਈ ਸੰਸਦ ’ਚ ਨਾ ਤਾਂ ਝੁਕਾਅ ਹੈ ਅਤੇ ਨਾ ਹੀ ਬੌਧਿਕ ਸਮਰੱਥਾ। ਪੋਂਪੀਓ ਤੇ ਬੋਲਟਨ ਦੇ ਖੁਲਾਸੇ ’ਤੇ ਵਾਪਸ ਆਉਂਦੇ ਹਾਂ ਪਰ ਇਹ ਸਪੱਸ਼ਟ ਹੈ ਕਿ ਬਾਲਾਕੋਟ ਦੀ ਜਵਾਬੀ ਕਾਰਵਾਈ ਦੇ ਬਾਅਦ ਚੀਜ਼ਾਂ ਤੇਜ਼ੀ ਨਾਲ ਉਸ ਹੱਦ ਤੱਕ ਵਧ ਗਈਆਂ ਜਿੱਥੇ ਜੰਗੀ ਅਤੇ ਇੱਥੋਂ ਤੱਕ ਰਣਨੀਤਕ ਪ੍ਰਮਾਣੂ ਹਥਿਆਰਾਂ ਦੇ ਜਲਦੀ ਨਾਲ ਖੇਡਣ ਦੀ ਸੰਭਾਵਨਾ ਸੀ। 14 ਫਰਵਰੀ ਨੂੰ ਪੁਲਵਾਮਾ ਹਮਲਾ ਹੋਇਆ ਅਤੇ 26 ਫਰਵਰੀ ਦੀ ਸਵੇਰੇ ਬਾਲਾਕੋਟ ਏਅਰ ਸਟ੍ਰਾਈਕ ਤੇ 27 ਤੇ 28 ਫਰਵਰੀ, 2019 ਨੂੰ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਕਿਮ ਜਾਨ ਉਨ ਦੇ ਦਰਮਿਆਨ ਹਨੋਈ ਸਿਖਰ ਸੰਮੇਲਨ ਹੋਇਆ।

ਇਹ ਤਰਕ ਨਹੀਂ ਦਿੱਤਾ ਜਾ ਸਕਦਾ ਕਿ ਭਾਰਤ ਨੇ ਬਾਲਾਕੋਟ ਹਮਲੇ ਦੇ ਬਾਅਦ ਤੇਜ਼ੀ ਨਾਲ ਵਧਦੇ ਸੰਕਟ ਨੂੰ ਸ਼ਾਂਤ ਕਰਨ ਲਈ ਅਮਰੀਕੀ ਸੰਸਥਾਨ ਨਾਲ ਪ੍ਰਮਾਣੂ ਪੱਤਾ ਖੇਡਿਆ। ਉਸ ਪੱਧਰ ’ਤੇ ਤੁਸੀਂ ਇਕ ਭੇੜੀਏ ਵਾਂਗ ਨਹੀਂ ਰੋਂਦੇ। ਅਜਿਹਾ ਕਰਨ ਦੇ ਹੋਰ ਵੀ ਨਤੀਜੇ ਹੁੰਦੇ ਹਨ। ਤੱਥ ਇਹ ਹੈ ਕਿ ਇਸ ’ਚ ਮਾਈਕ ਪੋਂਪੀਓ ਨੂੰ ਪਾਕਿਸਤਾਨ ਦੇ ਤਤਕਾਲੀਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗੱਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੇ ਦੋਵਾਂ ਅਮਰੀਕੀ ਦੂਤਘਰਾਂ ਨੂੰ ਸਰਗਰਮ ਕੀਤਾ ਤਾਂ ਕਿ ਦੋਵਾਂ ਰਾਸ਼ਟਰਾਂ ’ਚ ਤਣਾਅ ਘਟਾਉਣ ਲਈ ਤੀਜੀ ਧਿਰ ਦੀ ਦਖਲਅੰਦਾਜ਼ੀ ਦਾ ਇਕ ਕਲਾਸਿਕ ਮਾਮਲਾ ਬਣਾਇਆ ਜਾ ਸਕੇ। ਬੇਸ਼ੱਕ ਹੀ ਵਿਚੋਲਗੀ ਗੁਪਤ ਢੰਗ ਨਾਲ ਕੀਤੀ ਗਈ ਹੋਵੇ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਵੱਧ ਦੇਰ ਤੱਕ ਗੁਪਤ ਨਹੀਂ ਰੱਖਿਆ। ਹਨੋਈ ਸਿਖਰ ਸੰਮੇਲਨ ਦੀ ਅਸਫਲਤਾ ’ਤੇ ਪਰਦਾ ਪਾਉਣ ਲਈ ਸ਼ਾਇਦ ਆਪਣੀ ਅਸਲੀ ਅਨੋਖੀ ਸ਼ੈਲੀ ’ਚ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਉਹ ਉਸ ਥਾਂ ਜਾ ਰਹੇ ਹਨ ਅਤੇ ਅਸੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ’ਚ ਸ਼ਾਮਲ ਹੋਣਾ ਹੈ। ਸਾਡੇ ਕੋਲ ਕੁਝ ਢੁੱਕਵੀਆਂ ਚੰਗੀਆਂ ਖਬਰਾਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਖਤਮ ਹੋਣ ਜਾ ਰਿਹਾ ਹੈ।’’ ਇਸ ਲਈ ਇਹ ਕਾਫੀ ਹੱਦ ਤੱਕ ਸਪੱਸ਼ਟ ਹੈ ਕਿ ਭਾਰਤ-ਪਾਕਿਸਤਾਨ ਮੁਕਾਬਲੇਬਾਜ਼ੀ ਤੇਜ਼ੀ ਨਾਲ ਵਧਦੀ ਹੈ ਤਾਂ ਕੋਈ ਬਦਲ ਨਹੀਂ ਹੁੰਦਾ। ਚੀਜ਼ਾਂ ਨੂੰ ਸ਼ਾਂਤ ਕਰਨ ਅਤੇ ਸਿਆਣਪ ਨੂੰ ਬਹਾਲ ਕਰਨ ਲਈ ਇਸ ’ਚ ਤੀਜੀ ਧਿਰ ਦੀ ਦਖਲਅੰਦਾਜ਼ੀ ਜਾਂ ਫਿਰ ਵਿਚੋਲਗੀ ਦੀ ਲੋੜ ਹੁੰਦੀ ਹੈ।


author

DIsha

Content Editor

Related News