ਮੋਟਰ ਵਾਹਨ ਉਦਯੋਗ ਨੂੰ ਇਕ ਪ੍ਰਮੁੱਖ ਚੈਪੀਅਨ ਉਦਯੋਗ

09/19/2021 3:47:47 AM

ਅਰੁਣ ਗੋਇਲ ਸਕੱਤਰ, ਭਾਰੀ ਉਦਯੋਗ ਮੰਤਰਾਲਾ 

ਆਲਮੀ ਪੱਧਰ ’ਤੇ ਜਲਵਾਯੂ ਪਰਿਵਰਤਨ ਅਤੇ ਇਸ ਦਾ ਪ੍ਰਤੀਕੂਲ ਪ੍ਰਭਾਵ ਤੇਜ਼ੀ ਨਾਲ ਸੰਕਟ ਦਾ ਰੂਪ ਲੈਂਦਾ ਜਾ ਰਿਹਾ ਹੈ। ਦੁਨੀਆ ਭਰ ਦੀਆਂ ਸਰਕਾਰਾਂ ਮੋਟਰ ਵਾਹਨ ਉਦਯੋਗ ਨੂੰ ਰੈਗੂਲੇਟ ਕਰ ਰਹੀਆਂ ਹਨ ਅਤੇ ਇਸ ਸਵੱਛ ਤਕਨੀਕਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ। ਵਾਹਨ ਉਦਯੋਗ ਇਨ੍ਹਾਂ ਚੁਣੌਤੀਆਂ ਨੂੰ ਤੇਜ਼ੀ ਨਾਲ ਪ੍ਰਵਾਨ ਕਰ ਰਿਹਾ ਹੈ ਅਤੇ ਬੈਟਰੀ ਇਲੈਕਟ੍ਰਿਕ ਵਾਹਨ ਤੇ ਡਿਜੀਟਲ ਤੇ ਚਾਲਕ ਰਹਿਤ ਵਾਹਨਾਂ ਨੂੰ ਅਪਣਾਉਣ ਵੱਲ ਵਧ ਰਹੀ ਹੈ। ਵੱਡੀ ਗਿਣਤੀ ਵਿਚ ਲੋਕਾਂ ਦੀ ਇਕੱਠੇ ਯਾਤਰਾ–ਇਕ ਹੋਰ ਬਦਲਾਅ ਹੈ ਜਿਸ ਨੂੰ ਆਟੋਮੋਟਿਵ ਇੰਡਸਟਰੀ ਨਾਲ ਜੁੜੇ ਓ. ਈ. ਐੱਮ. ਅਪਣਾ ਰਹੇ ਹਨ। ਇਸ ਦੇ ਇਲਾਵਾ, ਵਾਹਨ ਅਤੇ ਪੈਦਲ ਯਾਤਰੀ ਸੁਰੱਖਿਆ ਵੀ ਆਟੋਮੋਟਿਵ ਇੰਡਸਟਰੀ ਦੀਆਂ ਮੁੱਖ ਪਹਿਲਕਦਮੀਆਂ ਹਨ।

ਭਾਰਤੀ ਵਾਹਨ ਉਦਯੋਗ ਆਲਮੀ ਆਟੋਮੋਟਿਵ ਇੰਡਸਟਰੀ ਦੀ ਵੈਲਿਊ ਚੇਨ ਦਾ ਹਿੱਸਾ ਹੋਣ ਦੇ ਕਾਰਨ ਇਨ੍ਹਾਂ ਰੁਝਾਨਾਂ ਤੋਂ ਵੱਖਰੀ ਨਹੀਂ ਰਹਿ ਸਕਦੀ। ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਕੰਟਰੋਲ, ਸੜਕ ਹਾਦਸਿਆਂ ਨੂੰ ਘੱਟ ਕਰਨਾ ਅਤੇ ਹੁਨਰਮੰਦ ਟਰਾਂਸਪੋਰਟੇਸ਼ਨ ਵੀ ਭਾਰਤ ਸਰਕਾਰ ਦੀਆਂ ਪਹਿਲਕਦਮੀਆਂ ਹਨ। ਸਾਨੂੰ ਇਨ੍ਹਾਂ ਤਬਦੀਲੀਆਂ ਨੂੰ ਪ੍ਰਵਾਨ ਕਰਨ ਅਤੇ ਭਵਿੱਖ ਲਈ ਤਿਆਰ ਰਹਿਣ ਦੀ ਲੋੜ ਹੈ।

ਭਾਰਤ ਸਰਕਾਰ ਆਟੋਮੋਟਿਵ ਇੰਡਸਟਰੀ ਨੂੰ ਇਕ ਪ੍ਰਮੁੱਖ (ਚੈਂਪੀਅਨ) ਇੰਡਸਟਰੀ ਦੇ ਰੂਪ ’ਚ ਦੇਖਦੀ ਹੈ। ਅਸੀਂ ਆਟੋਮੋਟਿਵ ਇੰਡਸਟਰੀ ਅਤੇ ਆਟੋਮੋਟਿਵ ਕੰਪੋਨੈਂਟ ਸਪਲਾਇਰ ਇੰਡਸਟਰੀ ਦੇ ਵਿਕਾਸ ਲਈ ਪ੍ਰਤੀਬੱਧ ਹਾਂ। ਅਸੀਂ ਇਸ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ–ਇਹ ਵੱਖਰੀ ਗੱਲ ਹੈ ਪਰ ਇਲੈਕਟ੍ਰਿਕ ਵਾਹਨ, ਡਿਜੀਟਲ ਤੌਰ ’ਤੇ ਆਪਸ ਵਿਚ ਜੁੜੇ ਵਾਹਨ ਤੇ ਔਸਤ ਦੇ ਅਾਧਾਰ ’ਤੇ ਪ੍ਰਤੀ ਵਾਹਨ ਵੱਧ ਇਲੈਕਟ੍ਰੋਨਿਕਸ ਦੇ ਉਪਯੋਗ ਲਾਜ਼ਮੀ ਹਨ, ਜਿਨ੍ਹਾਂ ਨੂੰ ਆਟੋਮੋਟਿਵ ਇੰਡਸਟਰੀ ਨੂੰ ਅਪਣਾਉਣਾ ਹੋਵੇਗਾ।

ਅਸੀਂ ਮੰਨਦੇ ਹਾਂ ਕਿ ਭਾਰਤੀ ਬਾਜ਼ਾਰ ਵਰਤਮਾਨ ’ਚ ਇਨ੍ਹਾਂ ਤਕਨੀਕਾਂ ਦੇ ਉਪਯੋਗ ’ਚ ਥੋੜ੍ਹਾ ਪਿੱਛੇ ਹਨ। ਇਸ ਕਾਰਨ ਸਾਡੀ ਲਾਗਤ ਜ਼ਿਆਦਾ ਹੈ ਤੇ ਸਾਡੀ ਸਮਰੱਥਾ ਘੱਟ ਹੈ। ਜੇਕਰ ਅਸੀਂ ਹੁਣ ਇਸ ਫਰਕ ਨੂੰ ਦੂਰ ਨਹੀਂ ਕਰਦੇ ਹਾਂ ਤਾਂ ਸਾਨੂੰ ਅਗਲੇ ਦਹਾਕੇ ਦੀ ਆਟੋਮੋਟਿਵ ਇੰਡਸਟਰੀ ਨਾਲ ਜੁੜਿਆ ਨਿਵੇਸ਼ ਹਾਸਲ ਨਹੀਂ ਹੋਵੇਗਾ। ਨਾਲ ਹੀ, ਸਾਡੀ ਉੱਨਤ ਆਟੋਮੋਟਿਵ ਇੰਡਸਟਰੀ ਦੀ ਵੈਲਿਊ ਚੇਨ ਕਮਜ਼ੋਰ ਬਣੀ ਰਹੇਗੀ ਅਤੇ ਅਸੀਂ ਆਟੋਮੋਟਿਵ ਖੇਤਰ ਦੇ ਅਗਲੇ ਵੱਡੇ ਮੌਕੇ ਤੋਂ ਖੁੰਝ ਜਾਵਾਂਗੇ।

ਉੱਨਤ ਆਟੋਮੋਟਿਵ ਤਕਨੀਕਾਂ ’ਚ ਮੁਕਾਬਲੇ ਦਾ ਨਿਰਮਾਣ ਇਕ ਲੰਬੇ ਸਮੇਂ ਦੀ ਮੁੱਢਲੀ ਤਬਦੀਲੀ ਹੋਵੇਗਾ ਪਰ ਉਸ ਬਦਲਾਅ ਦੀ ਸ਼ੁਰੂਆਤ ਲਈ ਉਤਪ੍ਰੇਰਕ ਦੀ ਜ਼ਰੂਰਤ ਹੋਵੇਗੀ। ਸਾਡਾ ਮੰਨਣਾ ਹੈ ਕਿ ਆਟੋਮੋਟਿਵ ਇੰਡਸਟਰੀ ਪੀ. ਐੱਲ. ਆਈ. ਸਕੀਮ, ਆਟੋਮੋਟਿਵ ਓ. ਈ. ਐੱਮ. ਅਤੇ ਸਪਲਾਇਰ ਇੰਡਸਟਰੀ ਸੈਗਮੈਂਟ ਵਿਚ ਨਵੀਆਂ ਸਮਰੱਥਾਵਾਂ ਦੇ ਨਿਰਮਾਣ ਲਈ ਉਤਪ੍ਰੇਰਕ ਸਿੱਧ ਹੋਵੇਗੀ।

ਮੋਟਰ ਵਾਹਨ ਉਦਯੋਗ ਪੀ. ਐੱਲ. ਆਈ. ਸਕੀਮ ਲਈ ਪਾਤਰਤਾ

ਪੀ. ਐੱਲ. ਆਈ. ਸਕੀਮ ਮੌਜੂਦਾ ਆਟੋਮੋਟਿਵ ਕੰਪਨੀਆਂ ਦੇ ਨਾਲ-ਨਾਲ ਨਾਨ-ਆਟੋਮੋਟਿਵ ਨਿਵੇਸ਼ਕਾਂ ਲਈ ਖੁੱਲ੍ਹੀ ਹੈ।

ਆਲਮੀ ਪੱਧਰ ’ਤੇ 10,000 ਕਰੋੜ ਰੁਪਏ ਤੋਂ ਵੱਧ ਦੀ ਰੈਵੇਨਿਊ ਪ੍ਰਾਪਤੀ ਅਤੇ 3,000 ਕਰੋੜ ਰੁਪਏ ਦੇ ਕੁੱਲ ਅਸਾਸੇ ਦੇ ਨਾਲ ਮੌਜੂਦਾ ਆਟੋਮੋਟਿਵ ਓ. ਈ. ਐੱਮ. ਇਸ ਸਕੀਮ ਲਈ ਅਪਲਾਈ ਕਰਨ ਦੇ ਪਾਤਰ ਹੋਣਗੇ।

ਸਕੀਮ ਦੇ ਦੋ ਹਿੱਸੇ ਹਨ। ਪਹਿਲਾ ਹਿੱਸਾ ਚੈਂਪੀਅਨ ਓ. ਈ. ਐੱਮ. ਪ੍ਰੋਤਸਾਹਨ ਸਕੀਮ ਹੈ, ਜਿਸ ਵਿਚ ਮੌਜੂਦਾ 4-ਵ੍ਹੀਲਰ ਓ. ਈ. ਐੱਮ. ਲਈ 2,000 ਕਰੋੜ ਰੁਪਏ ਦੀ ਘੱਟੋ-ਘੱਟ ਏ. ਏ. ਟੀ. ਨਿਵੇਸ਼ ਪ੍ਰਤੀਬੱਧਤਾ ਨੂੰ ਸਕੀਮ ਦੇ ਤਹਿਤ 5 ਵਰ੍ਹਿਆਂ ਵਿਚ ਹਾਸਲ ਕਰਨ ਦੀ ਲੋੜ ਹੋਵੇਗੀ। ਮੌਜੂਦਾ 2-ਵ੍ਹੀਲਰ ਅਤੇ 3-ਵ੍ਹੀਲਰ ਓ. ਈ. ਐੱਮ. ਲਈ ਇਹ ਮਾਨਦੰਡ 1,000 ਕਰੋੜ ਰੁਪਏ ਦੀ ਨਿਵੇਸ਼ ਪ੍ਰਤੀਬੱਧਤਾ ’ਤੇ ਨਿਰਧਾਰਿਤ ਕੀਤਾ ਗਿਆ ਹੈ।

ਆਲਮੀ ਪੱਧਰ ’ਤੇ ਗਲੋਬਲ ਰੈਵੇਨਿਊ ਵਿਚ 500 ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਤੀ ਅਤੇ 150 ਕਰੋੜ ਰੁਪਏ ਦੇ ਅਚੱਲ ਅਸਾਸਿਆਂ ਵਾਲੇ ਮੌਜੂਦਾ ਆਟੋਮੋਟਿਵ ਕੰਪੋਨੈਂਟਸ ਸਪਲਾਇਰ ਇਸ ਸਕੀਮ ਲਈ ਪਾਤਰ ਮੰਨੇ ਜਾਣਗੇ।

ਸਕੀਮ ਦਾ ਦੂਸਰਾ ਹਿੱਸਾ ਕੰਪੋਨੈਂਟਸ ਚੈਂਪੀਅਨ ਉਤਸ਼ਾਹ ਸਕੀਮ ਹੈ, ਜਿਸ ਵਿਚ ਮੌਜੂਦਾ ਕੰਪੋਨੈਂਟਸ ਸਪਲਾਇਰਸ ਨੂੰ 5 ਸਾਲ ਦੀ ਮਿਆਦ ਵਿਚ 250 ਕਰੋੜ ਰੁਪਏ ਦੀ ਘੱਟੋ-ਘੱਟ ਨਿਵੇਸ਼ ਪ੍ਰਤੀਬੱਧਤਾ ਨੂੰ ਪੂਰਾ ਕਰਨਾ ਹੋਵੇਗਾ।

ਨਾਨ-ਆਟੋਮੋਟਿਵ ਨਿਵੇਸ਼ਕਾਂ ਨੂੰ ਇਸ ਸਕੀਮ ਤਹਿਤ ਪਾਤਰ ਹੋਣ ਲਈ 1,000 ਕਰੋੜ ਰੁਪਏ ਤੋਂ ਵੱਧ ਦੀ ‘ਨੈੱਟ ਵਰਥ’ ਦਿਖਾਉਣੀ ਹੋਵੇਗੀ। ਇਸ ਦੇ ਇਲਾਵਾ, ਉਨ੍ਹਾਂ ਨੂੰ ਚੈਂਪੀਅਨ ਓ. ਈ. ਐੱਮ. ਪਾਰਟ ਦੇ ਤਹਿਤ 2,000 ਕਰੋੜ ਰੁਪਏ ਤੇ ਕੰਪੋਨੈਂਟਸ ਚੈਂਪੀਅਨ ਪਾਰਟ ਦੇ ਤਹਿਤ 500 ਕਰੋੜ ਦੀ ਘੱਟੋ-ਘੱਟ ਏ. ਏ. ਟੀ. ਨਿਵੇਸ਼ ਪ੍ਰਤੀਬੱਧਤਾ ਨੂੰ ਸਕੀਮ ਦੇ 5 ਵਰ੍ਹਿਆਂ ਵਿਚ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ।

ਯੋਜਨਾ ਕਾਰਜ ਵੇਰਵਾ

ਪਾਤਰ ਹਿੱਸਾ ਲੈਣ ਵਾਲਿਆਂ ’ਚੋਂ ਹਰੇਕ ਨੂੰ ਆਟੋਮੋਟਿਵ ਪੀ. ਐੱਲ. ਆਈ. ਦਾ ਹਿੱਸਾ ਬਣਨ ਲਈ ਬਿਨੈ ਕਰਨ ਦੀ ਜ਼ਰੂਰਤ ਹੋਵੇਗੀ, ਨਾਲ ਹੀ ਇਸ ਬਾਰੇ ਵਿਸਤ੍ਰਿਤ ਸਕੀਮ ਪੇਸ਼ ਕਰਨੀ ਹੋਵੇਗੀ ਕਿ ਉਹ ਨਿਵੇਸ਼ ਦੀਆਂ ਸ਼ਰਤਾਂ ਨੂੰ ਅਤੇ ਉਤਪਾਦਨ/ਰੈਵੇਨਿਊ ਵਾਧਾ ਯੋਜਨਾਵਾਂ ਨੂੰ ਕਿਵੇਂ ਪ੍ਰਾਪਤ ਕਰਨਗੇ। ਸਭ ਤੋਂ ਆਕਰਸ਼ਕ ਨਿਵੇਸ਼ ਅਤੇ ਵਿਕਾਸ ਪ੍ਰਤੀਬੱਧਤਾ ਵਾਲੀਆਂ ਕੰਪਨੀਆਂ ਨੂੰ ਮੁਲਾਂਕਣ ਦੀ ਪਾਰਦਰਸ਼ੀ ਪ੍ਰਕਿਰਿਆ ਦੇ ਅਾਧਾਰ ’ਤੇ ਪਹਿਲ ਦਿੱਤੀ ਜਾਵੇਗੀ। ਯੋਗ ਹਿੱਸਾ ਲੈਣ ਵਾਲਿਆਂ ਨੂੰ ਏ. ਏ. ਟੀ. ਉਤਪਾਦਾਂ ਦੀ ਵਿਕਰੀ ’ਚ ਵਾਧਾ ਹੋਣ ’ਤੇ 8-18 ਪ੍ਰਤੀਸ਼ਤ ਦੀ ਦਰ ਨਾਲ ਉਤਸ਼ਾਹ ਮਿਲੇਗਾ।

ਮੋਟਰ ਵਾਹਨ ਪੀ. ਐੱਲ. ਆਈ. ਦੇਸ਼ ਅਤੇ ਮੋਟਰ ਵਾਹਨ ਉਦਯੋਗ ਨੂੰ ਬਹੁਤ ਲਾਭ ਪਹੁੰਚਾਵੇਗਾ

ਅਸੀਂ ਆਸ ਕਰਦੇ ਹਾਂ ਕਿ ਆਟੋਮੋਟਿਵ ਪੀ. ਐੱਲ. ਆਈ. ਸਦਕਾ ਲਗਭਗ 42,500 ਕਰੋੜ ਰੁਪਏ ਦਾ ਨਵਾਂ ਨਿਵੇਸ਼ ਹੋਵੇਗਾ, ਜਿਸ ਨਾਲ ਉਤਪਾਦਨ ਰੈਵੇਨਿਊ ਵਿਚ ਲਗਭਗ 2,31,500 ਕਰੋੜ ਰੁਪਏ ਦਾ ਵਾਧਾ ਹੋਵੇਗਾ। ਸਕੀਮ ਦੀ 5 ਵਰ੍ਹਿਆਂ ਦੀ ਮਿਆਦ ਦੌਰਾਨ 7.5 ਲੱਖ ਤੋਂ ਵੱਧ ਲੋਕਾਂ ਲਈ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਹੋਵੇਗੀ। ਪੀ. ਐੱਲ. ਆਈ. ਨਾਲ ਅਜਿਹੀ ਨੀਂਹ ਤਿਆਰ ਕਰਨ ਵਿਚ ਮਦਦ ਮਿਲੇਗੀ, ਜਿਸ ਦੇ ਜ਼ਰੀਏ ਭਾਰਤ ਨੂੰ ਆਟੋਮੋਟਿਵ ਵੈਲਿਊ ਚੇਨ ਦੇ ਤਹਿਤ ਇਕ ਨਵੇਂ ਅਤੇ ਤੇਜ਼ੀ ਨਾਲ ਉੱਭਰਦੇ (ਸੈਗਮੈਂਟ) ਦਾ ਲਾਭ ਮਿਲੇਗਾ।


Bharat Thapa

Content Editor

Related News