ਕੋਵਿਡ ਨਾਲ ਚੀਨ ''ਚ ਹੋਣ ਵਾਲੀ ਖ਼ਾਸ ਅਤੇ ਆਮ ਦੀ ਮੌਤ

Saturday, Jan 28, 2023 - 11:25 AM (IST)

ਕੋਵਿਡ ਨਾਲ ਚੀਨ ''ਚ ਹੋਣ ਵਾਲੀ ਖ਼ਾਸ ਅਤੇ ਆਮ ਦੀ ਮੌਤ

ਨੈਸ਼ਨਲ ਡੈਸਕ- ਚੀਨ 'ਚ ਕੋਵਿਡ ਫੈਲਣ ਕਾਰਨ ਨਾ ਸਿਰਫ਼ ਆਮ ਲੋਕਾਂ ਦੀ ਜਾਨ ਜਾ ਰਹੀ ਹੈ ਸਗੋਂ ਉਥੇ ਵੱਡੀ ਗਿਣਤੀ 'ਚ ਰਾਜਨੀਤਿਕ ਅਤੇ ਵਿਦੇਸ਼ੀ ਵਿਭਾਗ ਦੇ ਅਧਿਕਾਰੀ ਅਤੇ ਕਾਮੇ ਵੀ ਮਾਰੇ ਜਾ ਰਹੇ ਹਨ। ਝੂਝੂਸ਼ੋਊ ਜੋ ਪੂਰਬ ਨੀਦਰਲੈਂਡ ਅਤੇ ਹੰਗਰੀ ਦੇ ਰਾਜਦੂਤ ਸਨ, ਉਨ੍ਹਾਂ ਦੀ ਮੌਤ ਕੋਵਿਡ ਮਹਾਮਾਰੀ ਕਾਰਨ ਹੋ ਗਈ ਹੈ। ਇਸ ਤੋਂ ਬਾਅਦ ਹਾਂਗਕਾਂਗ ਦੇ ਮੀਡੀਆ ਨੇ 11 ਜਨਵਰੀ 2023 ਨੂੰ ਦੱਸਿਆ ਕਿ ਵੂ ਤਾਓ ਨਾਂ ਦੇ ਰੂਸ 'ਚ ਸਾਬਕਾ ਚੀਨੀ ਰਾਜਦੂਤ ਦੀ 8 ਜਨਵਰੀ ਨੂੰ ਕੋਵਿਡ ਕਾਰਨ ਮੌਤ ਹੋ ਗਈ। ਚੀਨ ਦੇ ਬਾਲਕ ਕਲਿਆਣ ਖੋਜ ਸੰਸਥਾ ਦੇ ਡਾਇਰੈਕਟਰ ਸ਼ੇਨ ਕਾਂਗ ਨੇ 9 ਜਨਵਰੀ ਨੂੰ ਆਪਣੇ ਵੇਈਬੋ ਅਕਾਊਂਟ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵੂ ਤਾਓ ਦੀ 8 ਜਨਵਰੀ ਨੂੰ ਕੋਵਿਡ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। 

ਆਪਣੇ ਵੇਈਬੋ ਅਕਾਊਂਟ 'ਤੇ ਸ਼ੇਨ ਕਾਂਗ ਨੇ ਵੂ ਤਾਓ ਦੀ ਬਲੈਕ ਐਂਡ ਵ੍ਹਾਈਟ ਤਸਵੀਰ ਵੀ ਸਾਂਝੀ ਕੀਤੀ। ਪਿਛਲੇ ਸਾਲ ਦਸੰਬਰ 'ਚ ਚੀਨੀ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ 'ਤੇ ਇਕ ਪੋਸਟ ਛਪੀ ਸੀ, ਜਿਸ 'ਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਸੀ ਕਿ ਚੀਨੀ ਵਿਦੇਸ਼ ਵਿਭਾਗ 'ਚ ਕੰਮ ਕਰਨ ਵਾਲੇ ਕਈ ਅਧਿਕਾਰੀ ਕੋਵਿਡ ਮਹਾਮਾਰੀ ਨਾਲ ਮਾਰੇ ਜਾ ਚੁੱਕੇ ਹਨ। ਇਹ ਪੋਸਟ ਚੀਨ ਵਿਚ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਇਨ੍ਹੀਂ ਦਿਨੀਂ ਜੰਮ ਕੇ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਵੂ ਤਾਓ ਬਾਰੇ ਦੱਸਿਆ ਗਿਆ ਹੈ ਕਿ ਉਹ ਸਹਾਇਕ ਵਿਦੇਸ਼ ਮੰਤਰੀ ਅਤੇ ਰੂਸ ਦੇ ਰਾਜਦੂਤ ਰਹਿ ਚੁੱਕੇ ਹਨ। ਉਨ੍ਹਾਂ ਨੂੰ ਵ੍ਹਾਈਟ ਲੰਗਸ ਦੀ ਬੀਮਾਰੀ ਸੀ ਜਿਸ ਦੇ ਚੱਲਦੇ ਉਹ ਹਸਪਤਾਲ ਵਿਚ ਦਾਖ਼ਲ ਹੋਏ ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ  ਬਚਾਇਆ ਨਹੀਂ ਜਾ ਸਕਿਆ। 

ਚੀਨੀ ਵਿਦੇਸ਼ ਮੰਤਰਾਲਾ ਦੀ ਵੈੱਬਸਾਈਟ 'ਤੇ ਇਹ ਵੀ ਛਪਿਆ ਸੀ ਕਿ 25 ਦਸੰਬਰ 2022 ਤੱਕ ਚੀਨੀ ਵਿਦੇਸ਼ ਵਿਭਾਗ ਦੇ 52 ਅਧਿਕਾਰੀ ਕੋਵਿਡ ਮਹਾਮਾਰੀ ਕਾਰਨ ਮਾਰੇ ਜਾ ਚੁੱਕੇ ਸਨ। ਉੱਥੇ ਹੀ ਤਿਸੰਗ ਤਾਓ ਵੈੱਬਸਾਈਟ 'ਚ ਛਪੀ ਖ਼ਬਰ ਮੁਤਾਬਕ ਸਾਬਕਾ ਚੀਨੀ ਰਾਜਦੂਤ ਸ਼ੂਜੋ, ਜੋ ਨੀਂਦਰਲੈਂਡ ਅਤੇ ਹੰਗਰੀ ਦੇ ਰਾਜਦੂਤ ਸਨ, ਉਨ੍ਹਾਂ ਨੂੰ ਬੀਜਿੰਗ ਦੇ ਸਤਾਂਗ ਕਰਾਂਗ ਕੁਨ ਹਸਪਤਾਲ 'ਚ 11 ਦਸੰਬਰ ਨੂੰ ਦਾਖ਼ਲ ਕਰਵਾਇਆ ਗਿਆ ਸੀ।ਉਨ੍ਹਾਂ ਦੇ ਫ਼ੇਫੜਿਆ ਵਿਚ ਇਨਫੈਕਸ਼ਨ ਫੈਲ ਗਿਆ ਸੀ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਵੀ ਕੁਝ ਬੀਮਾਰੀ ਸੀ, ਜਿਸ ਦੀ ਵਜ੍ਹਾਂ ਨਾਲ ਉਨ੍ਹਾਂ ਦੀ ਹਾਲਤ ਵਿਗੜਦੀ ਚਲੀ ਗਈ ਅਤੇ 1 ਜਨਵਰੀ 2023 ਨੂੰ ਹਸਪਤਾਲ 'ਚ ਹੀ 77 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ।

ਪਿਛਲੇ ਸਾਲ ਦਸੰਬਰ ਦੇ ਆਖ਼ਰੀ ਹਫ਼ਤੇ 'ਚ ਚੀਨ ਨੇ ਅਚਾਨਕ ਕੋਵਿਡ ਤਾਲਾਬੰਦੀ ਤੋਂ ਪਾਬੰਦੀ ਹਟਾ ਲਈ, ਜਿਸ ਕਾਰਨ ਪੂਰੇ ਚੀਨ 'ਚ ਕੋਰੋਨਾ ਮਹਾਮਾਰੀ ਬਹੁਤ ਤੇਜ਼ੀ ਨਾਲ ਫੈਲੀ ਜਿਸ ਦੀ ਵਜ੍ਹਾਂ ਨਾ ਸਿਰਫ ਆਮ ਚੀਨੀਆਂ ਦੀ ਮੌਤ ਹੋ ਗਈ ਸਗੋਂ ਇਸ 'ਚ ਕਈ ਹਾਈ ਪ੍ਰੋਫਾਈਲ ਲੋਕਾਂ ਦੀ ਮੌਤ ਵੀ ਹੋ ਗਈ। ਮਰਨ ਵਾਲਿਆਂ ਵਿਚ ਕਈ ਚੀਨੀ ਥਿੰਕ ਟੈਂਕ ਦੇ ਲੋਕ ਅਤੇ ਉੱਚ ਅਧਿਕਾਰੀ ਵੀ ਸ਼ਾਮਲ ਸਨ। ਪਰ ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਦੀ ਮੌਤ ਦਾ ਐਲਾਨ ਕਰਨ ਦੌਰਾਨ ਚੀਨੀ ਤੰਤਰ ਵੀ ਮਰਿਆ ਹੋਇਆ ਮਹਿਸੂਸ ਹੋਣ ਲੱਗਾ ਕਿਉਂਕਿ ਕਿਸੇ ਵੀ ਅਧਿਕਾਰੀ ਦੀ ਮੌਤ ਬਾਰੇ ਇਹ ਨਹੀਂ ਦੱਸਿਆ ਗਿਆ ਸੀ ਕਿ ਉਹ ਕੋਵਿਡ ਮਹਾਮਾਰੀ ਨਾਲ ਮਰਿਆ ਹੈ। ਸਾਰੇ ਮਰਨ ਵਾਲਿਆਂ ਦੀ ਮੌਤ ਦੇ ਕਾਰਨਾਂ ਵਿਚ ਕੋਵਿਡ ਮਹਾਮਾਰੀ ਸ਼ਬਦ ਹਟਾ ਦਿੱਤਾ ਗਿਆ ਸੀ।

ਇਸ ਗੱਲ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਚੀਨ ਸਰਕਾਰ ਨੂੰ ਆਪਣੇ ਆਦਮੀਆਂ ਦੀ ਜਾਨ ਬਚਾਉਣ ਤੋਂ ਜ਼ਿਆਦਾ ਚਿੰਤਾ ਵਿਦੇਸ਼ਾਂ ’ਚ ਆਪਣੀ ਸਾਖ ਬਚਾਉਣ ਦੀ ਸੀ। ਚੀਨ ਨੇ ਨਾ ਸਿਰਫ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੇ ਸੱਚ ਨੂੰ ਲੁਕਾਇਆ ਹੈ ਸਗੋਂ ਇਸ ਦੌਰਾਨ ਕੋਰੋਨਾ ਫੈਲਣ ਨਾਲ ਉਨ੍ਹਾਂ ਦੀ ਮੈਡੀਕਲ ਵਿਵਸਥਾ ਜਿਸ ਕਦਰ ਚਰਮਰਾਈ ਹੈ, ਉਸਨੂੰ ਵੀ ਚੀਨ ਦੀ ਕਮਿਊਨਿਸਟ ਸਰਕਾਰ ਨੇ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਦੌਰ ਸੋਸ਼ਲ ਮੀਡੀਆ ਦਾ ਹੈ, ਜਿੱਥੇ ਮੌਤਾਂ ਨੂੰ ਲੁਕਾਉਣਾ ਅਤੇ ਮੈਡੀਕਲ ਵਿਵਸਥਾ ਦੇ ਚਰਮਰਾਉਣ ਨੂੰ ਇਹ ਮੀਡੀਆ ਦੀਆਂ ਅੱਖਾਂ ਤੋਂ ਲੁਕਾ ਨਹੀਂ ਸਕੇ। 

ਦਸੰਬਰ ’ਚ ਜਦੋਂ ਚੀਨ ਨੇ ਅਚਾਨਕ ਸਖਤ ਕੋਵਿਡ ਤਾਲਾਬੰਦੀ ਤੋਂ ਪਾਬੰਦੀ ਹਟਾਈ ਉਸਦੇ ਤੁਰੰਤ ਬਾਅਦ ਵੱਡੀ ਗਿਣਤੀ ’ਚ ਲੋਕ ਬੀਮਾਰ ਪੈਣ ਲੱਗੇ ਅਤੇ ਬੀਮਾਰੀ ਨਾਲ ਉਨ੍ਹਾਂ ਦੀ ਮੌਤ ਵੀ ਹੋਣ ਲੱਗੀ ਸੀ। ਇਸ ਨਾਲ ਜੁੜੀਆਂ ਖਬਰਾਂ ਚੀਨ ਦੇ ਸੋਸ਼ਲ ਮੀਡੀਆ ਤੋਂ ਹੁੰਦੇ ਹੋਏ ਪੂਰੀ ਦੁਨੀਆ ’ਚ ਫੈਲ ਗਈਆਂ ਸਨ ਪਰ ਚੀਨ ਸਰਕਾਰ ਨੇ ਦੇਸ਼ ’ਚ ਹੋਣ ਵਾਲੀਆਂ ਕੋਰੋਨਾ ਨਾਲ ਮੌਤਾਂ ’ਤੇ ਪਰਦਾ ਪਾਈ ਰੱਖਿਆ। ਉੱਥੇ ਹੀ ਚੀਨੀ ਜਨਤਾ ਦਰਦ ਅਤੇ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਲੱਭਦੀ ਰਹੀ ਪਰ ਉਨ੍ਹਾਂ ਨੂੰ ਦਵਾਈ ਦੀ ਸ਼ੈਲਫ ਹਰ ਥਾਂ ਖਾਲ਼ੀ ਮਿਲੀ। ਪੈਰਾਸਿਟਾਮੋਲ ਅਤੇ ਆਈਬੂਪ੍ਰੋਫੇਨ ਦੀ ਭਾਰੀ ਕਿੱਲਤ ਦੀ ਖਬਰ ਦੇਸ਼ ਤੋਂ ਬਾਹਰ ਤਾਈਵਾਨ, ਜਾਪਾਨ, ਕੈਨੇਡਾ, ਨਿਊਜ਼ੀਲੈਂਡ ਤੋਂ ਹੁੰਦੇ ਹੋਏ ਅਮਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਤਕ ਜਾ ਪਹੁੰਚੀ।

ਦਰਅਸਲ, ਸੀ.ਪੀ.ਸੀ. ਨੂੰ ਲੋਕਾਂ ਦੀ ਜਾਨ ਬਚਾਉਣ ਤੋਂ ਜ਼ਿਆਦਾ ਚਿੰਤਾ ਆਪਣੇ ਅਕਸ ਅਤੇ ਸ਼ਾਸਨ ਨੂੰ ਬਚਾਈ ਰੱਖਣ ਦੀ ਹੈ ਪਰ ਚੀਨ ਦੇ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਉਨ੍ਹਾਂ ਦੀ ਸਰਕਾਰ ਕਿਸ ਹੱਦ ਤਕ ਸੱਚਾਈ ਨੂੰ ਲੁਕਾਉਂਦੀ ਰਹੀ ਹੈ। ਇਸ ਨਾਲ ਵਿਦੇਸ਼ਾਂ ਦੇ ਨਾਲ-ਨਾਲ ਚੀਨ ਦੇ ਸਥਾਨਕ ਲੋਕਾਂ ’ਚ ਵੀ ਸੀ.ਪੀ.ਸੀ. ਦੇ ਅਕਸ ਨੂੰ ਧੱਕਾ ਲੱਗਾ ਹੈ।


 


author

Tanu

Content Editor

Related News