ਲਾਇਬ੍ਰੇਰੀਆਂ ਨੂੰ ਬਚਾਓ, 12 ਅਗਸਤ ਲਾਇਬ੍ਰੇਰੀ ਡੇ

08/12/2020 3:19:19 AM

ਰੋਹਿਤ ਕੌਸ਼ਿਕ

ਅੱਜ ‘ਲਾਇਬ੍ਰੇਰੀ ਦਿਵਸ’ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਲਾਇਬ੍ਰੇਰੀਅਾਂ ਸਾਡੇ ਜੀਵਨ ਨਿਰਮਾਣ ਅਤੇ ਸ਼ਖਸੀਅਤ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਅਾਂ ਹਨ। ਹਾਲ ਹੀ ’ਚ ਨੈਸ਼ਨਲ ਬੁੱਕ ਟਰੱਸਟ ਨੇ ਕੁਝ ਸਥਾਨਾਂ ’ਤੇ ਕੋਵਿਡ ਹਸਪਤਾਲਾਂ ’ਚ ਲਾਇਬ੍ਰੇਰੀਅਾਂ ਬਣਾਈਅਾਂ, ਜਿਨ੍ਹਾਂ ਦਾ ਹਾਂਪੱਖੀ ਨਤੀਜਾ ਦੇਖਣ ਨੂੰ ਮਿਲਿਆ। ਅਸਲ ’ਚ ਕਿਤਾਬਾਂ ਸਾਡੀ ਨਿਰਾਸ਼ਾ ਨੂੰ ਦੂਰ ਕਰਦੀਅਾਂ ਹਨ। ਇਸ ਲਿਹਾਜ਼ ਨਾਲ ਲਾਇਬ੍ਰੇਰੀ ਸਾਡੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਕੰਮ ਵੀ ਕਰਦੀ ਹੈ। ਨੈਸ਼ਨਲ ਬੁੱਕ ਟਰੱਸਟ ਵਲੋਂ ਕੁਝ ਸਥਾਨਾਂ ’ਤੇ ਕੋਵਿਡ ਹਸਪਤਾਲਾਂ ’ਚ ਬਣਾਈਅਾਂ ਗਈਅਾਂ ਲਾਇਬ੍ਰੇਰੀਅਾਂ ਨਾਲ ਮਰੀਜ਼ਾਂ ਅੰਦਰ ਫੈਲੀ ਨਿਰਾਸ਼ਾ ਦੀ ਭਾਵਨਾ ਘੱਟ ਹੋਈ। ਅਜਿਹੇ ਪ੍ਰਯੋਗ ਦੂਜੇ ਸਥਾਨਾਂ ’ਤੇ ਵੀ ਕੀਤੇ ਜਾਣੇ ਚਾਹੀਦੇ ਹਨ। ਮੰਦਭਾਗੀ ਗੱਲ ਇਹ ਹੈ ਕਿ ਇਸ ਦੌਰ ’ਚ ਦੇਸ਼ ਦੀਅਾਂ ਜਨਤਕ ਲਾਇਬ੍ਰੇਰੀਅਾਂ ਦੀ ਹਾਲਤ ਬਦਤਰ ਹੈ।

ਹਿੰਦੀ ਭਾਸ਼ੀ ਸਮਾਜ ’ਚ ਪੜ੍ਹਨ ਦੀ ਆਦਤ ਬਣਾਉਣ ’ਚ ਵੀ ਲਾਇਬ੍ਰੇਰੀ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਦੀ ਹੈ। ਲਾਇਬ੍ਰੇਰੀਅਾਂ ਦੀ ਅਗਵਾਈ ’ਚ ਕਵਿਤਾ-ਕਹਾਣੀ ਮੁਕਾਬਲੇ ਜਾਂ ਕੁਇਜ਼ ਮੁਕਾਬਲੇ ਆਯੋਜਿਤ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਲਾਇਬ੍ਰੇਰੀਅਾਂ ’ਚ ਨਵੀਅਾਂ ਛਪੀਅਾਂ ਕਿਤਾਬਾਂ ’ਤੇ ਚਰਚਾ ਦਾ ਵੀ ਆਯੋਜਨ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਚਰਚਾ ’ਚ ਲਿਖਣ-ਪੜ੍ਹਨ ਵਾਲੇ ਜਾਗਰੂਕ ਲੋਕਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੱਦਿਆ ਜਾਣਾ ਚਾਹੀਦਾ ਹੈ। ਇਸ ਪ੍ਰਕਿਰਿਆ ਰਾਹੀਂ ਜਿਥੇ ਇਕ ਪਾਸੇ ਜਨਤਾ ਨੂੰ ਲਾਇਬ੍ਰੇਰੀਅਾਂ ਵਲੋਂ ਚਲਾਈਅਾਂ ਜਾ ਰਹੀਅਾਂ ਸਿਰਜਣਾਤਮਕ ਸਰਗਰਮੀਅਾਂ ਦੀ ਜਾਣਕਾਰੀ ਮਿਲੇਗੀ, ਉਥੇ ਆਮ ਜਨਤਾ ਨੂੰ ਨਵੀਅਾਂ ਛਪੀਅਾਂ ਕਿਤਾਬਾਂ ਦੀ ਜਾਣਕਾਰੀ ਵੀ ਮਿਲ ਸਕੇਗੀ। ਇਨ੍ਹਾਂ ਸਾਰੀਅਾਂ ਗਤੀਵਿਧੀਅਾਂ ਨਾਲ ਆਮ ਜਨਤਾ ’ਚ ਵੀ ਹੌਲੀ-ਹੌਲੀ ਪੜ੍ਹਨ ਦੀ ਆਦਤ ਵਧੇਗੀ। ਅੱਜ ਹਾਲਾਤ ਇਹ ਹਨ ਕਿ ਲਗਭਗ ਸਾਰੇ ਜ਼ਿਲਿਅਾਂ ’ਚ ਸਰਕਾਰੀ ਜ਼ਿਲਾ ਲਾਇਬ੍ਰੇਰੀ ਸਥਾਪਿਤ ਹੈ ਪਰ ਕੁਝ ਲੋਕਾਂ ਨੂੰ ਛੱਡ ਕੇ ਆਮ ਜਨਤਾ ਨੂੰ ਇਨ੍ਹਾਂ ਲਾਇਬ੍ਰੇਰੀਅਾਂ ਦੀ ਜਾਣਕਾਰੀ ਹੀ ਨਹੀਂ ਹੈ। ਕੁਝ ਜਾਗਰੂਕ ਲੋਕ ਇਸ ਤਰ੍ਹਾਂ ਦੀਅਾਂ ਲਾਇਬ੍ਰੇਰੀਅਾਂ ’ਚ ਜਾਂਦੇ ਵੀ ਹਨ ਪਰ ਲਾਇਬ੍ਰੇਰੀਅਾਂ ਦੇ ਇੰਚਾਰਜਾਂ ਦੇ ਉਦਾਸੀਨ ਰਵੱਈਏ ਕਾਰਨ ਉਹ ਇਨ੍ਹਾਂ ਨਾਲ ਸਰਗਰਮ ਢੰਗ ਨਾਲ ਜੁੜ ਨਹੀਂ ਪਾਉਂਦੇ ਹਨ। ਅੱਜ ਖੁਦ ਲਾਇਬ੍ਰੇਰੀਅਾਂ ਦੇ ਮੁਖੀਅਾਂ ਨੂੰ ਇਸ ਗੱਲ ’ਤੇ ਵਿਚਾਰ ਕਰਨਾ ਪਵੇਗਾ ਕਿ ਉਹ ਕਿਸ ਤਰ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਕਿਤਾਬਾਂ ਨਾਲ ਜੋੜ ਸਕਦੇ ਹਨ। ਅਕਸਰ ਇਹ ਦੇਖਿਆ ਗਿਆ ਹੈ ਕਿ ਸਰਕਾਰੀ ਜ਼ਿਲਾ ਲਾਇਬ੍ਰੇਰੀਅਾਂ ’ਚ ਕਿਹੜੀ-ਕਿਹੜੀ ਕਿਤਾਬ ਆਉਣੀ ਹੈ, ਇਹ ਸਭ ਪ੍ਰਸ਼ਾਸਨਿਕ ਪੱਧਰ ’ਤੇ ਤੈਅ ਹੁੰਦਾ ਹੈ। ਇਸ ਪ੍ਰਕਿਰਿਆ ਨਾਲ ਕਈ ਗੈਰ-ਜ਼ਰੂਰੀ ਕਿਤਾਬਾਂ ਲਾਇਬ੍ਰੇਰੀਅਾਂ ’ਤੇ ਥੋਪ ਦਿੱਤੀਅਾਂ ਜਾਂਦੀਅਾਂ ਅਤੇ ਸਥਾਨਕ ਪਾਠਕਾਂ ਦੀ ਪਸੰਦ ਦੀਅਾਂ ਕਈ ਕਿਤਾਬਾਂ ਲਾਇਬ੍ਰੇਰੀਅਾਂ ’ਚ ਨਹੀਂ ਆ ਪਾਉਂਦੀਅਾਂ ਹਨ। ਇਸ ਲਈ ਲਾਇਬ੍ਰੇਰੀਅਾਂ ’ਚ ਨਵੀਅਾਂ ਕਿਤਾਬਾਂ ਮੰਗਵਾਉਣ ਦੀ ਪ੍ਰਕਿਰਿਆ ’ਚ ਸਥਾਨਕ ਪਾਠਕਾਂ ਦੀ ਹਿੱਸੇਦਾਰੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਲਾਇਬ੍ਰੇਰੀਅਾਂ ਦੇ ਇੰਚਾਰਜ ਬਹੁਤੇ ਸਰਗਰਮ ਅਤੇ ਜਾਗਰੂਕ ਨਹੀਂ ਹੁੰਦੇ ਹਨ। ਇਸ ਦਾ ਖਮਿਆਜ਼ਾ ਪਾਠਕਾਂ ਨੂੰ ਭਰਨਾ ਪੈਂਦਾ ਹੈ। ਲਾਇਬ੍ਰੇਰੀ ਮੁਖੀ ਦੇ ਅਹੁਦੇ ’ਤੇ ਬਹੁਤ ਹੀ ਜਾਗਰੂਕ ਅਤੇ ਸੂਝਵਾਨ ਲੋਕਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਪਹਿਲਾਂ ਲਾਇਬ੍ਰੇਰੀ ਦੇ ਮੁਖੀ ਨੂੰ ਸਿਰਫ ਇਕ ਕਲਰਕ ਦੇ ਰੂਪ ’ਚ ਹੀ ਮਾਨਤਾ ਹਾਸਲ ਸੀ ਪਰ ਅੱਜ ਇਹ ਅਹੁਦਾ ਇਕ ਸਨਮਾਨਿਤ ਅਹੁਦਾ ਮੰਨਿਆ ਜਾਂਦਾ ਹੈ। ਅੱਜ ਲਾਇਬ੍ਰੇਰੀਅਨ ਦੀ ਤਨਖਾਹ ਵੀ ਕਿਸੇ ਦੂਜੇ ਸਨਮਾਨਿਤ ਅਹੁਦੇ ਦੀ ਤਨਖਾਹ ਤੋਂ ਘੱਟ ਨਹੀਂ ਹੈ। ਕਈ ਆਧੁਨਿਕ ਲਾਇਬ੍ਰੇਰੀਅਾਂ ’ਚ ਤਾਂ ਲਾਇਬ੍ਰੇਰੀਅਨ ਨੂੰ ਸੂਚਨਾ ਅਧਿਕਾਰੀ ਅਤੇ ਸੂਚਨਾ ਵਿਗਿਆਨੀ ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਬਦਲੇ ਹੋਏ ਹਾਲਾਤ ’ਚ ਲਾਇਬ੍ਰੇਰੀਅਨ ਦਾ ਅਹੁਦਾ ਇਕ ਬਹੁਤ ਹੀ ਜ਼ਿੰਮੇਵਾਰ ਅਹੁਦਾ ਹੈ ਅਤੇ ਉਹ ਵਧੇਰੀ ਸੂਝ ਦੀ ਮੰਗ ਕਰਦਾ ਹੈ। ਇਸ ਲਈ ਸਰਕਾਰ ਨੂੰ ਇਹ ਅਹੁਦੇ ਅਜਿਹੇ ਲੋਕਾਂ ਨੂੰ ਸੌਂਪਣੇ ਚਾਹੀਦੇ ਹਨ ਜੋ ਕਿ ਕਿਤਾਬਾਂ ਅਤੇ ਪਾਠਕਾਂ (ਸਮਾਜ) ਵਿਚਾਲੇ ਇਕ ਨਵਾਂ ਰਿਸ਼ਤਾ ਬਣਾ ਸਕਣ ਅਤੇ ਇਸ ਰਿਸ਼ਤੇ ਨੂੰ ਇਕ ਨਵੀਂ ਦਿਸ਼ਾ ਦੇ ਸਕਣ। ਸੂਚਨਾ ਧਮਾਕੇ ਦੇ ਇਸ ਯੁੱਗ ’ਚ ਲਾਇਬ੍ਰੇਰੀ ਮੁਖੀਅਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਰਾਣੇ ਰਾਹ ’ਤੇ ਚੱਲ ਰਹੀ ਕਾਰਜਪ੍ਰਣਾਲੀ ਨੂੰ ਬਦਲਣ। ਲਾਇਬ੍ਰੇਰੀਅਨ ਦਾ ਅਹੁਦਾ ਸਿਰਫ ਇਕ ਅਹੁਦਾ ਹੀ ਨਹੀਂ ਹੈ ਸਗੋਂ ਇਹ ਸਮਾਜ ਸੇਵਾ ਦਾ ਇਕ ਅਜਿਹਾ ਮੰਚ ਵੀ ਹੈ ਜਿਥੇ ਬੈਠ ਕੇ ਤੁਸੀਂ ਸਮਾਜ ’ਚ ਗਿਆਨ ਦੀ ਰੌਸ਼ਨੀ ਫੈਲਾਉਣ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹੋ।

ਬੱਚੇ ਕਿਸੇ ਵੀ ਸਮਾਜ ਦਾ ਭਵਿੱਖ ਹੁੰਦੇ ਹਨ। ਇਸ ਲਈ ਸਾਨੂੰ ਕੁਝ ਅਜਿਹੀਅਾਂ ਕੋਸ਼ਿਸ਼ਾਂ ਕਰਨੀਅਾਂ ਪੈਣਗੀਅਾਂ, ਜਿਸ ਨਾਲ ਕਿ ਬੱਚਿਅਾਂ ’ਚ ਬਚਪਨ ਤੋਂ ਹੀ ਪੜ੍ਹਨ ਦੀ ਆਦਤ ਪੈਦਾ ਹੋ ਸਕੇ। ਜੇ ਅਸੀਂ ਅੱਜ ਬੱਚਿਅਾਂ ’ਚ ਪੜ੍ਹਨ ਦੀ ਆਦਤ ਪਾ ਸਕੀਏ ਤਾਂ ਕੱਲ ਕਿਤਾਬਾਂ ’ਤੇ ਆਇਆ ਸੰਕਟ ਆਪਣੇ ਆਪ ਹੀ ਦੂਰ ਹੋ ਜਾਵੇਗਾ। ਮੰਤਭਾਗੀ ਗੱਲ ਇਹ ਹੈ ਕਿ ਅੱਜ ਬੱਚਿਅਾਂ ਨੂੰ ਕਿਤਾਬਾਂ ਨਾਲ ਜੋੜਨ ਦੀ ਕੋਈ ਕੋਸ਼ਿਸ਼ ਨਹੀਂ ਹੋ ਰਹੀ ਹੈ। ਅਸਲ ’ਚ ਪੜ੍ਹਾਈ ਦੇ ਦਬਾਅ ਕਾਰਨ ਬੱਚੇ ਕੋਰਸ ਦੀਅਾਂ ਕਿਤਾਬਾਂ ਤਾਂ ਪੜ੍ਹਦੇ ਹੀ ਹਨ, ਨਾਲ ਹੀ ਪੁੱਠੀਅਾਂ-ਸਿੱਧੀਅਾਂ ਕਾਮਿਕਸ ਪੜ੍ਹਨ ’ਚ ਰੁਚੀ ਲੈਂਦੇ ਹਨ ਪਰ ਚੰਗਾ ਬਾਲ ਸਾਹਿਤ ਪੜ੍ਹਨ ’ਚ ਉਨ੍ਹਾਂ ਦੀ ਕੋਈ ਰੁਚੀ ਨਹੀਂ ਹੁੰਦੀ। (ਮਾਤਾ-ਪਿਤਾ ਵੀ ਬੱਚਿਅਾਂ ਨੂੰ ਚੰਗਾ ਬਾਲ ਸਾਹਿਤ ਪੜ੍ਹਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਹਨ।) ਸਕੂਲ ਦੀ ਪੜ੍ਹਾਈ ਤੋਂ ਸਮਾਂ ਮਿਲਣ ’ਤੇ ਬੱਚੇ ਟੀ. ਵੀ. ਨਾਲ ਚਿਪਕ ਜਾਂਦੇ ਹਨ। ਟੀ. ਵੀ. ਦੇ ਵੱਖ-ਵੱਖ ਚੈਨਲ ਅੱਜਕਲ ਬੱਚਿਅਾਂ ਨੂੰ ਜੋ ਕੁਝ ਸਿਖਾ ਰਹੇ ਹਨ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਨਤੀਜੇ ਵਜੋਂ ਬੱਚੇ ’ਚ ਪੜ੍ਹਨ ਦੀ ਆਦਤ ਤਾਂ ਵਿਕਸਿਤ ਹੋ ਹੀ ਨਹੀਂ ਪਾਉਂਦੀ, ਨਾਲ ਹੀ ਉਨ੍ਹਾਂ ’ਚ ਨਵੇਂ ਸੰਸਕਾਰ ਪੈਦਾ ਹੁੰਦੇ ਹਨ ਜੋ ਉਨ੍ਹਾਂ ਨੂੰ ਆਪਣੀ ਜ਼ਮੀਨ ਨਾਲ ਜੁੜਨ ਨਹੀਂ ਦਿੰਦੇ ਹਨ।

ਪਹਿਲਾਂ ਜਦੋਂ ਟੀ. ਵੀ. ਵਰਗੇ ਸਾਧਨ ਮੁਹੱਈਆ ਨਹੀਂ ਸਨ, ਸਿੱਖਿਆ ਹਾਸਲ ਕਰਨ ਵਾਲੇ ਅੱਲ੍ਹੜਾਂ ਦਾ ਇਕ ਵੱਡਾ ਵਰਗ ਖੁਦ ਹੀ ਕਿਤਾਬਾਂ ਨਾਲ ਜੁੜ ਜਾਂਦਾ ਸੀ। ਨਤੀਜੇ ਵਜੋਂ ਉਨ੍ਹਾਂ ’ਚ ਪੜ੍ਹਨ ਦੀ ਆਦਤ ਤਾਂ ਵਿਕਸਿਤ ਹੁੰਦੀ ਹੀ ਸੀ, ਨਾਲ ਹੀ ਉਨ੍ਹਾਂ ’ਚ ਜ਼ਮੀਨ ਨਾਲ ਜੁੜੇ ਸੰਸਕਾਰ ਵੀ ਪੈਦਾ ਹੁੰਦੇ ਸਨ। ਬਦਕਿਸਮਤੀ ਇਹ ਹੈ ਕਿ ਅੱਜ ਵੱਡੇ ਸਕੂਲਾਂ ’ਚ ਤਾਂ ਲਾਇਬ੍ਰੇਰੀ ਹੈ (ਭਾਵੇਂ ਹੀ ਉਨ੍ਹਾਂ ਦੀ ਹਾਲਤ ਤਰਸਯੋਗ ਹੈ) ਪਰ ਪ੍ਰਾਇਮਰੀ ਸਕੂਲਾਂ ’ਚ ਲਾਇਬ੍ਰੇਰੀਅਾਂ ਦੀ ਕੋਈ ਵਿਵਸਥਾ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਪ੍ਰਾਇਮਰੀ ਸਕੂਲਾਂ ’ਚ ਵੀ ਲਾਇਬ੍ਰੇਰੀਅਾਂ ਦੀ ਸਥਾਪਨਾ ਕਰੇ। ਨਾਲ ਹੀ ਬੱਚਿਅਾਂ ਨੂੰ ਇਨ੍ਹਾਂ ਲਾਇਬ੍ਰੇਰੀਅਾਂ ਨਾਲ ਸਰਗਰਮ ਢੰਗ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ’ਚ ਸ਼ੁਰੂ ਤੋਂ ਹੀ ਪੜ੍ਹਨ ਦੀ ਆਦਤ ਵਿਕਸਿਤ ਹੋ ਸਕੇ।

ਦੇਸ਼ ਦੀਅਾਂ ਲਾਇਬ੍ਰੇਰੀਅਾਂ ਦੀ ਹਾਲਤ ਨੂੰ ਸੁਧਾਰਨ ’ਚ ‘ਲਾਇਬ੍ਰੇਰੀ ਕਾਨੂੰਨ’ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਅ ਸਕਦਾ ਹੈ। ਅਜੇ ਤੱਕ ‘ਲਾਇਬ੍ਰੇਰੀ ਕਾਨੂੰਨ’ ਦੇਸ਼ ਦੇ ਕੁਝ ਸੂਬਿਅਾਂ ’ਚ ਹੀ ਪਾਸ ਹੋਇਆ ਹੈ। ਅੱਜ ਲਾਇਬ੍ਰੇਰੀਅਾਂ ’ਚ ਜਾਨ ਪਾਉਣ ਲਈ ਨਵੇਂ ਲਾਇਬ੍ਰੇਰੀ ਅੰਦੋਲਨ ਦੀ ਲੋੜ ਹੈ ਭਾਵੇਂ ਹੀ ਹਿੰਦੀ ਪ੍ਰੇਮੀ ਅਤੇ ਵੱਖ-ਵੱਖ ਬੁੱਧੀਜੀਵੀ ਹਿੰਦੀ ਕਿਤਾਬਾਂ ਦੇ ਸੰਕਟ ’ਤੇ ਕਿੰਨੀ ਹੀ ਚਰਚਾ ਕਿਉਂ ਨਾ ਕਰ ਲੈਣ ਪਰ ਹਿੰਦੀ ਕਿਤਾਬਾਂ ’ਤੇ ਛਾਇਆ ਸੰਕਟ ਉਦੋਂ ਤੱਕ ਦੂਰ ਹੋਣ ਵਾਲਾ ਨਹੀਂ ਹੈ ਜਦੋਂ ਤੱਕ ਕਿ ਹਿੰਦੀ ਭਾਸ਼ੀ ਸਮਾਜ ’ਚ ਪੜ੍ਹਨ ਦੀ ਆਦਤ ਵਿਕਸਿਤ ਨਹੀਂ ਹੋਵੇਗੀ। ਬਿਨਾਂ ਸ਼ੱਕ ਲਾਇਬ੍ਰੇਰੀਅਾਂ ਇਸ ਕੰਮ ਨੂੰ ਬਾਖੂਬੀ ਅੰਜਾਮ ਦੇ ਸਕਦੀਅਾਂ ਹਨ ਬਸ਼ਰਤੇ ਇਨ੍ਹਾਂ ਦੀ ਹਾਲਤ ’ਚ ਕੋਈ ਗੁਣਾਤਮਕ ਤਬਦੀਲੀ ਹੋਵੇ। ਬਦਕਿਸਮਤੀ ਇਹ ਹੈ ਕਿ ਸਰਕਾਰ ਕਦੇ-ਕਦੇ ਲਾਇਬ੍ਰੇਰੀਅਾਂ ਦੇ ਵਿਕਾਸ ਦੀ ਗੱਲ ਕਹਿੰਦੀ ਤਾਂ ਜ਼ਰੂਰ ਹੈ ਪਰ ਉਸ ਦੀਅਾਂ ਨੀਤੀਅਾਂ ’ਚ ‘ਲਾਇਬ੍ਰੇਰੀਅਾਂ ਦਾ ਵਿਕਾਸ’ ਹੈ ਹੀ ਨਹੀਂ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦਾ ਬੁੱਧੀਜੀਵੀ ਵਰਗ ਲਾਇਬ੍ਰੇਰੀਅਾਂ ਦੀ ਤਰਸਯੋਗ ਸਥਿਤੀ ਨੂੰ ਸੁਧਾਰਨ ਦੇ ਲਈ ਸਰਕਾਰ ’ਤੇ ਦਬਾਅ ਪਾਵੇ। ਇਹ ਤ੍ਰਾਸਦੀਪੂਰਨ ਹੀ ਹੈ ਕਿ ਅੱਜ ਮੰਦਿਰ-ਮਸਜਿਦ ਵਰਗੇ ਮੁੱਦੇ ’ਤੇ ਤਾਂ ਸਾਨੂੰ ਆਪਣੇ ਅਧਿਕਾਰ ਯਾਦ ਆਉਣ ਲੱਗੇ ਹਨ ਪਰ ਇਸ ਤਰ੍ਹਾਂ ਦੇ ਮੁੱਦਿਅਾਂ ’ਤੇ ਅਸੀਂ ਆਪਣੇ ਅਧਿਕਾਰ ਭੁੱਲ ਜਾਂਦੇ ਹਾਂ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤਾਬਾਂ ਨਾਲੋਂ ਮੂੰਹ ਮੋੜਨਾ ਹਿੰਦੀ ਭਾਸ਼ੀ ਸਮਾਜ ਲਈ ਖਤਰਨਾਕ ਸਿੱਧ ਹੋਵੇਗਾ। ਇਸ ਲਈ ਬੁੱਧੀਜੀਵੀਅਾਂ ਵਲੋਂ ਹਿੰਦੀ ਕਿਤਾਬਾਂ ’ਤੇ ਸੰਕਟ ਦੀ ਚਰਚਾ ’ਚ ਲਾਇਬ੍ਰੇਰੀਅਾਂ ’ਤੇ ਵੀ ਚਰਚਾ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਲਾਇਬ੍ਰੇਰੀਅਾਂ ਬਿਨਾਂ ਨਾ ਤਾਂ ਪਾਠਕ ਸੰਸਾਰ ਵੱਸੇਗਾ ਅਤੇ ਨਾ ਹੀ ਬਚੇਗਾ।


Bharat Thapa

Content Editor

Related News