ਭਾਜਪਾ ’ਚ ਸ਼ਾਮਲ ਹੋਣਗੇ ਸਚਿਨ ਪਾਇਲਟ?

07/27/2020 3:16:18 AM

ਰਾਹਿਲ ਨੋਰਾ ਚੋਪੜਾ

ਰਾਜਸਥਾਨ ’ਚ ਅਸ਼ੋਕ ਗਹਿਲੋਤ ਸਰਕਾਰ ਨੂੰ ਡੇਗਣ ’ਚ ਅਸਫਲ ਰਹਿਣ ਤੋਂ ਬਾਅਦ ਸਚਿਨ ਪਾਇਲਟ ਕੋਲ ਕੋਈ ਬਦਲ ਬਾਕੀ ਨਹੀਂ ਬਚਿਆ ਹੈ, ਇਸ ਲਈ ਉਹ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਪਹਿਲਾ ਇਹ ਕਿ ਜੇਕਰ ਉਨ੍ਹਾਂ ਦੀ ਯੋਜਨਾ ਆਪਣੀ ਪਾਰਟੀ ਬਣਾਉਣ ਦੀ ਹੈ ਤਾਂ ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਰਾਜਸਥਾਨ ਦੀ ਸਿਆਸਤ ’ਚ ਤੀਜੀ ਪਾਰਟੀ ਲਈ ਕੋਈ ਥਾਂ ਨਹੀਂ ਹੈ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੂਬੇ ’ਚ 2 ਪਾਰਟੀ ਸਿਸਟਮ ਹੀ ਕਾਮਯਾਬ ਰਿਹਾ ਹੈ। ਦੂਜੀ ਗੱਲ ਇਹ ਹੈ ਕਿ ਸਚਿਨ ਗੁਰਜਰਾਂ ਨੂੰ ਆਪਣੀ ਪਾਰਟੀ ’ਚ ਲਿਆ ਸਕਦੇ ਹਨ ਪਰ ਪਿਛਲੀਅਾਂ ਚੋਣਾਂ ’ਚ ਵਧੇਰੇ ਗੁਰਜਰਾਂ ਨੇ ਭਾਜਪਾ ਦਾ ਸਾਥ ਦਿੱਤਾ ਸੀ ਅਤੇ ਭਾਜਪਾ ਨੇ ਵੀ ਉਨ੍ਹਾਂ ਨਾਲ ਮੁੱਖ ਮੰਤਰੀ ਅਹੁਦਾ ਦੇਣ ਦਾ ਕਦੇ ਵੀ ਵਾਅਦਾ ਨਹੀਂ ਕੀਤਾ ਹੈ।

ਇਸ ਤੋਂ ਇਲਾਵਾ ਸਚਿਨ ਨੂੰ ਇਹ ਵੀ ਪਤਾ ਹੈ ਕਿ ਭਾਜਪਾ ਨਾਲ ਜਯੋਤਿਰਾਦਿੱਤਿਆ ਸਿੰੰਧੀਅਾ ਨੇ ਵੀ ਕੋਈ ਵੱਧ ਪ੍ਰਤੀਕਿਰਿਆ ਨਹੀਂ ਦੇਖੀ ਹੈ। ਜਦੋਂ ਤਕ ਵਸੁੰਧਰਾ ਰਾਜੇ ਸਿੰਧੀਆ ਅਤੇ ਗਜੇਂਦਰ ਸਿੰਘ ਸ਼ੇਖਾਵਤ ਦੀ ਭਾਜਪਾ ’ਚ ਮਜ਼ਬੂਤ ਪਕੜ ਹੈ, ਉਦੋਂ ਤਕ ਸਚਿਨ ਕੋਲ ਕੋਈ ਭਵਿੱਖ ਨਹੀਂ ਪਰ ਭਾਜਪਾ ’ਚ ਸ਼ਾਮਲ ਹੋਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਬਦਲ ਵੀ ਨਹੀਂ।

ਭਾਜਪਾ ਤੋਂ ਨਾਰਾਜ਼ ਗੁਰਜਰ

ਹਰਿਆਣਾ ’ਚ ਓਮ ਪ੍ਰਕਾਸ਼ ਧਨਖੜ ਦੀ ਭਾਜਪਾ ਪ੍ਰਧਾਨ ਦੇ ਤੌਰ ’ਤੇ ਨਿਯੁਕਤੀ ਤੋਂ ਬਾਅਦ ਹਰਿਅਾਣਾ ਦੇ ਗੁਰਜਰ ਭਾਜਪਾ ਹਾਈਕਮਾਨ ਦੇ ਫੈਸਲੇ ਤੋਂ ਨਾਰਾਜ਼ ਹਨ। ਇਸ ਤੋਂ ਪਹਿਲਾਂ ਸੰਸਦ ਮੈਂਬਰ ਅਤੇ ਕੇਂਦਰ ’ਚ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਨੂੰ ਸੂਬਾ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਸੁਲਝਾਇਆ ਗਿਆ ਹੈ ਪਰ ਜਾਟਾਂ ਦੇ ਦਬਾਅ ਤੋਂ ਬਾਅਦ, ਜੋ ਹਰਿਆਣਾ ’ਚ ਗੈਰ-ਜਾਟ ਮੁੱਖ ਮੰਤਰੀ ਹੋਣ ਕਾਰਨ ਨਾਰਾਜ਼ ਹੈ, ਭਾਜਪਾ ਹਾਈਕਮਾਨ ਨੇ ਕ੍ਰਿਸ਼ਨਪਾਲ ਗੁਰਜਰ ਦੀ ਥਾਂ ’ਤੇ ਇਕ ਜਾਟ ਨੇਤਾ ਧਨਖੜ ਦੇ ਨਾਂ ਦਾ ਫੈਸਲਾ ਕੀਤਾ। ਸਿਆਸੀ ਆਬਜ਼ਰਵਰਾਂ ਦੇ ਅਨੁਸਾਰ ਗੁਰਜਰ ਭਾਈਚਾਰੇ ਦੀ ਨਾਰਾਜ਼ਗੀ ਨਾ ਸਿਰਫ ਹਰਿਆਣਾ ’ਚ ਸਗੋਂ ਯੂ. ਪੀ., ਦਿੱਲੀ ਅਤੇ ਰਾਜਸਥਾਨ ਵਰਗੇ ਗੁਆਂਢੀ ਸੂਬਿਅਾਂ ’ਚ ਵੀ ਅਸਰ ਪਾਵੇਗੀ। ਇਸ ਤੋਂ ਇਲਾਵਾ ਇਸ ਦਾ ਅਸਰ ਮੱਧ ਪ੍ਰਦੇਸ਼ ਦੀਅਾਂ ਆਉਣ ਵਾਲੀਅਾਂ ਵਿਧਾਨ ਸਭਾ ਉਪ-ਚੋਣਾਂ ’ਤੇ ਵੀ ਪਵੇਗਾ, ਜਿਥੇ ਗੁਰਜਰ ਗਵਾਲੀਅਰ-ਚੰਬਲ ਖੇਤਰ ’ਚ ਬਹੁਮਤ ’ਚ ਹਨ।

ਜੂਨੀਅਰ ਗਹਿਲੋਤ ਯੂਥ ਕਾਂਗਰਸ ਪ੍ਰਦਰਸ਼ਨ ਨਾਲ ਜੁੜੇ

ਭਾਜਪਾ ਦੇ ਨਾਲ ਹੱਥ ਮਿਲਾਉਣ ਕਾਰਨ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਕੈਬਨਿਟ ’ਚੋਂ ਬਾਹਰ ਹੋਣ ਤੋਂ ਬਾਅਦ ਰਾਜਸਥਾਨ ਦੀ ਕਾਂਗਰਸ ਇਕਾਈ ਨੇ ਭਾਜਪਾ ਵਿਰੁੱਧ ਸੂਬੇ ਭਰ ’ਚ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤੇ। ਜੈਪੁਰ ’ਚ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਚੜਿਅਾ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਥੇ ਹੀ ਸਿਆਸੀ ਸਮਾਰੋਹ ’ਚ ਘੱਟ ਦਿਖਾਈ ਦੇਣ ਵਾਲੇ ਮੁੱਖ ਮੰਤਰੀ ਦੇ ਪੁੱਤਰ ਵੈਭਵ ਗਹਿਲੋਤ ਨਜ਼ਰ ਆਏ। ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਚੀਜ਼ਾਂ ਨੂੰ ਰਾਜਸਥਾਨ ’ਚ ਦੁਹਰਾਅ ਰਹੀ ਹੈ, ਜਿਸ ਨੂੰ ਉਹ ਕਰਨਾਟਕ ਅਤੇ ਮੱਧ ਪ੍ਰਦੇਸ਼ ’ਚ ਕਰ ਚੁੱਕੀ ਹੈ। ਵੈਭਵ ਨੇ ਰਾਜਸਥਾਨ ਦੇ ਗਵਰਨਰ ਦੇ ਵਿਧਾਨ ਸਭਾ ਸੈਸ਼ਨ ਨੂੰ ਬੁਲਾਏ ਜਾਣ ਤੋਂ ਨਾਂਹ ਕਰਨ ਲਈ ਉਨ੍ਹਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਲੋਕਤੰਤਰ ਨੂੰ ਇਕ ਹੋਰ ਝਟਕਾ ਹੈ।

ਰੱਖੜੀ ਲਈ ਸਤਿਕਾਰ

ਕਿਉਂਕਿ ਯੂ. ਪੀ. ਸਰਕਾਰ ਸੂਬੇ ’ਚ ਮਾਲਜ਼ ’ਚ ਸ਼ਰਾਬ ਦੀਅਾਂ ਦੁਕਾਨਾਂ ਨੂੰ ਖੋਲ੍ਹਣ ਦਾ ਮਨ ਬਣਾ ਚੁੱਕੀ ਹੈ। ਇਸ ਦੇ ਉਲਟ ਛੱਤੀਸਗੜ੍ਹ ਸਰਕਾਰ ਸੂਬੇ ’ਚ ਸ਼ਰਾਬ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਹੀ ਹੈ। ਭਾਜਪਾ ਜਨਰਲ ਸਕੱਤਰ ਸਰੋਜ ਪਾਂਡੇ ਦੀ ਰੱਖੜੀ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਅਾਂ ਨੂੰ ਲੈ ਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਭੈਣ ਸਰੋਜ ਪਾਂਡੇ ਅੱਜ ਤੁਹਾਡਾ ਭਰਾ ਭੂਪੇਸ਼ ਇਹ ਵਾਅਦਾ ਕਰ ਰਿਹਾ ਹੈ ਕਿ ਛੱਤੀਸਗੜ੍ਹ ’ਚ ਸ਼ਰਾਬ ’ਤੇ ਪੂਰੀ ਤਰ੍ਹਾਂ ਪਾਬੰਦੀ ਲੱਗੇਗੀ। ਅਸੀਂ ਇਸ ਫੈਸਲੇ ਨੂੰ ਲਾਗੂ ਕਰਨ ਲਈ ਕੰਮ ਕਰ ਰਹੇ ਹਾਂ।

ਆਮ ਆਦਮੀ ਪਾਰਟੀ ’ਚ ਅੰਦਰੂਨੀ ਕਲੇਸ਼

ਆਮ ਆਦਮੀ ਪਾਰਟੀ (ਆਪ) ਨੇਤਾ ਅਤੇ ਵਿਧਾਨ ਸਭਾ ਮੈਂਬਰ ਰਾਘਵ ਚੱਢਾ ਦਾ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਮੀਡੀਆ ਸਲਾਹਕਾਰ ਨੇ ਅਨਾਦਰ ਕੀਤਾ ਹੈ। ਦਿੱਲੀ ਅਸੈਂਬਲੀ ਦੀ ਸ਼ਾਂਤੀ ਅਤੇ ਭਾਈਚਾਰਕ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਰਾਘਵ ਕੋਲ ਹੋਰ ਕਈ ਅਹੁਦੇ ਹਨ। ਇਕ ਪੈਨਲ ਆਨਲਾਈਨ ਦੋਸ਼ਪੂਰਨ ਭਾਸ਼ਣ ਦੀਅਾਂ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਹੈ। ਬੁੱਧਵਾਰ ਨੂੰ ਦਿੱਲੀ ਅਸੈਂਬਲੀ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਕਮੇਟੀ ਦੀ ਪ੍ਰਧਾਨਗੀ ਰਾਘਵ ਚੱਢਾ ਨੇ ਕੀਤੀ। ਇਸ ਕਮੇਟੀ ਨੇ ਸਿੱਖ ਅਤੇ ਜਾਟ ਭਾਈਚਾਰੇ ਤੋਂ ਮਿਲੀਅਾਂ ਉਨ੍ਹਾਂ ਸ਼ਿਕਾਇਤਾਂ ਨੂੰ ਪ੍ਰਾਪਤ ਕੀਤਾ, ਜਿਸ ’ਚ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਟਿੱਪਣੀ ਕੀਤੀ ਸੀ। ਬਿਪਲਬ ਦੇਬ ਨੇ ਕਿਹਾ ਸੀ ਕਿ ਜਾਟ ਅਤੇ ਸਿੱਖ ਬੰਗਾਲੀਅਾਂ ਨਾਲੋਂ ਘੱਟ ਬੁੱਧੀਮਾਨ ਹਨ। ‘ਆਪ’ ਦੇ ਸੀਨੀਅਰ ਨੇਤਾ ਕੈਲਾਸ਼ ਗਹਿਲੋਤ ਅਤੇ ਜਰਨੈਲ ਸਿੰਘ ਨੇ ਵੀ ਦੇਬ ਦੀ ਇਸ ਟਿੱਪਣੀ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਤੱਤਕਾਲ ਅਸਤੀਫੇ ਦੀ ਮੰਗ ਕਰ ਦਿੱਤੀ। ਉਨ੍ਹਾਂ ਨੇ ਭਾਜਪਾ ਕੋਲੋਂ ਮੁਆਫੀ ਮੰਗਣ ਦੀ ਮੰਗ ਵੀ ਕੀਤੀ। ਹਾਲਾਂਕਿ ਦੇਵ ਨੇ ਮੰਗਲਵਾਰ ਨੂੰ ਮੁਆਫੀ ਮੰਗ ਲਈ ਸੀ। ਕੇਜਰੀਵਾਲ ਦੇ ਸਾਬਕਾ ਸਹਾਇਕ ਨਗੇਂਦਰ ਸ਼ਰਮਾ ਨੇ ਹੁਣ ਕਮੇਟੀ ਦੀ ਜਾਂਚ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਦੇ ਅਧਿਕਾਰ ਖੇਤਰ ਤੋਂ ਪਰ੍ਹੇ ਹੈ ਅਤੇ ਮੁਕੰਮਲ ਸਮੇਂ ਦੀ ਬਰਬਾਦੀ ਹੈ। ਇਨ੍ਹਾਂ ਨੂੰ ਛੱਡ ਕੇ ਦਿੱਲੀ ਦੇ ਮੁੱਦਿਅਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਦੇ ਮੀਡੀਆ ਮੈਨੇਜਰ ਨੇ ਸ਼ਰਮਾ ਦੀ ਟਿੱਪਣੀ ਨੂੰ ਸਿਰੇ ਤੋਂ ਨਕਾਰ ਦਿੱਤਾ, ਜੋ ਰਾਘਵ ਚੱਢਾ ਦੀ ਪਾਰਟੀ ’ਚ ਉੱਥਾਨ ਪ੍ਰਤੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ।


Bharat Thapa

Content Editor

Related News