ਰਾਹੁਲ ਗਾਂਧੀ ''ਵਿੱਦਿਆ ਭਾਰਤੀ'' ਦੀ ਆਤਮਾ ਦਾ ਅਨੁਭਵ ਕਰਨ

03/09/2021 3:46:26 PM

ਨਵੀਂ ਦਿੱਲੀ (ਸੁਖਦੇਵ ਵਸ਼ਿਸ਼ਟ)- ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਇਕ ਜੀਵੰਤ ਸੰਸਥਾ ਹੈ। ਅੰਤਰਮਨ ਤੋਂ ਵਿੱਦਿਆ ਭਾਰਤੀ ਦੇ ਟੀਚੇ ਨੂੰ ਪ੍ਰਵਾਨ ਕਰ ਕੇ ਸਾਰੇ ਵਰਕਰਾਂ ਦੁਆਰਾ ਆਪਣਾ ਸ਼ੁਰੂ ਕੀਤਾ ਗਿਆ ਸਫਰ ਹੰਕਾਰ ਤੋਂ ਰਹਿਤ ਅਤੇ ਅੱਗੇ ਸਿਖਰ ਤਕ ਲੈ ਜਾਣਾ ਹੈ। ‘ਮੈਂ ਦੇ ਬ੍ਰਿਹਦਾਕਾਰ’ ਦੀ ਵਿਅਪਤੀ ਨਾਲ ਹੀ ਕੋਈ ਵੀ ਵਿਅਕਤੀ ਅਤੇ ਕੋਈ ਵੀ ਸੰਸਥਾ ਆਪਣੇ ਉਦੇਸ਼ ’ਚ ਸਫਲ ਹੁੰਦੀ ਹੈ। ‘ਇੰਦ ਨ ਮਮ’ ਦੇ ਯੱਗ ਭਾਵ ਨਾਲ ਵਿੱਦਿਆ ਭਾਰਤੀ ਦੇ ਵਰਕਰਾਂ ’ਚ ਮੈਂ ਦਾ ਖਾਤਮਾ ਹੁੰਦਾ ਹੈ ਅਤੇ ਇਸ ਦੇ ਦਰਸ਼ਨ ਸਾਨੂੰ ਰੋਜ਼ਾਨਾ ਦੀ ਜ਼ਿੰਦਗੀ ਦੇ ਹਰੇਕ ਕਿਰਿਆ-ਕਲਾਪ ’ਚ ਹੁੰਦੇ ਹਨ।

‘ਵਿੱਦਿਆ ਭਾਰਤੀ ਦਾ ਟੀਚਾ’
ਇਸ ਤਰ੍ਹਾਂ ਦੀ ਰਾਸ਼ਟਰੀ ਸਿੱਖਿਆ ਪ੍ਰਣਾਲੀ ਦਾ ਵਿਕਾਸ ਕਰਨਾ ਹੈ ਜਿਸ ਦੇ ਦੁਆਰਾ ਅਜਿਹੀ ਨੌਜਵਾਨ ਪੀੜੀ ਦਾ ਨਿਰਮਾਣ ਹੋ ਸਕੇ ਜੋ ਹਿੰਦੁਤਵਨਿਸ਼ਠ ਅਤੇ ਰਾਸ਼ਟਰਭਗਤੀ ਨਾਲ ਓਤ-ਪੋਤ ਹੋਵੇ, ਸਰੀਰਕ, ਪ੍ਰਾਣਿਕ, ਮਾਨਸਿਕ ਬੌਧਿਕ ਅਤੇ ਅਧਿਆਤਮਿਕ ਦ੍ਰਿਸ਼ਟੀ ਤੋਂ ਪੂਰੀ ਤਰ੍ਹਾਂ ਵਿਕਸਿਤ ਹੋਵੇ ਅਤੇ ਜੋ ਜ਼ਿੰਦਗੀ ਦੀਆਂ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਸਫਲਤਾਪੂਰਵਕ ਕਰ ਸਕੇ ਅਤੇ ਉਸ ਦਾ ਜੀਵਨ ਪਿੰਡਾਂ, ਜੰਗਲਾਂ, ਖੁੰਦਰਾਂ ਅਤੇ ਝੁੱਗੀ-ਝੌਂਪੜੀਆਂ ’ਚ ਨਿਵਾਸ ਕਰਨ ਵਾਲੇ ਦੀਨ-ਦੁਖੀਆਂ ਘਾਟਗ੍ਰਸਤ ਆਪਣੀਆਂ ਰੁਕਾਵਟਾਂ ਨੂੰ ਸਮਾਜਿਕ ਕੁਰੀਤੀਆਂ, ਸ਼ੋਸ਼ਣ ਅਤੇ ਅਨਿਆਂ ਤੋਂ ਮੁਕਤ ਕਰਵਾ ਕੇ ਰਾਸ਼ਟਰ ਜੀਵਨ ਨੂੰ ਸੰਪੂਰਨ ਬਣਾਉਣ ਲਈ ਸਮਰਪਿਤ ਹੋਣ।

ਸਿੱਖਿਆ ਦੇ ਭਾਰਤੀ ਪ੍ਰਤੀਮਾਨ ਵਿੱਦਿਆ ਭਾਰਤੀ ਦੇ ਚਿੰਤਨ ਆਧਾਰ
ਭਾਰਤੀ ਸਿੱਖਿਆ ਦੀ ਮੂਲ ਭਾਵਨਾ ਦੇ ਸਬੰਧ ’ਚ ਵਿਸ਼ਣੂ ਪੁਰਾਣ ’ਚ ਕਿਹਾ ਗਿਆ ਹੈ ਕਿ ਝੂਠ ਤੋਂ ਸੱਚ ਦੇ ਵੱਲ ਅਤੇ ਹਨੇਰੇ ਤੋਂ ਰੌਸ਼ਨੀ ਵਲ, ਮੌਤ ਤੋਂ ਅਮਰ ਹੋਣ ਵੱਲ ਲਿਜਾਣ ਵਾਲੀ ਸਿੱਖਿਆ ਹੀ ਸਿੱਖਿਆ ਅਖਵਾਉਂਦੀ ਹੈ। ਭਾਰਤ ’ਚ ਪ੍ਰਾਚੀਨ ਕਾਲ ਤੋਂ ਹੀ ਸਿੱਖਿਆ ਦੀ ਸਮ੍ਰਿਧ ਸਿੱਖਿਆ ਵਿਵਸਥਾ ਰਹੀ ਹੈ। ਸਿੱਖਿਆ ਦਾ ਅੰਗਰੇਜ਼ੀ ਪ੍ਰਤੀਮਾਨ ਅੰਗਰੇਜ਼ੀ ਕਾਲ ’ਚ ਚਾਰਲਸ ਗ੍ਰਾਂਟ, ਵਿਲਵਰ ਫੋਰਸ ਜਾਂ ਫਿਰ ਮੈਕਾਲੇ ਹੀ ਰਹੇ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਯੁਗਾਨੁਕੂਲ ਬਦਲਾਅ ਦੇ ਮਾਹੌਲ ’ਚ ਸਿੱਖਿਆ ਦਾ ਆਪਣਾ ਮਾਡਲ ਅਪਣਾਇਆ ਜਾ ਸਕਦਾ ਸੀ। ਦੇਸ਼ ਆਜ਼ਾਦ ਹੁੰਦੇ ਹੀ 15 ਅਗਸਤ 1947 ਨੂੰ ਅੰਗਰੇਜ਼ੀ ਦੇ ਸਕੂਲ ਬੰਦ ਕਰਨ ਨਾਲ ਅਸੀਂ ਇਕ-ਅੱਧੇ ਸਾਲ ’ਚ ਉਸ ਨੂੰ ਬਦਲ ਕੇ ਆਪਣੀ ਵਿਵਸਥਾ (ਮਾਡਲ) ਬਣਾ ਸਕਦੇ ਸੀ ਪਰ ਉਸ ਸਮੇਂ ’ਤੇ ਇਹ ਇਤਿਹਾਸਕ ਭੁੱਲ ਹੋ ਗਈ। ਅੰਗਰੇਜ਼ੀ ਸਿੱਖਿਆ ਤੰਤਰ ਦੇ ਲਾਗੂ ਹੁੰਦੇ ਹੀ ਇਸ ਦਾ ਬਦਲ ਲੱਭਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਉਸੇ ’ਚੋਂ ਸਿੱਖਿਆ ਦੇ ਕਈ ਬਦਲ ਮਾਡਲ ਵਿਕਸਿਤ ਹੁੰਦੇ ਚਲੇ ਗਏ। ਵਿੱਦਿਆ ਭਾਰਤੀ ਵਿਸ਼ਵ ਦਾ ਸਿੱਖਿਆ ਦੇ ਖੇਤਰ ’ਚ ਸਭ ਤੋਂ ਵੱਡਾ ਗੈਰ ਸਰਕਾਰੀ ਸੰਗਠਨ ਹੈ।

ਪੰਚਕੋਸ਼ੀ ਸਿੱਖਿਆ ਦੇ ਆਧਾਰ ’ਤੇ ਚਰਿੱਤਰ ਨਿਰਮਾਣ ਅਤੇ ਸ਼ਖਸੀਅਤ ਦਾ ਸਮੁੱਚਾ ਵਿਕਾਸ ਹੀ ਸਿੱਖਿਆ ਦੇ ਭਾਰਤੀ ਪ੍ਰਤੀਮਾਨ ’ਚ ਪ੍ਰਤੀਬਿੰਬਿਤ ਹੋਣਾ ਚਾਹੀਦਾ ਹੈ। ਸਿੱਖਿਆ ਦੇਸ਼ ਦੇ ਸੱਭਿਆਚਾਰ ਦੇ ਅਨੁਸਾਰ ਜੀਵਨ ਦੇ ਟੀਚਿਆਂ ਦਾ ਬੋਧ ਕਰਵਾਉਣ ਵਾਲੀ ਅਤੇ ਉਸ ਦੇ ਅਨੁਸਾਰ ਸਮਰੱਥਾ ਪੈਦਾ ਕਰਨ ਵਾਲੀ ਹੋਣੀ ਚਾਹੀਦੀ ਹੈ। ਸਿੱਖਿਆ ਧਰਮਨਿਸ਼ਠ ਹੋਣ ਦੇ ਨਾਲ-ਨਾਲ ਰਾਸ਼ਟਰੀ ਅਤੇ ਕੌਮਾਂਤਰੀ ਲੋੜਾਂ ਦੀ ਪੂਰਤੀ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੀ ਹੋਣੀ ਚਾਹੀਦੀ ਹੈ। ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਸਰ ਕਾਰਜਵਾਹ ਭੈਯਾਜੀ ਜੋਸ਼ੀ ਦੇ ਸ਼ਬਦਾਂ ’ਚ ‘ਸਿੱਖਿਆ ਨੂੰ ਕਾਰੋਬਾਰ ਦੀ ਬਜਾਏ ਮਿਸ਼ਨ ਦੇ ਰੂਪ ’ਚ ਲੈ ਕੇ ਚਲਣ ਵਾਲੀ ਸੰਸਥਾ ਹੋਣਾ ਸਮੇਂ ਦੀ ਮੰਗ ਹੈ।’

ਵਿੱਦਿਆ ਭਾਰਤੀ ਦੇ ਇਸ ਲਈ ਪ੍ਰੋਗਰਾਮਾਂ ’ਚ ਰਵਾਇਤੀ ਸਿੱਖਿਆ ਕੇਂਦਰਾਂ ਦੀ ਸਥਾਪਨਾ, ਸਿੰਗਲ ਸਿੱਖਿਆ ਸਕੂਲਾਂ ਦਾ ਵਿਸਤਾਰ, ਸੰਸਕਾਰ ਕੇਂਦਰ ਖੋਲ੍ਹਣਾ ਸ਼ਾਮਲ ਹਨ। ਵਿੱਦਿਆ ਮੰਦਿਰਾ ਦੇ ਵਿਦਿਆਰਥੀਆਂ ਅਤੇ ਆਚਾਰੀਆ ਦੀ ਘਾਟ ਰੁਕਾਵਟਾਂ ਨਾਲ ਜਾ ਕੇ ਮਿਲਣਾ ਵੀ ਰਾਸ਼ਟਰ ਦੇ ਭਵਿੱਖ ਦੇ ਮਨ ’ਚ ਸਮਾਜਿਕ ਸਮਰਸਤਾ ਦਾ ਭਾਵ ਜਗਾਉਂਦੇ ਹਨ। ਸੰਸਕਾਰ ਕੇਂਦਰਾਂ ’ਚ ਮੁੱਖ ਤੌਰ ’ਤੇ ਸਿਹਤ, ਸੁਰੱਖਿਆ, ਦੇਸ਼ ਅਤੇ ਸੱਭਿਆਚਾਰ ਪ੍ਰੇਮ, ਸਾਖਰਤਾ ਤਾਲਮੇਲ ਭਾਵ ਆਦਿ ਰਹਿੰਦੇ ਹਨ। ਸੰਸਕਾਰ ਕੇਂਦਰਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਨਾਲ ਕਈ ਪਰਿਵਾਰਾਂ ’ਚ ਬਦਲਾਅ ਆਉਣਾ ਪ੍ਰਤੱਖ ਅਨੁਭਵ ਕੀਤਾ ਗਿਆ ਹੈ।

ਰਾਹੁਲ ਗਾਂਧੀ ਅਤੇ ਵਿੱਦਿਆ ਭਾਰਤੀ : ਰਾਹੁਲ ਗਾਂਧੀ ਦੀ ਮੁੱਢਲੀ ਸਿੱਖਿਆ ਪੱਛਮੀ ਪ੍ਰਤੀਮਾਨ ਦੇ ਐਡਮਾਂਡ ਰਾਈਸ ਵਲੋਂ ਸਥਾਪਿਤ ਸੈਂਟ ਕੋਲੰਬਾ ਸਕੂਲ ਦਿੱਲੀ ’ਚ ਹੋਈ, ਉਸ ਤੋਂ ਬਾਅਦ 1981-1983 ਤਕ ਦੇਹਰਾਦੂਨ ’ਚ ਬ੍ਰਿਟਿਸ਼ ਮਾਡਲ ਸਕੂਲ ’ਤੇ ਆਧਾਰਿਤ ਅਤੇ ਬੰਗਾਲ ਦੇ ਵਕੀਲ ਸਤੀਸ਼ ਰੰਜਨ ਦਾਸ ਵਲੋਂ 1935 ’ਚ ਸਥਾਪਿਤ ਦੂਨ ਸਕੂਲ ’ਚ ਹੋਈ। ਉਸ ਤੋਂ ਬਾਅਦ ਦਾਦੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਿਆਸਤ ’ਚ ਆਏ ਅਤੇ ਸੁਰੱਖਿਆ ਕਾਰਨਾਂ ਨਾਲ ਉਨ੍ਹਾਂ ਨੂੰ ਘਰ ’ਚ ਹੀ ਪੜ੍ਹਾਈ ਕਰਨੀ ਪਈ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਰੋਲਿੱਸ ਕਾਲਡ ਤੋਂ ਗ੍ਰੈਜੂਏਸ਼ਨ ਹੋਣ ਤਕ ਅਤੇ ਫਿਰ ਐੱਮ. ਫਿਲ ਕੈਂਬ੍ਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ਤਕ ਪੱਛਮੀ ਪ੍ਰਤੀਮਾਨ ’ਚ ਹੀ ਸਿੱਖਿਆ ਪ੍ਰਾਪਤ ਕੀਤੀ। ਬਿਨਾਂ ਸ਼ੱਕ ਉਨ੍ਹਾਂ ਦੇ ਪਰਿਵਾਰ ਦੀ ਹੱਤਿਆ ਕਾਰਨ ਉਨ੍ਹਾਂ ਨੇ ਬਹੁਤ ਮੁਸ਼ਕਲ ਹਾਲਾਤ ’ਚ ਸਿੱਖਿਆ ਪੂਰੀ ਕੀਤੀ ਹੋਵੇਗੀ ਪਰ ਮਾੜੀ ਕਿਸਮਤ ਨਾਲ ਲੱਗਦਾ ਹੈ ਕਿ ਉਨ੍ਹਾਂ ਦਾ ਕਿਸੇ ਭਾਰਤੀ ਪ੍ਰਤੀਮਾਨ ਦੇ ਸਿੱਖਿਆ ਸੰਸਥਾਨ ਤੋਂ ਪੜ੍ਹਾਈ ਦਾ ਤਜਰਬਾ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਪਾਕਿਸਤਾਨ ਦੇ ਮਦਰੱਸੇ ਅਤੇ ਵਿੱਦਿਆ ਭਾਰਤੀ ਦੇ ਵਿੱਦਿਆ ਮੰਦਿਰਾਂ ਦਾ ਫਰਕ ਪਤਾ ਨਹੀਂ ਹੈ। ਪਹਿਲਾਂ ਵੀ ਉਹ ਲੋਕ ਸਭਾ ਚੋਣਾਂ ਦੇ ਸਮੇਂ ਵਿੱਦਿਆ ਭਾਰਤੀ ’ਤੇ ਅੱਤਵਾਦੀ ਪੈਦਾ ਕਰਨ ਸਬੰਧੀ ਵਿਵਾਦਿਤ ਟਿੱਪਣੀ ਕਰ ਚੁੱਕੇ ਹਨ।

ਸ਼ਾਇਦ ਉਹ ਅਣਜਾਣ ਹਨ ਕਿ ਪੰਜਾਬ ’ਚ ਉਨ੍ਹਾਂ ਦੀ ਸਰਕਾਰ ਨੂੰ ਚਲਾਉਣ ਵਾਲੇ 25 ਅਧਿਕਾਰੀ ਵਿੱਦਿਆ ਭਾਰਤੀ ਤੋਂ ਪੜ੍ਹੇ ਹਨ ਜਾਂ ਕਿਸੇ ਨਾ ਕਿਸੇ ਰੂਪ ’ਚ ਇਸਦੇ ਪ੍ਰੋਗਰਾਮਾਂ ’ਚ ਆਉਂਦੇ ਰਹੇ ਹਨ। ਕਿਸੇ ਸੰਸਥਾਨ ਵਲੋਂ ਇੰਨੇ ਪ੍ਰਸ਼ਾਸਨਿਕ ਅਧਿਕਾਰੀ ਸਮਾਜ ਨੂੰ ਦੇਣਾ ਕੋਈ ਛੋਟੀ ਗੱਲ ਨਹੀਂ। ਇਹੀ ਸਥਿਤੀ ਉਨ੍ਹਾਂ ਦੇ ਮੰਤਰੀਆਂ ਦੇ ਨਾਲ ਵੀ ਹੈ। ਕਾਂਗਰਸ ਦੀ ਰਾਜਸਥਾਨ ਸਰਕਾਰ ਦੇ ਨਾਲ ਵੀ ਇਹੀ ਸਥਿਤੀ ਹੈ ਤਾਂ ਕੀ ਉਨ੍ਹਾਂ ਦੀ ਸਰਕਾਰ ਨੂੰ ਅੱਤਵਾਦੀ ਜਾਂ ਉਸ ਦੇ ਨਾਲ ਸਬੰਧ ਰੱਖਣ ਵਾਲੇ ਚਲਾ ਰਹੇ ਹਨ। ਰਾਹੁਲ ਗਾਂਧੀ ਨੂੰ ਚਾਹੀਦਾ ਹੈ ਕਿ ਚੋਣਾਂ ’ਚ ਵੋਟ ਦੀ ਖਾਤਿਰ ਭਰਮਾਉਣ ਵਾਲੇ ਅਪਮਾਨਜਨਕ ਬਿਆਨ ਨਾ ਦੇਣ। ਲੱਖਾਂ ਦੇਸ਼ਭਗਤਾਂ ਵਲੋਂ ਮੁਸ਼ਕਲ ਤਪੱਸਿਆ, ਪੂਰਨ ਯੌਵਨ ਅਤੇ ਨਿਸਵਾਰਥ ਭਾਵ ਨਾਲ ਆਪਣਾ ਤਨ, ਮਨ ਅਤੇ ਧਨ ਅਰਪਣ ਕਰਕੇ ਇਸ ਸੰਸਥਾ ਦਾ ਪੋਸ਼ਣ ਕੀਤਾ ਗਿਆ ਹੈ। ਰਾਹੁਲ ਗਾਂਧੀ ਜੀ ਨੂੰ ਚਾਹੀਦਾ ਹੈ ਕਿ ਕਿਸੇ ਦਿਨ ਵਿੱਦਿਆ ਭਾਰਤੀ ਦੇ ਚਲ ਰਹੇ ਸਕੂਲਾਂ ’ਚੋਂ ਕਿਸੇ ਇਕ ’ਚ ਆਪਣਾ ਪੂਰਾ ਦਿਨ ਦੇਣ ਅਤੇ ਵਿੱਦਿਆ ਭਾਰਤੀ ਦੀ ਆਤਮਾ ਨੂੰ ਅਨੁਭਵ ਕਰਨ।


DIsha

Content Editor

Related News