ਫਲਦਾਰ ਰੁੱਖ ਲਾਓ, ਧਰਤੀ ਤੋਂ ਭੁੱਖਮਰੀ ਮਿਟਾਓ
Tuesday, Dec 24, 2024 - 05:42 PM (IST)
ਕੀ ਤੁਸੀਂ ਜਾਣਦੇ ਹੋ ਕਿ ਰੱਬ ਨੇ ਮਨੁੱਖ ਜਾਤੀ ਬਣਾਉਣ ਤੋਂ ਪਹਿਲਾਂ ਸੋਚਿਆ ਕਿ ਜਿਸ ਜੀਵ ਆਤਮਾ ਨੂੰ ਸਰੀਰਧਾਰੀ ਬਣਾ ਕੇ ਧਰਤੀ ’ਤੇ ਭੇਜਾਂਗਾ ਉਹ ਖਾਵੇਗੀ ਕੀ? ਉਸਦਾ ਪੇਟ ਕਿਵੇਂ ਭਰੇਗਾ ਅਤੇ ਕਿਤੇ ਉਹ ਭੁੱਖ ਨਾਲ ਤੜਫ-ਤੜਫ ਕੇ ਮਰ ਨਾ ਜਾਵੇ। ਤਦ ਰੱਬ ਨੂੰ ਚਿੰਤਾ ਹੋਈ ਤਾਂ ਰੱਬ ਨੇ ਸੋਚਿਆ ਕਿ ਮਨੁੱਖ ਬਣਾਉਣ ਤੋਂ ਪਹਿਲਾਂ ਉਸਦੀ ਭੁੱਖ ਨੂੰ ਮਿਟਾਉਣ ਲਈ ਕੁਝ ਕਰਨਾ ਚਾਹੀਦਾ ਹੈ।
ਤਾਂ ਉਸ ਪੂਰਨ ਪ੍ਰਮਾਤਮਾ ਨੇ ਫਲ਼ਦਾਰ ਰੁੱਖਾਂ ਦੀ ਰਚਨਾ ਕੀਤੀ ਅਤੇ ਵੱਖ-ਵੱਖ ਿਕਸਮਾਂ ਦੇ ਫਲਾਂ ਨੂੰ ਧਰਤੀ ’ਤੇ ਆਪਣੀ ਸ਼ਕਤੀ ਨਾਲ ਪੈਦਾ ਕੀਤਾ। ਉਨ੍ਹਾਂ ’ਚ ਤਰ੍ਹਾਂ-ਤਰ੍ਹਾਂ ਦੇ ਰਸ ਬਣਾ ਕੇ ਉਨ੍ਹਾਂ ਰਸਾਂ ’ਚ ਵੱਖ-ਵੱਖ ਸ਼ਕਤੀਆਂ ਦੇ ਰੂਪ ’ਚ ਵਿਟਾਮਿਨ ਪਾ ਿਦੱਤੇ। ਖੱਟੇ-ਮਿੱਠੇ, ਫਿੱਕੇ, ਕੌੜੇ ਜ਼ਾਇਕੇ ਭਰ ਦਿੱਤੇ। ਇਨ੍ਹਾਂ ਫਲਾਂ ਨੂੰ ਬਹੁਤ ਸੰਭਾਲ ਕੇ ਬਣਾਇਆ ਗਿਆ ਅਤੇ ਇਨ੍ਹਾਂ ’ਚ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਗੁਣ ਵੀ ਉਸ ਪ੍ਰਮਾਤਮਾ ਨੇ ਆਪਣੇ ਮਾਨਵੀ ਬੱਚਿਆਂ ਲਈ ਪਾ ਦਿੱਤੇ ਜਿਨ੍ਹਾਂ ਨੂੰ ਖਾ ਕੇ ਅਤੇ ਰਸ ਪੀ ਕੇ ਬੀਮਾਰੀਆਂ ਤੋਂ ਬਚੇ ਰਹਿਣ।
ਇਸ ਤਰ੍ਹਾਂ ਰੱਬ ਨੇ ਫਲ਼ਦਾਰ ਰੁੱਖ ਬਣਾਉਣ ਿਪੱਛੋਂ ਮਨੁੱਖ ਦੀ ਰਚਨਾ ਕੀਤੀ ਅਤੇ ਕਿਹਾ, ‘‘ਸੁਣੋ, ਮੇਰੇ ਪਿਆਰੇ ਮਾਨਵੀ ਬੱਚਿਓ, ਮੈਂ ਹਰ ਤਰ੍ਹਾਂ ਨਾਲ ਤੁਹਾਡਾ ਧਿਆਨ ਰੱਖ ਕੇ ਤੁਹਾਨੂੰ ਧਰਤੀ ’ਤੇ ਭੇਜ ਰਿਹਾ ਹਾਂ। ਤੁਹਾਡੇ ਖਾਣ ਲਈ ਬਹੁਤ ਸੁੰਦਰ, ਸੁਆਦ , ਫਲ਼ਦਾਰ ਰੁੱਖ, ਅੰਨ, ਬਾਦਾਮ, ਸੇਬ, ਅੰਬ, ਜਾਮਣ, ਮੇਵੇ ਮੈਂ ਪਹਿਲਾਂ ਹੀ ਧਰਤੀ ’ਤੇ ਲਾ ਦਿੱਤੇ ਹਨ। ਬਸ ਤੁਸੀਂ ਧਰਤੀ ’ਤੇ ਜਾ ਰਹੇ ਰਹੋ। ਮੇਰੇ ਹੁਕਮ ਦੀ ਪਾਲਣਾ ਕਰਦੇ ਰਹਿਣਾ। ਉਹ ਇਹ ਹੈ ਕਿ ਤੁਸੀਂ ਆਪਣੇ ਜੀਵਨ ’ਚ ਧਰਤੀ ਦੀ ਮਾਂ ਦੀ ਗੋਦ ’ਚ ਵੱਧ ਤੋਂ ਵੱਧ ਫਲ਼ਦਾਰ ਰੁੱਖ ਲਾਉਂਦੇ ਰਹਿਣਾ। ਇਸ ਤਰ੍ਹਾਂ ਰੱਬ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਵਚਨ ਦਿੰਦਾ ਹਾਂ ਕਿ ਜੇ ਤੁਸੀਂ ਫਲ਼ਾਂ ਦੇ ਪੌਦੇ ਲਾ ਕੇ, ਉਨ੍ਹਾਂ ਫਲ਼ਾਂ ਨੂੰ ਖਾਓਗੇ, ਵੰਡੋਗੇ ਤਾਂ ਤੁਹਾਡੇ ਕੋਲ ਕੋਈ ਦੁੱਖ, ਸਰੀਰਕ ਜਾਂ ਮਾਨਸਿਕ ਦਰਦ ਨਹੀਂ ਆਉਣ ਦੇਵਾਂਗਾ।
ਤੁਸੀਂ ਕਦੇ ਬੀਮਾਰ ਨਹੀਂ ਹੋ ਸਕੋਗੇ ਅਤੇ ਨਾ ਹੀ ਤੁਹਾਡੀਆਂ ਆਉਣ ਵਾਲੀਆਂ ਸੰਤਾਨਾਂ ਰੋਗੀ ਜਾਂ ਅਪਾਹਜ, ਅੰਨ੍ਹੀਆਂ, ਲੰਗੜੀਆਂ ਹੋਣ ਦੇਵਾਂਗਾ। ਤੁਸੀਂ ਫਲ਼ਾਂ ਦੇ ਪੌਦੇ ਲਗਾ ਕੇ ਮੇਰੀ ਕਿਰਪਾ, ਮਿਹਰ ਦੇ ਪਾਤਰ ਬਣੇ ਰਹੋਗੇ। ਮੈਂ ਤੁਹਾਨੂੰ ਸੁੱਖ ਅਤੇ ਸ਼ਾਂਤੀ ਨਾਲ ਭਰਦਾ ਰਹਾਂਗਾ। ਇਹ ਮੇਰਾ ਵਚਨ ਹੈ। ਮੇਰੀ ਪੂਜਾ ਅਤੇ ਪ੍ਰਾਰਥਨਾ ਇਹੀ ਕਰੋ ਕਿ ਧਰਤੀ ਦੇ ਹਰ ਕੋਨੇ ’ਚ ਫਲ਼ ਰੂਪੀ ਮੰਦਰ ਲਾਓ ਅਤੇ ਧਰਤੀ ਤੋਂ ਭੁੱਖਮਰੀ ਭਜਾਓ। ਤੁਹਾਡੇ ਹੁੰਦੇ ਹੋਏ ਕੋਈ ਭੁੱਖ ਨਾਲ ਨਾ ਮਰੇ-ਇਹੀ ਅਸ਼ਵਮੇਘ ਯੱਗ ਹੈ। ਇਸ ਤੋਂ ਵੱਡਾ ਯੱਗ ਦੁਨੀਆ ’ਚ ਹੋਰ ਕੋਈ ਨਹੀਂ। ਤੁਹਾਡਾ ਲਾਇਆ ਇਕ ਫਲ਼ ਦਾ ਪੌਦਾ 50 ਸਾਲ ਤੱਕ ਫਲ਼ ਦੇਵੇਗਾ ਜਿਸ ਨੂੰ ਮਾਨਵ, ਪੰਛੀ, ਪਸ਼ੂ, ਕੀੜੇ ਤੱਕ ਖਾ ਕੇ ਪੇਟ ਭਰਨਗੇ ਅਤੇ ਮਨ ਹੀ ਮਨ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਪ੍ਰਾਰਥਨਾ ਕਰਨਗੇ। ਜਿਸ ਨਾਲ ਸੂਖਮ ਤੌਰ ’ਤੇ ਸਦੀਆਂ ਤੱਕ ਤੁਹਾਡੀਆਂ ਸੰਤਾਨਾਂ ਦੀ ਭਲਾਈ ਹੁੰਦੀ ਰਹੇਗੀ।
ਆਓ ਰਿਸ਼ੀਆਂ ਦੇ ਹੁਕਮ ਨੂੰ ਪੂਰਾ ਕਰੀਏ। ਫਲ਼ਦਾਰ ਰੁੱਖ ਰੂਪੀ ਮੰਦਰ ਲਾ ਕੇ, ਧਰਤੀ ਮਾਂ ਨੂੰ ਸਵਰਗ ਬਣਾਈਏ ਅਤੇ ਇਸ ’ਤੇ ਚੱਲਦੀਆਂ-ਫਿਰਦੀਆਂ ਰੱਬ ਦੀਆਂ ਮੂਰਤੀਆਂ ਨੂੰ ਭੁੱਖਮਰੀ ਤੋਂ ਬਚਾ ਕੇ ਉਸਦੇ ਪਿਆਰੇ ਬੇਟੇ ਬਣੀਏ। ਤਾਂ ਉੱਠੋ, ਸੰਕਲਪ ਕਰੋ ਅਤੇ ਆਪਣੇ ਸਾਥੀ, ਸਬੰਧੀ, ਮਿੱਤਰਾਂ ਨੂੰ ਨਾਲ ਲੈ ਕੇ ਫਲ਼ਾਂ ਦੇ ਪੌਦੇ ਲਾ ਕੇ ਰੱਬ ਦੀ ਸੱਚੀ ਅਤੇ ਪਵਿੱਤਰ ਪੂਜਾ ਦੇ ਅਧਿਕਾਰੀ ਬਣੋ।
ਦੁਨੀਆ ਦੇ ਮੇਰੇ ਭੈਣੋ-ਭਰਾਵੋ! ਅੱਜ ਧਰਤੀ ’ਤੇ ਮਨੁੱਖ ਭੁੱਖ ਅਤੇ ਪਿਆਸ ਵੱਲ ਵਧ ਰਿਹਾ ਹੈ। ਆਉਣ ਵਾਲੇ ਕੁਝ ਸਾਲਾਂ ’ਚ ਅੰਨ ਦੀ ਕਮੀ ਹੋ ਜਾਵੇਗੀ। ਭਗਵਾਨ ਦੇ ਬਣੇ ਅਸੀਂ ਇਨਸਾਨ ਭੁੱਖ ਨਾਲ ਮਰਨ ਲੱਗਾਂਗੇ ਕਿਉਂਕਿ ਅੰਨ ਪੈਦਾ ਕਰਨ ਵਾਲੀ ਧਰਤੀ ਨੂੰ ਤੁਸੀਂ ਸੜਕਾਂ, ਕਾਰਖਾਨੇ, ਕੋਠੀਆਂ, ਖੇਡਾਂ ਦੇ ਮੈਦਾਨ, ਬਾਜ਼ਾਰ ਅਤੇ ਗਲੀਆਂ ਬਣਾ ਕੇ ਘੱਟ ਕਰਦੇ ਜਾ ਰਹੇ ਹੋ। ਧਰਤੀ ਘੱਟ ਹੁੰਦੀ ਜਾ ਰਹੀ ਹੈ ਅਤੇ ਲੋਕ ਵਧਦੇ ਜਾ ਰਹੇ ਹਨ। ਤੁਸੀਂ ਦੱਸੋ ਭੁੱਖਮਰੀ ਕਿਵੇਂ ਨਹੀਂ ਵਧੇਗੀ?
ਜ਼ਰਾ ਸੋਚੋ, ਅੰਨ ਉਗਾਉਣ ਲਈ ਹਰ ਵਾਰ ਕਿੰਨੀ ਧਰਤੀ ਚਾਹੀਦੀ ਹੈ, ਕਿੰਨਾ ਧਨ ਬੀਜ ’ਤੇ ਲੱਗੇਗਾ, ਕਿੰਨਾ ਪਾਣੀ ਦੇਣਾ ਪਵੇਗਾ, ਮੀਂਹ, ਹਨੇਰੀ, ਤੂਫਾਨ ਤੋਂ ਬਚਾਉਣਾ ਪਵੇਗਾ ਤਦ ਜਾ ਕੇ ਉਨ੍ਹਾਂ ਦੀ ਪ੍ਰਾਪਤੀ ਹੋਵੇਗੀ। ਇਸ ਲਈ ਟਿਊਬਵੈੱਲ ਚਾਹੀਦੇ, ਡੀਜ਼ਲ ਚਾਹੀਦਾ, ਬਿਜਲੀ ਚਾਹੀਦੀ ਹੈ। ਦੂਜੇ ਪਾਸੇ ਜ਼ਰਾ ਧਿਆਨ ਦਈਏ ਤਾਂ ਫਲ਼ ਦਾ ਪੌਦਾ 50-100 ਰੁਪਏ ਦਾ ਆਉਂਦਾ ਹੈ, ਇਕ ਜਾਂ ਦੋ ਸਾਲ ਉਸ ਦੀ ਦੇਖਭਾਲ ਕਰਨੀ ਪੈਂਦੀ ਹੈ। ਫਿਰ ਉਹ ਲੱਖਾਂ ਦੀ ਭੁੱਖ ਮਿਟਾਵੇਗਾ। ਸੜਕ ਕੰਢੇ ਲੱਗੇ ਫਲ਼ ਭੁੱਖਾ ਮਜ਼ਦੂਰ ਤੋੜ ਕੇ ਖਾ ਲਵੇਗਾ, ਉਸ ਨੂੰ ਕਿਸੇ ਗੈਸ ਚੁੱਲ੍ਹੇ ਦੀ ਲੋੜ ਨਹੀਂ ਪਵੇਗੀ। ਜ਼ਰਾ ਸੋਚੋ, ਰਾਮ ਚੰਦਰ ਮਹਾਰਾਜ ਚੌਂਦਾ ਸਾਲ ਜੰਗਲ ’ਚ ਰਹੇ ਅਤੇ ਕੰਦਮੂਲ ਹੀ ਖਾਂਦੇ ਸਨ। ਇਸਦਾ ਭਾਵ ਹੈ ਕਿ ਉਸ ਸਮੇਂ ਧਰਤੀ ’ਤੇ ਫਲ਼ਾਂ ਦੀ ਬਹੁਤਾਤ ਸੀ। ਉੱਠੋ ਅਤੇ ਉਸ ਰੱਬ ਦਾ ਹੁਕਮ ਮੰਨ ਕੇ ਇਕ ਬੱਚੇ ਦੇ ਨਾਂ ’ਤੇ ਫਲ਼ਾਂ ਦੇ ਪੌਦੇ ਲਾ ਕੇ ਧਰਤੀ ਮਾਂ ਦੀ ਗੋਦ ਭਰ ਦੇਵੋ ਤਾਂ ਕਿ ਕੋਈ ਜੀਵ ਭੁੱਖ ਨਾਲ ਨਾ ਮਰੇ।
ਿਨਸ਼ਕਾਮ ਸੇਵਾ ਆਸ਼ਰਮ ਉਸ ਪ੍ਰਮਾਤਮਾ ਦਾ ਹੁਕਮ ਮੰਨਦੇ ਹੋਏ ਪਿਛਲੇ 15 ਸਾਲਾਂ ਤੋਂ ਫਲ਼ਦਾਰ ਰੁੱਖ ਜਿਵੇਂ ਕਿ ਅੰਬ, ਜਾਮਣ, ਨਿੰਬੂ, ਕਿੰਨੂ, ਕਟਹਲ, ਆਲੂ ਬੁਖਾਰਾ, ਕੇਲਾ, ਨਾਸ਼ਪਾਤੀ, ਫਾਲਸਾ, ਚੀਕੂ ਆਦਿ ਲਾ ਰਿਹਾ ਹੈ। ਲੱਖਾਂ ਹੀ ਪੌਦੇ ਨਿਸ਼ਕਾਮ ਵੰਡ ਚੁੱਕੀ ਹੈ ਅਤੇ ਲੱਖਾਂ ਨੂੰ ਪ੍ਰੇਰਣਾ ਦਿੱਤੀ ਜਾ ਚੁੱਕੀ ਹੈ। ਹਰ ਸਾਲ ਜੁਲਾਈ-ਅਗਸਤ ਦੇ ਮਹੀਨਿਆਂ ’ਚ ਨਿਸ਼ਕਾਮ 15 ਹਜ਼ਾਰ ਫਲ਼ਦਾਰ ਪੌਦੇ ਵੰਡਦੀ ਹੈ। ਆਲੇ-ਦੁਆਲੇ ਦੇ ਸਾਰੇ ਪਿੰਡ ਜਿਵੇਂ ਕਿ ਦਾਦ, ਲਲਤੋਂ ਕਲਾਂ, ਠੱਕਰਵਾਲ, ਬੁਰਜਲੀਤਾਂ, ਜੋਰਾਹਾਂ, ਅੱਬੂਵਾਲ, ਖੇੜੀ-ਝਮੇੜੀ, ਸਿਟੀ ਐਨਕਲੇਵ, ਠਾਕੁਰ ਕਾਲੋਨੀ, ਮਾਡਲ ਟਾਊਨ, ਇੱਥੋਂ ਤੱਕ ਕਿ ਦਿੱਲੀ ਦੇ ਨੋਇਡਾ ਸ਼ਹਿਰ ’ਚ, ਹਿਮਾਚਲ ਪ੍ਰਦੇਸ਼ ਦੇ ਕੁਝ ਪਿੰਡਾਂ ’ਚ ਨਿਸ਼ਕਾਮ ਦੀ ਪ੍ਰੇਰਣਾ ਨਾਲ ਹਜ਼ਾਰਾਂ ਹੀ ਲੋਕਾਂ ਨੇ ਫਲ਼ਦਾਰ ਰੁੱਖ ਲਾਏ ਅਤੇ ਉਨ੍ਹਾਂ ਦੀ ਸੰਭਾਲ ਵੀ ਕੀਤੀ। ਨਿਸ਼ਕਾਮ ਵਲੋਂ ਲਾਏ ਅਤੇ ਲਗਵਾਏ ਪੌਦਿਆਂ ਦੀ ਢੁੱਕਵੀਂ ਦੇਖਭਾਲ ਕੀਤੀ ਜਾਂਦੀ ਹੈ। ਸਮੇਂ-ਸਮੇਂ ’ਤੇ ਉਨ੍ਹਾਂ ਪੌਦਿਆਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ।
ਆਓ, ਧਰਤੀ ਮਾਂ ਦੇ ਪਿਆਰੋ ਬੱਚਿਓ, ਨਿਸ਼ਕਾਮ ਸੇਵਾ ਆਸ਼ਰਮ ਤੁਹਾਨੂੰ ਇਹ ਬੇਨਤੀ ਕਰਦਾ ਹੈ ਕਿ ਜਿਵੇਂ ਰੱਬ ਨੇ ਨਿਸ਼ਕਾਮ ਨੂੰ ਹੁਕਮ ਦਿੱਤਾ, ਉਂਝ ਹੀ ਤੁਹਾਨੂੰ ਵੀ ਹੁਕਮ ਦਿੱਤਾ ਹੈ। ਜਾਗੋ ਅਤੇ ਦੂਜਿਆਂ ਨੂੰ ਜਗਾ ਕੇ ਉਸ ਪ੍ਰਮਾਤਮਾ ਦੀ ਪੂਜਾ ਫਲ਼ਾਂ ਦੇ ਰੁੱਖ ਲਾ ਕੇ ਕਰੋ ਅਤੇ ਉਸ ਪਰਮ ਦੀ ਦਇਆ ਦੇ ਪਾਤਰ ਬਣੋ। ਫਲ਼ ਆਮ ਹੋਣਗੇ ਅਤੇ ਮਾਨਵ ਨੂੰ ਖਾਣ ਨੂੰ ਮਿਲਣਗੇ, ਫਲ਼ਾਂ ਦਾ ਰਸ ਪੀਣ ਨੂੰ ਮਿਲੇਗਾ। ਮਾਨਵ ਨੂੰ ਸ਼ਕਤੀ ਮਿਲੇਗੀ। ਸ਼ਕਤੀ ਹੋਣ ਕਾਰਨ ਮਨੁੱਖ ਬੀਮਾਰੀਆਂ ਤੋਂ ਬਚਣਗੇ। ਦਵਾਈਆਂ ਦੀ ਲੋੜ ਨਹੀਂ ਪਵੇਗੀ। ਕੈਂਸਰ, ਟੀ.ਬੀ. ਅਤੇ ਭਿਆਨਕ ਰੋਗ ਨਹੀਂ ਲੱਗਣਗੇ। ਲੋਕਾਂ ਦੀ ਦਰਦ ਨਾਲ ਤੜਫ-ਤੜਫ ਕੇ ਮੌਤ ਨਹੀਂ ਹੋਵੇਗੀ, ਧਨ ਦੀ ਬੱਚਤ ਹੋਵੇਗੀ ਅਤੇ ਰੱਬ ਦੀ ਆਗਿਆ ਦਾ ਪਾਲਣ ਹੋਵੇਗਾ। ਰੱਬ ਦੀ ਦਇਆ ਦੇ ਵੀ ਪਾਤਰ ਬਣੋਗੇ ਅਤੇ ਉਸ ਦੀ ਅਥਾਹ ਸ਼ਾਂਤੀ ਦਾ ਆਨੰਦ ਵੀ ਮਿਲੇਗਾ।
ਇਕ ਫਲ਼ ਦਾ ਪੌਦਾ ਲਾਉਣ ਨਾਲ ਤੁਸੀਂ ਸੋਚੋ ਕਿ ਤੁਸੀਂ ਕਿੰਨੇ ਪੁੰਨ ਦੇ ਭਾਗੀ ਬਣਦੇ ਹੋ। ਨਿਸ਼ਕਾਮ ਸੇਵਾ ਆਸ਼ਰਮ ਲੁਧਿਆਣਾ ਨੇ ਇਸ ਯੱਗ ਦਾ ਸ਼ੁੱਭ ਆਰੰਭ ਤਾਂ 15 ਸਾਲਾਂ ਤੋਂ ਹੀ ਕੀਤਾ ਹੋਇਆ ਹੈ। ਅਸੀਂ ਤੁਹਾਡੇ ਕੋਲੋਂ ਵੀ ਇਹੀ ਆਸ ਰੱਖਦੇ ਹਾਂ ਕਿ ਤੁਸੀਂ ਜਿੱਥੇ ਵੀ ਬੈਠੋ ਹੋ ਉੱਥੇ ਹੀ ਇਹ ਯੱਗ ਸ਼ੁਰੂ ਕਰ ਕੇ ਸਾਨੂੰ ਜ਼ਰੂਰ ਦੱਸੋ।
ਸਾਡੀ ਬੇਨਤੀ ਹੈ ਕਿ ਤੁਹਾਡੇ ਘਰ ’ਚ ਕੋਈ ਵੀ ਖੁਸ਼ੀ ਦਾ ਮੌਕਾ ਹੈ, ਜਨਮ ਦਿਨ ਹੈ, ਵਿਆਹ ਦੀ ਵਰ੍ਹੇਗੰਢ ਹੋਵੇ ਜਾਂ ਫਿਰ ਕੋਈ ਹੋਰ ਮੌਕਾ ਹੋਵੇ ਤਾਂ ਤੁਸੀ 10-10 ਫਲ਼ਾਂ ਦੇ ਪੌਦੇ ਜ਼ਰੂਰ ਲਾਓ।
ਇਸ ਬੇਨਤੀ ਪੱਤਰ ਰਾਹੀਂ ਅਸੀਂ ਮੌਜੂਦਾ ਸਰਕਾਰਾਂ-ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਮੌਜੂਦਾ ਸਰਕਾਰਾਂ ਵਾਤਾਵਰਣ ’ਤੇ ਬਹੁਤ ਹੀ ਧਿਆਨ ਦੇ ਰਹੀਆਂ ਹਨ। ਰੁੱਖ ਲਾਉਣ ਲਈ ਖੁਦ ਵੀ ਅਤੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਪਰ ਸਾਡੀ ਨਿਸ਼ਕਾਮ ਸੇਵਕਾਂ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਮੌਜੂਦਾ ਸਰਕਾਰਾਂ ਅਜਿਹਾ ਕਾਨੂੰਨ ਬਣਾ ਦੇਣ ਜੋ ਵੀ ਬਜਟ ਰੁੱਖਾਂ ਲਈ ਰੱਖਿਆ ਜਾਵੇ ਉਸ ’ਚ 75 ਫੀਸਦੀ ਫਲ਼ਦਾਰ ਰੁੱਖ ਲਾਉਣ ਦਾ ਬਜਟ ਰੱਖਿਆ ਜਾਵੇ ਅਤੇ ਬਾਕੀ 25 ਫੀਸਦੀ ਦੂਜੇ ਰੁੱਖ ਲਾਏ ਜਾਣ। ਇਸ ਨਾਲ ਵਾਤਾਵਰਣ ਦੀ ਸੁਰੱਖਿਆ ਤਾਂ ਹੋਵੇਗੀ ਹੀ, ਨਾਲ ਹੀ ਮਨੁੱਖ ਨੂੰ, ਜੀਵ-ਜੰਤੂਆਂ ਨੂੰ, ਪਸ਼ੂ-ਪੰਛੀਆਂ ਲਈ ਫਲ਼ ਖਾਣ ਦਾ ਅਤੇ ਉਨ੍ਹਾਂ ਦੀ ਭੁੱਖ ਮਿਟਾਉਣ ਦਾ ਪ੍ਰਬੰਧ ਵੀ ਹੋ ਜਾਵੇਗਾ। ਮਿਹਰਬਾਨੀ ਕਰ ਕੇ ਨਿਸ਼ਕਾਮ ਸੇਵਾ ਆਸ਼ਰਮ (ਟਰੱਸਟ) ਲੁਧਿਆਣਾ ਦੀ ਇਹ ਪ੍ਰਾਰਥਨਾ ਸਵੀਕਾਰ ਕਰੋ।
ਵਿਜੇ ਗੁਪਤਾ