ਪਹਾੜਾਂ ’ਚ ਲਾਪ੍ਰਵਾਹੀ ਦੀ ਕੀਮਤ ਲੋਕ ਚੁਕਾ ਰਹੇ

08/18/2023 4:00:46 PM

ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਲ ਮੋਹਲੇਧਾਰ ਬਾਰਿਸ਼ ਨੇ ਕਈ ਰਿਕਾਰਡ ਤੋੜ ਦਿੱਤੇ ਹਨ, ਖਾਸ ਕਰ ਕੇ ਦੇਸ਼ ਦੇ ਉੱਤਰੀ ਖੇਤਰ ’ਚ ਇਸ ਨੂੰ ਅੰਸ਼ਿਕ ਤੌਰ ’ਤੇ ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਜੋ ਕਿ ਇਕ ਵਿਸ਼ਵਵਿਆਪੀ ਘਟਨਾ ਹੈ। ਨਾਲ ਹੀ ਪੱਛਮੀ ਗੜਬੜੀ ਵਰਗੇ ਸਥਾਨਕ ਕਾਰਕ ਵੀ ਹਨ ਜੋ ਇਸ ਖੇਤਰ ਨੂੰ ਪ੍ਰਭਾਵਿਤ ਕਰਦੇ ਹਨ।

ਰਿਕਾਰਡ ਸਥਾਪਿਤ ਕਰਨ ਵਾਲੀ ਲਗਾਤਾਰ ਬਾਰਿਸ਼ ਨੇ ਆਪਣੇ ਪਿੱਛੇ ਪਹਿਲਾਂ ਹੀ ਮੌਤਾਂ ਅਤੇ ਤਬਾਹੀ ਦਾ ਸਿਲਸਿਲਾ ਛੱਡ ਦਿੱਤਾ ਹੈ। ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਜਨਜੀਵਨ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਜ਼ਮੀਨ ਖਿਸਕਣ ਕਾਰਨ 55 ਤੋਂ ਵੱਧ ਨਿਵਾਸੀਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਸੈਂਕੜੇ ਘਰ ਨੁਕਸਾਨਗ੍ਰਸਤ ਹੋ ਗਏ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਜੋਖਮ ਵਾਲੇ ਖੇਤਰਾਂ ਤੋਂ ਹਟਾ ਦਿੱਤਾ ਗਿਆ ਹੈ ਜਿੱਥੇ ਜ਼ਮੀਨ ਖਿਸਕਣ ਦਾ ਖਦਸ਼ਾ ਹੈ।

ਹਿਮਾਚਲ ’ਚ ਕਰੋੜਾਂ ਦੀ ਜਾਇਦਾਦ ਨਸ਼ਟ ਹੋ ਗਈ ਹੈ। ਇਸ ਨਾਲ ਖੇਤੀ ਅਤੇ ਬਾਗਬਾਨੀ ਉਦਯੋਗ, ਖਾਸ ਕਰ ਕੇ ਸੇਬ ਦੀ ਫਸਲ ਦਾ ਵੱਧ ਨੁਕਸਾਨ ਹੋਇਆ ਹੈ। ਹਾਲ ਹੀ ’ਚ ਸੂਬੇ ’ਚ ਸਾਹਮਣੇ ਆਈ ਪ੍ਰੇਸ਼ਾਨ ਕਰਨ ਵਾਲੀ ਵੀਡੀਓ ਦੀ ਲੜੀ ’ਚ ਜ਼ਮੀਨ ਖਿਸਕਣ ਕਾਰਨ ਘਰਾਂ ’ਚ ਵਹਿੰਦੇ ਹੋਏ ਅਤੇ ਨਦੀਆਂ ਦੇ ਕੰਢੇ ਖੜ੍ਹੇ ਵਾਹਨਾਂ ਨੂੰ ਧਾਰਾ ਦੇ ਪ੍ਰਵਾਹ ’ਚ ਵਹਿੰਦੇ ਹੋਏ ਦਿਖਾਇਆ ਗਿਆ ਹੈ ਜਿਸ ਨੂੰ ਦੇਖਦੇ ਹੋਏ ਨੁਕਸਾਨ ਦੀ ਭਿਆਨਕਤਾ ਦਾ ਪਤਾ ਲੱਗਦਾ ਹੈ।

ਸੜਕਾਂ ’ਤੇ ਜਾਂ ਨਾਲਿਆਂ ਦੇ ਕੰਢੇ ਲੱਕੜੀ ਦੇ ਹਜ਼ਾਰਾਂ ਟੁਕੜੇ ਅਤੇ ਉਖੜੇ ਹੋਏ ਰੁੱਖ ਰਾਹ ਬਣਾਉਂਦੇ ਹੋਏ ਘਰਾਂ ਅਤੇ ਵਪਾਰਕ ਭਵਨਾਂ ਦੇ ਨਿਰਮਾਣ ਦੀ ਉਦਾਰ ਇਜਾਜ਼ਤ ਪਿੱਛੋਂ ਬੇਕਾਬੂ ਕਟਾਈ ਜਾਂ ਰੁੱਖਾਂ ਨਾਲ ਵਾਤਾਵਰਣ ਨੂੰ ਹੋਏ ਭਾਰੀ ਨੁਕਸਾਨ ਨੂੰ ਦਰਸਾਉਂਦੇ ਹਨ।

ਮੈਂ ਅਕਸਰ ਕੁਮਾਰਹੱਟੀ-ਓਚਘਾਟ ਦੇ ਕੰਢੇ ਸੜਕ ਯਾਤਰਾ ਕਰਦਾ ਹਾਂ। ਪੂਰੀ ਤਰ੍ਹਾਂ ਗੈਰ-ਯੋਜਨਾਬੱਧ ਅਤੇ ਗੈਰ-ਵਿਗਿਆਨਕ ਢੰਗ ਨਾਲ ਹੋ ਰਹੇ ਵੱਡੀ ਗਿਣਤੀ ’ਚ ਨਿਰਮਾਣ ਦੇਖੇ ਜਾ ਸਕਦੇ ਹਨ। ਰੁੱਖਾਂ ਨੂੰ ਬੇਧੜਕ ਕੱਟਿਆ ਜਾ ਰਿਹਾ ਹੈ ਜਾਂ ਪਹਾੜੀਆਂ ਦੇ ਕੰਢਿਆਂ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਇਆ ਜਾਂਦਾ ਹੈ ਕਿ ਰੁੱਖ ਆਪਣੇ ਆਪ ਹੀ ਡਿੱਗ ਜਾਣ।

ਦਰਜਨਾਂ ਅਰਥਮੂਵਿੰਗ ਮਸ਼ੀਨਾਂ ਪੂਰੇ ਦਿਨ ਕੰਮ ਕਰਦੀਆਂ ਹਨ ਅਤੇ ਇੰਝ ਪ੍ਰਤੀਤ ਹੁੰਦਾ ਹੈ ਕਿ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਦੇਣ ਦੇ ਢੰਗ ’ਤੇ ਕੋਈ ਨਿਰੀਖਣ ਜਾਂ ਜਾਂਚ ਨਹੀਂ ਕੀਤੀ ਜਾਂਦੀ। ਵਾਤਾਵਰਣ ਸੰਭਾਲ ਅਤੇ ਰੁੱਖਾਂ ਨੂੰ ਬਚਾਉਣ ਦੇ ਰੌਲੇ-ਰੱਪੇ ਦੇ ਬਾਵਜੂਦ ਇਹ ਸਭ ਹੋ ਰਿਹਾ ਹੈ। ਸੂਬਾ ਸਰਕਾਰਾਂ ਅਤੇ ਉਸ ਦੀਆਂ ਏਜੰਸੀਆਂ ਨੇ ਅਜਿਹੀਆਂ ਸਾਰੀਆਂ ਸਰਗਰਮੀਆਂ ’ਤੇ ਅੱਖਾਂ ਬੰਦ ਕਰ ਲਈਆਂ ਹਨ।

ਸੂਬੇ ’ਚ ਵੱਡੇ ਪੱਧਰ ’ਤੇ ਹੋ ਰਹੇ ਬੇਤਰਤੀਬ ਅਤੇ ਖਤਰਨਾਕ ਨਤੀਜੇ ਸਭ ਦੇ ਸਾਹਮਣੇ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਪਾਰਟਮੈਂਟ ਬਣਾਉਣ ਲਈ ਸਰਕਾਰ ਵੱਲੋਂ ਦਿੱਤੀਆਂ ਗਈਆਂ ਉਦਾਰ ਛੋਟਾਂ ਨੇ ਕਿਸੇ ਜਾਂਚ ਜਾਂ ਨਿਰੀਖਣ ਦੀ ਘਾਟ ’ਚ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ।

ਕਾਲਕਾ ਅਤੇ ਸ਼ਿਮਲਾ ਨੂੰ ਜੋੜਣ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਚੱਲਣ ਵਾਲੇ ਆਮ ਲੋਕਾਂ ਸਮੇਤ ਹਰ ਕੋਈ ਰਾਜਮਾਰਗ ਨੂੰ ਚੌੜਾ ਕਰਨ ਲਈ ਪਹਾੜੀਆਂ ਦੀ ਗੈਰ-ਵਿਗਿਆਨਕ ਕਟਾਈ ਵੱਲ ਇਸ਼ਾਰਾ ਕਰ ਰਿਹਾ ਹੈ। ਪਹਾੜੀਆਂ ਦੀ ਪੌੜੀਨੁਮਾ ਕਟਿੰਗ ਦੀ ਬਜਾਏ ਅਰਥਮੂਵਿੰਗ ਮਸ਼ੀਨਾਂ ਦੀ ਮਦਦ ਨਾਲ ਲਗਭਗ ਲੰਬਾਈ ’ਚ ਕੱਟਿਆ ਜਾ ਰਿਹਾ ਹੈ। ਇਸ ਨਜ਼ਰੀਏ ਕਾਰਨ ਹਰੇਕ ਸਾਲ ਪਿੱਛੋਂ ਛੋਟੀਆਂ-ਛੋਟੀਆਂ ਜ਼ਮੀਨਾਂ ਖਿਸਕ ਰਹੀਆਂ ਹਨ।

ਇਸ ਸਾਲ ਬੇਮਿਸਾਲ ਮੀਂਹ ਪੈਣ ਕਾਰਨ ਰਾਸ਼ਟਰੀ ਰਾਜਮਾਰਗ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਚੱਕੀ ਮੋ਼ੜ ਕੋਲ ਹਾਈਵੇ ਦੀਆਂ ਸਾਰੀਆਂ ਚਾਰ ਲੇਨ ਟੁੱਟ ਗਈਆਂ ਅਤੇ ਕਈ ਦਿਨਾਂ ਤੋਂ ਮਹੱਤਵਪੂਰਨ ਹਾਈਵੇ ’ਤੇ ਆਵਾਜਾਈ ਬੰਦ ਹੈ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੋਡਲ ਏਜੰਸੀ ਹੈ ਜਿਸ ਨੇ ਰਾਜਮਾਰਗ ਨੂੰ ਚੌੜਾ ਕਰਨ ਦਾ ਠੇਕਾ ਇਕ ਨਿੱਜੀ ਕੰਪਨੀ ਨੂੰ ਦਿੱਤਾ ਸੀ। ਹਾਲਾਂਕਿ ਰਾਜਮਾਰਗ ਅਥਾਰਟੀ ਨਿਗਰਾਨੀ ਕਰਨ ’ਚ ਅਸਫਲ ਰਹੀ ਅਤੇ ਠੇਕੇਦਾਰ ਨੂੰ ਪਹਾੜੀਆਂ ਦੀ ਗੈਰ-ਵਿਗਿਆਨਕ ਕਟਾਈ ਕਰਨ ਦੀ ਇਜਾਜ਼ਤ ਦੇ ਿਦੱਤੀ ਗਈ ਜਿਸ ਨਾਲ ਰਾਜਮਾਰਗ ਤੋਂ ਆਵਾਜਾਈ ਕਰਨ ਵਾਲੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਗਿਆ।

ਮਾਹਿਰ ਇਸ ਪ੍ਰਾਜੈਕਟ ਦੇ ਕੰਮ ਕਰਨ ਦੇ ਤਰੀਕੇ ’ਤੇ ਸਵਾਲ ਉਠਾ ਰਹੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਨਾਜ਼ੁਕ ਹੇਠਲੇ ਹਿਮਾਲਿਆ ’ਚ ਚਾਰ ਲੇਨ ਵਾਲੇ ਰਾਜਮਾਰਗ ਦੀ ਕੋਈ ਲੋੜ ਨਹੀਂ ਹੈ ਅਤੇ ਅਧਿਕਾਰੀਆਂ ਨੂੰ ਹਰ ਕੁਝ ਕਿਲੋਮੀਟਰ ਪਿੱਛੋਂ ਤੇਜ਼ ਰਫਤਾਰ ਨਾਲ ਚੱਲਣ ਵਾਲੇ ਵਾਹਨਾਂ ਨੂੰ ਮੱਠੀ ਰਫਤਾਰ ਨਾਲ ਚੱਲਣ ਵਾਲੇ ਵਾਹਨਾਂ ਤੋਂ ਅੱਗੇ ਨਿਕਲਣ ਦੀ ਸਹੂਲਤ ਦੇਣੀ ਚਾਹੀਦੀ ਹੈ।

ਇਹ ਮੁੱਦਾ ਹੁਣ ਹਿਮਾਚਲ ਹਾਈ ਕੋਰਟ ਦੇ ਸਾਹਮਣੇ ਉਠਾਇਆ ਗਿਆ ਹੈ ਅਤੇ ਆਸ ਹੈ ਕਿ ਕੁਝ ਇਲਾਜ ਅਧੀਨ ਕਦਮ ਉਠਾਏ ਜਾਣਗੇ। ਉਨ੍ਹਾਂ ਹਾਲਾਤ ਅਤੇ ਕਾਰਨਾਂ ਦਾ ਜਾਇਜ਼ਾ ਲੈਣ ’ਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਜਿਨ੍ਹਾਂ ਕਾਰਨ ਇੰਨਾ ਵੱਡਾ ਨੁਕਸਾਨ ਹੋਇਆ ਹੈ ਪਰ ਅਧਿਕਾਰੀਆਂ ਅਤੇ ਮਾਹਿਰਾਂ ਨੂੰ ਇਸ ਗੱਲ ਦਾ ਅਧਿਐਨ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿ ਗਲਤ ਕੀ ਹੋਇਆ ਹੈ ਅਤੇ ਤਤਕਾਲ ਇਲਾਜ ਅਧੀਨ ਉਪਾਅ ਕਰਨੇ ਚਾਹੀਦੇ ਹਨ ਤਾਂ ਕਿ ਅਜਿਹੀ ਤ੍ਰਾਸਦੀ ਭਵਿੱਖ ’ਚ ਨਾ ਹੋਵੇ।

ਵਿਪਿਨ ਪੱਬੀ


Rakesh

Content Editor

Related News