ਪਾਕਿਸਤਾਨ ਆਪਣੇ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾ ਰਿਹਾ
Friday, Aug 11, 2023 - 04:20 PM (IST)

5 ਅਗਸਤ 2019 ਨੂੰ ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਨੂੰ ਰੱਦ ਕਰਨ ਪਿੱਛੋਂ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਉਕਸਾਉਣ ਅਤੇ ਭਾਰਤ ਵਿਰੁੱਧ ਕੌਮਾਂਤਰੀ ਮੁਹਿੰਮ ਸ਼ੁਰੂ ਕਰਨ ਲਈ ਇਸ ਮਿਤੀ ਨੂੰ ਯੌਮ-ਏ-ਇਸਤੇਹਸਾਲ (ਸ਼ੋਸ਼ਣ ਦੇ ਦਿਨ) ਵਜੋਂ ਮਨਾਉਣ ਲਈ ਪ੍ਰੇਰਿਤ ਕੀਤਾ। ਇਹ ਪ੍ਰੋਗਰਾਮ ਦੁਨੀਆ ਭਰ ’ਚ ਸਰਕਾਰੀ ਦਫਤਰਾਂ ਅਤੇ ਪਾਕਿਸਤਾਨੀ ਦੂਤਘਰਾਂ ’ਚ ਆਯੋਜਿਤ ਕੀਤੇ ਜਾਂਦੇ ਹਨ।
ਯੌਮ-ਏ-ਇਸਤੇਹਸਾਲ ਦੀ ਆੜ੍ਹ ’ਚ ਪਾਕਿਸਤਾਨ ਨਾ ਸਿਰਫ ਆਪਣੇ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਂਦਾ ਹੈ ਸਗੋਂ ਵਿਸ਼ਵ ਪੱਧਰ ’ਤੇ ਕਸ਼ਮੀਰ ਨੂੰ ਲੈ ਕੇ ਨਾਂਹਪੱਖੀ ਪ੍ਰਚਾਰ ਵੀ ਕਰਦਾ ਹੈ। ਇਸ ਸਾਲ ਪਾਕਿਸਤਾਨ ਨੇ 5 ਅਗਸਤ ਨੂੰ ਇਕ ਵਾਰ ਫਿਰ ਆਪਣੀ ਭਾਰਤ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ’ਚ ਨਾ ਸਿਰਫ ਘਰੇਲੂ ਪ੍ਰਚਾਰ ਸਗੋਂ ਵੱਖ-ਵੱਖ ਦੇਸ਼ਾਂ ’ਚ ਤਾਇਨਾਤ ਪਾਕਿਸਤਾਨੀ ਰਾਜਦੂਤਾਂ ਦੀ ਸਰਗਰਮ ਭਾਈਵਾਲੀ ਵੀ ਸ਼ਾਮਲ ਹੈ।
ਡੀ.ਐੱਫ. ਆਰ. ਏ. ਸੀ. ਟੀਮ ਨੇ ਪ੍ਰਭਾਵੀ ਢੰਗ ਨਾਲ ਸਟੀਕ ਜਾਣਕਾਰੀ ਸਾਂਝੀ ਕਰ ਕੇ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਝੂਠੀਆਂ ਅਤੇ ਵਹਿਮ ਭਰੀਆਂ ਖਬਰਾਂ ਨੂੰ ਖਾਰਜ ਕਰ ਕੇ ਇਸ ਸਾਲ 5 ਅਗਸਤ ਦੇ ਪਾਕਿਸਤਾਨ ਦੇ ਇਰਾਦੇ ਨੂੰ ਉਜਾਗਰ ਕੀਤਾ ਹੈ। ਟੀਮ ਨੇ ਪਿਛਲੇ ਸਾਲ ਧਾਰਾ 370 ਰੱਦ ਕਰਨ ਦੇ 3 ਸਾਲ ਬਾਅਦ ਇਕ ਵਿਸ਼ਿਸ਼ਟ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਰਿਪੋਰਟ ’ਚ 5 ਅਗਸਤ ਨੂੰ ਪ੍ਰਚਾਰ ਮੁਹਿੰਮ ਚਲਾਉਣ ਦੇ ਇਰਾਦੇ ਨਾਲ ਕਾਪੀ ਕੀਤੀ ਗਈ ਸਮੱਗਰੀ ਨੂੰ ਪ੍ਰਸਾਰਿਤ ਕਰਨ ਲਈ ਪਾਕਿਸਤਾਨ ਵੱਲੋਂ ਨਵ -ਸਥਾਪਿਤ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਦਾ ਖੁਲਾਸਾ ਕੀਤਾ ਗਿਆ।
ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ’ਚ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬੁਰੇ ਪ੍ਰਚਾਰ ਦਾ ਦੌਰ ਜਾਰੀ ਹੈ। ਇਸ ਦੇ ਇਲਾਵਾ ਪਾਕਿਸਤਾਨੀ ਫੌਜ ਨੇ ਪੂਰੇ ਸਾਲ ਇਸ ਕਥਾ ਨੂੰ ਹੁਲਾਰਾ ਦੇਣ ਦੇ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਇਸ ਦਾ ਮਕਸਦ ਕਸ਼ਮੀਰ ਦੀ ਸਥਿਤੀ ’ਤੇ ਧਿਆਨ ਆਕਰਸ਼ਿਤ ਕਰਨਾ ਸੀ।
ਹਿਊਮਨ ਰਾਈਟਸ ਕੌਂਸਲ ਆਫ ਪਾਕਿਸਤਾਨ ਦੇ ਅਧਿਕਾਰਕ ਅਕਾਊਂਟ ਨੇ ਕੈਪਸ਼ਨ ਨਾਲ ਟਵੀਟ ਕੀਤਾ, ‘‘ਯੌਮ-ਏ-ਇਸਤੇਹਸਾਲ ’ਤੇ ਇਕਜੁੱਟਤਾ ’ਤੇ ਖੜ੍ਹੇ ਹੋ ਕੇ ਕਸ਼ਮੀਰ ’ਤੇ ਇਕ ਸ਼ਕਤੀਸ਼ਾਲੀ ਸੰਮੇਲਨ ਚੱਲ ਰਹੇ ਸੰਘਰਸ਼ ’ਤੇ ਰੋਸ਼ਨੀ ਪਾਈ ਹੈ। ਆਓ ਮਿਲ ਕੇ ਖੇਤਰ ’ਚ ਸ਼ਾਂਤੀ ਨਿਆਂ ਅਤੇ ਆਜ਼ਾਦੀ ਲਈ ਆਪਣੀ ਆਵਾਜ਼ ਚੁੱਕੀਏ।’’
4 ਅਸਤ 2023 ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਅਧਿਕਾਰਕ ਬੁਲਾਰੇ ਜਿਨ੍ਹਾਂ ਨੂੰ @foreignofficepk ਟਵੀਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਇਕ ਬਿਆਨ ਜਾਰੀ ਕੀਤਾ। ਇਸ ਟਵੀਟ ’ਚ ਵਿਦੇਸ਼ ਸਕੱਤਰ ਨੇ ਕਸ਼ਮੀਰ ’ਚ ਮਨੁੱਖੀ ਹੱਕਾਂ ਦੀ ਗੱਲ ਚੁੱਕਦੇ ਹੋਏ ਕਸ਼ਮੀਰ ’ਤੇ ਟਿੱਪਣੀ ਕੀਤੀ। ਯੌਮ-ਏ-ਇਸਤੇਹਸਾਲ ਦਾ ਯਾਦਗਾਰੀ ਉਤਸਵ ਇਸ ਸਾਲ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ’ਚ ਵੱਖ-ਵੱਖ ਪਾਕਿਸਤਾਨੀ ਦੂਤਘਰਾਂ ’ਚ ਮਨਾਇਆ ਗਿਆ। ਸਾਊਦੀ ਅਰਬ ’ਚ ਵੀ ਪਾਕਿਸਤਾਨ ਦੇ ਮਹਾ ਵਣਜ ਦੂਤਘਰ ਨੇ ਵੀ ਯੌਮ-ਏ-ਇਸਤੇਹਸਾਲ-ਏ–ਕਸ਼ਮੀਰ ਨੂੰ ਪ੍ਰਵਾਨ ਕਰਨ ’ਚ ਹਿੱਸਾ ਲਿਆ। ਅਜਿਹਾ ਉਨ੍ਹਾਂ ਦੇ ਟਵੀਟ ਤੋਂ ਪਤਾ ਲੱਗਾ ਹੈ। ਇਸ ਦੇ ਇਲਾਵਾ 5 ਅਗਸਤ ਦੀਆਂ ਘਟਨਾਵਾਂ ਦੇ ਸਬੰਧ ’ਚ ਪਾਕਿਸਤਾਨ ਨੇ ਸੋਸ਼ਲ ਮੀਡੀਆ ਵਰਤੋਕਾਰਾਂ ਦੀ ਮਹੱਤਵਪੂਰਨ ਭਾਈਵਾਲੀ ਸੀ। ਕਈ ਪਾਕਿਸਤਾਨੀ ਸੋਸ਼ਲ ਮੀਡੀਆ ਖਾਤਿਆਂ ਨੂੰ ਸਰਗਰਮ ਤੌਰ ’ਤੇ ਪ੍ਰਚਾਰਿਤ ਕਰਦੇ ਹੋਏ ਦੇਖਿਆ ਗਿਆ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਅਕਾਊਂਟ ਹਾਲ ਹੀ ’ਚ ਪਿਛਲੇ 2-3 ਮਹੀਨਿਆਂ ਅੰਦਰ ਬਣਾਏ ਗਏ ਸਨ। ਕਈ ਪਾਕਿਸਤਾਨੀ ਅਕਾਊਂਟ ਇਕ ਸੰਖੇਪ ਸਮਾਂਹੱਦ ਦੇ ਅੰਦਰ ਨਿਰਦੇਸ਼ਤ ਹੈਸ਼ ਟੈਗ ’ਤੇ ਸਰਗਰਮ ਤੌਰ ’ਤੇ ਟਵੀਟ ਕਰਦੇ ਹੋਏ ਪਾਏ ਗਏ।
ਕਸ਼ਮੀਰ ’ਤੇ ਗੂਗਲ ਟ੍ਰੈਂਡ
5 ਅਗਸਤ ਨੂੰ ‘ਕਸ਼ਮੀਰ’ ਸ਼ਬਦ ਨੇ ਗੂਗਲ ਸਰਚ ਇੰਨ ’ਤੇ ਅਹਿਮ ਧਿਆਨ ਆਕਰਸ਼ਿਤ ਕੀਤਾ। ਕਈ ਦੇਸ਼ਾਂ ਨੇ ਸਰਗਰਮ ਤੌਰ ’ਤੇ ਇਸ ਵਿਸ਼ੇ ’ਤੇ ਜਾਣਕਾਰੀ ਮੰਗੀ। ਵਿਸ਼ੇਸ਼ ਤੌਰ ’ਤੇ ਪਾਕਿਸਤਾਨ ਨੇ ਵਧੇਰੇ ਗਿਣਤੀ ’ਚ ਖੋਜ ਨਾਲ ਇਸ ਵਿਸ਼ੇ ’ਚ ਉੱਚ ਪੱਧਰ ਦੀ ਰੁਚੀ ਪ੍ਰਦਰਸ਼ਿਤ ਕੀਤੀ। ਭਾਰਤ ਨੇ ਪਾਕਿਸਤਾਨ ਦੀ ਤੁਲਨਾ ’ਚ 50 ਫੀਸਦੀ ਤੋਂ ਘੱਟ ਖੋਜਾਂ ਦੇ ਨਾਲ ਇਸ ਪ੍ਰਵਿਰਤੀ ਦਾ ਅਨੁਸਰਣ ਕੀਤਾ। ਇਸ ਦੇ ਇਲਾਵਾ ਕਸ਼ਮੀਰ ਦੀ ਖੋਜ ਸੰਯੁਕਤ ਅਰਬ ਅਮੀਰਾਤ, ਕਤਰ ਅਤੇ ਬੰਗਲਾਦੇਸ਼ ਤੋਂ ਹੋਈ ਪਰ ਪਾਕਿਸਤਾਨ ਦੀ ਤੁਲਨਾ ਘੱਟਗਿਣਤੀ ’ਚ ਹੋਈ।
ਯੌਮ-ਏ-ਇਸਤੇਹਸਾਲ ਦਾ ਸਾਲਾਨਾ ਪੈਟਰਨ ਅਤੇ ਉਨ੍ਹਾਂ ਦੀ ਹੈਸ਼ ਟੈਗ ਮੁਹਿੰਮ
ਪਾਕਿਸਤਾਨ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਰਾਹੀਂ ਕਸ਼ਮੀਰ ਮੁੱਦੇ ’ਤੇ ਆਪਣੇ ਕਥਨ ਨੂੰ ਹੁਲਾਰਾ ਦੇਣ ਦਾ ਯਤਨ ਕਰਦਾ ਹੈ। ਵਿਸ਼ੇਸ਼ ਤੌਰ ’ਤੇ 5 ਅਗਸਤ ਨੂੰ ਯੌਮ-ਏ-ਇਸਤੇਹਸਾਲ ਦੇ ਸਾਲਾਨਾ ਯਾਦ ਉਤਸਵ ’ਤੇ। ਅਗਸਤ 2021 ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫਤਰ (ਪਾਕਿ ਪੀ. ਐੱਮ. ਓ.) ਦੇ ਆਫੀਸ਼ੀਅਲ ਟਵਿਟਰ ਅਕਾਊਂਟ ਨੇ ਹੈਸ਼ ਟੈਗ ਯੌਮ-ਏ-ਇਸਤੇਹਸਾਲ ਦੇ ਨਾਲ ਇਕ ਟਵੀਟ ਪੋਸਟ ਕੀਤਾ। ਅਗਸਤ 2022 ’ਚ ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਅਤੇ ਕਸ਼ਮੀਰ ੇਦ ਮੁੱਦੇ ’ਤੇ ਆਪਣਾ ਧਿਆਨ ਕੇਂਦਰਿਤ ਕਰ ਕੇ ਏਜੰਡਾ ਅੱਗੇ ਵਧਾਇਆ। ਕਈ ਪਾਕਿਸਤਾਨੀ ਸੋਸ਼ਲ ਮੀਡੀਆ ਅਕਾਊਂਟ ਯੌਮ-ਏ-ਇਸਤੇਹਸਾਲ ਟਵੀਟ ਕਰਦੇ ਪਾਏ ਗਏ ਜਿਸ ਦਾ ਅਨੁਵਾਦ ਹੈ ‘ਕਸ਼ਮੀਰ ਪਾਕਿਸਤਾਨ ਬਨ ਜਾਏਗਾ।’’
ਇਸ ਦੇ ਇਲਾਵਾ 2022 ’ਚ ਵੱਖ ਵੱਖ ਦੇਸ਼ਾਂ ’ਚ ਵੱਖ-ਵੱਖ ਪਾਕਿਸਤਾਨੀ ਦੂਤਘਰਾਂ ’ਚ ਕਈ ਪ੍ਰੋਗਰਾਮਾਂ ਦੀ ਵਿਵਸਥਾ ਕੀਤੀ ਗਈ ਸੀ। ਇਨ੍ਹਾਂ ਘਟਨਾਵਾਂ ਨੂੰ ਤਸਵੀਰਾਂ ਰਾਹੀਂ ਦਰਸਾਇਆ ਗਿਆ ਸੀ।
ਅਗਸਤ ਦੇ ਮਹੀਨੇ ’ਚ ਸਮੇਂ ਦੀ ਚਾਲ ਵਾਂਗ ਪਾਕਿਸਤਾਨ ਨੇ ਕਸ਼ਮੀਰ ਮੁੱਦੇ ’ਤੇ ਧੋਖਾ ਰਚਦੇ ਹੋਏ ਆਪਣੀ ਪ੍ਰਚਾਰ ਮਸ਼ੀਨ ਖੋਲ੍ਹ ਦਿੱਤੀ। ਉਨ੍ਹਾਂ ਦੇ ਵਰਤੋਕਾਰ ਆਪਣੇ ਮਿਸ਼ਨ ’ਚ ਅਣਥੱਕ ਯਤਨ ਕਰਦੇ ਹੋਏ ਯੌਮ-ਏ-ਇਸਤੇਹਸਾਲ ਦੇ ਨਾਂ ’ਤੇ ਕਿੰਨੀਆਂ ਸਾਰੀਆਂ ਮਨਘੜ੍ਹਤ ਤਸਵੀਰਾਂ, ਭ੍ਰਮਕ ਸਮੱਗਰੀ ਅਤੇ ਭ੍ਰਮਕ ਵੀਡੀਓ ਸਾਂਝੀਆਂ ਕਰਦੇ ਹਨ। ਇਹ ਭ੍ਰਮਕ ਪੈਟਰਨ ਕਸ਼ਮੀਰ ’ਚ ਆਯੋਜਿਤ ਜੀ-20 ਸਿਖਰ ਸੰਮੇਲਨ ਤੱਕ ਵੀ ਫੈਲਿਆ।