ਆਨਲਾਈਨ ਸਿੱਖਿਆ ਦੇ ਨਾਲ-ਨਾਲ ਆਨਲਾਈਨ ਪ੍ਰੀਖਿਆ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ
Friday, Jul 03, 2020 - 03:43 AM (IST)
ਪ੍ਰਿੰ. ਮੋਹਨ ਲਾਲ ਸ਼ਰਮਾ
21ਵੀਂ ਸ਼ਤਾਬਦੀ ਨੂੰ ਡਿਜੀਟਲ ਯੁੱਗ ਕਿਹਾ ਗਿਆ ਹੈ। ਇੰਟਰਨੈੱਟ ਦੇ ਨਾਲ ਲੋਕਾਂ ’ਚ ਇਕ ਵੱਡੀ ਤਬਦੀਲੀ ਲਿਆਉਣ ਦੇ ਨਾਲ ਅਸੀਂ ਸਰਲ ਕੰਮਾਂ ਨੂੰ ਪੂਰਾ ਕਰਨ ਲਈ ਤਕਨਾਲੋਜੀ ਦੀ ਵਰਤੋਂ ’ਤੇ ਭਾਰੀ ਨਿਰਭਰ ਹਾਂ। ਤੁਹਾਡੇ ’ਚੋਂ ਵਧੇਰਿਅਾਂ ਨੇ ਡਿਜੀਟਲ ਲਰਨਿੰਗ ਬਾਰੇ ਸੁਣਿਆ, ਉਨ੍ਹਾਂ ਨੂੰ ਵੈੱਬ ਅਾਧਾਰਤ ਸਿੱਖਿਆ ਦੇ ਨਾਲ ਪ੍ਰਤੀਸਥਾਪਿਤ ਕੀਤਾ ਗਿਆ ਹੈ, ਜੋ ਵਿਦਿਆਰਥੀ ਦੇ ਸਿੱਖਣ ਦੇ ਅਨੁਭਵ ਨੂੰ ਮਜ਼ਬੂਤ ਕਰਦਾ ਹੈ। ਕਿਸੇ ਵੀ ਵਿਦਿਆਰਥੀ ਦੇ ਲਈ ਪ੍ਰੀਖਿਆ ਜ਼ਰੂਰੀ ਹੁੰਦੀ ਹੈ। ਪ੍ਰੀਖਿਆ ਦੇ ਕੇ ਹੀ ਵਿਦਿਆਰਥੀ ਇਕ ਜਮਾਤ ’ਚੋਂ ਦੂਜੀ ਜਮਾਤ ’ਚ ਜਾਂਦੇ ਹਨ। ਪ੍ਰੀਖਿਆ ਨਾਲ ਲੋਕਾਂ ਭਾਵ ਵਿਦਿਆਰਥੀਅਾਂ ਦੀ ਗੁਣਵੱਤਾ ਨੂੰ ਪਰਖਣ ਦਾ ਸਿਲਸਿਲਾ ਅਨੰਤਕਾਲ ਤੋਂ ਚਲਦਾ ਆ ਰਿਹਾ ਹੈ। ਅਨੰਤਕਾਲ ’ਚ ਰਿਸ਼ੀ-ਮੁਨੀ ਘੋਰ ਤਪੱਸਿਆ ਕਰਕੇ ਕਈ ਪ੍ਰੀਖਿਆਵਾਂ ਦੇ ਕੇ ਵਰ ਪ੍ਰਾਪਤ ਕਰਦੇ ਸਨ। ਸਮਾਂ ਬਦਲਿਅਾ ਤਾਂ ਗੁਰੂ ਆਪਣੇ ਚੇਲਿਅਾਂ ਤੋਂ ਪ੍ਰੀਖਿਆਵਾਂ ਲੈਣ ਲੱਗੇ ਪਰ ਅੱਜ ਦਾ ਸਮਾਂ ਆਧੁਨਿਕ ਯੁੱਗ ਦਾ ਸਮਾਂ ਹੈ। ਹਰੇਕ ਵਸਤੂ ਤਕਨੀਕ ’ਤੇ ਅਾਧਾਰਤ ਹੈ। ਮਨੁੱਖ ਨੇ ਆਪਣੀ ਵਰਤੋਂ ਲਈ ਤਕਨੀਕੀ ਮਨੁੱਖੀ ਰੋਬੋਟ ਵੀ ਤਿਆਰ ਕਰ ਦਿੱਤਾ ਹੈ ਤਾਂ ਇਸ ਨਾਲ ਸਿੱਖਿਆ ਤੇ ਪ੍ਰੀਖਿਆ ਵੀ ਕਿਵੇਂ ਅਛੂਤੀ ਰਹਿ ਸਕਦੀ ਸੀ। ਸਿੱਖਿਆ ਤਾਂ ਲੋਕਾਂ ਨੇ ਪਹਿਲਾਂ ਹੀ ਤਕਨੀਕ ਦੇ ਰਾਹੀਂ ਅਪਣਾ ਲਈ ਸੀ ਪਰ ਪ੍ਰੀਖਿਆਵਾਂ ਅਜੇ ਵੀ ਕਾਗਜ਼ ਦੇ ਪੰਨਿਆਂ ’ਤੇ ਉੱਤਰ-ਪੁਸਤਕਾ ਦਾ ਮੁੱਲਾਂਕਣ ਕਰ ਕੇ ਲਈਅਾਂ ਜਾਂਦੀਅਾਂ ਹਨ। ਉਪਰੰਤ ਵਿਦਿਆਰਥੀਅਾਂ ਨੂੰ ਉਨ੍ਹਾਂ ਦਾ ਪ੍ਰੀਖਿਆ ਫਲ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਇਸ ਪ੍ਰੀਖਿਆ ’ਚ ਕਾਫੀ ਸਮਾਂ ਲੱਗ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਾਡੇ ਸਿੱਖਣ ਦਾ ਲਗਭਗ 90 ਫੀਸਦੀ ਹਿੱਸਾ ਗਿਆਨ ’ਤੇ ਹੀ ਕੇਂਦਰਿਤ ਹੁੰਦਾ ਹੈ ਪਰ 90 ਫੀਸਦੀ ਨੌਕਰੀਅਾਂ ਹੁਨਰ ’ਤੇ ਹੀ ਨਿਰਭਰ ਕਰਦੀਅਾਂ ਹਨ। ਅਜਿਹੇ ’ਚ ਇਹ ਮੰਨਿਆ ਜਾਂਦਾ ਹੈ ਕਿ ਸਰਕਾਰ ਨੂੰ ਇਸ ਅੰਤਰ ਨੂੰ ਦੂਰ ਕਰਨ ਲਈ ਕੇ-12 ਪ੍ਰੀਖਿਆ ’ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਕੇ-12 ਪ੍ਰੀਖਿਆ ਦਾ ਮਤਲਬ ਕਿੰਡਰਗਾਰਡਨ ਮਤਲਬ ਕੇ ਤੋਂ ਲੈ ਕੇ 12ਵੀਂ ਜਮਾਤ ਤਕ ਹੈ।
ਅੱਜ ਦੁਨੀਆ ਭਰ ’ਚ ਕੋਰੋਨਾ ਵਾਇਰਸ ਨੇ ਆਪਣੇ ਪੈਰ ਫੈਲਾਏ ਹੋਏ ਹਨ। ਵਿਦਿਆਰਥੀਅਾਂ ਦੀਅਾਂ ਪ੍ਰੀਖਿਆਵਾਂ ਤੇ ਉਨ੍ਹਾਂ ਦੇ ਨਤੀਜੇ ਅੱਧ-ਵਿਚਾਲੇ ਲਟਕੇ ਹੋਏ ਹਨ। ਪ੍ਰੀਖਿਆਵਾਂ ਨੂੰ ਲੈਣ ਲਈ ਵਿਦਿਆਰਥੀਅਾਂ ਨੂੰ ਪ੍ਰੀਖਿਆ ਕੇਂਦਰ ’ਚ ਆ ਕੇ ਪ੍ਰੀਖਿਆਵਾਂ ਦੇਣੀਅਾਂ ਹੋਣਗੀਅਾਂ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸੰਭਵ ਨਹੀਂ ਲੱਗ ਰਿਹਾ ਹੈ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ, ਨਿਸ਼ੰਕ ਨੇ ਵੀ ਕਿਹਾ ਹੈ ਕਿ ਕੋੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ ਸੰਕਟ ਨੂੰ ਦੇਖਦੇ ਹੋਏ ਅਸੀਂ ਵਿਦਿਆਰਥੀਅਾਂ ਦੀ ਸਿਹਤ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜੋਖਿਮ ਨਹੀਂ ਲੈ ਸਕਦੇ। ਹਰ ਵਿਦਿਆਰਥੀ ਨੂੰ ਸਕੂਲ ਦੇ ਅੰਦਰੂਨੀ ਮੁੱਲਾਂਕਣ ਦੇ ਆਧਾਰ ’ਤੇ ਪਾਸ ਕੀਤਾ ਜਾਵੇ। ਹੁਣ ਸਵਾਲ ਉੱਠਦਾ ਹੈ ਕਿ ਪ੍ਰੀਖਿਆਵਾਂ ਬੋਰਡ ਅਤੇ ਯੂਨੀਵਰਸਿਟੀ ਨਾਲ ਸੰਬੰਧਤ ਸਨ। ਉਨ੍ਹਾਂ ਵਿਦਿਆਰਥੀਅਾਂ ਨੂੰ ਕਿਵੇਂ ਪਾਸ ਕੀਤਾ ਜਾਵੇ। ਮੇਰਾ ਮੰਨਣਾ ਹੈ ਕਿ ਸਾਨੂੰ ਵੀ ਪੱਛਮੀ ਦੇਸ਼ਾਂ ਵਾਂਗ ਆਨਲਾਈਨ ਪ੍ਰੀਖਿਆ ਪ੍ਰਣਾਲੀ ਨੂੰ ਲਾਗੂ ਕਰ ਕੇ ਉਸ ’ਤੇ ਜ਼ੋਰ ਦੇਣਾ ਹੋਵੇਗਾ। ਇਸ ਪ੍ਰੀਖਿਆ ਪ੍ਰਣਾਲੀ ਦੇ ਅਨੇਕ ਫਾਇਦੇ ਵੀ ਹਨ। ਵਿਦਿਆਰਥੀਅਾਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਵੱਖ-ਵੱਖ ਡਿਜੀਟਲ ਲਰਨਿੰਗ ਉਪਕਰਨ ਅਤੇ ਪ੍ਰੋਗਰਾਮਾਂ ਦੇ ਆਦੀ ਹੋਣ ਲਈ ਅਧਿਆਪਕ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਹੈ। ਇਹ ਨਾ ਸਿਰਫ ਵਿਦਿਆਰਥੀਅਾਂ ਲਈ ਸਗੋਂ ਅਧਿਆਪਕਾਂ ਨੂੰ ਹਾਈਬ੍ਰਿਡ ਲਰਨਿੰਗ ਜਾਂ ਡਿਜੀਟਲ ਸਮੱਗਰੀ ਸਰੋਤਾਂ ਦੇ ਨਾਲ ਮਜ਼ਬੂਤ ਬਣਾਉਣ ਦਾ ਇਕ ਸਰਵਉੱਤਮ ਮੌਕਾ ਹੈ। ਵੈੱਬ ਅਾਧਾਰਿਤ ਡਿਜੀਟਲ ਲਰਨਿੰਗ ਸਿੱਖਿਆ ਦੇ ਬਾਰੇ ’ਚ ਹੋਰ ਜ਼ਿਆਦਾ ਫਾਇਦੇਮੰਦ ਇਹ ਹੈ ਕਿ ਇਸ ਨੇ ਅਧਿਆਪਕਾਂ ਨੂੰ ਆਪਣੇ ਹੁਨਰ ਅਤੇ ਉਤਪਾਦਕਤਾ ਵਧਾਉਣ ਦੀ ਇਜਾਜ਼ਤ ਦਿੱਤੀ ਹੈ। ਵੱਖ-ਵੱਖ ਤਰ੍ਹਾਂ ਦੇ ਡਿਜੀਟਲ ਉਪਕਰਨਾਂ ਤੋਂ ਜਾਣੂ ਹੋਣ ’ਚ ਤੁਹਾਨੂੰ ਉਨ੍ਹਾਂ ਨੂੰ ਸਿੱਖਣ ਲਈ ਕੁਝ ਸਮਾਂ ਦੇਣਾ ਹੋਵੇਗਾ। ਫਿਰ ਤੁਸੀਂ ਤੈਅ ਕਰ ਸਕਦੇ ਹੋ ਕਿ ਸਭ ਤੋਂ ਚੰਗੀ ਸਿੱਖਿਆ ਪ੍ਰਣਾਲੀ ਇਹ ਹੈ ਕਿ ਤੁਸੀਂ ਜਮਾਤ ’ਚ ਆਪਣੇ ਵਿਦਿਆਰਥੀਅਾਂ ਨੂੰ ਗਿਆਨ ਮੁਹੱਈਆ ਕਰਨ ਲਈ ਨਿਯੋਜਿਤ ਕਰ ਸਕਦੇ ਹੋ। ਤੁਹਾਨੂੰ ਇਹ ਤੈਅ ਕਰਨ ਦੀ ਵੀ ਲੋੜ ਹੈ ਕਿ ਸਿੱਖਿਆ ਪ੍ਰਣਾਲੀ ਵਿਦਿਆਰਥੀਅਾਂ ਜਾਂ ਵਿਸ਼ੇਸ਼ ਵਿਸ਼ੇ ਲਈ ਢੁੱਕਵੀਂ ਹੈ ਜਾਂ ਨਹੀਂ।
ਭਾਰਤ ’ਚ ਕੁਝ ਸੰਸਥਾਵਾਂ ਆਨਲਾਈਨ ਸਿਖਲਾਈ ਸੈਸ਼ਨ ਪੇਸ਼ ਕਰ ਰਹੀਅਾਂ ਹਨ
ਸਕੂਲ ਜਾਂ ਸੰਸਥਾ ਜਿਸ ਨੇ ਈ-ਲਰਨਿੰਗ ਸਿੱਖਿਆ ਪ੍ਰਕਿਰਿਆ ਦੀ ਚੋਣ ਕਰਨ ਦਾ ਫੈਸਲਾ ਲਿਆ ਹੈ। ਇਥੇ ਖੇਡਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ। ਜਾਂ ਤਾਂ ਉਹ ਅਧਿਆਪਕਾਂ ਨੂੰ ਕਿਰਾਏ ’ਤੇ ਲੈ ਸਕਦੇ ਹਨ, ਜਿਨ੍ਹਾਂ ਕੋਲ ਡਿਜੀਟਲ ਲਰਨਿੰਗ ਯੰਤਰ ਅਤੇ ਵਿਦਿਆਰਥੀਅਾਂ ਦੇ ਵਿਆਪਕ ਗਿਆਨ ਹਨ ਜਾਂ ਨਹੀਂ ਤਾਂ ਉਹ ਡਿਜੀਟਲ ਪ੍ਰੋਗਰਾਮਾਂ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨ ਬਾਰੇ ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਉਚਿਤ ਵਿਵਸਥਾ ਕਰ ਸਕਦੇ ਹਨ। ਸਿਖਲਾਈ ਸੈਸ਼ਨ ਮੂਲ ਤੌਰ ’ਤੇ ਸੀਨੀਅਰ ਅਤੇ ਪੁਰਾਣੇ ਅਧਿਆਪਕਾਂ ਲਈ ਅਰੇਂਜ ਕੀਤਾ ਜਾਂਦਾ ਹੈ, ਜੋ ਕਈ ਸਾਲਾਂ ਤੋਂ ਉਥੇ ਪੜ੍ਹ ਰਹੇ ਹਨ ਕਿਉਂਕਿ ਇਸ ਤਰ੍ਹਾਂ ਦੇ ਵਧੇਰੇ ਨਿੱਜੀ ਸਕੂਲ ਪ੍ਰਸ਼ਾਸਕ ਅਤੇ ਪ੍ਰਬੰਧਕ ਇਸ ਨਵੀਂ ਤਕਨੀਕ ਨੂੰ ਅਪਣਾਉਣ ਲਈ ਖੁਸ਼ ਹਨ ਜੋ ਮੌਜੂਦਾ ਸਮੇਂ ਦੀ ਲੋੜ ਹੈ। ਤੁਸੀਂ ਇਸ ਨਵੀਂ ਤਕਨੀਕ ਦੇ ਆਦੀ ਹੋਣ ਅਤੇ ਦੂਸਰਿਅਾਂ ਨੂੰ ਸਿਖਾਉਣ ਲਈ ਇੰਟਰਨੈੱਟ ਤੋਂ ਵੀ ਮਦਦ ਲੈ ਸਕਦੇ ਹੋ। ਦੁਨੀਆ ਭਰ ਦੇ ਵਿਦਿਆਰਥੀਅਾਂ ਨੂੰ ਵੈੱਬ ਅਾਧਾਰਤ ਸਿੱਖਿਆ ਮੁਹੱਈਆ ਕਰਨ ਦਾ ਇਕ ਹੋਰ ਵੱਡਾ ਫਾਇਦਾ ਇਹ ਹੈ ਕਿ ਜਮਾਤਾਂ ਆਯੋਜਿਤ ਕੀਤੇ ਜਾਣ ਵਾਲੇ ਖਾਸ ਸਮੇਂ ਲਈ ਸਿੱਖਣਾ ਅਜੇ ਤਕ ਸੀਮਤ ਨਹੀਂ ਹੈ। ਤੁਸੀਂ ਆਪਣਾ ਖੁਦ ਦਾ ਢੁੱਕਵਾਂ ਸਮਾਂ ਚੁਣ ਸਕਦੇ ਹੋ ਅਤੇ ਜਦੋਂ ਤੁਸੀਂ ਆਜ਼ਾਦ ਹੁੰਦੇ ਹੋ ਤਾਂ ਸਿੱਖਣਾ ਸ਼ੁਰੂ ਕਰ ਸਕਦੇ ਹੋ। ਤੁਸੀਂ ਇੰਟਰਨੈੱਟ ਤੋਂ ਜਮਾਤਾਂ ਦੇ ਵੀਡੀਓ ਡਾਊਨਲੋਡ ਕਰ ਸਕਦੇ ਹੋ ਅਤੇ ਤੁਸੀਂ ਅੱਜ ਜਮਾਤਾਂ ’ਚ ਜੋ ਪੜ੍ਹਾਇਆ ਜਾਂਦਾ ਹੈ, ਉਸ ਨੂੰ ਜਾਣ ਸਕਦੇ ਹੋ। ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਉਹ ਦਿਨ ਹੁਣ ਨਹੀਂ ਰਹੇ ਜਦੋਂ ਜਮਾਤ ’ਚ ਸਿੱਖਿਆ ਦਾ ਮਤਲਬ ਕਿਤਾਬਾਂ ਪੜ੍ਹਨਾ, ਅਧਿਆਪਕਾਂ ਦਾ ਚੀਜ਼ਾਂ ਸਮਝਾਉਣ ਲਈ ਬਲੈਕ-ਬੋਰਡ ’ਤੇ ਲਿੱਖਣਾ ਅਤੇ ਵਿਦਿਆਰਥੀਅਾਂ ਦਾ ਨੋਟਸ ਲਿਖਣਾ, ਇਨ੍ਹਾਂ ਚੀਜ਼ਾਂ ਤਕ ਸੀਮਤ ਸੀ। ਤਕਨਾਲੋਜੀ ਭਾਵ ਸਿਰਫ ਆਨਲਾਈਨ ਗੇਮਾਂ ਖੇਡਣੀਅਾਂ ਅਤੇ ਐਨੀਮੇਟਿਡ ਵੀਡੀਓ ਹੀ ਦੇਖਣਾ ਨਹੀਂ ਹੈ। ਸਿੱਖਿਆ ਪ੍ਰਭਾਵੀ ਕਰਨ ਲਈ ਬੱਚੇ ਪਾਲਕ ਅਤੇ ਸਿੱਖਿਆ ਅਧਿਆਪਕ ਤਕਨਾਲੋਜੀ ਕਿਸ ਤਰ੍ਹਾਂ ਵਰਤਦੇ ਹਨ। ਇਸ ਗੱਲ ’ਤੇ ਉਸ ਦੇ ਫਾਇਦੇ ਨਿਰਭਰ ਕਰਦੇ ਹਨ। ਜਦੋਂ ਤਕਨਾਲੋਜੀ ਸਿੱਖਿਆ ਮਕਸਦਾਂ ਲਈ ਚੰਗੀ ਤਰ੍ਹਾਂ ਵਰਤੀ ਜਾਂਦੀ ਹੈ ਉਦੋਂ ਸਿੱਖਿਆ ਦਾ ਅਨੁਭਵ ਜ਼ਿਆਦਾ ਅਸਰਦਾਰ ਹੋਣ ’ਚ ਮਦਦ ਮਿਲਦੀ ਹੈ ਅਤੇ ਵਿਦਿਆਰਥੀ ਉਸ ’ਚ ਜ਼ਿਆਦਾ ਸ਼ਾਮਲ ਹੁੰਦੇ ਹਨ। ਅੱਜ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ’ਚ ਪਾਵਰ-ਪੁਆਇੰਟ ਪੇਸ਼ਕਸ਼, ਵੀਡੀਓ ਪੇਸ਼ਕਸ਼, ਈ-ਲਰਨਿੰਗ ਤਰੀਕੇ, ਆਨਲਾਈਨ ਸਿਖਲਾਈ ਅਤੇ ਹੋਰ ਡਿਜੀਟਲ ਪ੍ਰਣਾਲੀਅਾਂ ਦੀ ਵਰਤੋਂ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਕਾਰਨ ਜਮਾਤ ’ਚ ਸਿੱਖਾਉਣਾ ਜ਼ਿਆਦਾ ਬੋਲਚਾਲ ਰਾਹੀਂ (ਇੰਟਰੈਕਟਿਵ) ਹੁੰਦੀ ਜਾ ਰਹੀ ਹੈ। ਬੱਚਿਅਾਂ ਨੂੰ ਬੁਨਿਆਦੀ, (ਬੇਸਿਕ) ਚੁਣੌਤੀ (ਚੈਲੇਂਜਰ) ਅਤੇ ਤੇਜ਼ਤਰਾਰ (ਐਕਸਲਰੇਟਰ) ਅਜਿਹੇ ਤਿੰਨ ਪੱਧਰਾਂ ’ਤੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਗੇਮ ਖੇਡਣ ਦੀ ਬਜਾਏ ਗਿਆਨ ਹਾਸਿਲ ਕਰਨ ਲਈ ਇੰਟਰਨੈੱਟ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।