ਇਕ ਦੇਸ਼, ਦੋ ਕ੍ਰਿਸਮਸ!

Friday, Jan 02, 2026 - 04:07 PM (IST)

ਇਕ ਦੇਸ਼, ਦੋ ਕ੍ਰਿਸਮਸ!

ਸੀਨ ਇਕ : ਕੋਲਕਾਤਾ, ਪੱਛਮੀ ਬੰਗਾਲ।

ਕਲਕੱਤਾ (ਨਹੀਂ, ਅਸੀਂ ਨਾਂ ਨੂੰ ਲੈ ਕੇ ਇੰਨੇ ਨਾਜ਼ੁਕ ਨਹੀਂ ਹੈ) ਦੀ ਇਕ ਿਨਵਾਸੀ ਉਪਰ ਦੇਖਦੀ ਹੈ ਅਤੇ ਉਥੇ ਜ਼ਰੂਰ ਇਕ ਗਾਣੇ ਦਾ ਅੰਸ਼, ਹਵਾ ਵਿਚ ਤੇਜ਼ੀ ਨਾਲ ਮਹਿਸੂਸ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਉਹ ਉਸ ਨੂੰ ਫੜ ਸਕਦੀ, ਉਹ ਚਲਿਆ ਜਾਂਦਾ ਹੈ। ਕਲਕੱਤਾ ਦੀ ਰਹਿਣ ਵਾਲੀ ਜਾਣਦੀ ਹੈ ਕਿ ਉਹ ਖਾਸ ਅਹਿਸਾਸ 2026 ਦੇ ਆਖਿਰ ਵਿਚ ਵਾਪਸ ਆਏਗਾ। ਇਹ ਪਾਰਕ ਸਟ੍ਰੀਟ (ਹੁਣ ਮਦਰ ਟੈਰੇਸਾ ਸਰਾਨੀ) ’ਤੇ ਕ੍ਰਿਸਮਸ ਥੀਮ ਵਾਲੀਆਂ ਲਾਈਟਾਂ ਦੇ ਨਾਲ ਪਾਰਕ ਵਿਚ ਬਣੇ ਸਟੇਜ ’ਤੇ ਕੈਰਲ ਗਾਉਂਦੇ ਹੋਏ, ਸ਼ਹਿਰ ਦੀਆਂ ਸੜਕਾਂ ’ਤੇ ਬਸਕਰਾਂ ਰਾਹੀਂ, ਕੈਥੇਡ੍ਰਲ ਅਤੇ ਚੈਪਲ ਵਿਚ ਵਾਪਸ ਆਏਗਾ।

ਸ਼ਹਿਰ ਦੀ ਮਸ਼ਹੂਰ ਮੇਨ ਸੜਕ ਦੋ ਰਾਤਾਂ ਲਈ ‘ਸਿਰਫ ਪੈਦਲ ਚੱਲਣ ਵਾਲਿਆਂ ਲਈ’ ਹੋ ਜਾਂਦੀ ਹੈ। ਨਵੇਂ ਮੌਸਮ ਦੀ ਸ਼ੁਰੂਆਤ ਵਿਚ ਚਰਚ ਰੋਸ਼ਨੀ ਨਾਲ ਜਗਮਗਾ ਉੱਠਦੇ ਹਨ। ਦੁਨੀਆ ਦੇ ਕੁਝ ਹੀ ਸ਼ਹਿਰ ਇਕੱਠਿਆਂ ਰਹਿਣ ਅਤੇ ਕਮਿਊਨਿਟੀ ਦੇ ਤਿਉਹਾਰ ਦੇ ਜੋਸ਼ ਦਾ ਮੁਕਾਬਲਾ ਕਰ ਸਕਦੇ ਹਨ। ਕੋਲਕਾਤਾ ਵਿਚ ਕ੍ਰਿਸਮਸ ਅਜਿਹਾ ਮੌਕਾ ਨਹੀਂ ਹੈ ਕਿ ਜੋ ਅਚਾਨਕ ਆਏ ਅਤੇ ਬਿਨਾਂ ਕੋਈ ਨਿਸ਼ਾਨ ਛੱਡੇ ਵਾਪਸ ਚਲਾ ਜਾਏ। ਦੁਰਗਾ ਪੂਜਾ ਵਾਂਗ ਅਤੇ ਸ਼ਹਿਰ ਵਿਚ ਈਦ ਵਾਂਗ, ਇਹ ਆਪਣਾ ਸਮਾਂ ਲੈਂਦਾ ਹੈ, ਜੰਮ ਜਾਂਦਾ ਹੈ ਅਤੇ ਖੁਸ਼ੀ ਦਾ ਮਜ਼ਾ ਲੈਂਦਾ ਹੈ।

ਕੋਲਕਾਤਾ ਕ੍ਰਿਸਮਸ ਫੈਸਟੀਵਲ, ਜੋ ਹੁਣ ਆਪਣੇ 15ਵੇਂ ਸਾਲ ਵਿਚ ਹੈ, ਬੋਰੋ ਦਿਨ (ਵੱਡਾ ਦਿਨ, ਜਿਵੇਂ ਕਿ ਬਾਂਗਲਾ ਵਿਚ ਕ੍ਰਿਸਮਸ ਨੂੰ ਰਸਮੀ ਤੌਰ ’ਤੇ ਕਿਹਾ ਜਾਂਦਾ ਹੈ) ਦੀਆਂ ਸਦੀਆਂ ਪੁਰਾਣੀ ਪ੍ਰੰਪਰਾ ਨੂੰ ਬਣਾਈ ਰੱਖਦਾ ਹੈ। ਇਸ ਦੇ ਅਤੇ ਨਵੇਂ ਸਾਲ ਦੇ ਪਹਿਲਾਂ ਦੇ ਦਿਨਾਂ ਵਿਚ ਹਰ ਕੋਈ ਇਸ ਤਿਉਹਾਰ ਦਾ ਸਵਾਗਤ ਕਰਦਾ ਹੈ। ਲਾਈਟਾਂ, ਸਜਾਵਟ ਤੇ ਖਾਣਾ। ਗਾਇਕ ਮੰਡਲੀ, ਬੈਂਡ ਉਨ੍ਹਾਂ ਸਾਰਿਆਂ ਲਈ ਪ੍ਰਫਾਰਮ ਕਰਦੇ ਹਨ, ਜੋ ਥੋੜ੍ਹੀ ਦੇਰ ਰੁਕ-ਰੁਕ ਕੇ ਸੁਣਨਾ ਅਤੇ ਸੰਗੀਤ ’ਤੇ ਮੁਸਕਰਾਉਣਾ ਅਤੇ ਝੂਮਣਾ ਚਾਹੁੰਦੇ ਹਨ।

ਸੀਨ ਦੋ : ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਾਂ ਰਾਜਸਥਾਨ ਵਿਚ ਕਿਤੇ।

ਨਹੀਂ, ਇਹ ਉਹ ਕ੍ਰਿਸਮਸ ਨਹੀਂ ਹੈ, ਜਿਸ ਨੂੰ ਅਸੀਂ ਜਾਣਦੇ ਹਾਂ। ਸੜਕ ਕੰਢੇ ਸਾਂਤਾ ਕਲਾਜ਼ ਦੀ ਟੋਪੀ ਵੇਚ ਕੇ ਗੁਜ਼ਾਰਾ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਕਰਨਾ। ਉਸ ਨੂੰ ਪਹਿਨਣ ਵਾਲਿਆਂ ਨੂੰ ਕੁੱਟਣਾ, ਮਾਲ ਵਿਚ ਕ੍ਰਿਸਮਸ ਟ੍ਰੀ ਤੋੜਨਾ, ਨਵੇਂ ਸਾਲ ਵਿਚ ਕੀਤੀ ਗਈ ਸਜਾਵਟ ਨੂੰ ਤੋੜਨਾ। ਪੂਜਾ ਕਰਦੇ ਸਮੇਂ ਲੋਕਾਂ ਨੂੰ ਧਮਕਾਉਣਾ। ਤਸਵੀਰਾਂ ਇਕਦਮ ਅਲੱਗ ਸਨ।

ਗੁਜਰਾਤ ਦੇ ਸੀਨੀਅਰ ਜੇਸੁਈਟ ਪਾਦਰੀ ਅਤੇ ਰਾਈਟਸ ਐਕਟੀਵਿਸਟ ਫਾਦਰ ਸੇਡ੍ਰਿਕ ਪ੍ਰਕਾਸ਼ ਨੇ ਤੁਹਾਡੇ ਕਾਲਮਨਵੀਸ ਨੂੰ ਕਿਹਾ- ‘ਅੱਜ ਭਾਰਤ ਵਿਚ ਈਸਾਈਆਂ ਨਾਲ ਜੋ ਕੁਝ ਹੋ ਰਿਹਾ ਹੈ, ਉਹ ਨਾ ਸਿਰਫ ਮਨਜ਼ੂਰ ਨਹੀਂ ਹੈ, ਸਗੋਂ ਸਾਫ ਤੌਰ ’ਤੇ ਗੈਰ-ਸੰਵਿਧਾਨਿਕ ਹੈ। ਇਹ ਦੋਗਲਾਪਣ ਹੈ। ਇਕ ਪਾਸੇ ਪ੍ਰਧਾਨ ਮੰਤਰੀ ਦਿਖਾਵਾ ਕਰਦੇ ਹਨ ਕਿ ਸਭ ਠੀਕ ਹੈ ਅਤੇ ਕ੍ਰਿਸਮਸ ਦੇ ਦਿਨ ਚਰਚ ਵਿਚ ਫੋਟੋ ਖਿਚਵਾਉਂਦੇ ਹਨ ਅਤੇ ਫਿਰ ਕ੍ਰਿਸਮਸ ਨਾਲ ਜੁੜੇ ਧਾਰਮਿਕ ਅਤੇ ਸਮਾਜਿਕ ਨਿਸ਼ਾਨਿਆਂ ’ਤੇ ਹਮਲਿਆਂ ਦੀ ਬੁਰਾਈ ਨਹੀਂ ਕਰਦੇ। ਇਹ ਵੀ ਸ਼ਰਮਨਾਕ ਹੈ ਕਿ ਕੁਝ ਈਸਾਈ ਧਰਮ ਗੁਰੂ ਅਤੇ ਪਾਦਰੀ ਭਾਜਪਾ ਦੀਆਂ ਚਾਲਾਂ ਅਤੇ ਸਵਾਰਥੀ ਹਿੱਤਾਂ ਦੇ ਜਾਲ ਵਿਚ ਫਸ ਗਏ ਹਨ।

ਤੁਹਾਡੇ ਕਾਲਮਨਵੀਸ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ’ਤੇ ਨਿਸ਼ਾਨਾ ਸਾਧਨ ਦੇ ਕੁਝ ਘੰਟਿਆਂ ਬਾਅਦ, ਭਾਰਤ ਵਿਚ ਕੈਥੋਲਿਕ ਬਿਸ਼ਪਾਂ ਦੀ ਸਭ ਤੋਂ ਵੱਡੀ ਸੰਸਥਾ ਦੇ ਹੈੱਡ ਨੇ ਹਾਲ ਦੇ ਦਿਨਾਂ ਵਿਚ ਪਹਿਲੀ ਵਾਰ ਵੀਡੀਓ ’ਤੇ ਇਕ ਤਿੱਖਾ ਮੈਸੇਜ ਦਿੱਤਾ-‘‘ਸ਼ਾਂਤੀ ਨਾਲ ਕੈਰਲ ਗਾਉਣ ਵਾਲਿਆਂ ਤੇ ਚਰਚਾਂ ਵਿਚ ਜਮ੍ਹਾ ਹੋਏ ਭਗਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਨਾਲ ਕਾਨੂੰਨ ਮੰਨਣ ਵਾਲੇ ਨਾਗਰਿਕਾਂ ਵਿਚ ਡਰ ਤੇ ਪ੍ਰੇਸ਼ਾਨੀ ਪੈਦਾ ਹੋ ਰਹੀ ਹੈ, ਜੋ ਸਿਰਫ ਸ਼ਾਂਤੀ ਨਾਲ ਆਪਣੇ ਧਰਮ ਦਾ ਜਸ਼ਨ ਮਨਾਉਣਾ ਚਾਹੁੰਦੇ ਹਨ। ਅਜਿਹੀਆਂ ਘਟਨਾਵਾਂ ਨਾਲ ਸਾਡੇ ਸੰਵਿਧਾਨ ਦੀ ਭਾਵਨਾ ਨੂੰ ਡੂੰਘਾ ਧੱਕਾ ਲੱਗਦਾ ਹੈ ਜੋ ਧਰਮ ਦੀ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ। ਮੈਂ ਨਫਰਤ ਤੇ ਹਿੰਸਾ ਦੀਆਂ ਇਨ੍ਹਾਂ ਹਰਕਤਾਂ ਦੀ ਪੂਰੀ ਤਰ੍ਹਾਂ ਨਾਲ ਬੁਰਾਈ ਕਰਦਾ ਹਾਂ।’’

ਈਸਾਈ ਭਾਈਚਾਰੇ ਨੂੰ ਸਿਰਫ ‘ਨੈਗੇਟਿਵ ਕਾਰਨਾਂ’ ਕਰ ਕੇ ਹੈੱਡਲਾਈਨ ਵਿਚ ਆਉਣ ਦੇ ਜਾਲ ਵਿਚ ਨਹੀਂ ਫਸਣਾ ਚਾਹੀਦਾ। ਪਾਜ਼ੇਟਿਵ ਮੈਸੇਜਿੰਗ ਹੀ ਸਭ ਤੋਂ ਜ਼ਰੂਰੀ ਹੈ। ਭਾਈਚਾਰੇ ਨੇ ਖਾਸ ਤੌਰ ’ਤੇ ਸਿੱਖਿਆ ਅਤੇ ਹੈਲਥ ਕੇਅਰ ਵਿਚ ਅਹਿਮ ਯੋਗਦਾਨ ਦਿੱਤਾ। ਹਰ ਸਾਲ ਦੇਸ਼ ਭਰ ਿਵਚ ਈਸਾਈ ਧਰਮ ਦੇ 54,000 ਇੰਸਟੀਚਿਊਸ਼ਨ ਵਿਚ 7 ਕਰੋੜ ਵਿਦਿਆਰਥੀ ਐਡਮਿਸ਼ਨ ਲੈਂਦੇ ਹਨ। ਇਨ੍ਹਾਂ ਇੰਸਟੀਚਿਊਸ਼ਨ ਵਿਚ 4 ਵਿਚੋਂ ਘੱਟੋ-ਘੱਟ 3 ਸਟੂਡੈਂਟ ਗੈਰ-ਈਸਾਈ ਹੁੰਦੇ ਹਨ-ਹਿੰਦੂ, ਮੁਸਲਿਮ, ਜੈਨ, ਸਿੱਖ, ਬੋਧੀ। ਅਜਿਹੇ ਕਈ ਕੇਂਦਰੀ ਕੈਬਨਿਟ ਮੰਤਰੀ ਹਨ ਜੋ ਈਸਾਈ ਧਰਮ ਦੇ ਇੰਸਟੀਚਿਊਸ਼ਨ ਦੇ ਪੁਰਾਣੇ ਸਟੂਡੈਂਟਸ ਹਨ। ਜੇ. ਪੀ. ਨੱਡਾ, ਪਿਊਸ਼ ਗੋਇਲ, ਨਿਰਮਲਾ ਸੀਤਾਰਮਨ, ਅਸ਼ਵਨੀ ਵੈਸ਼ਨਵ, ਜਿਓਤਿਰਾਦਿੱਤਿਆ ਸਿੰਧੀਆ (ਅਤੇ ਜ਼ਾਹਿਰ ਹੈ ਲਾਲ ਕ੍ਰਿਸ਼ਨ ਅਡਵਾਨੀ) ਕੁਝ ਉਦਾਹਰਣਾਂ ਹਨ।

ਭਾਈਚਾਰੇ ਵੱਲੋਂ ਚਲਾਏ ਜਾ ਰਹੇ ਹੈਲਥ ਕੇਅਰ ਇੰਸਟੀਚਿਊਸ਼ਨ ਭਾਰਤ ਦੀ ਲਗਭਗ 2 ਫੀਸਦੀ ਆਬਾਦੀ ਦੀ ਸੇਵਾ ਕਰਦੇ ਹਨ। ਇਸ ਕੰਮ ਦਾ 80 ਫੀਸਦੀ ਦੂਰ-ਦਰਾਜ ਦੇ ਮੈਡੀਕਲ ਤੌਰ ’ਤੇ ਘੱਟ ਸਹੂਲਤਾਂ ਵਾਲੇ ਇਲਾਕਿਆਂ ’ਚ ਕੀਤਾ ਜਾਂਦਾ ਹੈ। ਮਹਾਮਾਰੀ ਦੌਰਾਨ, 1000 ਤੋਂ ਜ਼ਿਆਦਾ ਹਸਪਤਾਲਾਂ ’ਚ 60,000 ਇਨ-ਪੇਸ਼ੈਂਟ ਬੈੱਡ ਦਿੱਤੇ ਗਏ ਸਨ। 3500 ਤੋਂ ਜ਼ਿਆਦਾ ਇੰਸਟੀਚਿਊਸ਼ਨਸ ਦੇ ਨਾਲ ਕੈਥੋਲਿਕ ਹੈਲਥ ਐਸੋਸੀਏਸ਼ਨ ਆਫ ਇੰਡੀਆ, ਭਾਰਤ ਦਾ ਸਭ ਤੋਂ ਵੱਡਾ ਨਾਨ-ਗਵਰਨਮੈਂਟਲ ਹੈਲਥ ਕੇਅਰ ਨੈੱਟਵਰਕ ਹੈ। ਐਸੋਸੀਏਸ਼ਨ ਵਿਚ 76,000 ਹੈਲਥ ਪ੍ਰੋਫੈਸ਼ਨਲ, 25,000 ਨਰਸਾਂ, 10,000 ਪੈਰਾਮੈਡਿਕਸ ਅਤੇ 15,000 ਸੋਸ਼ਲ ਵਰਕਰ ਹਨ।

ਸੁਪਰੀਮ ਕੋਰਟ ਦੇ ਐਡਵੋਕੇਟ ਕਾਲਿਨ ਗੋਂਸਾਲਵੇਸ ਦੱਸਦੇ ਹਨ-‘ਕੰਧਮਾਲ ਦੰਗਿਆਂ ਤੋਂ ਲੈ ਕੇ ਅੱਜ ਤਕ ਈਸਾਈਆਂ ’ਤੇ ਦੋਸ਼ ਲੱਗਦੇ ਰਹੇ ਹਨ ਪਰ ਕੋਈ ਵੀ ਤੁਹਾਨੂੰ ਇਕ ਵੀ ਕੋਰਟ ਤੋਂ ਇਕ ਵੀ ਅਜਿਹਾ ਦੋਸ਼ ਨਹੀਂ ਦਿਸ ਸਕੇਗਾ, ਜਿਸ ਵਿਚ ਕਿਸੇ ਇਕ ਵਿਅਕਤੀ ਨੇ ਵੀ ਕਿਸੇ ਦਾ ਜ਼ਬਰਦਸਤੀ ਧਰਮ ਬਦਲਿਆ ਹੋਵੇ। ਇਹ ਸਭ ਸਿਆਸੀ ਪ੍ਰਚਾਰ ਹੈ ਜੋ ਹੁਣ ਹਿੰਸਾ ਦੇ ਪੱਧਰ ਤਕ ਪਹੁੰਚ ਗਿਆ ਹੈ। ਦੇਸ਼ ਭਰ ਵਿਚ ਈਸਾਈਆਂ ’ਤੇ ਹੋ ਰਹੇ ਇਸ ਤਰ੍ਹਾਂ ਦੇ ਹਮਲੇ ਅੱਤਵਾਦ ਵਰਗੇ ਹਨ। ਈਸਾਈਆਂ ’ਤੇ ਹਰ ਸਾਲ 600 ਹਮਲੇ ਹੁੰਦੇ ਹਨ। ਜੇਕਰ ਜੁਡੀਸ਼ੀਅਰੀ ਚੁੱਪ ਰਹਿੰਦੀ ਹੈ ਤਾਂ ਸਾਡੀ ਰੱਖਿਆ ਕਰਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਇਸ ਤਰ੍ਹਾਂ ਦੇ ਅੱਤਵਾਦੀ ਆਪਣਾ ਕੰਮ ਕਰਦੇ ਰਹਿੰਦੇ ਹਨ ਕਿਉਂਕਿ ਜੱਜ ਚੁੱਪ ਰਹਿੰਦੇ ਹਨ।’’ ਆਮੀਨ! 

ਡੇਰੇਕ ਓ ਬ੍ਰਾਇਨ (ਸੰਸਦ ਮੈਂਬਰ ਅਤੇ ਟੀ.ਐੱਮ.ਸੀ. ਸੰਸਦੀ ਦਲ (ਰਾਜ ਸਭਾ) ਦੇ ਆਗੂ)


author

Rakesh

Content Editor

Related News