ਪ੍ਰੀਖਿਆ ਪ੍ਰਣਾਲੀ ’ਚ ਸੁਧਾਰ ਦੀ ਲੋੜ

04/25/2021 3:27:12 AM

ਡਾ. ਵਰਿੰਦਰ ਭਾਟੀਆ
ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ’ਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦੇਸ਼ ਦੇ ਵਧੇਰੇ ਸੂਬਿਆਂ ’ਚ ਜਾਂ ਤਾਂ ਵਿਦਿਆਰਥੀਆਂ ਨੂੰ ਅਗਲੀ ਜਮਾਤ ’ਚ ਪ੍ਰਮੋਟ ਕਰ ਦਿੱਤਾ ਹੈ ਜਾਂ ਫਿਰ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ।

ਇਨ੍ਹਾਂ ਹਾਲਤਾਂ ਨੇ ਸਿੱਖਿਆ ਜਗਤ ਨੂੰ ਸੋਚਣ ਲਈ ਮੌਕਾ ਦਿੱਤਾ ਹੈ ਕਿ ਵਿਦਿਆਰਥੀਆਂ ਲਈ ਪ੍ਰੀਖਿਆ ਪ੍ਰਣਾਲੀ ਦੇ ਨਵੇਂ ਬਦਲਾਂ ’ਤੇ ਵਿਚਾਰ ਕੀਤਾ ਜਾਵੇ। ਕਿਸੇ ਖੇਤਰ ’ਚ ਵਿਦਿਆਰਥੀਆਂ ਦੀ ਪ੍ਰਾਪਤੀ ਜਾਂ ਯੋਗਤਾ ਦੀ ਜਾਂਚ ਲਈ ਜੋ ਪ੍ਰਕਿਰਿਆ ਵਰਤੀ ਜਾਂਦੀ ਹੈ, ਉਸ ਨੂੰ ਪ੍ਰੀਖਿਆ ਕਹਿੰਦੇ ਹਨ।

ਅੱਜ ਵੀ ਵਧੇਰੇ ਪ੍ਰੀਖਿਆਵਾਂ ਸਾਲ ਦੇ ਅਖੀਰ ’ਚ ਜਾਂ ਫਿਰ ਛਿਮਾਹੀ ਲਈਆਂ ਜਾਂਦੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ’ਚ ਕੁਝ ਸਵਾਲਾਂ ਦੇ ਜਵਾਬ ਪੁੱਛ ਲਏ ਜਾਂਦੇ ਹਨ ਅਤੇ ਉਨ੍ਹਾਂ ਦੇ ਆਧਾਰ ’ਤੇ ਮੁਲਾਂਕਣ ਕਰ ਲਿਆ ਜਾਂਦਾ ਹੈ ਪਰ ਇਨ੍ਹਾਂ ਸਵਾਲਾਂ ਦੇ ਕੁਝ ਅੰਕਾਂ ਨੂੰ ਪ੍ਰਾਪਤ ਕਰ ਕੇ ਹੀ ਵਿਦਿਆਰਥੀ ਦਾ ਮੁਲਾਂਕਣ ਦੋਸ਼ਮੁਕਤ ਨਹੀਂ ਹੈ ਕਿਉਂਕਿ ਸਿੱਖਿਆ ਦਾ ਮਕਸਦ ਤਾਂ ਵਿਦਿਆਰਥੀ ਦਾ ਸੁਨਹਿਰੀ ਵਿਕਾਸ ਕਰਨਾ ਹੈ।

ਜਮਾਤ ’ਚ ਜੋ ਵਿਦਿਆਰਥੀਆਂ ਨੂੰ ਸਿਖਾਇਆ ਜਾਂਦਾ ਹੈ ਅਤੇ ਜਿਸ ਤਰ੍ਹਾਂ ਸਿਖਾਇਆ ਜਾਂਦਾ ਹੈ, ਉਸ ਦਾ ਪ੍ਰੀਖਿਆ ਨਾਲ ਸਬੰਧ ਘੱਟ ਹੁੰਦਾ ਜਾ ਰਿਹਾ ਹੈ। ਸਮਾਂ ਬਦਲਣ ਦੇ ਨਾਲ-ਨਾਲ ਸਿਲੇਬਸ ਵੀ ਬਦਲਦੇ ਰਹੇ ਹਨ। ਸਿਲੇਬਸ ’ਚ ਹੁਣ ਵੱਖ-ਵੱਖ ਕਿਰਿਆਵਾਂ ਅਤੇ ਸਰਗਰਮੀਆਂ ਨੂੰ ਵੀ ਸਥਾਨ ਦਿੱਤਾ ਗਿਆ ਹੈ।

ਇਨ੍ਹਾਂ ਕਿਰਿਆਵਾਂ ਦਾ ਠੀਕ ਤਰ੍ਹਾਂ ਮੁਲਾਂਕਣ ਕਰਨ ਲਈ ਅਤੇ ਵਿਦਿਆਰਥੀਆਂ ਦੁਆਰਾ ਹਾਸਲ ਗਿਆਨ ਦੀ ਜਾਂਚ ਕਰਨ ਲਈ ਪ੍ਰੀਖਿਆ ਪ੍ਰਣਾਲੀ ਅਤੇ ਮੁਲਾਂਕਣ ਪ੍ਰਣਾਲੀ ’ਚ ਜ਼ਰੂਰੀ ਸੁਧਾਰ ਦੀ ਲੋੜ ਹੈ। ਇਸ ਬਹੁ-ਆਯਾਮੀ ਸੁਧਾਰ ਲਈ ਸਾਡੇ ਕੋਲ 3 ਪ੍ਰਮੁੱਖ ਬਦਲ ਓਪਨ, ਬੁੱਕ ਪ੍ਰੀਖਿਆ ਪ੍ਰਣਾਲੀ, ਆਨਲਾਈਨ ਪ੍ਰੀਖਿਆ ਅਤੇ ਲਗਾਤਾਰ ਵਿਦਿਆਰਥੀ ਮੁਲਾਂਕਣ ਪ੍ਰਣਾਲੀ ਹੈ।

ਸਭ ਤੋਂ ਪਹਿਲਾਂ ਓਪਨ ਬੁੱਕ ਪ੍ਰਣਾਲੀ ਦੇ ਗੁਣ-ਦੋਸ਼ ਦੇਖਦੇ ਹਾਂ। ਓਪਨ ਬੁੱਕ ਪ੍ਰੀਖਿਆ ਮਾਡਲ ’ਚ ਪ੍ਰੀਖਿਆਵਾਂ ਦੋ ਕਿਸਮ ਦੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪਹਿਲੇ ਓਪਨ ਬੁੱਕ ਪ੍ਰੀਖਿਆ ਮਾਡਲ ’ਚ ਪ੍ਰੀਖਿਆਰਥੀਆਂ ਨੂੰ ਯੂਨੀਵਰਸਿਟੀ ਕੰਪਲੈਕਸ ’ਚ ਹੀ ਆਉਣ ਲਈ ਕਿਹਾ ਜਾਂਦਾ ਹੈ।

ਉੱਥੇ ਉਨ੍ਹਾਂ ਨੂੰ ਪੇਪਰ ਦੇ ਦਿੱਤੇ ਜਾਂਦੇ ਹਨ? ਸਟੂਡੈਂਟਸ ਪ੍ਰੀਖਿਆ ਦਿੰਦੇ ਸਮੇਂ ਆਪਣੀਆਂ ਪਾਠ-ਪੁਸਤਕਾਂ ਅਤੇ ਹੋਰ ਸਮੱਗਰੀ ਜੋ ਪੇਪਰ ਨੂੰ ਹੱਲ ਕਰਨ ’ਚ ਮਦਦਗਾਰ ਹੋਵੇ, ਦੀ ਵਰਤੋਂ ਕਰਦੇ ਹਨ। ਇਸ ਦਾ ਦੂਸਰਾ ਮਾਡਲ ਜੋ ਕਿ ਯੂਰਪ ਦੇ ਕੁਝ ਦੇਸ਼ਾਂ ’ਚ ਕਾਫੀ ਪ੍ਰਸਿੱਧ ਹੈ। ਉੱਥੇ ਪ੍ਰੀਖਿਆਰਥੀ ਨੂੰ ਇਕ ਤੈਅ ਸਮੇਂ ’ਚ ਆਨਲਾਈਨ ਪੇਪਰ ਸੈੱਟ ਭੇਜੇ ਜਾਂਦੇ ਹਨ। ਪ੍ਰੀਖਿਆਰਥੀ ਵਿਸ਼ੇਸ਼ ਲਾਗਿਨ ਰਾਹੀਂ ਸੰਸਥਾਨ ਦੇ ਵਿਸ਼ੇਸ਼ ਪੋਰਟਲ ’ਤੇ ਜਾ ਕੇ ਪ੍ਰੀਖਿਆ ਦਿੰਦੇ ਹਨ।

ਪ੍ਰੀਖਿਆ ਦੌਰਾਨ ਉਹ ਪਾਠ-ਪੁਸਤਕਾਂ, ਗਾਈਡ, ਨੋਟ ਅਤੇ ਹੋਰ ਸਹਾਇਕ ਸਮੱਗਰੀ ਦੀ ਵਰਤੋਂ ਕਰ ਸਕਦੇ ਹਨ। ਸਮਾਂ ਓਵਰ ਹੁੰਦੇ ਹੀ ਸਟੂਡੈਂਟ ਆਟੋਮੈਟਿਕ ਪੋਰਟਲ ਤੋਂ ਲਾਗ ਆਊਟ ਹੋ ਜਾਂਦੇ ਹਨ। ਇਸ ਤਰ੍ਹਾਂ ਨਿਸ਼ਚਿਤ ਸਮੇਂ ’ਚ ਸਟੂਡੈਂਟਸ ਦੀ ਕਾਪੀ ਸੰਸਥਾਨ ਦੇ ਕੋਲ ਪਹੁੰਚ ਜਾਂਦੀ ਹੈ, ਜਿਸ ਦਾ ਮੁਲਾਂਕਣ ਕਰ ਕੇ ਨਤੀਜਾ ਐਲਾਨਿਆ ਜਾਂਦਾ ਹੈ। ਕਈ ਸਿੱਖਿਆ ਬੁੱਧੀਜੀਵੀਅਾਂ ਦਾ ਮੰਨਣਾ ਹੈ ਕਿ ਇਸ ਪ੍ਰੀਖਿਆ ’ਚ ਕੋਈ ਬੁਰਾਈ ਨਹੀਂ ਹੈ ਪਰ ਇਸ ’ਚ ਸਵਾਲਾਂ ਦਾ ਸਰੂਪ ਬਦਲ ਜਾਵੇਗਾ।

ਦੂਸਰੇ ਪ੍ਰੀਖਿਆ ਬਦਲ ਦੇ ਰੂਪ ’ਚ ਆਨਲਾਈਨ ਪ੍ਰੀਖਿਆ ਸੂਚਨਾ ਤਕਨੀਕ ਦੀ ਦੇਣ ਹੈ। ਇਹ ਕੋਰੋਨਾ ਕਾਲ ’ਚ ਇਕ ਵਧੀਆ ਬਦਲ ਹੈ। ਆਨਲਾਈਨ ਪ੍ਰੀਖਿਆ ਦੇ ਬਹੁਤ ਸਾਰੇ ਫਾਇਦੇ ਹਨ। ਆਨਲਾਈਨ ਪ੍ਰੀਖਿਆ ਵੀ ਕਾਫੀ ਹੱਦ ਤੱਕ ਸੁਰੱਖਿਅਤ ਹੈ। ਇਕ ਵਾਰ ਸਾਰੇ ਸਵਾਲ ਅਪਲੋਡ ਕਰਨ ਦੇ ਬਾਅਦ, ਸਾਫਟਵੇਅਰ ਵਲੋਂ ਉਨ੍ਹਾਂ ਸਵਾਲਾਂ ਨੂੰ ਫੇਰ-ਬਦਲ ਕਰ ਕੇ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ।

ਪ੍ਰਸ਼ਨ ਅਤੇ ਉੱਤਰ ਪੱਤ੍ਰਿਕਾਵਾਂ ਨੂੰ ਛਾਪਣ ਤੋਂ ਲੈ ਕੇ ਆਵਾਜਾਈ ਲਾਗਤ, ਟਰਾਂਸਪੋਰਟ ਲਾਗਤ ਤੱਕ ਇਕ ਪ੍ਰੀਖਿਆ ਆਯੋਜਿਤ ਕਰਨ ਲਈ ਯੂਨੀਵਰਸਿਟੀਆਂ ਨੂੰ ਬਹੁਤ ਖਰਚਾ ਚੁੱਕਣਾ ਪੈਂਦਾ ਹੈ। ਆਨਲਾਈਨ ਪ੍ਰੀਖਿਆ ਦੀ ਵਜ੍ਹਾ ਨਾਲ ਵਾਧੂ ਖਰਚਿਆਂ ’ਚ ਕਟੌਤੀ ਹੁੰਦੀ ਹੈ। ਆਨਲਾਈਨ ਪ੍ਰੀਖਿਆ ਦਾ ਸੰਚਾਲਨ ਮੁਕੰਮਲ ਤੌਰ ’ਤੇ ਟੈਕਨਾਲੋਜੀ ਦੁਆਰਾ ਕੀਤਾ ਜਾਂਦਾ ਹੈ। ਜਦ ਤੁਸੀਂ ਵੱਖ-ਵੱਖ ਥਾਵਾਂ ’ਤੇ ਕਈ ਉਮੀਦਵਾਰਾਂ ਲਈ ਪ੍ਰੀਖਿਆ ਆਯੋਜਿਤ ਕਰਨੀ ਚਾਹੁੰਦੇ ਹੋ ਤਦ ਇਹ ਖਰਚੇ ਘਟਾਉਣ ਲਈ ਬਹੁਤ ਫਾਇਦੇਮੰਦ ਹੁੰਦੀ ਹੈ।

ਆਨਲਾਈਨ ਪ੍ਰੀਖਿਆ ’ਚ ਪ੍ਰਸ਼ਨ-ਪੱਤਰ ਬਣਾਉਣਾ ਬਹੁਤ ਸੌਖਾ ਹੈ। ਰਵਾਇਤੀ ਪ੍ਰੀਖਿਆਵਾਂ ਲਈ ਪ੍ਰਸ਼ਨ-ਪੱਤਰ ਬਣਾਉਣਾ ਔਖਾ ਕੰਮ ਹੈ। ਅਧਿਆਪਕਾਂ ਨੂੰ ਖੁਦ ਪ੍ਰਸ਼ਨ ਪੁੱਛ ਕੇ ਉਸ ਨੂੰ ਪ੍ਰਸ਼ਨ-ਪੱਤਰ ਦੇ ਰੂਪ ’ਚ ਢਾਲਣਾ ਪੈਂਦਾ ਹੈ। ਇਸ ਕਾਰਜ ’ਚ ਬਹੁਤ ਸਮਾਂ ਲੱਗਦਾ ਹੈ ਅਤੇ ਗਲਤੀਆਂ ਦੀ ਸੰਭਾਵਨਾ ਵੀ ਹੁੰਦੀ ਹੈ। ਆਨਲਾਈਨ ਪ੍ਰੀਖਿਆ ’ਚ ਤੁਸੀਂ ਹਰ ਤਰ੍ਹਾਂ ਦੇ ਪ੍ਰਸ਼ਨ ਅਪਲੋਡ ਕਰ ਸਕਦੇ ਹੋ।

ਦੇਸ਼ ’ਚ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਦੇ ਨਾਲ-ਨਾਲ ਵਿੱਦਿਅਕ ਵਿਵਸਥਾ ’ਚ ਵੀ ਤਬਦੀਲੀ ਕੀਤੀ ਗਈ ਹੈ। ਇਸ ’ਚ ਸਭ ਤੋਂ ਵੱਧ ਮਹੱਤਵਪੂਰਨ ਅਤੇ ਸਾਰਥਕ ਤਬਦੀਲੀ ਪ੍ਰੀਖਿਆ ਪ੍ਰਣਾਲੀ ਨੂੰ ਲੈ ਕੇ ਕੀਤੀ ਜਾਂਦੀ ਹੈ, ਜਿਸ ਅਧੀਨ ਪਹਿਲਾਂ ਤੋਂ ਪ੍ਰਚੱਲਿਤ ਪ੍ਰੀਖਿਆ ਪ੍ਰਣਾਲੀ (ਸਾਲਾਨਾ/ਛਿਮਾਹੀ) ਨੂੰ ਖਤਮ ਕਰਕੇ ਸਮੁੱਚੇ ਅਤੇ ਵਿਆਪਕ ਮੁਲਾਂਕਣ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ। ਸਮੁੱਚੇ ਅਤੇ ਵਿਆਪਕ ਮੁਲਾਂਕਣ ਅਧੀਨ ਇਕ ਨਿਸ਼ਚਿਤ ਸਮੇਂ ’ਤੇ ਸਾਲਾਨਾ, ਛਿਮਾਹੀ ਮੁਲਾਂਕਣ ਨਾ ਹੋ ਕੇ ਪੂਰੇ ਵਿੱਦਿਅਕ ਪੱਧਰ ’ਚ ਬੱਚਿਆਂ ਦੇ ਵਿਕਾਸ ਦਾ ਮੁਲਾਂਕਣ ਕਰਨਾ ਹੈ।

ਇਹ ਪ੍ਰਣਾਲੀ ਵਿਦਿਆਰਥੀਆਂ ਦੇ ਸੁਨਹਿਰੇ ਵਿਕਾਸ ’ਤੇ ਜ਼ੋਰ ਦਿੰਦੀ ਹੈ। ਸਮੁੱਚੇ ਅਤੇ ਵਿਆਪਕ ਮੁਲਾਂਕਣ ਤਰੀਕਿਆਂ ’ਚ ਤਿੰਨ ਮਹੱਤਵਪੂਰਨ ਸ਼ਬਦ ਹਨ ਜੋ ਤਿੰਨ ਪੜਾਵਾਂ ਦੀ ਵਿਆਖਿਆ ਕਰਦੇ ਹਨ। ਸਮੁੱਚੇ ਦਾ ਆਮ ਅਰਥ ਲਗਾਤਾਰ ਹੁੰਦਾ ਹੈ। ਸਮੁੱਚੇ ਮੁਲਾਂਕਣ ਭਾਵ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਲਗਾਤਾਰ ਮਾਨੀਟਰ ਕਰਨਾ। ਵਿਦਿਆਰਥੀ ਦਿੱਤੇ ਗਏ ਪਾਠ ਨੂੰ ਕਿੰਝ ਸਿੱਖਦਾ ਹੈ, ਕੀ ਉਸ ਦੇ ਸਿੱਖਣ ਦਾ ਤਰੀਕਾ ਮਨੋਰੰਜਕ ਅਤੇ ਚੁਣੌਤੀਪੂਰਨ ਹੈ, ਕੀ ਵਿਦਿਆਰਥੀ ਖੁਦ ਸਿੱਖ ਰਿਹਾ ਹੈ ਜਾਂ ਸਮੂਹ ’ਚ।

ਪਹਿਲਾਂ ਵਿਦਿਆਰਥੀਆਂ ਦੇ ਅੰਦਰ ਦੀ ਕਮੀ ਨੂੰ ਦੇਖਿਆ ਜਾਂਦਾ ਸੀ, ਹੁਣ ਵਿਦਿਆਰਥੀਆਂ ਦੇ ਹੁਨਰ ਦੀ ਪਛਾਣ ਅਤੇ ਉਨ੍ਹਾਂ ਨੂੰ ਲਗਾਤਾਰ ਵਧਾਉਂਦੇ ਰਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਤਦ ਸੰਭਵ ਹੈ ਜਦੋਂ ਸਿੱਖਿਆ ਦੀ ਪ੍ਰਕਿਰਿਆ ਦੌਰਾਨ ਹੀ ਉਨ੍ਹਾਂ ਦਾ ਮੁਲਾਂਕਣ ਹੁੰਦਾ ਰਹੇ। ਇਹ ਮੁਲਾਂਕਣ ਵਿਦਿਆਰਥੀਆਂ ਦਾ ਹੀ ਨਹੀਂ ਸਗੋਂ ਅਪਣਾਈਆਂ ਜਾ ਰਹੀਆਂ ਲਰਨਿੰਗ ਕਿਰਿਆਵਾਂ ਦਾ ਵੀ ਹੋਵੇਗਾ।


Bharat Thapa

Content Editor

Related News