ਮਾਤਾਵਾਂ ਲਈ ਬੱਚਿਆਂ ਨੂੰ ਬ੍ਰੈਸਟਫੀਡਿੰਗ ਕਰਵਾਉਣਾ ਜ਼ਰੂਰੀ
Thursday, Aug 10, 2023 - 04:35 PM (IST)

ਵਿਸ਼ਵ ਸਿਹਤ ਸੰਗਠਨ ਅਨੁਸਾਰ 6 ਮਹੀਨੇ ਤਕ ਬੱਚੇ ਨੂੰ ਸਿਰਫ ਬ੍ਰੈਸਟ ਫੀਡਿੰਗ ਕਰਵਾਉਣਾ ਨਵਜੰਮਿਆਂ ਦੇ ਪੋਸ਼ਣ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ। ਇਹ ਸਿਹਤ ਲਈ ਸੰਯੁਕਤ ਰਾਸ਼ਟਰ ਦੇ ਸਮੁੱਚੇ ਵਿਕਾਸ ਮਕਸਦਾਂ ’ਚੋਂ ਇਕ ਹੈ ਪਰ ਭਾਰਤ ’ਚ ਇਸ ਟੀਚੇ ਨੂੰ ਸਾਕਾਰ ਕਰਨ ’ਚ ਕਈ ਚੁਣੌਤੀਆਂ ਹਨ ਜਿਸ ’ਚ ਔਰਤਾਂ ਨੂੰ ਲੈ ਕੇ ਸ਼ਰਮਿੰਦਗੀ ਅਤੇ ਗਲਤ ਸੂਚਨਾ ਵੀ ਸ਼ਾਮਲ ਹੈ।
ਪਹਿਲਾ ਦੁੱਧ ਕੋਲੈਸਟ੍ਰੋਲ ਪੋਸ਼ਕ ਤੱਤਾਂ ਨਾਲ ਭਰਪੂਰ ਅਤੇ ਬੱਚੇ ਲਈ ਚੰਗਾ ਐਂਟੀਬਾਡੀ ਨਾਲ ਭਰਪੂਰ ਮੰਨਿਆ ਜਾਂਦਾ ਹੈ ਪਰ ਕੋਈ ਵੀ ਤੁਹਾਨੂੰ ਕਦੀ ਨਹੀਂ ਦੱਸਦਾ ਕਿ ਇਹ ਸਿਰਫ ਦੁੱਧ ਦੀਆਂ ਕੁਝ ਬੂੰਦਾਂ ਹਨ ਜੋ ਪਹਿਲਾਂ ਕੁਝ ਦਿਨਾਂ ’ਚ ਦਿਖਾਈ ਵੀ ਨਹੀਂ ਦੇ ਸਕਦੀਆਂ।
ਭਾਰਤ ’ਚ ਗ੍ਰਾਮੀਣ ਮਹਾਰਾਸ਼ਟਰ ’ਚ ਇਕ ਜਨਤਕ ਸਿਹਤ ਖੋਜ ਨੇ ਕਿਹਾ ਕਿ ਵਧੇਰੇ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਵੱਲੋਂ ਨਿਰਦੇਸ਼ਿਤ ਕੀਤਾ ਜਾਂਦਾ ਹੈ ਕਿ ਬੱਚੇ ਦੇ ਜਨਮ ਦੌਰਾਨ ਕੀ ਆਸ ਕਰਨੀ ਹੈ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਕਿਵੇਂ ਕਰਨੀ ਹੈ। ਹਾਲਾਂਕਿ ਉਨ੍ਹਾਂ ਬਜ਼ੁਰਗ ਔਰਤਾਂ ਕੋਲ ਬ੍ਰੈਸਟ ਫੀਡਿੰਗ ਦੇ ਗਿਆਨ ਦਾ ਕੋਈ ਚੰਗਾ ਵਿਗਿਆਨਕ ਆਧਾਰ ਨਹੀਂ ਹੈ।
2018 ਦੇ ਸਰਵੇਖਣ ’ਚ ਪਾਇਆ ਗਿਆ ਹੈ ਕਿ ਲਗਭਗ 70 ਫੀਸਦੀ ਮਾਤਾਵਾਂ ਨੂੰ ਬ੍ਰੈਸਟ ਫੀਡਿੰਗ ਕਰਵਾਉਣ ’ਚ ਸਮੱਸਿਆ ਹੁੰਦੀ ਹੈ ਪਰ ਬਦਕਿਸਮਤੀ ਨਾਲ ਬ੍ਰੈਸਟ ਦੇ ਦੁੱਧ ਦੇ ਕਈ ਪੌਸ਼ਟਿਕ ਬਦਲ ਨਹੀਂ ਹਨ। ਮੁੰਬਈ ਦੇ ਬਾਲ ਰੋਗ ਮਾਹਿਰ ਹੇਮੰਤ ਜੋਸ਼ੀ ਨੇ 6 ਮਹੀਨੇ ਦੀ ਜਣੇਪਾ ਛੁੱਟੀ ਨੂੰ ਨਿਸ਼ਚਿਤ ਕਰਨ ਵਾਲਾ ਕਾਨੂੰਨ ਲਿਆਉਣ ’ਚ ਮਦਦ ਕੀਤੀ।
ਬ੍ਰੈਸਟ ਦਾ ਦੁੱਧ ਬਾਇਓਐਕਟਿਵ ਏਜੰਟਾਂ ਵਾਲਾ ਇਕ ਪੋਸ਼ਣ ਸੰਘਣਾ ਪਦਾਰਥ ਹੈ ਜੋ ਸ਼ਿਸ਼ੂ ਦੀ ਆਂਤ ਪ੍ਰਤੀਰੱਖਿਆ ਦੇ ਨਾਲ-ਨਾਲ ਦਿਮਾਗ ਦਾ ਵੀ ਵਿਕਾਸ ਕਰਦਾ ਹੈ। ਹਾਲਾਂਕਿ ਜਦ ਇਕ ਔਰਤ ਲੋੜੀਂਦੇ ਤੌਰ ’ਤੇ ਬ੍ਰੈਸਟ ਫੀਡਿੰਗ ਨਹੀਂ ਕਰਵਾ ਸਕਦੀ ਤਾਂ ਬੱਚੇ ਨੂੰ ਗਾਂ ਦਾ ਦੁੱਧ ਿਦੱਤਾ ਜਾਂਦਾ ਹੈ ਜਿਸ ’ਚ 90 ਫੀਸਦੀ ਪਾਣੀ ਹੁੰਦਾ ਹੈ ਅਤੇ ਸਿਹਤ ਨੂੰ ਹੁਲਾਰਾ ਦੇਣ ਵਾਲੇ ਪਦਾਰਥਾਂ ਦੀ ਬੜੀ ਜ਼ਿਆਦਾ ਕਮੀ ਹੁੰਦੀ ਹੈ।
ਵਿਸ਼ਵ ਸਿਹਤ ਸੰਗਠਨ ਵੀ ਸਿਫਾਰਿਸ਼ ਕਰਦਾ ਹੈ ਕਿ ਸ਼ਿਸ਼ੂਆਂ ਨੂੰ ਗਾਂ ਦਾ ਦੁੱਧ ਜਾਂ ਬੱਕਰੀ ਦਾ ਦੁੱਧ ਕਦੀ ਨਹੀਂ ਦਿੱਤਾ ਜਾਣਾ ਚਾਹੀਦਾ। ਫਾਰਮੂਲੇ ਦੀ ਵਰਤੋਂ ਉਦੋਂ ਹੀ ਕੀਤੀ ਜਾ ਸਕਦੀ ਹੈ ਜਦ ਮਾਂ ਦੀ ਬ੍ਰੈਸਟ ’ਚ ਕੋਈ ਦਰਦਨਾਕ ਸਥਿਤੀ ਪੈਦਾ ਹੋਵੇ ਜਾਂ ਜਦ ਤਕ ਕਿ ਮਾਂ ਠੀਕ ਨਾ ਹੋ ਜਾਵੇ।
ਡਾ. ਜੋਸ਼ੀ ਦਾ ਸੁਝਾਅ ਹੈ ਕਿ ਮਾਤਾਵਾਂ ਬੱਚੇ ਦੇ ਮੂੰਹ ਦੇ ਆਲੇ-ਦੁਆਲੇ ਕੁਝ ਉਨ੍ਹਾਂ ਚੀਜ਼ਾਂ ਦੀ ਪਿਊਰੀ ਲਾਉਣ ਜੋ ਔਰਤਾਂ ਰੋਜ਼ ਖਾਂਦੀਆਂ ਹਨ। ਜਿਵੇਂ ਮਸਲੇ ਹੋਏ ਚੌਲ ਜਾਂ ਉਪਮਾ। ਜਿਵੇਂ ਹੀ ਬੱਚੇ ਨੂੰ ਇਸ ਦਾ ਅਹਿਸਾਸ ਹੋਵੇਗਾ ਤਾਂ ਉਹ ਇਸ ਨੂੰ ਚੱਟਣ ਲਈ ਆਪਣੀ ਜੀਭ ਦੀ ਵਰਤੋਂ ਕਰੇਗਾ। ਮਨੁੱਖੀ ਬ੍ਰੈਸਟ ਦੁੱਧ ਬੈਂਕ ਜਿਨ੍ਹਾਂ ’ਚੋਂ ਭਾਰਤ ਭਰ ’ਚ ਲਗਭਗ 90 ਹਨ, ਇਕ ਹੋਰ ਵਿਵਹਾਰਕ ਬਦਲ ਪ੍ਰਦਾਨ ਕਰਦੇ ਹਨ।
ਜਵਾਨ ਮਾਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬ੍ਰੈਸਟ ਫੀਡਿੰਗ ਦੀ ਸਲਾਹ ਸਮੇਂ ਦੀ ਮੰਗ ਹੈ। ਅਜਿਹਾ ਸਲਾਹਦਾਤਾ ਮਾਤਾਵਾਂ ਨੂੰ ਦੁੱਧ ਕੱਢਣ ਦੀ ਸ਼ੁਰੂਆਤ ਕਰਨ ਅਤੇ ਉਸ ਨੂੰ ਬਣਾਈ ਰੱਖਣ ਦੇ ਵਿਗਿਆਨਕ ਤੌਰ ’ਤੇ ਮੰਨੇ ਜਾਣ ਵਾਲੇ ਤਰੀਕੇ ਅਤੇ ਹੋਰ ਤਕਨੀਕਾਂ ਸਿਖਾਉਂਦਾ ਹੈ ਜਿਵੇਂ ਬ੍ਰੈਸਟ ਫੀਡਿੰਗ ਕਰਾਉਂਦੇ ਸਮੇਂ ਬੱਚੇ ਨੂੰ ਫੜਨ ਦਾ ਉਚਿਤ ਤਰੀਕਾ ਕੀ ਹੋਵੇ?
ਅਧਿਐਨਾਂ ਤੋਂ ਇਹ ਪਤਾ ਲੱਗਾ ਹੈ ਕਿ ਜਨਮ ਤੋਂ ਪਹਿਲਾਂ ਅਤੇ ਬਾਅਦ ’ਚ ਬ੍ਰੈਸਟ ਫੀਡਿੰਗ ਦੀ ਸਲਾਹ ਨਾਲ ਸਫਲ ਬ੍ਰੈਸਟ ਫੀਡਿੰਗ ਦੀ ਸੰਭਾਵਨਾ ’ਚ ਸੁਧਾਰ ਹੋ ਸਕਦਾ ਹੈ ਪਰ ਜੇ ਇਨ੍ਹਾਂ ਸਭ ਦੇ ਪਿੱਛੋਂ ਵੀ ਇਕ ਮਹਿਲਾ ਆਪਣੇ ਬੱਚੇ ਦੇ ਨਾਲ ਇਕ ਚੰਗੀ ਬ੍ਰੈਸਟ ਫੀਡਿੰਗ ਪ੍ਰਥਾ ਸਥਾਪਿਤ ਕਰਨ ’ਚ ਅਸਮਰੱਥ ਹੈ ਤਾਂ ਉਸ ਦੇ ਪਰਿਵਾਰ ਅਤੇ ਉਸ ਦੇ ਤਤਕਾਲ ਸਮਾਜਿਕ ਘੇਰੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬ੍ਰੈਸਟ ਫੀਡਿੰਗ ਦੌਰਾਨ ਸੰਘਰਸ਼ ਅਪਵਾਦ ਨਹੀਂ ਸਗੋਂ ਇਕ ਨਿਯਮ ਹੈ।