ਮੋਦੀ ਚੁਣਾਵੀਂ ਜਿੱਤ ਦੇ ਨਾਲ ਬਚਾ ਰਹੇ ਹਨ ਵਿਚਾਰ ਧਨ

11/17/2020 3:46:59 AM

ਤਰੁਣ ਵਿਜੇ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਜੋ ਅਜੇ ਤਕ ਜੇਹਾਦੀ, ਖੱਬੇਪੱਖੀ ਸਾਜ਼ਿਸ਼ਕਾਰਾਂ, ਫੌਜੀਆਂ ਦੇ ਨਿਰਾਦਰ ਅਤੇ ਵਿਵੇਕਾਨੰਦ ਦੀ ਮੂਰਤੀ ਢਾਉਣ (2019) ਦੇ ਲਈ ਜਾਣੀ ਜਾਂਦੀ ਸੀ, ਉਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੇ ਉਦਘਾਟਨ ਨਾਲ ਇਕ ਨਵੀਨ ਰਾਸ਼ਟਰੀਅਤਾ ਦੀ ਜੇਤੂ ਜੰਗ ਦਾ ਨਵਾਂ ਪੁਰਬ ਜੁੜਿਆ ਹੈ। ਇਹ ਰਾਸ਼ਟਰ ਦੇ ਵਿਚਾਰ ਧਨ ਦੀ ਰੱਖਿਆ ਦਾ ਨਵੀਨ ਅਧਿਆਏ ਹੈ।

ਚੋਣਾਂ ਦੀ ਜਿੱਤ ਦਾ ਖੁਮਾਰ ਕੁਝ ਇਸ ਤੇਜ਼ੀ ਨਾਲ ਸਿਆਸੀ ਵਰਗ ’ਤੇ ਚੜ੍ਹਦਾ ਹੈ ਕਿ ਮੌਲਿਕ ਤੱਤ ਨਜ਼ਰਅੰਦਾਜ਼ ਰਹਿ ਜਾਂਦੇ ਹਨ। ਬਿਹਾਰ, ਤੇਲੰਗਾਨਾ, ਗੁਜਰਾਤ ਅਤੇ ਹਰਿਆਣਾ’ਚ ਮਿਲੀ ਜਿੱਤ ਦਾ ਵਿਸ਼ਲੇਸ਼ਣ ਅਸੀਂ ਕਰਾਂਗੇ ਪਰ ਯਾਦ ਦਿਵਾਉਣਾ ਹੋਵੇਗਾ ਕਿ ਇਹ ਸਾਰੀਆਂ ਜਿੱਤਾਂ ਅਯੋਧਿਆ ਰਾਮ ਮੰਦਰ ਦੀ ਜਿੱਤ , ਕਸ਼ਮੀਰ ’ਚ ਧਾਰਾ-370 ਦੇ ਅੰਤ ਅਤੇ ਹਿੰਦੂ ਪ੍ਰਤੀਕਾਂ ਅਤੇ ਸਥਾਨਾਂ ਦਾ ਵੱਡਾ ਮਹੱਤਵ (ਵਾਰਾਣਸੀ-ਅਕਸ਼ਰਧਾਮ) ਆਦਿ ’ਚ ਵਿਸ਼ਵ ਨੇਤਾਵਾਂ ਦਾ ਆਗਮਨ) ਸਦੀਆਂ ਦੇ ਬਾਅਦ ਸੰਭਵ ਹੋ ਸਕਿਆ ਹੈ।

ਇਹ ਸੱਭਿਅਤਾ ਦਾ ਸਿਖਰ ਕਾਲ ਸਿਆਸੀ ਜਿੱਤ- ਹਾਰ ਤੋਂ ਵੀ ਵੱਡਾ ਅਤੇ ਸਥਾਈ ਹੈ। ਜੇਕਰ ਇਸਨੂੰ ਪੰਜਾਬ ਦੇ ਧਰਮ ਪ੍ਰਾਣ ਲੋਕ ਨਹੀਂ ਸਮਝਣਗੇ ਅਤੇ ਪੰਜਾਬ ਵਰਗੇ ਸੂਬੇ ’ਚ ਧਰਮ ਤਬਦੀਲ ਕਰਨ ਅਤੇ ਨਸ਼ਿਆਂ ਨੂੰ ਚੱਲਣ ਦੇਣਗੇ ਤਾਂ ਸਿੱਟੇ ਭਿਆਨਕ ਹੋ ਸਕਦੇ ਹਨ। ਜੋ ਚੁਣਾਵੀ ਜਿੱਤ ਨੂੰ ਅਰਥਹੀਣ ਬਣਾ ਦੇਣਗੇ । ਮੋਦੀ ਨੇ ਦੇਸ਼ ਦੀ ਸਰਹੱਦ, ਭਾਜਪਾ ਦੀ ਕੇਸਰੀ ਜਿੱਤ ਯਕੀਨੀ ਬਣਾਉਣ ਦੇ ਨਾਲ-ਨਾਲ ਦੇਸ਼ ਦੇ ਵਿਚਾਰ ਧਨ ਨੂੰ ਬਚਾਉਣ ਦੇ ਜੋ ਉਪਾਅ ਕੀਤੇ ਹਨ, ਉਹ ਸ਼ਾਨਦਾਰ ਹਨ।

1, ਪਹਿਲੀ ਵਾਰ ਰਾਸ਼ਟਰੀ ਪੁਰਾਤੱਤਵ ਇਕ ਮਹੱਤਵ ਦੇ 5 ਸਥਾਨਾਂ ਨੂੰ 2020 ਦੇ ਬਜਟ ’ਚ ਆਈਕੋਨਿਕ ਦਰਜਾ ਦਿੱਤਾ ਭਾਵ ਉਹ ਰਾਸ਼ਟਰੀ ਮਹੱਤਵ ਦੇ ਪ੍ਰਮੁੱਖ ਸਥਾਨ ਐਲਾਨ ਹੋਏ, ਜਿਨ੍ਹਾਂ ਦੇ ਲਈ ਵਾਧੂ ਬਜਟ ਯੋਜਨਾ ਅਤੇ ਰੱਖ-ਰਖਾਅ ਦੀ ਵਿਵਸਥਾ ਹੋਵੇਗੀ। ਇਹ 5 ਸਥਾਨ ਜਿਨ੍ਹਾਂ ’ਚ ਹਰਿਆਣਾ ਦਾ ਰਾਖੀ ਗੜ੍ਹੀ, ਆਸਾਮ ਦਾ ਸ਼ਿਵ ਸਾਗਰ, ਤਾਮਿਲਨਾਡੂ ਦਾ ਅਦਿਲਚੰਨਲੂਰ, ਗੁਜਰਾਤ ਦਾ ਧੌਲਾਵੀਰਾ ਅਤੇ ਉੱਤਰ ਪ੍ਰਦੇਸ਼ ’ਚ ਹਸਤਿਨਾਪੁਰ ਹੈ। ਸਿੰਧੂ ਸਰਸਵਤੀ ਸੱਭਿਅਤਾ ਅਤੇ ਰਾਸ਼ਟਰੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਹਨ।

2. ਦੀਵਾਲੀ ਤੋਂ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵਿਚਾਰ ਧਨ ਭਾਵ ਸਭਿਅਤਾ ਮੂਲਕ ਵਿਰਾਸਤ ਦੀ ਰੱਖਿਆ ਦਾ ਲੋਕ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ।

3. ਆਪਣੇ ਭਾਸ਼ਣਾਂ ਅਤੇ ਅੰਤਰਰਾਸ਼ਟਰੀ ਸਿਖਰ ਸੰਮੇਲਨਾਂ ’ਚ ਰਾਸ਼ਟਰੀ ਵਿਰਾਸਤ ਪ੍ਰਤੀਬਿੰਬਤ ਕਰ ਰਹੇ ਹਨ। ਕਬਰਿਸਤਾਨ ਨਹੀਂ।

ਬਿਹਾਰ ਦੇ ਚੋਣ ਨਤੀਜਿਆਂ ਨੇ ਰਾਸ਼ਟਰਵਾਦੀ ਕੇਸਰੀ ਵਿਕਾਸ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜੋ ਮਨਜ਼ੂਰੀ ਦਿੱਤੀ ਉਸਦੀ ਚਮਕ ‘ਮੱਧ ਪ੍ਰਦੇਸ਼, ਹਰਿਆਣਾ, ਗੁਜਰਾਤ ਅਤੇ ਉੱਤਰ ਪ੍ਰਦੇਸ਼ ’ਚ ਵੀ ਪਰਿਭਾਸ਼ਿਤ ਹੋ ਰਹੀ ਹੈ। ਆਮ ਗਰੀਬ ਜਨਤਾ, ਕਿਸਾਨ ਮਜ਼ਦੂਰ ਅਤੇ ਉਨ੍ਹਾਂ ’ਚ ਸਭ ਤੋਂ ਵਧ ਕੇ ਆਮ ਗ੍ਰਹਿ ਲਕਸ਼ਮੀਆਂ ਨੇ ਭਾਜਪਾ ਦੀ ਅਗਵਾਈ ਨੂੰ ਆਪਣੇ ਅਤੇ ਦੇਸ਼ ਲਈ ਸੁਰੱਖਿਅਤ ਮੰਨਿਆ। ਇਹ ਇਸ ਦਹਾਕੇ ਨਹੀਂ ਇਸ ਸ਼ਤਾਬਦੀ ਦੇ ਨਵੀਨ ਪਰਿਵਰਤਨ ਦਾ ਸਬੂਤ ਹੈ। ਜਿਸਦੇ ਨਾਇਕ ਚੱਕਰਵਤੀ ਨਰਿੰਦਰ ਮੋਦੀ ਅਤੇ ਚਾਣਕਿਆ ਅਮਿਤ ਸ਼ਾਹ ਹਨ।

ਬਿਹਾਰ ਨੇ ਲੂਟੀਅਨ ਮੀਡੀਆ ਦੀ ਲੂਟੀਆ ਡੋਬ ਦਿੱਤੀ, ਜਿਸਨੇ 2 ਦਿਨ ਪਹਿਲਾਂ ਮੋਦੀ ਨੂੰ ਅਸਫਲ, ਨਿਤੀਸ਼ ਨੂੰ ਨਾਕਾਰਾ ਅਤੇ ਸ਼ਾਹ ਨੂੰ ਪ੍ਰਭਾਵਹੀਨ ਐਲਾਨ ਕੇ ਤੇਜਸਵੀ ਨੂੰ ਮੁੱਖ ਮੰਤਰੀ ਬਣਾ ਹੀ ਦਿੱਤਾ ਸੀ। ਵਿਚਾਰਕ ਅਸਪਸ਼ਟਤਾ ਅਤੇ ਨਫਰਤ ਪੱਤਰਕਾਰਿਤਾ ਦਾ ਪਰਾਏਵਾਚੀ ਨਹੀਂ ਹੋ ਸਕਦੀ। ਇਹ ਬਿਹਾਰ ਨੇ ਸਿੱਧ ਕੀਤਾ। ਜੋ ਸਾਹਮਣੇ ਹੈ, ਉਹ ਨਾ ਦੇਖਦੇ ਹੋਏ-ਖੱਬੇਪੱਖੀ ਦਿੱਲੀ ਦੀ ਮੀਡੀਆ ਨੇ ਇਹ ਦੱਸਿਆ ਕਿ ਜੋ ਉਸਨੂੰ ਚੰਗਾ ਲਗਦਾ ਸੀ। ਮਾਰ ਖਾ ਗਏ।

ਬਿਹਾਰ ’ਚ ਔਰਤਾਂ ਦੀ ਵਧਦੀ ਚੁਣਾਵੀ ਸਰਗਰਮੀ ਨੇ ਨਰਿੰਦਰ ਮੋਦੀ ਦੇ ‘ਡਬਲ ਇੰਜਨ’ ਨੂੰ ਆਪਣੀ ਸੁਰੱਖਿਆ, ਖੁਸ਼ਹਾਲੀ, ਭਰੋਸੇਮੰਦ ਵਿਕਾਸ ਲਈ ਚੁਣਿਆ। ਲਾਲੂ-ਕਾਂਗਰਸ-ਖੱਬੇਪਖੀਆਂ ਦਾ ਰੌਲਾ ਮੁਕੰਮਲ ਤੌਰ ’ਤੇ ਨਾਕਾਰਾ ਅਤੇ ਅਪਸ਼ਬਦਾਂ ਨਾਲ ਭਰਿਆ ਹੋਇਆ ਸੀ, ਜਿਸ ’ਚ ਘਰ-ਪਰਿਵਾਰ ਦੀ ਗੱਲ ਨਹੀਂ ਸਗੋਂ ਦੁਸ਼ਮਣੀ ਵਾਲੀ ਸਿਆਸੀ ਸ਼ਬਦੀ ਹਿੰਸਾ ਦਾ ਭੈਅ ਸੀ। ਬਿਹਾਰ ਨੇ ਟੋਇਆਂ ’ਚ ਸੜਕਾਂ, ਤਿੰਨ ਘੰਟੇ ਬਿਜਲੀ,ਜਾਤੀਗਤ ਕਤਲੇਆਮ, ਕਮਿਊਨਿਸਟਾਂ ਦੀ ਅਰਾਜ਼ਕਤਾ, ਫਿਰੌਤੀ ਲਈ ਅਗਵਾ, ਕਾਲਜਾਂ ਦਾ ਸਰਵਨਾਸ਼, ਵਪਾਰ-ਉਦਯੋਗ ਦਾ ਸ਼ੋਸ਼ਨ ਅਤੇ ਸੜਕਾਂ ’ਤੇ ਮੰਡਰਾਉਂਦੇ ਬੇਲਗਾਮ ਮਾਫੀਆ ਦਾ ਲਾਲੂ ਰਾਜ ਦੇਖਿਆ ਸੀ।,

ਨਿਤੀਸ਼ ਨੇ ਜੋਖਿਮ ਉਠਾਇਆ -ਨਸ਼ਾਬੰਦੀ ਕੀਤੀ, ਕਾਲਜਾਂ ’ਚ ਕਲਾਸਾਂ ਸ਼ੁਰੂ ਹੋਈਆਂ, ਗੁੰਡਿਆਂ ਦਾ ਭੈਅ ਘਟਾਇਆ, ਅਗਵਾ-ਕਤਲੇਆਮ ਫੁੱਲਸਟਾਪ ਹੋਏ, ਕਮਿਊਨਿਸਟਾਂ ਨੂੰ ਨੱਥ ਪਾਈ, ਮੋਦੀ -ਸ਼ਾਹ ਦਾ ਸਾਥ ਅਤੇ ਵਿਸ਼ਵਾਸ ਲਿਆ ਅਤੇ ਇਸਦੇ ਲਈ ਦੇਸ਼ ਦੇ ਸੈਕੂਲਰ ਮੀਡੀਆ ਦਾ ਵਿਰੋਧ ਸਹਿਆ। ਸੈਕੂਲਰ ਕੀ ਬੋਲੇ? ਨਿਤੀਸ਼ ਤਾਂ ਪ੍ਰਾਈਮ ਮਨਿਸਟਰ ਮਟੀਰੀਅਲ ਹਨ-ਭਾਜਪਾ ਨਾਲ ਵਿਅਰਥ ਗਏ। ਲਾਲੂ ਦਾ ਸਾਥ ਛੱਡਣਾ ਬੜੀ ਵੱਡੀ ਗਲਤੀ ਸੀ। ਪ੍ਰਵਾਸੀ ਕਿਰਤੀਆਂ ਲਈ ਕੀ-ਕੀ ਨਹੀਂ ਕਿਹਾ ਪਰ ਬਿਹਾਰ ਨੇ ਮੋਦੀ-ਸ਼ਾਹ ਦੀ ਸ਼ਕਤੀਪੂਰਨ ਮਿੱਤਰਤਾ ਅਤੇ ਨਿਤੀਸ਼ ਦੀ ਬੇਹੱਦ ਸ਼ਾਲੀਨ ਵਿਚਾਰਧਾਰਾ ਦਾ ਭਰੋਸਾ ਕੀਤਾ। ਮੋਦੀ ਦੇ ‘ਡਬਲ ਇੰਜਨ’ ਨੇ ਕਮਾਲ ਦਾ ਸਮਾਂ ਬੰਨ੍ਹਿਆ, ਸਿੱਧੀ ਗੱਲ ਦਿਲ ’ਚ ਉਤਰ ਗਈ, ਡਬਲ-ਯੁਵਰਾਜ-ਘਰੇਲੂ ਝੰਜਟ ਤੋਂ ਬਿਹਾਰ ਦੂਰ ਹੋਇਆ। ਅਜੇ ਤਾਂ ਤਿੰਨ ਸਾਲ ਇਕੱਠਿਆਂ ਰਾਜ ਕੀਤਾ ਹੈ- 2017 ਤੋਂ 20 ਤਕ ਅਤੇ 5 ਸਾਲ ’ਚ ਸੁਰੱਖਿਆ ਦੇ ਨਾਲ ਰੋਜ਼ਗਾਰ ਵੀ ਆਵੇਗਾ। ਫਿਰ ਉਹ ਵਰਗ ਜਿਸ ਨੂੰ ਬਿਹਾਰ ਦੀ ਚੋਣ ਭਾਸ਼ਾ ’ਚ ‘ਪਚਪਨਿਆ’ ਕਹਿੰਦੇ ਹਨ ਅਤੇ ਮਹਾਦਲਿਤ-ਭਾਜਪਾ- ਜਦ(ਯੂ) ਨਾਲ ਜੁੜਿਆ।

ਇਕ ਹੋਰ ਗੱਲ ਕੇਂਦਰ ’ਚ ਮੋਦੀ ਹਰ ਵਾਅਦੇ ਦੀ ਪੱਕੀ ਗਾਰੰਟੀ ਦਾ ਪ੍ਰਤੀਰੂਪ ਬਣ ਗਏ ਹਨ। ਵਿਚਾਰਕ ਵਿਰੋਧੀ ਵੀ ਮੋਦੀ ’ਤੇ ਅਵਿਸ਼ਵਾਸ ਨਹੀਂ ਕਰ ਸਕਦਾ। ਮੋਦੀ ਭਰੋਸੇ ਦਾ ਦੂਸਰਾ ਨਾਂ ਅਤੇ ਨਿਤੀਸ਼ ਸਿਆਸਤ ’ਚ ਭਦਰਤਾ, ਸੱਜਨਤਾ ਦਾ ਅਜਿਹਾ ਚਿਹਰਾ ਜੋ ਕਿਸੇ ਵਿਰੋਧੀ ਪਾਰਟੀ ’ਚ ਦਿਸਦਾ ਨਹੀਂ। ਵਿਕਾਸ ਹੁੰਦਾ ਹੈ ਤਾਂ ਅੱਖਾਂ ਨਾਲ ਦਿਸਦਾ ਹੈ- ਮੁੰਗੇਰ-ਭਾਗਲਪੁਰ ਰਾਜਮਾਰਗ (971ਕਰੋੜ ਲਾਗਤ) ਤਾਂ ਨਵੀਨਤਮ ਸੀ ਪਰ ਇਸ ਤੋਂ ਪਹਿਲਾਂ ਨਿਤਿਨ ਗਡਕਰੀ 6943 ਕਰੋੜ ਦੇ 16 ਰਾਜਮਾਰਗ ਕਰਵਾ ਗਏ ਤਾਂ ਆਮ ਨਾਗਰਿਕ ਸਮਝ ਨਾ ਸਕਿਆ। ਉਹ ਬਿਹਾਰ ’ਚ ਹੈ ਜਾਂ ਹਰਿਆਣਾ-ਗੁਜਰਾਤ ’ਚ।

ਸ਼ਾਮ ਢਲੇ ਪਿਆਕੜਾਂ ਦੇ ਝੁੰਡ ਅਤੇ ਔਰਤਾਂ ਦਾ ਬਾਹਰ ਨਿਕਲਣਾ ਔਖਾ, ਇਹ ਗੱਲ ਪੁਰਾਣੀ ਨਹੀਂ। ਨਿਤੀਸ਼ ਦੀ ਨਸ਼ਾਬੰਦੀ ’ਤੇ ਸੈਕੂਲਰ ਸੰਪਾਦਕੀ ਲਿਖੇ ਗਏ ਤਾਂ ਕਾਂਗਰਸ ਨੇ ਕਾਨੂੰਨ ਨੂੰ ਬਦਲਣ ਦਾ ਵਚਨ ਦੇ ਦਿੱਤਾ, 26 ਅਕਤੂਬਰ ਤਕ ਅੰਗਰੇਜ਼ੀ ਪੱਤਰਕਾਰ ਲਿਖ ਰਹੇ ਸਨ ‘ਪ੍ਰੋਹਿਬਿਸ਼ਰ ਹਿਟ ਬਿਹਾਰ-ਬਿਲ ਇਟ ਹਟੇ ਨਿਤੀਸ਼ ਇਲੈਕਸ਼ਨ ਪ੍ਰੋਸਪੈਕਟ?’ ਭਾਵ ਸ਼ਰਾਬਬੰਦੀ ਨਾਲ ਨਿਤੀਸ਼ ਦਾ ਚੋਣ ਨੁਕਸਾਨ ਹੋਵੇਗਾ। ਇਹ ਸਭ ਢਹਿ ਗਏ , ਔਰਤਾਂ ਦੀਆਂ ਦੁਆਵਾਂ ਅਤੇ ਅਸੀਸਾਂ ਨੇ ਕੇਸਰੀ ਸੱਜਣਤਾ ਜਿਤਾ ਦਿੱਤੀ।

ਇਹ ਨਤੀਜੇ ਜਿਨ੍ਹਾਂ ’ਚ ਬਾਕੀ ਸੂਬਿਆਂ ਦੀਆਂ ਉਪ ਚੋਣਾਂ ਦੀ ਜਿੱਤ ਵੀ ਸ਼ਾਮਲ ਹੈ, ਦੇਸ਼ ਦੇ ਉਸ ਬਦਲਾਅ ਦਾ ਸਬੂਤ ਦਿੰਦੇ ਹਨ, ਜਿਨ੍ਹਾਂ ’ਚ ਅਯੋਧਿਆ ਦਾ ਨਵੋਧਿਆ, ਕਸ਼ਮੀਰ ’ਚ ਤਿਰੰਗੇ ਦੀ ਪ੍ਰਭੂਸੱਤਾ ਅਤੇ ਫੁੱਟ ਪਾਉਣ ਵਾਲਿਆਂ ਦਾ ਵੱਖਬਾਦੀ ਰਵੱਈਆ, ਜੇਹਾਦੀ ਕਮਿਊਨਿਸਟ, ਕਾਂਗਰਸ ਦੇ ਨਫਰਤ ’ਤੇ ਟਿਕੇ ਹਿੰਦੂ ਵਿਰੋਧ ਦੀ ਗੈਰ ਪ੍ਰਵਾਨਤਾ ਪ੍ਰਗਟ ਹੁੰਦੀ ਹੈ। ਮੋਦੀ ਦਾ ਜਲਵਾ ਹੁਣ ਬੰਗਾਲ ’ਚ ਭਗਵਾ ਲਹਿਰਾਏਗਾ। ਅਮਿਤ ਸ਼ਾਹ ਦੇ ਐਲਾਨਾਂ ਨੂੰ ਸਮਝ ਲਵੋ। ਬਿਹਾਰ ਨੇ ਭਗਵਾ-ਪਰਾਕਰਮ ਅਤੇ ਭੱਦਰ-ਵਿਕਾਸ ਦਾ ਝੰਡਾ ਲਹਿਰਾ ਦਿੱਤਾ ਹੈ-ਬਾਕੀ ਕੋਲਕਾਤਾ ’ਚ ਦੱਸਣਗੇ।

ਬੰਗਾਲ ਸੌਖਾ ਨਹੀਂ ਹੈ। ਬਿਹਾਰ ’ਚ ਵੀ ਨਿਤੀਸ਼ ਰਾਜ ਦੇ ਵਿਰੁੱਧ ਲੰਬੇ ਸ਼ਾਸਨ ਤੋਂ ਉਕਤਾਹਟ, ਆਲੋਚਨਾ ਅਤੇ ਵਿਰੋਧ ਦੀਆਂ ਉੱਠ ਰਹੀਆਂ ਸੁਰਾਂ ਨੂੰ ਤੇਜਸਵੀ ਯਾਦਵ ਨੇ ਖੂਬ ਭੁਨਾਇਆ ਅਤੇ ਚੰਗੀ ਤਿੱਖੀ ਦਮਦਾਰ ਹਮਲਾਵਰ ਮੁਹਿੰਮ ਛੇੜੀ। ਇਹ ਸਿਹਰਾ ਜੋ ਤੇਜਸਵੀ ਯਾਦਵ ਨੂੰ ਮਿਲਣਾ ਚਾਹੀਦਾ, ਉਨ੍ਹਾਂ ਨੂੰ ਦੇਣਾ ਹੀ ਚਾਹੀਦਾ ਹੈ। ਫਿਰ ਵੀ ਜੇਕਰ ਭਾਜਪਾ ਨੇ ਆਪਣੇ ਪਿਛਲੇ ਸਾਰੇ ਚੋਣਾਵੀ ਰਿਕਾਰਡ ਲੰਘਦੇ ਹੋਏ 74 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਦ (ਯੂ) ਨੇ ਕਿਤੇ ਪਿਛੇ ਛੱਡਿਆ, ਬੜਬੋਲੀ ਕਾਂਗਰਸ-ਕਮਿਊਨਿਸਟਾਂ ਨੂੰ ਬਹੁਤ ਪਿਛੇ ਧੱਕਿਆ ਤਾਂ ਇਸਦਾ ਸਿਹਰਾ ਮੋਦੀ ਦੇ ਪ੍ਰਤੀ ਲੋਕਾਂ ਦੇ ਵਿਸ਼ਵਾਸ ਦੇ ਨਾਲ-ਨਾਲ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ( ਜੋ ਪਟਨਾ ਤੋਂ ਹੀ ਹਨ) ਸੰਗਠਨ ਮੰਤਰੀ ਨਗੇਂਦਰ ਜੀ ਅਤੇ ਰਾਸ਼ਟਰੀਅਤਾ ਨਾਲ ਓਤ-ਪੋਤ ਕੇਸਰੀ ਨੌਜਵਾਨਾਂ ਨੂੰ ਹੈ। ਬੰਗਾਲ ’ਚ ਹਾਲਾਤ ਅਲੱਗ ਹਨ।

ਬੰਗਾਲ ’ਚ ਤ੍ਰਿਣੂਮਲ ਇਹ ਚੋਣਾਂ ਜਿਉਣ-ਮਰਨ ਦਾ ਸਵਾਲ ਹਨ। ਮਮਤਾ ਬੈਨਰਜੀ ਦੇ ਬੇਲਗਾਮ ਵਰਕਰ ਹਰ ਕੀਮਤ ’ਤੇ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣਗੇ। ਬੰਗਾਲ ’ਚ ਭਾਜਪਾ ਦੇ ਸਾਰਥੀ ਕੈਲਾਸ਼ ਵਿਜੇ ਵਰਗੀਯ ਦੇ ਅਨੁਸਾਰ ਹੁਣ ਤਕ 130 ਭਾਜਪਾ ਵਰਕਰ ਤ੍ਰਿਣਮੂਲ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਹਨ। ਇਥੇ ਦੇਸ਼ ਦੀ ਸਭ ਤੋਂ ਹਿੰਸਕ ਚੁਣਾਵੀਂ ਮੁਹਿੰਮ ਹੋ ਰਹੀ ਹੈ। ਬੰਕਿਮ ਦੇ ਅਨੰਦਮਠ ਜਿਸ ’ਚ ਵੰਦੇਮਾਤਰਮ ਦੀ ਸਿਰਜਨਾ ਹੋਈ, ਵਿਪਿਨ ਚੰਦਰਪਾਲ, ਸ਼੍ਰੀ ਅਰਵਿੰਦ, ਰਾਮ ਕ੍ਰਿਸ਼ਨ, ਵਿਵੇਕਾਨੰਦ, ਸੁਭਾਸ਼ , ਸ਼ਿਆਮਾਪ੍ਰਸਾਦ ਮੁਖਰਜੀ ਅਤੇ ਅਣਗਿਣਤ ਰਾਸ਼ਟਰਵਾਦੀ ਕ੍ਰਾਂਤੀਕਾਰੀਆਂ ਦਾ ਸੂਬਾ ਹੈ।

ਤ੍ਰਾਸਦੀ ਇਹ ਰਹੀ ਹੈ ਕਿ ਇਹੀ ਸੂਬਾ ਪਹਿਲਾਂ ਕਮਿਊਨਿਸਿਟ-ਨਕਸਲ ਹਿੰਸਾ ਅਤੇ ਲੰਬੇ ਅਰਾਜ਼ਕ ਸਾਸ਼ਨ ਦਾ ਭੁਗਤਭੋਗੀ ਬਣਿਆ, ਫਿਰ ਤ੍ਰਿਣਮੂਲ ਦਾ ਸਾਸ਼ਨ ਉਦਯੋਗੀਕਰਨ ਅਤੇ ਸਿੱਖਿਆ ਦਾ ਜਿਵੇਂ ਦੁਸ਼ਮਣ ਹੀ ਬਣ ਬੈਠਾ। ਪਿਛਲੀਆਂ ਸੰਸਦੀ ਚੋਣਾਂ ’ਚ ਬੰਗਾਲ ਦੀਆਂ 42ਲੋਕ ਸਭਾ ਸੀਟਾਂ ’ਚੋਂ ਭਾਜਪਾ 18 ’ਤੇ ਜਿੱਤ ਹਾਸਲ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਗਈ ਸੀ। ਇਸ ਵਾਰ ਖੁਦ ਅਮਿਤ ਸ਼ਾਹ ਨੇ ਬੰਗਾਲ ’ਚ ਪਾਰਟੀ ਨੂੰ ਜਿਤਾਉਣ ਦੀ ਕਮਾਨ ਸੰਭਾਲੀ ਹੋਈ ਹੈ ਅਤੇ ਸਰਕਾਰ ਬਣਾਉਣ ਦਾ ਆਤਮ ਵਿਸ਼ਵਾਸ ਪ੍ਰਗਟਾਇਆ ਹੈ। ਜਦੋਂ ਤੇਲੰਗਾਨਾ ਵਰਗੇ ਅਜੇ ਤਕ ‘ਭਾਜਪਾਹੀਨ’ ਸੂਬੇ ’ਚ ਭਾਜਪਾ ਜਿੱਤ ਗਈ ਹੈ ਤਾਂ ਬੰਗਾਲ ਫਤਿਹ ਕਰਨਾ ਸੰਭਵ ਨਹੀਂ। ਆਉਣ ਵਾਲਾ ਸਮਾਂ ਕੇਸਰੀ ਝੰਡੇ ਦਾ ਹੈ-ਹੁਣ ਇਸ ’ਚ ਸ਼ੱਕ ਨਹੀਂ ਹੈ।


Bharat Thapa

Content Editor

Related News