ਕਾਬੁਲ : ਭਾਰਤ-ਪਾਕਿ ਬੁਝਾਰਤਾਂ

05/12/2021 3:36:31 AM

ਡਾ. ਵੇਦਪ੍ਰਤਾਪ ਵੈਦਿਕ

ਇਹ ਗਨੀਮਤ ਹੈ ਕਿ ਈਦ ਦੇ ਮੌਕੇ ’ਤੇ ਅਫਗਾਨਿਸਤਾਨ ’ਚ ਤਾਲਿਬਾਨ ਅਤੇ ਸਰਕਾਰ ਨੇ ਅਗਲੇ ਤਿੰਨ ਦਿਨ ਲਈ ਗੋਲੀਬੰਦੀ ਦਾ ਐਲਾਨ ਕੀਤਾ ਹੈ। ਇਕ ਮਈ ਤੋਂ ਅਫਗਾਨਿਸਤਾਨ ਦੇ ਵੱਖ-ਵੱਖ ਸ਼ਹਿਰਾਂ ’ਚ ਤਾਲਿਬਾਨ ਨੇ ਇੰਨੇ ਹਮਲੇ ਕੀਤੇ ਹਨ ਕਿ ਉਨ੍ਹਾਂ ਪਿਛਲੇ ਇਕ ਸਾਲ ’ਚ ਵੀ ਨਹੀਂ ਕੀਤੇ।

ਪਿਛਲੇ ਸਾਲ ਫਰਵਰੀ ’ਚ ਤਾਲਿਬਾਨ ਅਤੇ ਅਫਗਾਨਿਸਤਾਨ ਦੀ ਗਨੀ ਸਰਕਾਰ ਦਰਮਿਆਨ ਜੋ ਸਮਝੌਤਾ ਹੋਇਆ ਸੀ, ਉਹ ਹੁਣ ਹਵਾ ’ਚ ਉੱਡ ਗਿਆ ਹੈ। ਇਹ ਸਮਝੌਤਾ ਅਮਰੀਕਾ ਦੀ ਪਹਿਲ ’ਤੇ ਕਤਰ ਦੀ ਰਾਜਧਾਨੀ ਦੋਹਾ ਵਿਖੇ ਹੋਇਆ ਸੀ। ਇਸ ਸਮਝੌਤੇ ਮੁਤਾਬਕ 1 ਮਈ 2021 ਨੂੰ ਅਫਗਾਨਿਸਤਾਨ ’ਚੋਂ ਸਭ ਵਿਦੇਸ਼ੀ ਫੌਜਾਂ ਨੇ ਵਾਪਸ ਚਲੇ ਜਾਣਾ ਸੀ। ਇਹ ਸਮਝੌਤਾ ਟਰੰਪ ਪ੍ਰਸ਼ਾਸਨ ਨੇ ਕਰਵਾਇਆ ਸੀ ਪਰ ਬਾਈਡੇਨ ਪ੍ਰਸ਼ਾਸਨ ਨੇ ਇਸ ਦੀ ਮਿਤੀ ਬਦਲ ਦਿੱਤੀ।

ਉਸ ਨੇ ਐਲਾਨ ਕੀਤਾ ਕਿ 1 ਮਈ ਨੂੰ ਨਹੀਂ, ਹੁਣ ਅਮਰੀਕੀ ਫੌਜਾਂ ਅਫਗਾਨਿਸਤਾਨ ’ਚੋਂ 11 ਸਤੰਬਰ 2021 ਨੂੰ ਵਾਪਸ ਆਉਣਗੀਆਂ। ਇਹ ਉਹ ਦਿਨ ਹੈ ਜਿਸ ਦਿਨ ਤਾਲਿਬਾਨ ਨੇ ਅਮਰੀਕਾ ’ਤੇ ਹਮਲਾ ਕੀਤਾ ਸੀ। ਤਾਲਿਬਾਨ ਇਸ ਮਿਤੀ ’ਚ ਹੋਈ ਤਬਦੀਲੀ ਕਾਰਨ ਬੇਹੱਦ ਨਾਰਾਜ਼ ਹੈ। ਉਹ ਇਸ ਨੂੰ ਆਪਣਾ ਅਪਮਾਨ ਮੰਨਦਾ ਹੈ।

ਇਸੇ ਲਈ 1 ਮਈ ਤੋਂ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ ’ਚ ਲਗਾਤਾਰ ਹਮਲੇ ਸ਼ੁਰੂ ਕਰ ਦਿੱਤੇ ਹਨ। ਬਾਈਡੇਨ ਪ੍ਰਸ਼ਾਸਨ ਨੇ ਗਨੀ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ 11 ਸਤੰਬਰ ਤੋਂ ਬਾਅਦ ਵੀ ਅਮਰੀਕਾ ਅਫਗਾਨਿਸਤਾਨ ਦਾ ਧਿਆਨ ਰੱਖੇਗਾ। ਉਸ ਨੂੰ ਉਹ ਅੱਤਵਾਦੀਆਂ ਦੇ ਹਵਾਲੇ ਨਹੀਂ ਹੋਣ ਦੇਵੇਗਾ। ਇਸ ਦਾ ਤਾਲਿਬਾਨ ਇਹੀ ਅਰਥ ਕੱਢ ਰਹੇ ਹਨ ਕਿ ਅਮਰੀਕਾ ਅਫਗਾਨਿਸਤਾਨ ’ਚ ਡਟਿਆ ਰਹੇਗਾ।

ਅਫਗਾਨਿਸਤਾਨ ਤੋਂ ਫੌਜਾਂ ਦੀ ਵਾਪਸੀ ਦੀ ਇੱਛਾ ਓਬਾਮਾ ਅਤੇ ਟਰੰਪ ਦੋਹਾਂ ਦੀਆਂ ਸਰਕਾਰਾਂ ਨੇ ਪ੍ਰਗਟ ਕੀਤੀ ਸੀ ਅਤੇ ਉਸ ਦੇ ਆਧਾਰ ’ਤੇ ਅਮਰੀਕੀ ਲੋਕਾਂ ਦੀਆਂ ਵੋਟਾਂ ਵੀ ਹਾਸਲ ਕੀਤੀਅਾਂ ਸਨ ਪਰ ਤਾਲਿਬਾਨ ਨੂੰ ਸ਼ੱਕ ਹੈ ਕਿ ਅਮਰੀਕਾ ਅਫਗਾਨਿਸਤਾਨ ’ਚ ਟਿਕਿਆ ਰਹਿਣਾ ਚਾਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰਮਾਣੂ ਸਮੱਸਿਆ ’ਤੇ ਅਜੇ ਤੱਕ ਦੋਵੇਂ ਦੇਸ਼ ਭਾਵ ਅਮਰੀਕਾ ਅਤੇ ਈਰਾਨ ਉਲਝੇ ਹੋਏ ਹਨ। ਰੂਸ ਨਾਲ ਵੀ ਅਮਰੀਕਾ ਦੀ ਖਿੱਚੋਤਾਣ ਚੱਲ ਰਹੀ ਹੈ।

ਚੀਨ ਨਾਲ ਵੀ ਅਮਰੀਕਾ ਦੀ ਡਿਪਲੋਮੈਟਿਕ ਝੜਪ ਸਾਰੀ ਦੁਨੀਆ ਨੂੰ ਪਤਾ ਹੈ। ਅਜਿਹੇ ਹਾਲਾਤ ’ਚ ਅਫਗਾਨਿਸਤਾਨ ’ਚ ਟਿਕੇ ਰਹਿਣਾ ਉਸ ਨੂੰ ਆਪਣੇ ਰਾਸ਼ਟਰੀ ਹਿੱਤਾਂ ਦੀ ਨਜ਼ਰ ’ਚ ਜ਼ਰੂਰੀ ਲੱਗ ਰਿਹਾ ਹੈ। ਉਸ ਨੇ ਵੀਅਤਨਾਮ ਨੂੰ ਖਾਲੀ ਕਰਨ ਦਾ ਨਤੀਜਾ ਵੇਖ ਲਿਆ ਹੈ। ਉੱਤਰੀ ਵੀਅਤਨਾਮ ਨੂੰ ਦੱਖਣੀ ਵੀਅਤਨਾਮ ਜੀਮ ਗਿਆ ਹੈ।

ਭਾਵੇਂ ਅਫਗਾਨਿਸਤਾਨ ਬਹੁਤ ਹੀ ਗੂੜ੍ਹਾ ਰਾਸ਼ਟਰਵਾਦੀ ਦੇਸ਼ ਹੈ ਪਰ ਪਾਕਿਸਤਾਨ ਤਾਲਿਬਾਨ ਰਾਹੀਂ ਉੱਥੇ ਆਪਣਾ ਗਲਬਾ ਕਾਇਮ ਕਰਨਾ ਚਾਹੁੰਦਾ ਹੈ। ਪਾਕਿਸਤਾਨੀ ਗਲਬਾ ਅਜੇ ਅਫਗਾਨਿਸਤਾਨ ’ਚ ਰੂਸ ਅਤੇ ਚੀਨ ਦਾ ਰਾਹ ਪੱਧਰਾ ਕਰ ਸਕਦਾ ਹੈ। ਇਹ ਗਣਿਤ ਭਾਰਤੀ ਵਿਦੇਸ਼ ਮੰਤਰਾਲਾ ਦੇ ਦਿਮਾਗ ’ਚ ਵੀ ਹੋ ਸਕਦਾ ਹੈ।

ਇਸ ਮੌਕੇ ’ਤੇ, ਜਦੋਂ ਕਿ ਤਾਲਿਬਾਨ ਦੇ ਲਗਾਤਾਰ ਹਮਲੇ ਹੋ ਰਹੇ ਹਨ, ਪਾਕਿਸਤਾਨੀ ਫੌਜ ਦੇ ਮੁਖੀ ਅਤੇ ਖੁਫੀਆ ਏਜੰਸੀ ਦੇ ਮੁਖੀ ਦੀ ਕਾਬੁਲ ਯਾਤਰਾ ਦਾ ਭਾਵ ਕੀ ਹੈ? ਕੀ ਉਹ ਤਾਲਿਬਾਨ ਨੂੰ ਚੁੱਪ ਕਰਵਾਉਣ ਲਈ ਕਾਬੁਲ ਗਏ ਹਨ ਜਾਂ ਗਨੀ ਸਰਕਾਰ ਦਾ ਮਨੋਬਲ ਵਧਾਉਣ ਲਈ ਗਏ ਹਨ? ਇਹ ਇਕ ਬੁਝਾਰਤ ਹੈ। ਇਸ ਮੌਕੇ ’ਤੇ ਭਾਰਤ ਸਰਕਾਰ ਦੀ ਚੁੱਪ ਅਤੇ ਉਦਾਸੀ ਆਪਣੇ ਆਪ ’ਚ ਇਕ ਬੁਝਾਰਤ ਹੈ।


Bharat Thapa

Content Editor

Related News