ਖੁਦਕੁਸ਼ੀਆਂ ਦੀ ਥਾਂ ਖ਼ਾਬ ਦੇਹ ਮੇਰੇ ਮਾਲਿਕਾ

06/18/2020 3:58:59 AM

ਪ੍ਰੋ. ਕੁਲਵੰਤ ਔਜਲਾ

ਮੇਰਾ ਇਕ ਬੁੱਧੀਜੀਵੀ ਮਿੱਤਰ ਟਰਾਂਟੋ ਰਹਿੰਦਾ ਹੈ ਜਿਸਦਾ ਉਥੇ ਸ਼ਾਨਦਾਰ ਫਿਊਨਰਲ ਹੋਮ ਹੈ। ਪਿਛਲੇ ਸਾਲ ਜਦੋਂ ਉਹ ਪੰਜਾਬ ਆਇਆ ਤਾਂ ਦਸਤਾਰ ਦਿਵਸ ਸੰਬੰਧੀ ਇਕ ਸਮਾਗਮ ’ਚ ਉਸਨੇ ਆਖਿਆ ਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਬੇਰੁਜ਼ਗਾਰ ਮੁੰਡੇ-ਕੁੜੀਅਾਂ ਕੈਨੇਡਾ ਆਉਣ। ਅਸੀਂ ਉਥੇ ਨਵਾਂ ਪੰਜਾਬ ਵਸਾਉਣਾ ਚਾਹੁੰਦੇ ਹਾਂ। ਸਾਡੀ ਭਰਪੂਰ ਕੋਸ਼ਿਸ਼ ਹੈ ਕਿ ਇਕ ਦਿਨ ਕੈਨੇਡਾ ਦਾ ਪ੍ਰਧਾਨ ਮੰਤਰੀ ਸਿੱਖ ਹੋਵੇ। ਕੁਝ ਮਤਭੇਦ ਹੋਣ ਦੇ ਬਾਵਜੂਦ ਮੈਨੂੰ ਉਸਦੀ ਆਕਰਸ਼ਕ ਤੇ ਅੰਬਰੀ ਉਡਾਣ ਚੰਗੀ ਲੱਗੀ ਪਰ ਇਸ ਸਾਲ ਜਦੋਂ ਉਹ ਆਇਆ ਤਾਂ ਕੈਨੇਡਾ ਪੰਜਾਬ ਸਦਭਾਵਨਾ ਮਿਲਣੀ ਦੇ ਸਮਾਗਮ ’ਚ ਉਸ ਦੇ ਮਾਤਮੀ ਵਿਚਾਰਾਂ ਨੇ ਨਵੀਂ ਡਿਬੇਟ ਛੇੜ ਦਿੱਤੀ। ਉਸ ਆਖਿਆ ਕਿ ਸਾਡੇ ਫਿਊਨਰਲ ਹੋਮ ’ਚ ਪਿਛਲੇ ਕੁਝ ਮਹੀਨਿਅਾਂ ’ਚ ਅਸੀਂ ਲਗਭਗ 60-70 ਅਜਿਹੇ ਨੌਜਵਾਨ ਪੰਜਾਬੀ ਬੱਚਿਅਾਂ ਦਾ ਸਸਕਾਰ ਕੀਤਾ ਹੈ ਜੋ ਹਾਲਾਤਾਂ ਨਾਲ ਜੂਝਦੇ ਹੋਏ ਆਤਮਹੱਤਿਆ ਕਰ ਗਏ। ਸਿੱਖ ਮਿਲੀਟੈਂਸੀ ਨਾਲ ਜੁੜੇ ਰਹੇ ਇਸ ਬੁੱਧੀਜੀਵੀ ਮਿੱਤਰ ਦੇ ਸੋਗਮਈ ਤੇ ਸੰਵੇਦਨਸ਼ੀਲ ਬਿਆਨ ਨੇ ਮਨ ਨੂੰ ਅਸ਼ਾਂਤ ਤੇ ਅਵਾਜ਼ਾਰ ਕਰ ਦਿੱਤਾ। ਸੂਰਬੀਰ ਵਿਰਾਸਤ ਨਾਲ ਸੰਬੰਧਤ ਪੰਜਾਬੀਅਾਂ ਨੂੰ ਖੁਦਕੁਸ਼ੀਅਾਂ ਨਾਲ ਏਨਾ ਮੋਹ ਕਿਉਂ ਹੋ ਗਿਆ ਹੈ? ਪੰਜਾਬ ਦੀਅਾਂ ਅਖ਼ਬਾਰਾਂ ’ਚ ਹਰ ਰੋਜ਼ ਇਕ ਦੋ ਖੁਦਕੁਸ਼ੀਅਾਂ ਦੀ ਖਬਰ ਪ੍ਰਕਾਸ਼ਿਤ ਹੁੰਦੀ ਹੈ। ਅਖ਼ਬਾਰਾਂ ਨੇ ਖੁਦਕੁਸ਼ੀ ਖ਼ਬਰਾਂ ਲਈ ਵਿਸ਼ੇਸ਼ ਪੰਨੇ ਨਿਸ਼ਚਿਤ ਕੀਤੇ ਹੋਏ ਹਨ। ਬਿਨਾਂ ਨਾਗਾ ਤਸਵੀਰਾਂ ਸਮੇਤ ਕਿਸਾਨਾਂ ਜਾ ਮਜ਼ਦੂਰਾਂ ਦੀਅਾਂ ਖੁਦਕੁਸ਼ੀ ਦੀਅਾਂ ਖਬਰਾਂ ਇਨ੍ਹਾਂ ਨਿਸ਼ਚਿਤ ਡੱਬੀਦਾਰ ਕਾਲਮਾਂ ’ਚ ਛੱਪਦੀਅਾਂ ਹਨ। ਪੰਜਾਬ ਏਨਾ ਖ਼ਾਬਹੀਣ ਤੇ ਖਾਮੋਸ਼ ਕਿਉਂ ਹੋ ਗਿਆ ਹੈ? ਪੰਜਾਬੀਅਾਂ ਦੀ ਜ਼ਮੀਰ, ਜੇਰਾ ਤੇ ਜ਼ਿੰਦਾਦਿਲੀ ਕਿੱਥੇ ਚਲੇ ਗਏ? ਪੰਜਾਬ ਏਨਾ ਕਮਦਿਲ, ਕਿਰਤਹੀਣ ਤੇ ਕੰਗਾਲ ਕਿਉਂ ਹੋ ਗਿਆ ਹੈ? ਪੰਜਾਬ ਦੀ ਅੰਦਰੂਨੀ ਸ਼ਕਤੀ, ਸੰਵੇਦਨਾ ਤੇ ਸੂਰਮਗਤੀ ਕਿਸਨੇ ਨਿਗਲ ਲਈ ਹੈ? ਪੰਜਾਬ ਦੇ ਕਮੀਨੇ ਤੇ ਕੁਰੱਪਟ ਸੱਤਾਧਾਰੀਅਾਂ ਨੇ ਪੰਜਾਬ ਨੂੰ ਸੰਗਮਰਮਰ ਤੇ ਸ਼ੀਸ਼ਿਆ ਦਾ ਦਿਖਾਵਟੀ ਤੇ ਦੇਹਧਾਰੀ ਥੇਹ ਕਿਉਂ ਬਣਾ ਦਿੱਤਾ ਹੈ। ਪੰਜਾਬ ਦਾ ਹਰ ਸਿਆਣਾ ਤੇ ਸੁਹਿਰਦ ਬੰਦਾ ਪੰਜਾਬ ਲਈ ਫਿਕਰਮੰਦ ਹੈ। ਫਿਕਰਮੰਦੀ ਦੇ ਪ੍ਰਸ਼ਨ ਸਤਾਉਂਦੇ ਹਨ।

ਪੰਜਾਬ ਡੀਪ ਡਿਪਰੈਸ਼ਨ ਵਲ ਨੂੰ ਜਾ ਰਿਹਾ ਹੈ। ਮੇਰੇ ਇਕ ਹੋਰ ਅਦੀਬ ਮਿੱਤਰ ਦਾ 35 ਲੱਖ ਰੁਪਈਆ ਲਾ ਕੇ ਜਾਅਲੀ ਢੰਗ ਨਾਲ ਅਮਰੀਕਾ ਪਹੁੰਚਿਆ, ਭਤੀਜਾ ਸਿਰਫ ਦੋ ਮਹੀਨਿਅਾਂ ’ਚ ਹੀ ਖੁਦਕੁਸ਼ੀ ਕਰ ਗਿਆ। ਖੁਦਕੁਸ਼ੀ ਦੀ ਖਬਰ ਨੇ ਪਰਿਵਾਰ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਹੈ। ਅਜੀਤ ਤੇ ਜੁਝਾਰ ਦੀਅਾਂ ਘੋੜੀਅਾਂ ਗਾਉਣ ਵਾਲੇ ਪੰਜਾਬ ਕੋਲ ਕੀ ਵੈਣ ਪਾਉਣ ਤੇ ਵੈਰਾਗ ਹੰਢਾਉਣ ਵਾਸਤੇ ਅੰਦਰੂਨੀ ਆਤਮਾ ਬਚ ਜਾਏਗੀ। ਅੰਦਰੂਨੀ ਜ਼ਖਮਾਂ ਤੇ ਜਲਾਵਤਨੀਅਾਂ ਦੇ ਕਥਾਰਸਿਸ ਲਈ ਪੰਜਾਬੀਅਾਂ ਕੋਲ ਨਸ਼ਾ ਹੀ ਮਨਭਾਉਂਦੀ ਖੁਰਾਕ ਹੈ। ‘ਕਿੱਥੇ ਮਾਤਾ ਤੋਰਿਆ ਈ ਅਜੀਤ ਤੇ ਜੁਝਾਰ ਨੂੰ’ ਵਰਗੇ ਮੋਹਖੋਰੇ ਤੇ ਮਰਦ ਅਗੇਪੜੇ ਗੀਤ ਗਾਉਣ ਵਾਲਾ ਪੰਜਾਬ ਨਸ਼ਿਆ, ‘ਗੈਂਗਸਟਰਾਂ, ਹਥਿਆਰਾਂ, ਨੰਗੇਜ ਤੇ ਮਾਰਧਾੜ ਦੇ ਗੀਤ ਗਾਉਣ ਤੇ ਮਾਨਵ ’ਚ ਮਸ਼ਰੂਫ ਹੈ। ਚਿੰਤਾ ਤੇ ਚਰਚਾ ਕਰਨ ਵਾਲੇ ਬਹੁਤ ਹਨ ਪਰ ਰੋਕਣ ਵਾਲਾ ਕੋਈ ਨਹੀਂ। ਵਰਤਾਰੇ, ਵਣਜ ਤੇ ਵਿਚਾਰ ਕਾਗ਼ਜ਼ੀ ਹੋ ਗਏ ਹਨ। ਕਿਰਸਾਨ ਮਜ਼ਦੂਰ ਹੀ ਨਹੀਂ ਸਗੋਂ ਹਰ ਵਰਗ ਅੰਦਰ ਖੁਦਕੁਸ਼ੀ ਨੇ ਪਰਵੇਸ਼ ਕਰ ਲਿਆ ਹੈ। ਗੁਰੀਲਾ ਯੁੱਧ ਕਰ ਰਹੇ ਸੂਰਮਿਅਾਂ ਦਾ ਹੰਢਾਇਆ ਦੇਖਿਆ ਬਿਰਤਾਂਤ ਲਿਖਣ ਵਾਲਾ ਜੰਗਲਨਾਮਾ ਜਦੋਂ ਆਤਮਹੱਤਿਆ ਕਰ ਗਿਆ ਤਾਂ ਮੈਂ ਕਈ ਦਿਨ ਚੁੱਪ ਰਿਹਾ, ਕੋਈ ਕੁਮੈਂਟ ਅੰਦਰੋਂ ਨਾ ਨਿਕਲੇ। ਆਲੇ-ਦੁਆਲੇ ਦਾ ਖੌਫ, ਅਵਾਜ਼ਾਰੀ ਤੇ ਅਰਾਜਕਤਾ ਦੀ ਜਦੋ-ਜਹਿਦ ਨੂੰ ਵੀ ਖਾ ਜਾਣਗੇ। ਮੇਰੇ ਜ਼ਿਲੇ ਦਾ ਅਗਾਂਹਵਧੂ ਯੂਨੀਅਨਲਿਸਟ ਸ਼ਰਾਬ ਪੀ ਪੀ ਕੇ 50 ਸਾਲ ਤੋਂ ਪਹਿਲਾਂ ਹੀ ਮਰ ਗਿਆ। ਬੁਲਾਰੇ ਉਸ ਦੀ ਨਿਗੁਣੀ ਜਿਹੀ ਜਦੋ-ਜਹਿਦ ਦਾ ਮਹਾਤਮ ਵਧ-ਚੜ੍ਹ ਕੇ ਗਾਇਨ ਕਰ ਰਹੇ ਸਨ। ਕੀ ਜਦੋ-ਜਹਿਦ, ਜੇਰੇ ਤੇ ਜੁਬਿੰਸ਼ ਦੀ ਉਮਰ ਏਨੀ ਕੁ ਰਹਿ ਗਈ ਹੈ। ਬੰਦੇ ਨੂੰ ਕੀ ਹੁਣ ਸਿਰਫ ਆਪਣੇ ਆਪ ਨੂੰ ਬਚਾਉਣ ਤੇ ਸੁਰੱਖਿਅਤ ਰੱਖਣ ਦੇ ਸੁਪਨੇ ਹੀ ਚੰਗੇ ਲੱਗ ਪਏ ਹਨ? ਸਿਹਤ, ਸੰਗੀਤ, ਸੱਭਿਆਚਾਰ, ਸਿਰਜਣਾ, ਸੰਘਰਸ਼ ਤੇ ਸੰਵੇਦਨਾ ਡੀਪ ਡਿਪ੍ਰੈਸ਼ਨ ’ਚ ਹੈ। ਟੋਰਾਂਟੋ ਵਾਲਾ ਮੇਰਾ ਬੁੱਧੀਮਾਨ ਮਿੱਤਰ ਕੈਨੇਡਾ ਸਰਕਾਰ ’ਚ ਪੰਜਾਬੀਅਾਂ ਦੀ ਹਿੱਸੇਦਾਰੀ ਨੂੰ ਵਡਿਅਾ-ਵਡਿਅਾ ਨੇ ਦੱਸਦਾ ਰਿਹਾ ਪਰ ਮੇਰਾ ਮਨ ਉਨ੍ਹਾਂ ਬੱਚਿਅਾਂ ’ਚ ਹੀ ਅਟਕ ਗਿਆ ਜੋ ਪਰਵਾਸ ’ਚ ਰੀਜ਼ਨ ਦੀ ਲੜਾਈ ਲੜਦੇ ਹੋਏ ਖੁਦਕੁਸ਼ੀਅਾਂ ਕਰ ਗਏ। ਇਸ ਵੈਰਾਗ ’ਚੋਂ ਇਕ ਅਰਜ਼ੋਈ ਨਿਕਲੀ :

ਖ਼ੁਦਕੁਸ਼ੀਅਾਂ ਦੀ ਥਾਂ ਖ਼ਾਬ ਦੇਹ ਮੇਰੇ ਮਾਲਿਕਾ

ਜ਼ਜਬਾ ਜੀਊਣ ਦਾ ਬੇਹਿਸਾਬ ਦੇਹ ਮੇਰੇ ਮਾਲਿਕਾ

ਕਲੀਅਾਂ ਕਰੂੰਬਲਾਂ ਨੂੰ ਖਿੜਨ ਦੀ ਜਾਚ ਦੱਸ

ਅੱਖਰਾਂ ਨੂੰ ਧੜਕਣ ਲਈ ਰਬਾਬ ਦੇਹ ਮੇਰੇ ਮਾਲਿਕਾ

ਦੁਆਵਾਂ ਤੇ ਅਰਜ਼ੋਈਅਾਂ ਦੇ ਕਾਵਿਕ ਸਲੋਗਨਾਂ ਨਾਲ ਵੀ ਕੋਈ ਸਮਾਧਾਨ ਨਿਕਲਦਾ ਨਜ਼ਰ ਨਹੀਂ ਆਉਂਦਾ। ਪੰਜਾਬ ਦੀ ਨੀਅਤ, ਨੀਤੀ, ਨਿਯਮ, ਨਿਅਾਂ ਤੇ ਨੈਤਿਕਤਾ ਦੇ ਬੇਇਖ਼ਲਾਕ, ਬੇਈਮਾਨ ਤੇ ਬੇਜਾਨ ਹੋਣ ਸਦਕਾ ਆਪਮਾ ਕੰਮ ਕੀਤਾ ਢੱਠੇ ਖੂਹ ’ਚ ਪਵੇ ਜੀਤਾ ਵਰਗੇ ਸਵਾਰਥ ਸਲੋਗਨ ਸਾਡੀ ਸੋਚ ਤੇ ਸੰਵੇਦਨਾ ਛਾ ਗਏ ਹਨ। ਸਿਰਫ ਸਲੋਗਾਂ, ਸੰਦੇਸ਼ਾਂ ਤੇ ਸਦਭਾਵਨਾਵਾਂ ਨਾਲ ਪੰਜਾਬ ਨੇ ਬਚਣਾ ਨਹੀਂ। ਵੋਟਾਂ ਨੇ ਪੰਜਾਬ ਨੂੰ ਇੰਤਦਾ ਖੋਟ ਤੇ ਕੁਆਰੀ ਦਿੱਤੀ ਅਤੇ ਖ਼ਾਬ ਤੇ ਰਬਾਬ ਖੋਹ ਲਈ ਹੈ। ਵੋਟਾਂ ਵਾਲਿਅਾਂ ਨਫਰਤ ਕਰਦੇ ਹਨ ਪੰਜਾਬੀ ਲੋਕ ਪਰ ਬਦਲ ਕੋਈ ਨਹੀਂ। ਵੋਟਾਂ ਵਾਲਿਅਾਂ ਦੇਤਰਕ, ਤੱਥ, ਤਰੀਕੇ, ਤਿਹੁ ਤੇ ਤਰਾਨੇ ਪੰਜਾਬ ਦਾ ਮਨ ਨਹੀਂ ਮੋਂਹਦੇ। ਪੰਜਾਬ ਦਾ ਨੌਜਵਾਨ ਪੜ੍ਹਨ ਵਲੋਂ ਉਚਾਟ ਹੋ ਗਿਆ ਹੈ। ਕਿਰਸਾਨ ਸ਼ਹਿਰਾਂ ਬੀਜ ਬੀਜ ਥੱਕ ਗਿਆ ਹੈ। ਨਿਗੂਣੀਅਾਂ ਤਨਖਾਹਾਂ ’ਤੇ ਕੰਮ ਕਰਦੇ ਕਰਮਚਾਰੀ ਹੈਤਾਸ਼ ਤੇ ਹੈਰਾਨ ਹਨ। ਰਿਸ਼ਵਤ ਨੇ ਢਾਂਚਾ ਹੀ ਢੇਰ ਕਰ ਦਿੱਤਾ ਹੈ। ਕਾਲੀਅਾਂ ਕਰਤੂਤਾਂ ਨਾਲ ਕਮਾਏ ਜਾਣ ਵਾਲੇ ਧਨ ਨੇ ਸਾਡਾ ਮਾਨਵੀ ਰੁਝਾਨ ਮਾੜੇ ਕੰਮਮਾਂ ਪ੍ਰਤੀ ਲੋਭਿਤ ਕਰ ਦਿੱਤਾ ਹੈ। ਅਜਿਹੇ ਅਪਨਾਵੀ ਮਾਹੌਲ ’ਚ ਬੰਦ ਆਪਣੇ ਬੱਚਿਅਾਂ ਨੂੰ ਕਿਧਰ ਭੇਜੇ? ਕਾਲਜਾਂ, ਯੂਨੀਵਰਸਿਟੀਅਾਂ ਦੇ ਹੋਸਟਲਾਂ ’ਚ ਨਸ਼ੇ ਤੇ ਗੈਂਗਵਾਟ ਦੀ ਭਰਮਾਰ ਹੋ ਗਈ ਹੈ। ਜਿਨ੍ਹਾਂ ਵਿੱਦਿਅਕ ਸੰਸਥਾਵਾਂ ’ਚੋਂ ਫਕੀਰੀਅਾਂ, ਫਲਸਫੇ ਤੇ ਫਨਕਾਰ ਉੱਗਦੇ ਸਨ। ਉਨ੍ਹਾਂ ਸੰਸਥਾਵਾਂ ’ਚੋਂ ਅਮਲੀ ਤੇ ਅਮਲਹਣ ਆਦਤਾਂ ਊਰਜਿਤ ਹੋ ਰਹੀਅਾਂ ਹਨ। ਮਾਪਿਅਾਂ ਕੋਲ ਪਰਵਾਸ ਹੀ ਇਕੋ ਇਕ ਬਦਲ ਬਚਿਆ ਹੈ ਪਰ ਪਰਵਾਸ ਵਿਚੋਂ ਆ ਰਹੀਅਾਂ ਖੁਦਕੁਸ਼ੀ ਦੀਅਾਂ ਖ਼ਬਰਾਂ ਨੇ ਚਿੰਤਾ ਤੇ ਚਿੰਤਨ ਨੂੰ ਬੇਚੈਨ ਕਰ ਦਿੱਤਾ ਹੈ।

 

ਅਜੇ ਮੈਂ ਖੁਦਕੁਸ਼ੀਆਂ ਦੇ ਵਿਵੇਕ ਤੇ ਵਰਤਾਰੇ ਬਾਰੇ ਸੋਚ ਹੀ ਰਿਹਾ ਸੀ ਕਿ ਮੇਰੇ ਇਕ ਸ਼ਾਗਿਰਦ ਦੇ 35 ਸਾਲਾ ਵਿਆਹੇ ਹੋਏ ਭਰਾ ਦੀ ਖੁਦਕੁਸ਼ੀ ਨਾਲ ਮੁੱਕ ਜਾਣ ਦੀ ਖਬਰ ਆ ਗਈ। ਨਸ਼ਿਆਂ ਦੀ ਇਲਤ ਦੀ ਸ਼ਿਕਾਰ ਇਹ ਨੌਜਵਾਨ ਰੋਜ਼ ਨਸ਼ੇ ਕਰਕੇ ਪਤਨੀ ਨੂੰ ਕੁੱਟਣਾ ਤੇ ਮਾਪਿਆਂ ਨਾਲ ਝਗੜਦਾ ਰਹਿੰਦਾ। ਉਸ ਦੀ ਖੁਦਕੁਸ਼ੀ ਨੂੰ ਕੀ ਘਰ ਦੀ ਚੈਨ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਮੌਤ ਦੇ ਦਿਖਾਵਟੀ ਤੇ ਦੁਨਿਆਵੀ ਰੋਣ-ਧੋਣ ਉਪਰੰਤ ਨਿੱਕੇ-ਨਿੱਕੇ ਬੱਚਿਆਂ ਦੀ ਜ਼ਿੰਮੇਵਾਰੀ ਬੁਢਾਪੇ ਸਿਰ ਆ ਜਾਵੇਗੀ। ਜ਼ਿੰਮੇਵਾਰੀਆਂ ਦੀ ਮਾਰ ਝਲਦਾ ਬੁਢਾਪਾ ਕਿਥੇ ਜਾਵੇ? ਮੇਰਾ ਨੌਕਰ ਅਕਸਰ ਦੱਸਦਾ ਹੈ ਕਿ ਮੇਰੇ ਪਿੰਡ ਦੇ ਬਹੁਤੇ ਘਰਾਂ ਦੇ ਨੌਜਵਾਨ ਪਿਛਲੇ ਸਮੇਂ ’ਚ ਨਸ਼ਿਆਂ ਦੀ ਬਹੁਤਾਤ ਨਾਲ ਮਰ ਗਏ ਹਨ। ਇਹ ਬਿਰਤਾਤ ਹਰੀਜਨਾਂ ਦੇ ਪਿੰਡ ਦਾ ਹੈ ਪਰ ਮੇਰੇ ਆਪਣੇ ਪਿੰਡ ਦੀ ਬਹੁਤਾਤ ਨਾਲ ਮਰ ਗਏ ਹਨ। ਇਹ ਬਿਰਤਾਤ ਹਰੀਜਨਾਂ ਦੇ ਪਿੰਡ ਦਾ ਹੈ ਪਰ ਮੇਰੇ ਆਪਣੇ ਪਿੰਡ ’ਚ ਜੱਟਾਂ ਦੇ ਬਹੁਤੇ ਬੱਚੇ ਏਥੋਂ ਪਰਵਾਸ ਕਰ ਗਏ ਹਨ ਜਾਂ ਮਾਪਿਆਂ ਨੇ ਅਜੋਕੇ ਮਾਹੌਲ ਤੋਂ ਡਰਦਿਆਂ ਬੱਚਿਆਂ ਨੂੰ ਪੌਡਾਂ, ਡਾਲਰਾਂ ਦੀ ਜੰਗ ਲਈ ਭੇਜ ਦਿੱਤਾ ਹੈ। ਅਜੀਤ ਤੇਬ ਕੋਲ ਕਰੇ ਪੌਡਾਂ ਡਾਲਰਾਂ ਦੀ ਜੰਗ ਹੀ ਲੜਨ ਲਈ ਬਾਕੀ ਰਹਿ ਗਈ ਹੈ। ਜਵਾਨੀ ਨੂੰ ਜਲਾਵਤਨ ਕਰੇ ਜੁਝਾਰ ਨੂੰ ਸ਼ਹੀਦ ਹੋਣ ਲਈ ਭੇਜਣ ਦੀਆਂ ਸਰਬੰਸ ਦਾਨੀ ਬਾਤਾਂ ਪਾਉਣ ਵਾਲੇ ਪੰਜਾਕ ਪੰਜਾਬ ਦੀ ਕਲਾ, ਵਿਦਿਆ ਖਾਬਗੋਈ, ਮੁਸ਼ਕਤ ਤੇ ਮੌਤ ਨੂੰ ਕਿਸ ਤਰ੍ਹਾਂ ਬਚਾ ਲਵੋਗੇ? ਪੰਜਾਬੀ ਦੇ ਵੱਡੇ ਕਹਾਣੀਕਾਰ ਵਰਿਆਮ ਸੰਧੂ ਦੀ ਜਮਰੌਦ ਦੇ ਕਿੱਲ੍ਹੇ ਨੂੰ ਜਿੱਤਣ ਦੇ ਮੈਟਾਫਰ ਰਾਹੀ ਪੰਜਾਬੀਆਂ ਦੇ ਪਰਵਾਸ ਮੋਹ ਦੀਆਂ ਵਿਵੇਕਮਈ ਬਾਤਾਂ ਪਾਉਂਦੀ ਕਹਾਣੀ ਦੁੱਖ ਤੋੜਦੀ ਹੈ। ਯੁੱਧ ਲੜਨਾ ਹੁਣ ਪੰਜਾਬ ਇਸ਼ਟ ਤੇ ਇਮਾਨ ਨਹੀੰ। ਸ਼ਹੀਦ ਹੋਣਾ ਹੁਣ ਪੰਜਾਬ ਦੀ ਧੜਕਣ ਤੇ ਧਰਮ ਨਹੀਂ। ਪਰਵਾਸ ਧਾਰਨ ਕਰਨਾ ਪੰਜਾਬੀਆਂ ਦਾ ਇਕੋ ਇਕ ਮਕਸਦ ਰਿਹ ਗਿਆ ਹੈ। ਗਰੀਬ ਕੋਲ ਗਹਿਣੇ ਰੱਖਣ ਲਈ ਕੁਝ ਨਹੀਂ। ਇਸ ਲਈ ਉਨ੍ਹਾਂ ਦੇ ਬੱਚੇ ਕਿਥੇ ਜਾਣ? ਜ਼ਮੀਨਾਂ ਤੇ ਘਰਾਂ ਵਾਲਿਆਂ ਨੇ ਸਭ ਕੁਝ ਗਹਿਣੇ ਰਖਕੇ ਬੱਚੇ ਵਿਦੇਸ਼ ਤੌਰ ਦਿੱਤੇ। ਵਿਦੇਸ਼ ਲਈ ਗਹਿਣੇ ਤਾਂ ਕੀ ਲੋਕੀ ਜਮੀਨਾਂ ਵੀ ਵੇਚ ਰਹੇ ਹਨ। ਪੰਜਾਬ ਦਾ ਵੱਡਾ ਦੁਖਾਂਤ ਇਹ ਹੈ ਕਿ ਪੰਜਾਬ ਦੇ ਸਰਦੇ ਪੁੱਜਦੇ ਲਗਭਗ ਸਾਰੇ ਘਰਾਂ ਨੇ ਆਪਣੇ ਬੱਚੇ ਵਿਦੇਸ਼ ਭੇਜ ਦਿੱਤੇ ਹਨ। ਏਥੋਂ ਦੀ ਕਮਾਈ ਨੰ ਕੁਰਪੈਸ਼ਨ ਨਾਲ ਬੱਚਿਆਂ ਨੂੰ ਵਪਾਰ ਖੋਹਲ ਦਿੱਤੇ ਹਨ, ਘਰ ਲੈ ਦਿੱਤੇ ਹਨ, ਕਾਰਾਂ ਲੈ ਦਿੱਤੀਆਂ ਹਨ। ਏਥੋ +2 ਕਰਕੇ ਗਏ ਬੱਚੇ ਉਥੇ ਜਾ ਕੇ ਪੜ੍ਹਦੇ ਨਹੀਂ। ਪੰਜਾਬ ਨੇ ਕੀ ਖਟਿਆ ਕਮਾਇਆ? ਏਥੇ ਵੀ ਅਨਪੜ੍ਹ ਹੁੜਦੰਗ ਅਤੇ ਉਥੇ ਅਨਪੜ੍ਹ ਵੀ ਹੁੜ ਦੰਗ। ਸਰੀਰ ਦੀਆਂ ਕਾਇਆ ਕਲਪੀਆਂ, ਵੱਡੇ-ਵੱਡੇ ਘਰਾਂ ਤੇ ਬੀ.ਐੱਸ.ਡਬਲਯੂ. ਕਾਰਾਂ ਨਾਲ ਆਦਮੀ ਸੁਹਜਮਈ, ਸੰਵੇਦਨਸ਼ੀਲ ਤੇ ਸਿਆਣਾ ਨਹੀਂ ਹੋ ਜਾਂਦਾ। ਥੋੜੇ ਜੇਹੇ ਰੱਜ-ਪੁੱਜ ਗਏ ਵਿਦੇਸ਼ੀ ਲੋਕ ਦਾਨਪੁੰਨ ਦੀਆਂ ਢੇਰੀਆਂ ਲਾਲਾ ???????????? ਕਮਾ ਰਹੇ ਹਨ। ਦਾਨ ਪੁੰਨ ਦੀ ਦਰਿਆ ਦਿਲੀ ’ਚ ਮਾਨਵੀ ਮੋਹ ਤੇ ਮਰਿਆਦਾ ਦੀ ਥਾਂ ਇਸ਼ਤਿਹਾਰੀ ਪ੍ਰਭੂਸੱਤਾ ਜ਼ਿਆਦਾ ਹੋ ਗਈ ਹੈ। ਦਿੱਲੀ ਦਾ ਇਕ ਮੁੱਖ ਮੰਤਰੀ, ਰਾਜਨੀਤਕ ਤਲਬ ਲਈ ਪੰਜਾਬੀਆਂ ਦੀ ਪੈਸੇ ਨੂੰ ਪਾਣੀ ਵਾਂਗ ਵਹਾਉਣ ਦੀ ਅਦਾ ਤੇ ਅੰਦਾਜ਼ ਤੋਂ ਹੈਰਾਨ ਰਹਿ ਗਿਆ। ਏਧਰਲੇ ਪੰਜਾਬ ਦੇ ਸਾਰੇ ਵਿਗਾੜਾਂ, ਵਿਗੋਚਿਆਂ ਤੇ ਵਫਾਦਾਰੀਆਂ ਨੂੰ ਨਵੇਂ ਉੱਗੇ ਪੰਜਾਬਾਂ ਵਿਚ ਟਰਾਂਸਪਲਾਂਟ ਕਰ ਰਹੇ ਪੰਜਾਬੀਆਂ ਨੂੰ ਉਲਾਰ ਹੋਣ ਦੀ ਥਾਂ ਹੋਸ਼ ਤੇ ਹੈਸਾਸ ਦੀ ਲੋੜ ਹੈ।

ਪੰਜਾਬ ਦੇ ਹਿਜਰਤ-ਉਜਾੜੇ ਨਾਲ ਉਤਪੰਨ ਹੋਏ ਦਰਦ ਦੀ ਬਹੁਪਰਤੀ ਤੇ ਬਹੁਪਾਸਾਰੀ ਬਾਤ ਪਾਉਣ ਵਾਲਾ ਸਿਰਜਵਾਤਮਕ ਸਿਨਫਕਾਰ ਕਿਥੋਂ ਲੱਭੀਏ? ਪੰਜਾਬ ਦੇ ਧੁਖਦੇ ਤੇ ਧੜਕਦੇ ਦਰਦ ਨੂੰ ਮਹਾਂਕਾਵਿਕ ਜੁਬਾਨ ਦੇਣ ਵਾਲੀਆਂ ਕਲਮਾਂ ਘੁੱਗੂ ਘੋੜਿਆ ਤੀਕ ਸੀਮਤ ਹੋ ਗਈਆਂ ਹਨ। ਪੰਜਾਬ ਦੇ ਬਹੁਤੇ ਲੇਖਕਾਂ, ਫੁਨਕਾਰਾਂ, ਕਲਾਕਾਰਾਂ ਦੇ ਬੱਚੇ ਵਿਦੇਸ਼ ਹਨ। ਹਿਜਰਤ ਤੇ ਕੁਧਕੁਸ਼ੀ ਦੀ ਅੰਦਰੂਨੀ ਮਾਰ ਪੰਜਾਬੀ ਦੀ ਪ੍ਰਤਿਭਾ ਨੂੰ ਅਮਨ ਤੇ ਆਤਮਮੁੱਖ ਕਰਨ ਲਈ ਕਾਫੀ ਹੈ। ਦੁੱਖ ਤੇ ਦੁਖਾਂਤ ਦੇ ਵੱਡੇ ਬਿਰਤਾਂਤ ਦੀਆਂ ਬਾਤਾਂ ਵੱਡੇ ਜੇਰਿਆ, ਜੀਰਾਦਾਂ ਤੇ ਜ਼ਿੰਦਗੀ ਨਾਮਿਆਂ ’ਚੋਂ ਫੁੱਟਦੀਆਂ ਪੁੰਗਰਦੀਆਂ ਹਨ। ਪਰਵਾਸ ਦੀ ਇਲਤ ਤੇ ਏਜਾਰੀਦਾਰੀ ਨੇ ਪੰਜਾਬੀਆਂ ਕੋਲੋਂ ਝੱਜ ਦਾ ਕੰਮ ਕਰਨ ਦੀ ਫੁਰਸਤ ਤੇ ਫਕੀਰੀ ਖੋਹ ਲਈ ਹੈ। ਹਰ ਬੰਦੇ ਅੰਦਰ ਖੁਦਕੁਸ਼ੀ ਆ ਵੜੀ ਹੈ। ਆਰਿਥਕ, ਸਮਾਜਿਕ, ਸੱਭਿਆਚਾਰ, ਧਾਰਮਿਕ ਤੇ ਸੱਭਿਆਚਾਰਕ ਗਿਰਾਵਟ ਤੇ ਮੰਦਹਾਲੀ ਵਿਚੋਂ ਜਨਮੀ ਖੁਦਕੁਸ਼ੀ ਹੁਣ ਭਾਵਨਾਵਾਂ ਮਿਕ ਮਰਜ ਬਣ ਗਈ ਹੈ। ਚਲੋ ਰੱਲ-ਮਿਲ ਦੁਆਵਾਂ ਕਰੀਏ। ਨਿੱਕੇ-ਨਿੱਕੇ ਹੰਭਲੇ ਵੀ ਮਾਈਏ।

ਨਿਰਮੋਹ ਹੋਈ ਕਿਤਾਬ ਦਾ ਕੈਸਾ ਇਹ ਅਧਿਆਏ

ਬੇਵਤਨਾਂ ਨੂੰ ਤਾਂਘਦੇ ਗੁਰੂਆਂ ਦੇ ਵਰੋਸਾਏ


Bharat Thapa

Content Editor

Related News